ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰ ਦੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਅਖ਼ਬਾਰਾਂ ਅਤੇ ਮੀਡੀਆ ਮਹੱਤਵਪੂਰਨ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਮੀਡੀਆ ਨੂੰ ਕਦਰਾਂ ਕੀਮਤਾਂ-ਅਧਾਰਿਤ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ



ਸ਼੍ਰੀ ਨਾਇਡੂ ਨੇ ਸਵੱਛ ਭਾਰਤ ਜਿਹੀਆਂ ਲਹਿਰਾਂ ਨੂੰ ਲੋਕਪ੍ਰਿਯ ਬਣਾਉਣ ਵਿੱਚ ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕੀਤੀ



ਉਪ ਰਾਸ਼ਟਰਪਤੀ ਨੇ ਮੀਡੀਆ ਹਾਊਸਾਂ ਨੂੰ ਖੇਤੀ ਮੁੱਦਿਆਂ, ਪੇਂਡੂ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ 'ਤੇ ਧਿਆਨ ਦੇਣ ਦੀ ਅਪੀਲ ਕੀਤੀ



ਨੇਲੋਰ ਵਿੱਚ ਹਫ਼ਤਾਵਾਰੀ 'ਲਾਇਰ' ਦੀ 40ਵੀਂ ਵਰ੍ਹੇਗੰਢ ਮਨਾਉਂਦੇ ਹੋਏ 'ਤੁੰਗਾ ਪਾਂਡੂਗਾ' ਵਿੱਚ ਹਿੱਸਾ ਲਿਆ

Posted On: 12 NOV 2021 7:02PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਰਾਸ਼ਟਰ ਦੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਮੀਡੀਆ ਨੂੰ ਇੱਕ ਉਦੇਸ਼ ਅਤੇ ਨਿਰਪੱਖ ਢੰਗ ਨਾਲ ਖ਼ਬਰਾਂ ਅਤੇ ਜਾਣਕਾਰੀ ਪ੍ਰਦਾਨ ਕਰਨ ਦੀ ਅਪੀਲ ਕੀਤੀ।

ਹਫ਼ਤਾਵਾਰ ‘ਲਾਇਰ’ ਦੀ 40ਵੀਂ ਵਰ੍ਹੇਗੰਢ ਮੌਕੇ ਨੇਲੋਰ ਵਿੱਚ ਕਰਵਾਏ ‘ਤੁੰਗਾ ਪਾਂਡੂਗਾ’ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਉਨ੍ਹਾਂ ਨੇ ਪੱਤਰਕਾਰੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕਦਰਾਂ-ਕੀਮਤਾਂ ਦੇ ਨਿਘਾਰ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਮੀਡੀਆ ਨੂੰ ਉੱਚ ਮਿਆਰਾਂ ਨੂੰ ਕਾਇਮ ਰੱਖਣ ਅਤੇ ਕਦਰਾਂ-ਕੀਮਤਾਂ ਅਧਾਰਿਤ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।

ਆਜ਼ਾਦੀ ਅੰਦੋਲਨ ਦੌਰਾਨ ਅਖ਼ਬਾਰਾਂ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਸਮੇਤ ਕਈ ਆਗੂਆਂ ਨੇ ਰਸਾਲਿਆਂ ਅਤੇ ਅਖ਼ਬਾਰਾਂ ਰਾਹੀਂ ਸਮਾਜਿਕ ਅੰਦੋਲਨਾਂ ਦੀ ਸ਼ੁਰੂਆਤ ਕੀਤੀ। ਅੱਜ ਵੀ ਮੀਡੀਆ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਨੇ ਸਵੱਛ ਭਾਰਤ ਮੁਹਿੰਮ ਨੂੰ ਇੱਕ ਲੋਕ ਲਹਿਰ ਵਿੱਚ ਬਦਲ ਦਿੱਤਾ।

