ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਇਲਾਕੇ ਕਿਮਿਨ ਵਿੱਚ ਉੱਤਰ ਪੂਰਬੀ ਆਦਿਵਾਸੀਆਂ ਦੇ ਲਈ ਇੱਕ ਨਵੇਂ ਬਾਇਓਟੈਕਨੌਲੋਜੀ ਸੈਂਟਰ ਦਾ ਉਦਘਾਟਨ ਕੀਤਾ

“ਬਾਇਓ-ਸੰਸਾਧਨ ਅਤੇ ਟਿਕਾਊ ਵਿਕਾਸ ਸੈਂਟਰ” ਰਾਜ ਵਿੱਚ ਆਦਿਵਾਸੀ ਲੋਕਾਂ ਦੀ ਸਮਾਜਿਕ ਆਰਥਿਕ ਸਥਿਤੀ ਦੇ ਉੱਥਾਨ ਵਿੱਚ ਮਦਦ ਕਰੇਗਾ: ਡਾ. ਜਿਤੇਂਦਰ ਸਿੰਘ

4 ਜ਼ਿਲ੍ਹਿਆਂ ਅਤੇ 50 ਤੋਂ ਅਧਿਕ ਪਿੰਡਾਂ ਨੂੰ ਕਵਰ ਕਰਨ ਵਾਲੇ ਬਾਇਓਟੈੱਕ ਸੈਂਟਰ ਨਾਲ ਅਗਲੇ 2 ਸਾਲਾਂ ਵਿੱਚ 10,000 ਤੋਂ ਅਧਿਕ ਕਿਸਾਨਾਂ ਨੂੰ ਲਾਭ ਹੋਵੇਗਾ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਅਰੁਣਾਚਲ ਪ੍ਰਦੇਸ਼ ਵਿੱਚ ਬਾਇਓਟੈਕਨੌਲੋਜੀ ਵਿੱਚ ਡੀਬੀਟੀ ਦੁਆਰਾ ਸਮਰਪਿਤ ਸਕਿੱਲ ਵਿਗਿਆਨ ਪ੍ਰੋਗਰਾਮ ਵੀ ਸਮਰਪਿਤ ਕੀਤਾ

ਜੀਵਨ ਵਿਗਿਆਨ ਅਤੇ ਬਾਇਓਟੈਕਨੌਲੋਜੀ ਵਿੱਚ ਯੁਵਾ ਗ੍ਰੈਜੂਏਟਸ ਦੇ ਕੈਰੀਅਰ ਮਾਰਗ ਨੂੰ ਸੁਵਿਧਾਜਨਕ ਬਣਾਉਣ ਅਤੇ ਉੱਦਮਿਤਾ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਖਾਸ ਸਕਿੱਲ ਪ੍ਰੋਗਰਾਮ : ਡਾ. ਜਿਤੇਂਦਰ ਸਿੰਘ

Posted On: 09 NOV 2021 2:26PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੌਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਮਿਨ ਵਿੱਚ ਅਰੁਣਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਇਲਾਕੇ ਵਿੱਚ ਉੱਤਰ ਪੂਰਬੀ ਆਦਿਵਾਸੀਆਂ ਦੇ ਲਈ ਇੱਕ ਨਵੇਂ ਬਾਇਓ ਟੈਕਨੌਲੋਜੀ ਸੈਂਟਰ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ “ਬਾਇਓ ਸੰਸਾਧਨ ਅਤੇ ਟਿਕਾਊ ਵਿਕਾਸ ਸੈਂਟਰ’ ਰਾਜ ਵਿੱਚ ਆਦਿਵਾਸੀ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਕਰਨ ਵਿੱਚ ਬਹੁਤ ਮਦਦ ਕਰੇਗਾ। ਬਾਇਓ ਟੈਕਨੌਲੋਜੀ ਵਿਭਾਗ, ਵਿਗਿਆਨ ਅਤੇ ਟੈਕਨੌਲੋਜੀ ਮੰਤਰਾਲੇ ਦੁਆਰਾ ਸਮਰਪਿਤ ਹੈ ਅਤੇ ਕੇਂਦਰ ਦਾ ਉਦੇਸ਼ ਬਾਇਓ-ਟੈਕਨੌਲੋਜੀ ਉਪਕਰਣਾਂ ਦਾ ਉਪਯੋਗ ਕਰਕੇ ਸਥਾਨਕ ਬਾਇਓ-ਸੰਸਾਧਨਾਂ ਦੀ ਸੰਭਾਲ਼ ਅਤੇ ਨਿਰੰਤਰ ਉਪਯੋਗ ਕਰਨਾ ਹੈ। 

