ਉਪ ਰਾਸ਼ਟਰਪਤੀ ਸਕੱਤਰੇਤ

ਯੂਨੀਵਰਸਿਟੀਆਂ ਨੂੰ ਆਪਣੇ ਪਾਠਕ੍ਰਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਉੱਭਰਦੇ ਆਲਮੀ ਰੁਝਾਨਾਂ ਦੇ ਅਨੁਰੂਪ ਬਣਾਉਣਾ ਚਾਹੀਦਾ ਹੈ- ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਤਕਨੀਕੀ ਸੰਸਥਾਨਾਂ ਨੂੰ ਵਿਦਿਆਰਥੀਆਂ ਨੂੰ 5ਜੀ, ਏਆਈ ਅਤੇ ਰੋਬੋਟਿਕਸ ਜਿਹੇ ਨਵੇਂ ਖੇਤਰਾਂ ਵਿੱਚ ਟ੍ਰੇਨਿੰਗ ਦੇਣ ਨੂੰ ਕਿਹਾ



ਭਾਰਤ ਵਿੱਚ ਆਲਮੀ ਡ੍ਰੋਨ ਹੱਬ ਬਣਨ ਦੀ ਸਮਰੱਥਾ ਹੈ- ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਭਾਰਤੀ ਲੇਖਕਾਂ ਅਤੇ ਭਾਰਤੀ ਭਾਸ਼ਾਵਾਂ ਵਿੱਚ ਹੋਰ ਜ਼ਿਆਦਾ ਤਕਨੀਕੀ ਪੁਸਤਕਾਂ ਦੀ ਮੰਗ ਕੀਤੀ



ਉਪ ਰਾਸ਼ਟਰਪਤੀ ਨੇ ਇੱਛਾ ਪ੍ਰਗਟਾਈ ਕਿ ਤਕਨੀਕੀ ਸੰਸਥਾਨ ਸ਼ਹਿਰਾਂ ਵਿੱਚ ਪ੍ਰਦੂਸ਼ਣ ਜਿਹੀਆਂ ਗੰਭੀਰ ਸਮੱਸਿਆਵਾਂ ਦੇ ਸਮਾਧਾਨ ਲਈ ਸਾਹਮਣੇ ਆਉਣ



ਉਪ ਰਾਸ਼ਟਰਪਤੀ ਨੇ ਬੰਗਲੁਰੂ ਵਿੱਚ ਪੀਈਐੱਸ ਯੂਨੀਵਰਸਿਟੀ ਦੇ ਛੇਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ

Posted On: 15 NOV 2021 3:58PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਉੱਚ ਸਿੱਖਿਆ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਨੂੰ ਆਪਣੇ ਮੌਜੂਦਾ ਪਾਠਕ੍ਰਮਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਉੱਭਰਦੇ ਆਲਮੀ ਰੁਝਾਨਾਂ ਦੇ ਅਨੁਰੂਪ ਕਰਨ ਜਾਂ ਰਾਸ਼ਟਰੀ ਜ਼ਰੂਰਤਾਂ ਅਨੁਸਾਰ ਨਵੇਂ ਪਾਠਕ੍ਰਮ ਸ਼ੁਰੂ ਕਰਨ ਦਾ ਸੱਦਾ ਦਿੱਤਾ।

ਅੱਜ ਬੰਗਲੁਰੂ ਵਿੱਚ ਪੀਈਐੱਸ ਯੂਨੀਵਰਸਿਟੀ ਦੇ ਛੇਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਸਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ ਅਤੇ ਇਸ ਦਾ ਸਰਵੋਤਮ ਲਾਭ ਉਠਾਉਣ ਲਈ ਸਾਡੀਆਂ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਨੂੰ 5ਜੀ ਟੈਕਨੋਲੋਜੀਆਂਆਰਟੀਫਿਸ਼ਲ ਇੰਟੈਲੀਜੈਂਸਰੋਬੋਟਿਕਸ ਅਤੇ ਜੈਵ ਟੈਕਨੋਲੋਜੀ ਜਿਹੇ ਉੱਭਰਦੇ ਖੇਤਰਾਂ ਵਿੱਚ ਟ੍ਰੇਨਿੰਗ ਦੇਣੀ ਚਾਹੀਦੀ ਹੈ।

ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੇ ਗੌਰਵਸ਼ਾਲੀ ਅਤੀਤ ਦਾ ਜ਼ਿਕਰ ਕੀਤਾ ਅਤੇ ਭਾਰਤ ਨੂੰ ਇੱਕ ਗਿਆਨ ਸ਼ਕਤੀ ਵਿੱਚ ਬਦਲਣ ਵਿੱਚ ਤਕਨੀਕੀ ਯੂਨੀਵਰਸਿਟੀਆਂ ਦੀ ਵਿਸ਼ੇਸ਼ ਭੂਮਿਕਾ ਤੇ ਜ਼ੋਰ ਦਿੱਤਾ। ਨਿਜੀ ਕੰਪਨੀਆਂ ਲਈ ਪੁਲਾੜ ਖੇਤਰ ਨੂੰ ਖੋਲ੍ਹਣ ਦੇ ਸਰਕਾਰ ਦੇ ਫੈਸਲੇ ਦੀ ਪ੍ਰਸੰਸਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਡੀਆਰਡੀ ਅਤੇ ਇਸਰੋ ਦੇ ਸਹਿਯੋਗ ਨਾਲ ਦੋ ਉਪਗ੍ਰਹਿਆਂ ਦੇ ਨਿਰਮਾਣ ਅਤੇ ਲਾਂਚਿੰਗ ਲਈ ਪੀਈਐੱਸ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘‘ਮੈਂ ਆਪਣੇ ਨਿਜੀ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਨੂੰ ਇਸ ਅਵਸਰ ਦਾ ਸਰਵੋਤਮ ਉਪਯੋਗ ਕਰਨ ਅਤੇ ਪੁਲਾੜ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਅਤੇ ਤਕਨੀਕੀ ਰੂਪ ਨਾਲ ਉੱਨਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕਰਾਂਗਾ।

ਇਸ ਅਵਸਰ ਤੇ ਸ਼੍ਰੀ ਨਾਇਡੂ ਨੇ ਡਾ. ਵੀ ਸੰਬਾਸ਼ਿਵ ਰਾਓ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਦੋ ਉਪਗ੍ਰਹਿਆਂ ਦੀ ਲਾਂਚਿੰਗ ਵਿੱਚ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਹੈ।

ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਵਿੱਚ ਡ੍ਰੋਨ ਟੈਕਨੋਲੋਜੀ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਜਬਰਦਸਤ ਲਾਭਾਂ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤਨਵੀਨਤਾਆਈਟੀ ਅਤੇ ਲਾਗਤ ਪ੍ਰਭਾਵੀ ਇੰਜਨੀਅਰਿੰਗ  ਵਿੱਚ ਆਪਣੀ ਰਵਾਇਤੀ ਤਾਕਤ ਨਾਲ ਆਲਮੀ ਡ੍ਰੋਨ ਹਬ ਬਣਨ ਦੀ ਸਮਰੱਥਾ ਰੱਖਦਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਇਸ ਖੇਤਰ ਲਈ ਕੁਸ਼ਲ ਜਨ ਸ਼ਕਤੀ ਬਣਾਉਣ ਦਾ ਸੱਦਾ ਦਿੱਤਾ ਅਤੇ ਖੁਸ਼ੀ ਪ੍ਰਗਟਾਈ ਕਿ ਪੀਈਐੱਸ ਯੂਨੀਵਰਸਿਟੀ ਸਰਗਰਮ ਰੂਪ ਨਾਲ ਡ੍ਰੋਨ ਟੈਕਨੋਲੋਜੀ ਤੇ ਪਾਠਕ੍ਰਮ ਸ਼ੁਰੂ ਕਰਨ ਤੇ ਵਿਚਾਰ ਕਰ ਰਿਹਾ ਹੈ।