ਇਹ ਦੇਖਦੇ ਹੋਏ ਕਿ ਮੀਡੀਆ ਨੂੰ ਹਮੇਸ਼ਾ ਸੱਚਾਈ, ਇਮਾਨਦਾਰੀ ਅਤੇ ਸਟੀਕਤਾ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਦਬਾਅ ਅੱਗੇ ਝੁਕਣਾ ਨਹੀਂ ਚਾਹੀਦਾ। ਉਨ੍ਹਾਂ ਨੇ ਮੀਡੀਆ ਹਾਊਸਾਂ ਨੂੰ ਖੇਤੀਬਾੜੀ, ਪੇਂਡੂ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਨਾਲ ਸਬੰਧਿਤ ਮੁੱਦਿਆਂ 'ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅਖ਼ਬਾਰਾਂ ਅਤੇ ਇਲੈਕਟ੍ਰੌਨਿਕ ਮੀਡੀਆ ਨੂੰ ਸੁਝਾਅ ਦਿੱਤਾ ਕਿ ਉਹ ਖੇਤੀਬਾੜੀ ਮੁੱਦਿਆਂ ਲਈ ਕੁਝ ਸਮਰਪਿਤ ਜਗ੍ਹਾ ਅਤੇ ਪ੍ਰੋਗਰਾਮਿੰਗ ਕਰਨ।

ਉਪ ਰਾਸ਼ਟਰਪਤੀ ਨੇ ਪੱਤਰਕਾਰ ਭਾਈਚਾਰੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਅਣਥੱਕ ਮਿਹਨਤ ਕੀਤੀ ਹੈ ਅਤੇ ਕੋਵਿਡ-ਉਚਿਤ ਵਿਵਹਾਰ ਅਤੇ ਵੈਕਸੀਨ ਲੈਣ ਦੀ ਜ਼ਰੂਰਤ ਬਾਰੇ ਬਹੁਤ ਜ਼ਰੂਰੀ ਜਾਗਰੂਕਤਾ ਲਿਆਂਦੀ ਹੈ। ਉਨ੍ਹਾਂ ਨੇ ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਪੱਤਰਕਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।

ਕੌਫੀ ਟੇਬਲ ਬੁੱਕ ਲਾਂਚ ਕਰਦੇ ਹੋਏ ਸ਼੍ਰੀ ਨਾਇਡੂ ਨੇ 'ਲਾਇਰ' ਸਪਤਾਹਿਕ ਦੇ ਸੰਸਥਾਪਕਾਂ ਅਤੇ ਪ੍ਰਬੰਧਨ ਦੀ 40 ਸਾਲਾਂ ਤੋਂ ਸਫਲਤਾਪੂਰਵਕ ਅਖ਼ਬਾਰ ਨੂੰ ਚਲਾਉਣ ਲਈ ਨਿਰੰਤਰ ਅਤੇ ਦ੍ਰਿੜ੍ਹ ਯਤਨਾਂ ਲਈ ਸ਼ਲਾਘਾ ਕੀਤੀ।

ਰਾਜ ਸਭਾ ਮੈਂਬਰ ਸ਼੍ਰੀ ਵੇਮੀਰੈੱਡੀ ਪ੍ਰਭਾਕਰ ਰੈੱਡੀ,  ਲੋਕ ਸਭਾ ਮੈਂਬਰ ਸ਼੍ਰੀ ਮਗੁੰਟਾ ਸ਼੍ਰੀਨਿਵਾਸੂਲਾ ਰੈੱਡੀ, ਡੀਆਰਡੀਓ ਦੇ ਚੇਅਰਮੈਨ ਸ਼੍ਰੀ ਜੀ. ਸਤੀਸ਼ ਰੈੱਡੀ, ਸੰਸਥਾਪਕ-ਚੇਅਰਮੈਨ, ਸੰਥਾ ਬਾਇਓਟੈਕ ਸ਼੍ਰੀ ਵਰਪ੍ਰਸਾਦ ਰੈੱਡੀ, ਪ੍ਰਧਾਨ, ਪਬਲਿਕ ਹੈਲਥ ਫਾਊਂਡੇਸ਼ਨ ਸ਼੍ਰੀ ਸ਼੍ਰੀਨਾਥ ਰੈੱਡੀ, ਐਡੀਟਰ, ‘ਲਾਇਰ’ ਸਪਤਾਹਿਕ ਸ਼੍ਰੀ ਤੁੰਗਾ ਸਿਵਾ ਪ੍ਰਭਾਤ ਰੈੱਡੀ ਅਤੇ ਹੋਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ।

 

 

 ********

ਐੱਮਐੱਸ/ਆਰਕੇ/ਡੀਪੀ


(Release ID: 1771444) Visitor Counter : 174


Read this release in: English , Urdu , Hindi , Tamil , Telugu