 

https://ci3.googleusercontent.com/proxy/__sBM_1Qjsr9FHF2b3u7ErslCnD1LU3uOpgkeH-CUZVbd5KH1nF0duHoWv0MH2S3E_IfbGtw2pKD-Ak-8duAlNjCl2y_JvdSPeOO_xJOtGC1c8RbZGI=s0-d-e1-ft#https://static.pib.gov.in/WriteReadData/userfiles/image/900R9T5.jpg

ਡਾ. ਜਿਤੇਂਦਰ ਸਿੰਘ ਨੇ ਕਿਹਾ, “ਜਦ ਤੋਂ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਪਦ ਸੰਭਾਲਿਆ ਹੈ, ਉਨ੍ਹਾਂ ਨੇ ਭਾਰਤ ਦੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਅਤੇ ਆਦਿਵਾਸੀਆਂ ਦੇ ਉੱਥਾਨ ਨੂੰ ਵੀ ਵਿਸ਼ੇਸ਼ ਪ੍ਰਾਥਮਿਕਤਾ ਦਿੱਤੀ ਹੈ।” ਉਨ੍ਹਾਂ ਨੇ  ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਖੇਤੀਬਾੜੀ, ਜਲ ਬਿਜਲੀ, ਬੁਨਿਆਦੀ ਢਾਂਚਾ, ਸੂਚਨਾ ਅਤੇ ਸੰਚਾਰ ਟੈਕਨੌਲੋਜੀ ਅਤੇ ਟੂਰਿਜ਼ਮ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਉਠਾਏ ਗਏ ਹਨ। ਨਾਲ ਹੀ ਇਟੀਗ੍ਰੇਟਿਡ ਫੂਡ ਪ੍ਰੋਸੈੱਸਿੰਗ ਚੇਨ ਦੇ ਵਿਕਾਸ ਰਾਹੀਂ ਸਕਿੱਲ ਵਿਕਾਸ ਅਤੇ ਸੀਮਾ ਪਾਰ ਵਪਾਰ ਮਾਰਕੀਟਿੰਗ ਵਿਕਾਸ ਦੇ ਨਵੇਂ ਰਸਤੇ ਬਣਾਉਣ ਵਿੱਚ ਮਹੱਤਵਪੂਰਨ ਕਦਮ ਉਠਾਏ ਗਏ ਹਨ। 

ਮੰਤਰੀ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਬਾਇਓ ਟੈਕਨੌਲੋਜੀ ਵਿਭਾਗ ਨੇ ਖੇਤਰ ਦੇ ਲਈ ਵਿਸ਼ੇਸ਼ ਮੁੱਦਿਆਂ ਨੂੰ ਸੰਬੋਧਨ ਕਰਨ ਅਤੇ ਸਥਾਨਕ ਭਾਈਚਾਰੇ ਦੇ ਸਮਾਜਿਕ ਉੱਥਾਨ ਦੇ ਲਈ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਲਈ ਬਾਇਓ ਟੈਕਨੌਲੋਜੀ ਖੋਜ ਕਰਨ ਦੇ ਲਈ ਖੇਤਰ ਵਿੱਚ ਸਮਰੱਥਾ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

