ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਮੁੱਚੇ ਭਾਰਤ ਦੇ 17 ਵਿਗਿਆਨਿਕਾਂ ਨੂੰ ਸਵਰਨਜਯੰਤੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ

Posted On: 08 NOV 2021 5:02PM by PIB Chandigarh

ਭਾਰਤ ਭਰ ਦੀਆਂ ਵਿਗਿਆਨਕ ਸੰਸਥਾਵਾਂ ਦੇ 17 ਵਿਗਿਆਨਿਕਾਂ ਨੂੰ ਉਨ੍ਹਾਂ ਦੇ ਨਵਾਚਾਰੀ ਖੋਜ ਵਿਚਾਰਾਂ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਖੋਜ ਅਤੇ ਵਿਕਾਸ 'ਤੇ ਪ੍ਰਭਾਵ ਪੈਦਾ ਕਰਨ ਦੀ ਸਮਰੱਥਾ ਲਈ ਸਵਰਨਜਯੰਤੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।

ਪੁਰਸਕਾਰ ਲਈ ਚੁਣੇ ਗਏ ਵਿਗਿਆਨਿਕਾਂ ਨੂੰ ਖੋਜ ਯੋਜਨਾ ਵਿੱਚ ਮਨਜ਼ੂਰ ਕੀਤੇ ਅਨੁਸਾਰ ਖਰਚੇ ਦੇ ਮਾਮਲੇ ਵਿੱਚ ਸੁਤੰਤਰਤਾ ਅਤੇ ਲਚਕਤਾ ਦੇ ਨਾਲ ਨਿਰਵਿਘਨ ਖੋਜ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਮਾਣਿਤ ਟਰੈਕ ਰਿਕਾਰਡ ਵਾਲੇ ਵਿਗਿਆਨੀ ਅਤੇ ਸਖ਼ਤ ਤਿੰਨ ਪੱਧਰੀ ਸਕ੍ਰੀਨਿੰਗ ਪ੍ਰਕਿਰਿਆ ਦੁਆਰਾ ਚੁਣੇ ਗਏ ਵਿਗਿਆਨੀ ਵਿਗਿਆਨ ਅਤੇ ਟੈਕਨੋਲੋਜੀ ਦੇ ਅਗਲੇਰੇ ਖੇਤਰਾਂ ਵਿੱਚ ਬੁਨਿਆਦੀ ਖੋਜ ਨੂੰ ਅੱਗੇ ਵਧਾਉਣਗੇ।

ਆਜ਼ਾਦੀ ਦੇ 50ਵੇਂ ਵਰ੍ਹੇ ਦੇ ਜਸ਼ਨਾਂ ਤਹਿਤ ਸਵਰਨਜਯੰਤੀ ਫੈਲੋਸ਼ਿਪ ਸਕੀਮ ਦੀ ਸਥਾਪਨਾ ਭਾਰਤ ਸਰਕਾਰ ਦੁਆਰਾ ਕੀਤੀ ਗਈ ਸੀ। ਸਕੀਮ ਦੇ ਤਹਿਤ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਖੋਜ ਕਰਨ ਲਈ ਸਾਰੀਆਂ ਜ਼ਰੂਰਤਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈਜਿਸ ਵਿੱਚ ਪੰਜ ਸਾਲਾਂ ਲਈ 25,000/- ਰੁਪਏ ਪ੍ਰਤੀ ਮਹੀਨਾ ਦੀ ਫੈਲੋਸ਼ਿਪ ਸ਼ਾਮਲ ਹੈ। ਇਸ ਤੋਂ ਇਲਾਵਾਡੀਐੱਸਟੀ ਪੁਰਸਕਾਰ ਜੇਤੂਆਂ ਨੂੰ 5 ਸਾਲਾਂ ਲਈ 5 ਲੱਖ ਰੁਪਏ ਦੀ ਖੋਜ ਗ੍ਰਾਂਟ ਦੇ ਕੇ ਵੀ ਸਹਾਇਤਾ ਕਰਦਾ ਹੈ। ਫੈਲੋਸ਼ਿਪ ਉਨ੍ਹਾਂ ਦੀ ਜਨਤਕ ਸੰਸਥਾ ਤੋਂ ਪ੍ਰਾਪਤ ਕੀਤੀ ਤਨਖਾਹ ਤੋਂ ਇਲਾਵਾ ਪ੍ਰਦਾਨ ਕੀਤੀ ਜਾਂਦੀ ਹੈ। ਫੈਲੋਸ਼ਿਪ ਤੋਂ ਇਲਾਵਾਸਾਜ਼ੋ-ਸਾਮਾਨਕੰਪਿਊਟੇਸ਼ਨਲ ਸੁਵਿਧਾਵਾਂਉਪਭੋਗ ਸਮੱਗਰੀਫੁਟਕਲ ਖਰਚੇਰਾਸ਼ਟਰੀ ਅਤੇ ਅੰਤਰਰਾਸ਼ਟਰੀ ਯਾਤਰਾ ਅਤੇ ਹੋਰ ਵਿਸ਼ੇਸ਼ ਲੋੜਾਂ ਲਈ ਅਨੁਦਾਨ ਯੋਗਤਾ ਦੇ ਅਧਾਰ 'ਤੇ ਕਵਰ ਕੀਤੇ ਜਾਂਦੇ ਹਨ।

ਵਿਗਿਆਨਿਕਾਂ ਦੇ ਸੰਖੇਪ ਪ੍ਰੋਫਾਈਲ ਲਈ ਇੱਥੇ ਕਲਿੱਕ ਕਰੋ:

<><><><><> 

ਐੱਸਐੱਨਸੀ/ਆਰਆਰ(Release ID: 1770433) Visitor Counter : 131