ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ - 19 ਟੀਕਾਕਰਣ ਦੀ ਕੁੱਲ ਕਵਰੇਜ਼ ਨੇ 110 ਕਰੋੜ ਦਾ ਅਹਿਮ ਪੜਾਅ ਪਾਰ ਕੀਤਾ
ਪਿਛਲੇ 24 ਘੰਟਿਆਂ ਵਿੱਚ 57 ਲੱਖ ਤੋਂ ਅਧਿਕ ਕੋਵਿਡ ਰੋਧੀ ਟੀਕੇ ਲਗਾਏ ਗਏ
ਰਿਕਵਰੀ ਵਰਤਮਾਨ ਦਰ 98.25% ਹੈ
ਪਿਛਲੇ 24 ਘੰਟਿਆਂ ਵਿੱਚ 13,091 ਨਵੇਂ ਕੇਸ ਸਾਹਮਣੇ ਆਏ
ਭਾਰਤ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 1,38,556 ਹੈ, ਜੋ ਪਿਛਲੇ 266 ਦਿਨਾਂ ਵਿੱਚ ਸਤੋਂ ਘੱਟ ਹੈ
ਹਫ਼ਤਾਵਾਰ ਪਾਜ਼ਿਟਿਵਿਟੀ ਦਰ ( 1.18% ) ਪਿਛਲੇ 48 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ
Posted On:
11 NOV 2021 9:51AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀ 57,54,817 ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਨੇ 110 ਕਰੋੜ ਤੋਂ ਅਧਿਕ ਕੋਵਿਡ ਰੋਧੀ ਟੀਕੇ ਲਗਾਉਣ ਦੀ ਮਹੱਤਵਪੂਰਣ ਉਪਲੱਬਧੀ ਹਾਸਲ ਕਰ ਲਈ ਹੈ । ਅੱਜ ਸਵੇਰੇ ਸੱਤ ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਦੇਸ਼ ਦੀ ਕੋਵਿਡ - 19 ਟੀਕਾਕਰਣ ਕਵਰੇਜ਼ 1,10,23,34,225 ਕਰੋੜ ਦੇ ਅੰਕੜੇ ਤੱਕ ਪਹੁੰਚ ਗਿਆ ਹੈ। ਟੀਕਾਕਰਣ ਦੀ ਇਸ ਸਫਲਤਾ ਨੂੰ 1,12,38,854 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ।
ਅੱਜ ਸਵੇਰੇ ਸੱਤ ਵਜੇ ਤੱਕ ਪ੍ਰਾਪਤ ਰਿਪੋਰਟ ਦੇ ਅਨੁਸਾਰ ਪੂਰਾ ਬਿਓਰਾ ਇਸ ਪ੍ਰਕਾਰ ਹੈ :
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,79,922
|
ਦੂਸਰੀ ਖੁਰਾਕ
|
92,97,352
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,73,373
|
ਦੂਸਰੀ ਖੁਰਾਕ
|
1,61,02,356
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
42,81,52,713
|
ਦੂਸਰੀ ਖੁਰਾਕ
|
16,02,59,021
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
17,72,47,072
|
ਦੂਸਰੀ ਖੁਰਾਕ
|
10,18,78,442
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,11,04,883
|
ਦੂਸਰੀ ਖੁਰਾਕ
|
6,95,39,091
|
ਕੁੱਲ
|
1,10,23,34,225
|
ਪਿਛਲੇ 24 ਘੰਟਿਆਂ ਵਿੱਚ 13,878 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,38,00,925 ਹੈ ।
ਨਤੀਜੇ ਵਜੋਂ ਭਾਰਤ ਵਿੱਚ ਕੋਵਿਡ ਨਾਲ ਰਿਕਵਰੀ ਹੋਣ ਦੀ ਵਰਤਮਾਨ ਦਰ 98.25% ਹੈ ।
ਪਿਛਲੇ ਲਗਾਤਾਰ 137 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਦੈਨਿਕ ਕੇਸ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਯੁਕਤ ਅਤੇ ਨਿਰੰਤਰ ਯਤਨਾਂ ਦਾ ਹੀ ਨਤੀਜਾ ਹੈ ।
ਪਿਛਲੇ 24 ਘੰਟਿਆਂ ਵਿੱਚ ਕੁੱਲ 13,091 ਨਵੇਂ ਕੇਸ ਸਾਹਮਣੇ ਆਏ ।
ਐਕਟਿਵ ਕੇਸਾਂ ਦੀ ਸੰਖਿਆ ਫਿਲਹਾਲ 1,38,556 ਹੈ, ਜੋ ਪਿਛਲੇ 266 ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਇਸ ਸਮੇਂ 0.40% ਹਨ । ਜੋ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹੈ ।
ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 11,89,470 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 61.99 ਕਰੋੜ ਤੋਂ ਅਧਿਕ ( 61,99,02,064 ) ਸੈਂਪਲਾਂ ਦੇ ਕੋਵਿਡ ਟੈਸਟ ਕੀਤੇ ਹਨ ।
ਇੱਕ ਪਾਸੇ ਦੇਸ਼ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ , ਤਾਂ ਦੂਜੇ ਪਾਸੇ ਹਫ਼ਤਾਵਾਰ ਪਾਜ਼ਿਟਿਵਿਟੀ ਦਰ ਇਸ ਸਮੇਂ 1.18% ਹੈ , ਜੋ ਪਿਛਲੇ 48 ਦਿਨਾਂ ਵਿੱਚ 2% ਤੋਂ ਹੇਠਾਂ ਉੱਤੇ ਕਾਇਮ ਹੈ। ਦੈਨਿਕ ਪਾਜ਼ਿਟਿਵਿਟੀ ਦਰ 1.10% ਹੈ । ਉਹ ਵੀ ਪਿਛਲੇ 38 ਦਿਨਾਂ ਤੋਂ 2% ਤੋਂ ਹੇਠਾਂ ਅਤੇ 73 ਦਿਨਾਂ ਤੋਂ ਲਗਾਤਾਰ 3% ਤੋਂ ਘੱਟ ਉੱਤੇ ਬਣੀ ਹੋਈ ਹੈ ।
****
ਐੱਮਵੀ
(Release ID: 1771006)
Visitor Counter : 166