https://ci6.googleusercontent.com/proxy/HWdsyTACE1yW2wHKmL0X8DOu9g_DyJQ45lebFRn_J1IZ5yMs8pkQ7O3KIuZmwemNKFt5o2a0OjufsTPYuGyrPSJgfjZIlekZXWSKbRwCAoaodIFl6H0B6kko7A=s0-d-e1-ft#https://static.pib.gov.in/WriteReadData/userfiles/image/image002CHE8.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ “ਬਾਇਓ ਸੰਸਾਧਨ ਅਤੇ ਟਿਕਾਊ ਵਿਕਾਸ ਸੈਂਟਰ” ਨੇ ਇਨ੍ਹਾਂ ਪ੍ਰੋਗਰਾਮਾਂ ਦੇ ਕੁਸ਼ਲ ਲਾਗੂਕਰਨ ਦੇ ਲਈ ਕਈ ਆਈਸੀਏਆਰ,ਸੀਐੱਸਆਈਆਰ ਸੰਸਥਾਨਾਂ ਦੇ ਨਾਲ ਅਕਾਦਮਿਕ ਸੰਬੰਧ ਵੀ ਸਥਾਪਿਤ ਕੀਤੇ ਹਨ ਕਿਉਂਕਿ ਉਹ ਅਰੁਣਾਚਲ ਪ੍ਰਦੇਸ਼ ਰਾਜ ਦੇ ਸੰਭਾਵਿਤ ਯੁਵਾ ਉੱਦਮੀਆਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰਨਗੇ। ਇਨ੍ਹਾਂ ਪ੍ਰੋਗਰਾਮਾਂ ਦੇ ਲਾਗੂਕਰਨ ਦੇ ਲਈ ਸੁਵਿਧਾਵਾਂ ਅਰੁਣਾਚਲ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਵਿੱਚ 50 ਤੋਂ ਅਧਿਕ ਪਿੰਡ ਸ਼ਾਮਲ ਹੋਣਗੇ ਅਤੇ ਅਗਲੇ 2 ਸਾਲਾਂ ਵਿੱਚ 10,000 ਤੋਂ ਅਧਿਕ ਕਿਸਾਨਾਂ ਨੂੰ ਲਾਭ ਹੋਵੇਗਾ।

ਮੰਤਰੀ ਨੇ ਕਿਹਾ, ਕੇਂਦਰ ਖੇਤਰ ਦੇ ਲਾਭ ਦੇ ਲਈ ਨਿਮਨਲਿਖਿਤ ਤਿੰਨ ਪ੍ਰਮੁੱਖ ਪ੍ਰੋਗਰਾਮਾਂ ਦੇ ਲਾਗੂਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ-

  1. ਕਿਮਿਨ ਵਿੱਚ ਮੁੱਖ ਕੇਂਦਰ ਵਿੱਚ ਅਤਿਆਧੁਨਿਕ ਆਰਕੀਡੇਰੀਅਮ, ਉਪਗ੍ਰਿਹ ਸਥਾਪਿਤ ਕਰਨ ਦੇ ਨਾਲ-ਨਾਲ ਪ੍ਰਾਥਮਿਕਤਾ ਵਾਲੇ ਆਰਕਿਡ ਪ੍ਰਜਾਤੀਆਂ ਦੀ ਸੰਭਾਲ਼ ਅਤੇ ਵਾਧੇ ਦੇ ਲਈ ਅਰੁਣਾਚਲ ਪ੍ਰਦੇਸ਼ ਦੇ ਚੋਣ ਜ਼ਿਲ੍ਹਿਆਂ ਵਿੱਚ ਇਕਾਈਆਂ

  2. ਅਰੁਣਾਚਲ ਪ੍ਰਦੇਸ਼ ਦੇ ਚੋਣ ਜ਼ਿਲ੍ਹੇ ਵਿੱਚ ਕੇਲੇ ਤੋਂ ਫਾਈਬਰ ਕੱਢਣ ਅਤੇ ਇਸ ਦੀਆਂ ਪ੍ਰੋਸੈੱਸਿੰਗ ਇਕਾਈਆਂ ਦੀ ਸਥਾਪਨਾ 

  3. ਸੁਗੰਧਿਤ ਫਸਲਾਂ ਦੀ ਖੇਤੀ ਅਤੇ ਉੱਦਮਿਤਾ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਇਕਾਈ ਦੀ ਸਥਾਪਨਾ।

