ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਨੇ ਝਾਰਖੰਡ ਦੇ ਲੋਕਾਂ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਭਗਵਾਨ ਬਿਰਸਾ ਮੁੰਡਾ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ

Posted On: 15 NOV 2021 5:39PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ  ਨੇ ਅੱਜ ਹੋਰ ਮੰਤਰੀਆਂ ਅਤੇ ਸਾਂਸਦਾਂ ਦੇ ਨਾਲ ਸੰਸਦ ਪਰਿਸਰ ਵਿੱਚ ਭਗਵਾਨ ਬਿਰਸਾ ਮੁੰਡਾ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। 


 

 

ਸ਼੍ਰੀ ਠਾਕੁਰ ਨੇ ਕਿਹਾ, ਭਗਵਾਨ ਬਿਰਸਾ ਮੁੰਡਾ  ਨੇ ਆਪਣਾ ਜੀਵਨ ਸ਼ੋਸ਼ਿਤ ਅਤੇ ਦਲਿਤਾਂ  ਦੇ ਕਲਿਆਣ ਦੇ  ਲਈ ਸਮਰਪਿਤ ਕਰ ਦਿੱਤਾ, ਅਤੇ ਜਨਜਾਤੀ ਨਾਇਕ  ਅਤੇ ਮਹਾਨ ਸੁਤੰਤਰਤਾ ਸੈਨਾਨੀ ਭਗਵਾਨ ਬਿਰਸਾ ਮੁੰਡਾ  ਨੂੰ ਉਨ੍ਹਾਂ ਦੀ ਜਯੰਤੀ ‘ਤੇ ਮੈਂ ਨਮਨ ਕਰਦਾ ਹਾਂ।  ਬਿਰਸਾ ਮੁੰਡਾ  ਕਬਾਇਲੀ ਭਾਈਚਾਰਿਆਂ ਅਤੇ ਪੂਰੇ ਦੇਸ਼ ਵਿੱਚ ਪੂਜਨੀਕ ਹਨ।” 

 

ਮੰਤਰੀ ਨੇ ਅੱਗੇ ਕਿਹਾ, “ਭਾਰਤੀ ਇਤਿਹਾਸ ਅਤੇ ਸੱਭਿਆਚਾਰ ਵਿੱਚ ਜਨਜਾਤੀਆਂ ਦੇ ਅਦੁੱਤੀ ਸਥਾਨ ਅਤੇ ਉਨ੍ਹਾਂ ਦੇ  ਯੋਗਦਾਨ ਨੂੰ ਸਨਮਾਨਿਤ ਕਰਨ ਦੇ ਲਈ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਮਨਾਉਣ ਦਾ ਨਿਰਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੱਭਿਆਚਾਰਕ ਵਿਰਾਸਤ ਅਤੇ ਰਾਸ਼ਟਰੀ ਗੌਰਵ ਨੂੰ ਸੰਭਾਲਣ ਦੇ ਲਈ ਪ੍ਰੇਰਿਤ ਕਰੇਗਾ।” 

 

ਸ਼੍ਰੀ ਅਨੁਰਾਗ ਠਾਕੁਰ ਨੇ ਝਾਰਖੰਡ ਦੀ ਸਥਾਪਨਾ ‘ਤੇ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ, ‘‘ਭਗਵਾਨ ਬਿਰਸਾ ਮੁੰਡਾ ਦੀ ਜਨਮ-ਸਥਲੀ ਝਾਰਖੰਡ  ਦੇ ਸਥਾਪਨਾ ਦਿਵਸ ‘ਤੇ ਰਾਜ  ਦੇ ਸਾਰੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੰਦਾ ਹਾਂ। ਇਸ ਅਵਸਰ ‘ਤੇ ਮੈਂ ਰਾਜ ਦੇ ਨਿਰਤੰਰ ਵਿਕਾਸ ਅਤੇ ਸਾਰੇ ਨਾਗਰਿਕਾਂ  ਦੇ ਸੁਖ, ਸਿਹਤ ਅਤੇ ਸਮ੍ਰਿੱਧੀ ਦੀ ਕਾਮਨਾ ਕਰਦਾ ਹਾਂ।’’