ਉਪ ਰਾਸ਼ਟਰਪਤੀ ਨੇ ਖੋਜ ਤੇ ਵਿਕਾਸ (ਆਰਐਂਡਡੀ) ਲਈ ਇੱਕ ਬਹੁ ਵਿਸ਼ਾ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਯੂਨੀਵਰਸਿਟੀਆਂ ਨੂੰ ਕਿਹਾ ਕਿ ਉਹ ਅਰਥਵਿਵਸਥਾ ਅਤੇ ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ ਅਕਾਦਮਿਕ ਪੇਟੈਂਟ ਦੀ ਬਜਾਏ ਬੌਧਿਕ ਸੰਪਤੀ ਅਧਿਕਾਰਾਂ (ਆਈਪੀਆਰ) ਤਹਿਤ ਲਾਗੂ ਕਰਨ ਯੋਗ ਪੇਟੈਂਟ ਤੇ ਜ਼ਿਆਦਾ ਜ਼ੋਰ ਦੇਵੇ।

ਇਹ ਦੇਖਦੇ ਹੋਏ ਕਿ ਵਿਦੇਸ਼ੀ ਲੇਖਕਾਂ ਦੁਆਰਾ ਪ੍ਰਕਾਸ਼ਿਤ ਕਈ ਤਕਨੀਕੀ ਪੁਸਤਕਾਂ ਭਾਰਤੀ ਇੰਜਨੀਅਰਿੰਗ ਪਾਠਕ੍ਰਮਾਂ ਵਿੱਚ ਉਪਯੋਗ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਭਾਰਤੀ ਸਿੱਖਿਆ ਸ਼ਾਸਤਰੀਆਂ ਨੂੰ ਸਮਕਾਲੀ ਵਿਸ਼ਿਆਂ ਤੇ ਆਲਮੀ ਮਿਆਰਾਂ ਦੀਆਂ ਪੁਸਤਕਾਂ ਲਿਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ,‘‘ਭਾਰਤੀ ਲੇਖਕ ਭਾਰਤੀ ਸਮਾਜਿਕ-ਆਰਥਿਕ ਪਰਿਸਥਿਤੀਆਂ ਦੇ ਸਬੰਧ ਵਿੱਚ ਇੰਜਨੀਅਰਿੰਗ ਪਾਠਕ੍ਰਮ ਦੀ ਸਮੱਗਰੀ ਨੂੰ ਬਿਹਤਰ ਢੰਗ ਨਾਲ ਸੰਦਰਭਿਤ ਕਰ ਸਕਦੇ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਨੌਜਵਾਨ ਵਿਦਿਆਰਥੀਆਂ ਨੂੰ ਗ੍ਰਾਮੀਣ ਭਾਰਤਕਿਸਾਨਾਂ ਅਤੇ ਹੋਰ ਵੰਚਿਤ ਸਮੂਹਾਂ ਦੇ ਸਾਹਮਣੇ ਆਉਣ ਵਾਲੀਆਂ ਕਈ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਸਮਾਧਾਨ ਖੋਜਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਭਾਰਤੀ ਭਾਸ਼ਾਵਾਂ ਵਿੱਚ ਅਧਿਐਨ ਸਮੱਗਰੀ ਤਿਆਰ ਕਰਨ ਅਤੇ ਅਕਾਦਮਿਕ ਪੱਤ੍ਰਿਕਾਵਾਂ ਦੇ ਸਵਦੇਸ਼ੀ ਪ੍ਰਕਾਸ਼ਨ ਦਾ ਵੀ ਸੱਦਾ ਦਿੱਤਾ।

ਸਮਾਜਿਕ ਰੂਪ ਨਾਲ ਪ੍ਰਸੰਗਿਕ ਖੋਜ ਅਤੇ ਟੈਕਨੋਲੋਜੀਆਂ ਦੇ ਮਹੱਤਵ ਤੇ ਪ੍ਰਕਾਸ਼ ਪਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਜਿਹੇ ਆਲਮੀ ਤਰਜੀਹ ਵਾਲੇ ਮੁੱਦਿਆਂ ਤੇ ਕੰਮ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ, ‘‘ਅਸੀਂ ਅਕਸਰ ਭਾਰਤੀ ਸ਼ਹਿਰਾਂ ਵਿੱਚ ਵਧਦੇ ਪ੍ਰਦੂਸ਼ਣ ਬਾਰੇ ਖ਼ਬਰੀ ਰਿਪੋਰਟਾਂ ਪੜ੍ਹਦੇ ਹਾਂਮੈਂ ਆਪਣੇ ਸਿੱਖਿਆ ਸੰਸਥਾਨਾਂ ਨੂੰ ਸਮਾਜ ਦੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਗੰਭੀਰ ਸਮੱਸਿਆਵਾਂਵਿਸ਼ੇਸ਼ ਕਰਕੇ ਖੇਤੀਬਾੜੀ ਵਿੱਚ ਤਕਨੀਕੀ ਸਮਾਧਾਨ ਨਾਲ ਆਉਣ ਦੀ ਤਾਕੀਦ ਕਰਾਂਗਾ।

ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪ੍ਰਭਾਵਸ਼ਾਲੀ ਰੂਪ ਵਿੱਚ ਲਾਗੂ ਕਰਨ ਦਾ ਸੱਦਾ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਮਾਂ ਬੋਲੀ ਵਿੱਚ ਜ਼ਿਆਦਾ ਤਕਨੀਕੀ ਪਾਠਕ੍ਰਮ ਸ਼ੁਰੂ ਕਰਨ ਦੀ ਸਲਾਹ ਦਿੱਤੀ।

ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੇ ਪੇਸ਼ੇਵਰ ਕਰੀਅਰ ਵਿੱਚ ਸੇਵਾ ਦੀ ਭਾਵਨਾ’ ਆਤਮਸਾਤ ਕਰਨ ਅਤੇ ਲੋਕ: ਸਮਸਥਾ: ਸੁਖਿਨੋ ਭਵੰਤੂ’ ਦੀਆਂ ਪ੍ਰਾਚੀਨ ਭਾਰਤੀ ਕਦਰਾਂ ਕੀਮਤਾਂ ਦਾ ਪਾਲਣ ਕਰਨ ਲਈ ਕਿਹਾ। ਸਵੈ ਫਿਟਨਸ ਪ੍ਰਤੀ ਜਾਗਰੂਕ ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਗਲਤ ਆਦਤਾਂ ਤੋਂ ਬਚਣ ਅਤੇ ਨਿਯਮਿਤ ਰੂਪ ਨਾਲ ਖੇਡ ਜਾਂ ਯੋਗ ਵਿੱਚ ਭਾਗ ਲੈ ਕੇ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਪ੍ਰਗਤੀ ਲਈ ਅਨੁਸ਼ਾਸਨਸਮਰਪਣ ਅਤੇ ਦ੍ਰਿੜ੍ਹ ਸੰਕਲਪ ਦੇ ਗੁਣਾਂ ਨੂੰ ਵਿਕਸਿਤ ਕਰਨ ਲਈ ਕਿਹਾ।

ਪੀਈਐੱਸ ਯੂਨੀਵਰਸਿਟੀ ਦੁਆਰਾ ਆਪਣੀ ਛੋਟੀ ਯਾਤਰਾ ਵਿੱਚ ਕੀਤੀਆਂ ਗਈਆਂ ਮਹੱਤਵਪੂਰਨ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਉੱਤਮਤਾ ਲਈ ਸਲਾਹ ਦੇਣ ਲਈ ਚਾਂਸਲਰ ਪ੍ਰੋ. ਐੱਮ. ਆਰ. ਦੋਰੇਸਵਾਮੀ ਦੀ ਸ਼ਲਾਘਾ ਕੀਤੀ।

ਇਸ ਪ੍ਰੋਗਰਾਮ ਵਿੱਚ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤਕਰਨਾਟਕ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਬੀ. ਏ. ਬਸਵਰਾਜਚਾਂਸਲਰ ਪੀਈਐੱਸ ਯੂਨੀਵਰਸਿਟੀ ਡਾ. ਐੱਮ. ਆਰ ਦੋਰੇਸਵਾਮੀਵਾਈਸ ਚਾਂਸਲਰ ਡਾ. ਜੇ. ਸੂਰਿਆ ਪ੍ਰਸਾਦਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਕਰਮਚਾਰੀ ਅਤੇ ਫੈਕਲਟੀ ਨੇ ਹਿੱਸਾ ਲਿਆ।

 

 

 ************

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1772202) Visitor Counter : 122