ਮੰਤਰੀ ਨੇ ਦੱਸਿਆ ਕਿ ਇਸ ਖੇਤਰ ਦੇ ਵਿਗਿਆਨਿਕ ਉੱਥਾਨ ਦੇ ਲਈ ਅਰੁਣਾਚਲ ਪ੍ਰਦੇਸ਼ ਦੇ ਪਾਪੁਮ ਪਾਰੇ ਜ਼ਿਲ੍ਹੇ ਵਿੱਚ ਕਿਮਿਨ ਵਿੱਚ “ਬਾਇਓ ਸੰਸਾਧਨ ਅਤੇ ਟਿਕਾਊ ਵਿਕਾਸ ਸੈਂਟਰ” ਦੀ ਸਥਾਪਨਾ ਕੀਤੀ ਗਈ ਹੈ। ਇਸ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿਗਿਆਨ ਅਤੇ ਟੈਕਨੌਲੋਜੀ ਪਰਿਸ਼ਦ, ਵਿਗਿਆਨ ਅਤੇ ਟੈਕਨੌਲੋਜੀ ਵਿਭਾਗ ਦੁਆਰਾ ਭਾਰਤ ਸਰਕਾਰ ਦੇ ਬਾਇਓ ਟੈਕਨੌਲੋਜੀ ਵਿਭਾਗ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਕੇਂਦਰ ਨੂੰ 27 ਮਾਰਚ, 2018 ਨੂੰ ਸ਼ੁਰੂ ਵਿੱਚ 3 ਸਾਲ ਦੀ ਮਿਆਦ ਦੇ ਲਈ ਕੁੱਲ 54.23 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਸੀ। ਪ੍ਰੋਜੈਕਟ ਦਾ ਕਾਰਜਕਾਲ ਹੁਣ 26 ਸਤੰਬਰ 2023  ਤੱਕ ਵਧਾਇਆ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਪ੍ਰੋਗਰਾਮ ਦੇ ਦੌਰਾਨ ਅਰੁਣਾਚਲ ਪ੍ਰਦੇਸ਼ ਰਾਜ ਨੂੰ ਬਾਇਓ ਟੈਕਨੌਲੋਜੀ ਵਿੱਚ ਡੀਬੀਟੀ ਫੰਡੇਡ ਸਕਿੱਲ ਵਿਗਿਆਨ ਪ੍ਰੋਗਰਾਮ ਵੀ ਸਮਰਪਿਤ ਕੀਤਾ। ਮੰਤਰੀ ਨੇ ਕਿਹਾ, ਇਹ ਪ੍ਰੋਗਰਾਮ ਸਕਿੱਲ ਇੰਡੀਆ ਮਿਸ਼ਨ ਦੇ ਦਾਇਰੇ ਵਿੱਚ ਹੈ ਜਿਸ ਦੇ ਰਾਹੀਂ ਡੀਬੀਟੀ ਇਸ ਪ੍ਰੋਗਰਾਮ ਨੂੰ ਸੰਚਾਲਿਤ ਕਰਨ ਦੇ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਅਤੇ ਕਈ ਭਾਗੀਦਾਰ ਸੰਸਥਾਨਾਂ ਦੇ ਕੌਸ਼ਲ ਵਿਕਾਸ ਪਰਿਸ਼ਦਾ ਦੇ ਨਾਲ ਤਾਲਮੇਲ ਬਿਠਾਇਆ ਹੈ। 

 

https://ci6.googleusercontent.com/proxy/cofsfFYqOW_eIKQjrJxQ2VtxzlT2vFl-YaV3PoqGe_ddJVDyMEURZD87oS9UJUYCCDH7VXEA9zrTv0ZwfpY4IpIXwdQ5T1tSwmOTDw_ATBJ3rn2o_n7fy2eqxw=s0-d-e1-ft#https://static.pib.gov.in/WriteReadData/userfiles/image/image0032IC2.jpg

