ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਹੋਸਪੀਟੇਲਿਟੀ ਅਤੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਨਿਗਮ ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ

Posted On: 12 NOV 2021 5:35PM by PIB Chandigarh

ਮੁੱਖ ਝਲਕੀਆਂ-

  • ਟੂਰਿਜ਼ਮ ਮੰਤਰਾਲਾ ਪਹਿਲਾਂ ਹੀ ਇਜ਼ੀ ਮਾਈ ਟ੍ਰਿਪ, ਕਲੀਅਰਟ੍ਰਿਪ, ਯਾਤਰਾ ਡਾਟ ਕੌਮ, ਮੇਕ ਮਾਈ ਟ੍ਰਿਪ ਅਤੇ ਗੋਬਿਬੋ ਦੇ ਨਾਲ ਇਸੇ ਤਰ੍ਹਾਂ ਦੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰ ਚੁੱਕਿਆ ਹੈ।

 

ਟੂਰਿਜ਼ਮ ਮੰਤਰਾਲੇ ਨੇ ਹੋਸਪੀਟੇਲਿਟੀ ਅਤੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਆਪਣੇ ਚਲ ਰਹੇ ਪ੍ਰਯਤਨ ਵਿੱਚ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਨਿਗਮ (ਆਈਆਰਸੀਟੀਸੀ) ਦੇ ਨਾਲ 10.11.2021 ਨੂੰ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖ਼ਤ ਕੀਤੇ ਹਨ। ਟੂਰਿਜ਼ਮ ਮੰਤਰਾਲਾ ਪਹਿਲਾਂ ਹੀ ਇਜ਼ੀ ਮਾਈ ਟ੍ਰਿਪ, ਕਲੀਅਰਟ੍ਰਿਪ, ਯਾਤਰਾ ਡਾਟ ਕੌਮ, ਮੇਕ ਮਾਈ ਟ੍ਰਿਪ ਅਤੇ ਗੋਬਿਬੋ ਦੇ ਨਾਲ ਇਸੇ ਤਰ੍ਹਾਂ ਦੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰ ਚੁੱਕਿਆ ਹੈ।

ਇਸ ਸਹਿਮਤੀ ਪੱਤਰ ਦਾ ਪ੍ਰਾਥਮਿਕ ਉਦੇਸ਼ ਉਨ੍ਹਾਂ ਆਵਾਸ ਇਕਾਈਆਂ ਨੂੰ ਵਿਆਪਕ ਦ੍ਰਿਸ਼ਟਤਾ ਪ੍ਰਦਾਨ ਕਰਨਾ ਹੈ, ਜਿਨ੍ਹਾਂ ਨੇ ਓਟੀਏ ਪਲੈਟਫਾਰਮ ‘ਤੇ ਸਾਥੀ (ਹੋਸਪੀਟੇਲਿਟੀ ਉਦਯੋਗ ਦੇ ਲਈ ਮੁਲਾਂਕਣ, ਜਾਗਰੂਕਤਾ ਅਤੇ ਟਰੇਨਿੰਗ ਦੇ ਲਈ ਪ੍ਰਣਾਲੀ) ‘ਤੇ ਖੁਦ ਨੂੰ ਪ੍ਰਮਾਣਿਤ ਕੀਤਾ ਹੈ। ਸਹਿਮਤੀ ਪੱਤਰ ਦੋਵਾਂ ਪੱਖਾਂ ਨੂੰ ਨਿਧੀ ‘ਤੇ ਰਜਿਸਟਰ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਦੇ ਲਈ ਅਤੇ ਇਸ ਤਰ੍ਹਾਂ ਸਾਥੀ ‘ਤੇ ਸਥਾਨਕ ਟੂਰਿਜ਼ਮ ਉਦਯੋਗ ਨੂੰ ਪ੍ਰੋਤਸਾਹਿਤ ਕਰਨ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਉਚਿਤ ਸੁਰੱਖਿਆ ਉਪਾਵਾਂ ਦੇ ਨਾਲ ਪ੍ਰੋਤਸਾਹਿਤ ਕਰਨ ਦੇ ਲਈ ਵੀ ਰੇਖਾਂਕਿਤ ਕਰਦਾ ਹੈ। ਕਾਰਵਾਈ ਯੋਗ ਸੂਝ ਪ੍ਰਾਪਤ ਕਰਨ ਅਤੇ ਸਬੂਤ ਅਧਾਰਿਤ ਅਤੇ ਟੀਚਾਗਤ ਨੀਤੀ ਉਪਾਵਾਂ ਨੂੰ ਡਿਜ਼ਾਈਨ ਕਰਨ ਅਤੇ ਸੁਰੱਖਿਅਤ, ਸਨਮਾਨਜਨਕ ਅਤੇ ਟਿਕਾਊ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਆਵਾਸ ਇਕਾਈਆਂ ‘ਤੇ ਵਧੇਰੇ ਜਾਣਕਾਰੀ ਇਕੱਠਾ ਕਰਨ ਦਾ ਵੀ ਵਿਚਾਰ ਹੈ।

ਸਹਿਮਤੀ ਪੱਤਰ ‘ਤੇ (ਹੋਟਲ ਅਤੇ ਰੇਸਟੋਰੈਂਟ), ਟੂਰਿਜ਼ਮ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਟੂਰਿਜ਼ਮ, ਆਈਆਰਸੀਟੀਸੀ ਦੇ ਸੰਯੁਕਤ ਜਨਰਲ ਮੈਨੇਜਰ (ਜੇਜੀਐੱਮ) ਦੁਆਰਾ ਸੰਯੁਕਤ ਸਕੱਤਰ, ਟੂਰਿਜ਼ਮ ਮੰਤਰਾਲੇ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ ਗਏ। ਇਹ ਆਯੋਜਨ ਭਾਰਤੀ ਹੋਸਪੀਟੇਲਿਟੀ ਅਤੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਉਪਾਵਾਂ ਨੂੰ ਲਾਗੂ ਕਰਨ ਦੇ ਲਈ ਟੂਰਿਜ਼ਮ ਮੰਤਰਾਲੇ ਅਤੇ ਭਾਰਤੀ ਗੁਣਵੱਤਾ ਪਰਿਸ਼ਦ (ਕਿਊਸੀਆਈ) ਦੇ ਵਿੱਚ ਸਮਝੌਤੇ ਦੇ ਅਨੁਸਾਰ ਆਯੋਜਿਤ ਕੀਤਾ ਗਿਆ ਸੀ।

 

ਟੂਰਿਜ਼ਮ ਮੰਤਰਾਲਾ ਅਤੇ ਆਈਆਰਸੀਟੀਸੀ ਸਹਿਮਤੀ ਪੱਤਰ ਦੇ ਮਾਧਿਅਮ ਤੋਂ ਪਛਾਣੇ ਗਏ ਖੇਤਰਾਂ ਵਿੱਚ ਸਮੁੱਚੇ ਲਾਭ ਦੇ ਲਈ ਭਾਰਤੀ ਹੋਸਪੀਟੇਲਿਟੀ ਅਤੇ ਟੂਰਿਜ਼ਮ ਖੇਤਰ ਵਿੱਚ ਰਣਨੀਤਕ ਅਤੇ ਟੈਕਨੀਕਲ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਅਤੇ ਹੁਲਾਰਾ ਦੇਣ ਦੇ ਲਈ ਜ਼ਰੂਰੀ ਕਦਮ ਉਠਾਉਣ ਦਾ ਪ੍ਰਯਤਨ ਕਰਨਗੇ।

 

*******

ਐੱਨਬੀ/ਓਏ



(Release ID: 1771976) Visitor Counter : 123