ਇਸਪਾਤ ਮੰਤਰਾਲਾ

ਐੱਨਐੱਮਡੀਸੀ ਦਾ ਅਕਤੂਬਰ ਮਹੀਨੇ ਵਿੱਚ ਹੁਣ ਤੱਕ ਦਾ ਸਰਬਸ਼੍ਰੇਸ਼ਠ ਪ੍ਰਦਰਸ਼ਨ

Posted On: 03 NOV 2021 1:48PM by PIB Chandigarh

ਇਸਪਾਤ ਮੰਤਰਾਲੇ ਦੇ ਤਹਿਤ ਰਾਸ਼ਟਰੀ ਖਨਿਜ ਵਿਕਾਸ ਨਿਗਮ ਲਿਮਿਟੇਡ (ਐੱਨਐੱਮਡੀਸੀ) ਨੇ ਅਕਤੂਬਰ ਦੇ ਮਹੀਨੇ ਵਿੱਚ 3.33 ਮੀਟ੍ਰਿਕ ਟਨ ਦੇ ਆਇਰਨ ਔਰ ਉਤਪਾਦਨ ਅਤੇ 3.58 ਮੀਟ੍ਰਿਕ ਟਨ ਦੀ ਵਿਕਰੀ ਦੇ ਨਾਲ ਆਪਣਾ ਬਿਹਤਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਖਨਨ ਦੇ ਖੇਤਰ ਵਿੱਚ ਮੋਹਰੀ ਐੱਨਐੱਮਡੀਸੀ ਨੇ ਉਤਪਾਦਨ ਵਿੱਚ 37 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ, ਜੋ ਇਸ ਦੀ ਸਥਾਪਨਾ ਦੇ ਬਾਅਦ ਤੋਂ ਕਿਸੇ ਵੀ ਅਕਤੂਬਰ ਮਹੀਨੇ ਵਿੱਚ ਸਭ ਤੋਂ ਵੱਧ ਹੈ ਅਤੇ ਮਜ਼ਬੂਤ ਘਰੇਲੂ ਮੰਗ ਦੇ ਕਾਰਨ ਸੀਪੀਐੱਲਵਾਈ ਦੀ ਤੁਲਨਾ ਵਿੱਚ ਆਇਰਨ ਓਰ ਦੀ ਵਿਕਰੀ ਵਿੱਚ 42 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

ਵਿੱਤ ਵਰ੍ਹੇ 2021-22 ਦੇ ਪਹਿਲੇ ਸੱਤ ਮਹੀਨੇ ਅਕਤੂਬਰ 2021 ਤੱਕ ਕੁੱਲ ਉਤਪਾਦਨ ਅਤੇ ਵਿਕਰੀ ਦੇ ਅੰਕੜੇ ਕ੍ਰਮਵਾਰ 21.04 ਐੱਮਟੀ ਅਤੇ 22.08 ਐੱਮਟੀ ਰਹੇ, ਜੋ ਕਿਸੇ ਵੀ ਅਕਤੂਬਰ ਮਹੀਨੇ ਦੇ ਲਈ ਹੁਣ ਤੱਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਹੈ। ਕੰਪਨੀ ਨੇ ਉਤਪਾਦਨ ਵਿੱਚ 43 ਪ੍ਰਤੀਸ਼ਤ ਦਾ ਵਾਧਾ ਦਰਜਾ ਕੀਤਾ ਹੈ, ਜਿਸ ਵਿੱਚ ਇਸ ਅਕਤੂਬਰ ਵਿੱਚ ਡੋਨਿਮਲਾਈ ਤੋਂ ਉਤਪਾਦਤ 0.5 ਮੀਟ੍ਰਿਕ ਟਨ ਅਤੇ ਪਿਛਲੇ ਵਰ੍ਹੇ ਦੀ ਇਸ ਮਿਆਦ ਦੀ ਤੁਲਨਾ ਵਿੱਚ 43 ਪ੍ਰਤੀਸ਼ਤ ਵਿਕਰੀ ਸ਼ਾਮਲ ਹੈ।

 (ਮਿਲੀਅਨ ਟਨ)

 

 

ਅਕਤੂਬਰ
2020

ਅਕਤੂਬਰ 2021

ਵਾਧੇ ਦੀ
%

ਅਕਤੂਬਰ 2020 ਤੱਕ

ਅਕਤੂਬਰ 2021 ਤੱਕ

ਵਾਧੇ ਦੀ

%

ਉਤਪਾਦਨ

2.43

3.33

37%

14.66

21.04

43%

ਵਿਕਰੀ

2.52

3.58

42%

15.43

22.08

43%

ਐੱਨਐੱਮਡੀਸੀ ਟੀਮ ਨੂੰ ਇੱਕ ਹੋਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਲਈ ਵਧਾਈ ਦਿੰਦੇ ਹੋਏ, ਐੱਨਐੱਮਡੀਸੀ ਦੇ ਮੈਂਬਰ, ਚੀਫ ਮੈਨੇਜਿੰਗ ਡਾਇਰੈਕਟਰ, ਸ਼੍ਰੀ ਸੁਮਿਤ ਦੇਬ ਨੇ ਕਿਹਾ, “ਭਾਰਤ ਦੇ ਸਭ ਤੋਂ ਵੱਡੇ ਆਇਰਨ ਓਰ ਉਤਪਾਦਨ ਦੇ ਰੂਪ ਵਿੱਚ, ਐੱਨਐੱਮਡੀਸੀ ਦਾ ਪ੍ਰਦਰਸ਼ਨ ਖਨਨ ਅਤੇ ਮੁੜਨਿਰਮਾਣ ਖੇਤਰ ਦੀ ਮੌਜੂਦਾ ਸਕਾਰਾਤਮਕ ਬਜ਼ਾਰ ਭਾਵਨਾ ਦਾ ਸੰਕੇਤ ਹੈ। ਅਕਤੂਬਰ ਦੇ ਤਿਉਹਾਰੀ ਮਹੀਨੇ ਨੂੰ ਮਨਾਉਣ ਦੇ ਲਈ ਸਾਡੇ ਪਾਸ ਇੱਕ ਤੋਂ ਵੱਧ ਕਾਰਨ ਹਨ। ਮੈਂ ਟੀਮ ਨੂੰ ਇੱਕ ਹੋਰ ਸ਼ਾਨਦਾਰ ਮਹੀਨੇ ਦੇ ਲਈ ਵਧਾਈ ਦੇਣਾ ਚਾਹੁੰਦਾ ਹਾਂ ਅਤੇ ਐੱਨਐੱਮਡੀਸੀ ਪਰਿਵਾਰ ਦੇ ਵੱਲੋਂ ਸਾਰਿਆਂ ਨੂੰ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।”

 

 

**************

ਐੱਮਵੀ/ਐੱਸਕੇਐੱਸ



(Release ID: 1770137) Visitor Counter : 116