ਡਾ. ਜਿਤੇਂਦਰ ਨੇ ਦੱਸਿਆ ਕਿ ਇਹ ਇਹ ਪ੍ਰੋਗਰਾਮ ਸਕਿੱਲ ਵਿਗਿਆਨ ਦੇ ਨਾਲ ਹੀ ਤਾਲਮੇਲ ਬਣਾਉਣ ਅਤੇ ਸਰਕਾਰ ਦੀ ਵਿਗਿਆਨ ਪਹਿਲ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਕੇਂਦ੍ਰਿਤ ਯਤਨ ਹੈ। ਇਸ ਦਾ ਉਦੇਸ਼ ਪ੍ਰਮੁੱਖ ਐੱਸਟੀਆਈ ਡੋਮੇਨ ਵਿੱਚ ਨੌਜਵਾਨਾਂ ਦੀ ਸਮਰੱਥਾ ਨਿਰਮਾਣ ਸਹਿਤ ਗੁਣਵੱਤਾਪੂਰਨ ਨੌਕਰੀ ਦੇ ਅਵਸਰ ਪੈਦਾ ਕਰਨਾ ਹੈ। ਇਸ ਦੇ ਨਾਲ-ਨਾਲ ਉੱਦਮਿਤਾ ਵਿਕਾਸ ਦੇ ਲਈ ਜੀਵਨ ਵਿਗਿਆਨ/ਬਾਇਓ ਟੈਕਨੌਲੋਜੀ ਵਿੱਚ ਯੁਵਾ ਗ੍ਰੈਜੂਏਟਾਂ ਦੇ ਲਈ ਕੈਰੀਅਰ ਪਥ ਦੇ ਵਿਕਾਸ ਦੀ ਸੁਵਿਧਾ ਪ੍ਰਦਾਨ ਕਰਨਾ ਹੈ।

ਇਸ ਪ੍ਰੋਗਰਾਮ ਰਾਹੀਂ ਚਾਰ ਅਲੱਗ-ਅਲੱਗ ਪ੍ਰਕਾਰ ਦੇ ਟ੍ਰੇਨਿੰਗ ਪ੍ਰੋਗਰਾਮ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ 

  1. ਸਟੂਡੈਂਟ ਟ੍ਰੇਨਿੰਗ ਪ੍ਰੋਗਰਾਮ (ਐੱਸ.ਟੀ.ਪੀ.)

  2. ਟੈਕਨੀਸ਼ੀਅਨ ਟ੍ਰੇਨਿੰਗ ਪ੍ਰੋਗਰਾਮ (ਟੀ.ਟੀ.ਪੀ.)

  3. ਫੈਕਲਿਟੀ ਟ੍ਰੇਨਿੰਗ ਪ੍ਰੋਗਰਾਮ (ਐੱਫਟੀਪੀ)

  4. ਉੱਦਮਿਤਾ ਵਿਕਾਸ ਪ੍ਰੋਗਰਾਮ ਸ਼ਾਮਿਲ ਹਨ (ਈਡੀਪੀ)

ਐੱਨਐੱਸਡੀਸੀ-ਐੱਮਐੱਸਡੀਈ ਦੀਆਂ ਤਿੰਨ ਅਲੱਗ-ਅਲੱਗ ਸਕਿੱਲ ਵਿਕਾਸ ਪਰਿਸ਼ਦ (ਐੱਸਡੀਸੀ) ਇਨ੍ਹਾਂ ਟ੍ਰੇਨਿੰਗਾਂ ਦੇ ਹਿੱਸੇ ਦੇ ਰੂਪ ਵਿੱਚ ਹਨ ਅਤੇ ਕਈ ਪੈਟਰਨਿੰਗ ਸੰਸਥਾਨਾਂ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਰਾਜ ਦੇ ਲਈ ਸਕਿੱਲ ਵਿਗਿਆਨ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਉਨ੍ਹਾਂ ਦੇ ਸਮਰਥਨ ਨੂੰ ਵਧਾਉਣ ਦੇ ਲਈ ਏਪੀਸੀਐੱਸਐਂਡਟੀ ਦੇ ਨਾਲ ਸਹਿਮਤੀ ਪੱਤਰ ‘ਤੇ ਦਸ਼ਤਖਤ ਕੀਤੇ ਹਨ।

     

   <><><>

ਐੱਸਐੱਨਸੀ/ਆਰਆਰ(Release ID: 1770644) Visitor Counter : 62