 

ਪਿਛੋਕੜ :  

 

ਕਬਾਇਲੀ ਲੋਕਾਂ ਦੇ ਗੌਰਵਸ਼ਾਲੀ ਇਤਿਹਾਸ, ਉਨ੍ਹਾਂ ਦੇ ਸੱਭਿਆਚਾਰ ਅਤੇ ਉਪਲਬਧੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਦੇ ਲਈ ਸਰਕਾਰ ਨੇ 15 ਨਵੰਬਰ ਤੋਂ 22 ਨਵੰਬਰ 2021 ਤੱਕ ਇੱਕ ਸਪਤਾਹ ਤੱਕ ਚਲਣ ਵਾਲੇ ਉਤਸਵ ਦਾ ਆਯੋਜਨ ਕੀਤਾ ਹੈ।  ਕੇਂਦਰੀ ਕੈਬਨਿਟ ਦੁਆਰਾ 10 ਨਵੰਬਰ 2021 ਨੂੰ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ  ਦੇ ਰੂਪ ਵਿੱਚ ਮਨਾਉਣ ਦਾ ਨਿਰਣਾ ਲਿਆ ਗਿਆ ਸੀ। 

 

ਇਸ ਦਿਨ ਸ਼੍ਰੀ ਬਿਰਸਾ ਮੁੰਡਾ ਦੀ ਜਯੰਤੀ ਹੁੰਦੀ ਹੈ, ਜਿਨ੍ਹਾਂ ਨੂੰ ਦੇਸ਼ ਭਰ ਦੇ ਕਬਾਇਲੀ ਭਾਈਚਾਰਿਆਂ ਦੁਆਰਾ ਭਗਵਾਨ  ਦੇ ਰੂਪ ਵਿੱਚ ਪੂਜਿਆ ਜਾਂਦਾ ਹੈ।  ਬਿਰਸਾ ਮੁੰਡਾ  ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ  ਦੇ ਸ਼ੋਸ਼ਣ ਦੇ ਖ਼ਿਲਾਫ਼ ਬਹਾਦਰੀ ਨਾਲ ਲੜਾਈ ਲੜੀ ਅਤੇ ‘ਉਲਗੁਲਾਨ’  (ਕ੍ਰਾਂਤੀ)  ਦਾ ਸੱਦਾ ਦੇ ਕੇ ਬ੍ਰਿਟਿਸ਼ ਦਮਨ ਦੇ ਖ਼ਿਲਾਫ਼ ਅੰਦੋਲਨ ਦੀ ਅਗਵਾਈ ਕੀਤੀ। ਇਹ ਐਲਾਨ ਆਦਿਵਾਸੀ ਭਾਈਚਾਰਿਆਂ  ਦੇ ਗੌਰਵਸ਼ਾਲੀ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਦੇ ਸਨਮਾਨ ਵਿੱਚ ਕੀਤੀ ਗਈ ਹੈ। ਇਹ ਦਿਵਸ ਹਰ ਸਾਲ ਮਨਾਇਆ ਜਾਵੇਗਾ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਅਤੇ ਵੀਰਤਾ,  ਪ੍ਰਾਹੁਣਚਾਰੀ - ਸਤਿਕਾਰ ਅਤੇ ਰਾਸ਼ਟਰੀ ਗੌਰਵ ਦੀਆਂ ਭਾਰਤੀ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਦੇ ਲਈ ਕਬਾਇਲੀ ਭਾਈਚਾਰਿਆਂ  ਦੇ ਪ੍ਰਯਤਨਾਂ ਨੂੰ ਮਾਨਤਾ ਦੇਵੇਗਾ।

 

****************

 

ਸੌਰਭ ਸਿੰਘ



(Release ID: 1772199) Visitor Counter : 110


Read this release in: English , Urdu , Hindi , Tamil , Telugu