ਰੱਖਿਆ ਮੰਤਰਾਲਾ
ਥਲ ਸੈਨਾ ਮੁਖੀ ਇਜ਼ਰਾਈਲ ਦੇ ਦੌਰੇ ’ਤੇ ਰਵਾਨਾ
Posted On:
14 NOV 2021 9:52AM by PIB Chandigarh
ਥਲ ਸੈਨਾ ਮੁਖੀ ਜਨਰਲ ਐੱਮ. ਐੱਮ. ਨਰਵਣੇ 15 ਤੋਂ 19 ਨਵੰਬਰ 2021 ਤੱਕ ਇਜ਼ਰਾਈਲ ਦੌਰੇ ਲਈ ਰਵਾਨਾ ਹੋ ਗਏ ਹਨ। ਇਹ ਸੈਨਾ ਮੁਖੀ ਦਾ ਪਹਿਲਾ ਇਜ਼ਰਾਈਲ ਦੌਰਾ ਹੈ।
ਆਪਣੀ ਯਾਤਰਾ ਦੌਰਾਨ ਜਨਰਲ ਐੱਮ. ਐੱਮ. ਨਰਵਣੇ ਇਜ਼ਰਾਈਲ ਦੇ ਸੀਨੀਅਰ ਮਿਲਿਟਰੀ ਅਤੇ ਸਿਵਲਿਅਨ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਉਹ ਭਾਰਤ-ਇਜ਼ਰਾਈਲ ਰੱਖਿਆ ਸਬੰਧਾਂ ਨੂੰ ਜ਼ਿਆਦਾ ਮਜ਼ਬੂਤ ਕਰਨ ਦੇ ਤੌਰ ਤਰੀਕਿਆਂ ’ਤੇ ਚਰਚਾ ਕਰਨਗੇ। ਸੈਨਾ ਮੁਖੀ ਸੁਰੱਖਿਆ ਸੰਸਥਾਨ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਜ਼ਰੀਏ ਇਜ਼ਰਾਈਲ ਅਤੇ ਭਾਰਤ ਵਿਚਕਾਰ ਉੱਤਮ ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣਗੇ ਅਤੇ ਰੱਖਿਆ ਖੇਤਰ ਨਾਲ ਸਬੰਧਿਤ ਵਿਭਿੰਨ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਜਨਰਲ ਨਰਵਣੇ ਸੇਵਾ ਪ੍ਰਮੁੱਖਾਂ ਨਾਲ ਗੱਲਬਾਤ ਕਰਨਗੇ ਅਤੇ ਇਜ਼ਰਾਇਲੀ ਰੱਖਿਆ ਬਲਾਂ (ਆਈਡੀਐੱਫ) ਦੇ ਥਲ ਸੈਨਾ ਹੈੱਡਕੁਆਰਟਰ ਦਾ ਦੌਰਾ ਕਰਨਗੇ।
*************
ਸੀ/ਕੇਆਰਸੀ/ਵੀਕੇਟੀ
(Release ID: 1771771)
Visitor Counter : 191