ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਰਾਸ਼ਟਰੀ ਪ੍ਰੈੱਸ ਦਿਵਸ ਮੌਕੇ ਮੀਡੀਆ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
16 NOV 2021 3:39PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ‘ਰਾਸ਼ਟਰੀ ਪ੍ਰੈੱਸ ਦਿਵਸ’ ਮੌਕੇ ਭਾਰਤ ਦੇ ਮੀਡੀਆ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਲ। ਭਾਈਚਾਰੇ ਨੂੰ ਜਾਰੀ ਇੱਕ ਸੰਦੇਸ਼ ’ਚ ਮੰਤਰੀ ਨੇ ਕਿਹਾ ਹੈ ‘ਸਰਕਾਰ ਨੇ ਇੱਕ ਅਜਿਹੀ ਭਾਸ਼ਾ ਵਿੱਚ ਨਾਗਰਿਕ ਉੱਤੇ ਕੇਂਦ੍ਰਿਤ ਸੰਚਾਰ ਭਾਵ ਸੰਦੇਸ਼ ਦੇਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ, ਜੋ ਉਹ ਸਮਝ ਸਕਣ ਤੇ ਸਾਰੇ ਮੰਚਾਂ ਰਾਹੀਂ ਉਹ ਉਸ ਤੱਕ ਪਹੁੰਚ ਸਕਣ – ਭਾਵੇਂ ਟੀਵੀ ਖ਼ਬਰਾਂ ਹੋਣ, ਰੇਡੀਓ ਹੋਵੇ, ਸੋਸ਼ਲ ਮੀਡੀਆ ਜਾਂ ਔਨਲਾਈਨ ਡਿਜੀਟਲ ਮੀਡੀਆ ਹੋਵੇ।’
ਉਨ੍ਹਾਂ ਇਹ ਵੀ ਕਿਹਾ ‘ਰਾਸ਼ਟਰੀ ਪ੍ਰੈੱਸ ਦਿਵਸ ਇੱਕ ਅਜਿਹਾ ਦਿਨ ਹੈ, ਜੋ ਭਾਰਤ ਦੇ ਆਮ ਨਾਗਰਿਕਾਂ ਨਾਲ ਸਬੰਧਿਤ ਮਾਮਲੇ ਉਭਾਰਨ ਵਿੱਚ ਮੀਡੀਆ ਤੇ ਪ੍ਰੈੱਸ ਦੀ ਭਾਵਨਾ ਨੂੰ ਪ੍ਰਤੀਬਿੰਬਿਤ ਕਰਦਾ ਹੈ। ਮੀਡੀਆ ਪੂਰੀ ਚੌਕਸੀ ਨਾਲ ਨਿਗਰਾਨੀ ਰੱਖਣ ਵਾਲਾ ਇੱਕ ਚੌਕੀਦਾਰ ਹੈ ਅਤੇ ਭਾਰਤ ਜਿਹੇ ਜੀਵੰਤ ਲੋਕਤੰਤਰ ਵਿੱਚ ਉਸ ਦੀ ਪ੍ਰਮੁੱਖ ਭੂਮਿਕਾ ਹੈ।’
ਜਾਅਲੀ ਖ਼ਬਰਾਂ ਵਿਰੁੱਧ ਸਮੂਹਿਕ ਜੰਗ ਲੜਨ ਦਾ ਸੱਦਾ ਦਿੰਦਿਆਂ ਸ਼੍ਰੀ ਠਾਕੁਰ ਨੇ ਕਿਹਾ ‘ਇਸ ਦਿਨ ਮੈਂ ਮੀਡੀਆ ਦੇ ਆਪਣੇ ਦੋਸਤਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਜਾਅਲੀ ਖ਼ਬਰਾਂ ਤੇ ਝੂਠੇ ਕਥਨ ਤੇ ਕਥਾਵਾਂ ਫੈਲਾਉਣ ਦੀ ਸਮੱਸਿਆ ਦਾ ਸਮਾਧਾਨ ਲੱਭਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਨ। ਭਾਰਤ ਸਰਕਾਰ ਨੇ ਆਪਣੀ ਤਰਫ਼ੋਂ ਪੱਤਰ ਸੂਚਨਾ ਦਫ਼ਤਰ (ਪੀਆਈਬੀ) ’ਚ ‘ਫ਼ੈਕਟ ਚੈੱਕ ਯੂਨਿਟ’ ਦੀ ਸਥਾਪਨਾ ਜਿਹੇ ਕਦਮ ਚੁੱਕੇ ਹਨ, ਇਹ ਕਦਮ ਕਾਫ਼ੀ ਪ੍ਰਸਿੱਧ ਹੋਇਆ ਹੈ।’
ਮੰਤਰੀ ਨੇ ਆਪਣੀ ਟਿੱਪਣੀ ’ਚ ਮੀਡੀਆ ਨੂੰ ਇੱਕ ਨਵੇਂ ਖ਼ਾਹਿਸ਼ੀ ਭਾਰਤ ਦਾ ਨਿਰਮਾਣ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ‘ਅਸੀਂ ਜਦੋਂ ਭਾਰਤ ਦੀ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਹੇ ਹਾਂ ਤੇ ਅਗਲੇ 25 ਸਾਲਾਂ ਵੱਲ ਦੇਖ ਰਹੇ ਹਾਂ – ਆਓ ਆਪਾਂ ਹਰੇਕ ਭਾਰਤ ਦੀ ਸੁਪਨੇ ਸਾਕਾਰ ਕਰਨ ਲਈ ਭਾਈਵਾਲਾਂ ਵਜੋਂ ਇਕਜੁੱਟਤਾ ਨਾਲ ਕੰਮ ਕਰੀਏ।’
****************
ਸੌਰਭ ਸਿੰਘ
(Release ID: 1772343)
Visitor Counter : 184