ਰੇਲ ਮੰਤਰਾਲਾ

ਉੱਤਰ ਪੂਰਬ ਵਿੱਚ ਰੇਲ ਬਿਜਲੀਕਰਣ ਨੂੰ ਵੱਡਾ ਹੁਲਾਰਾ


ਗੁਵਾਹਾਟੀ ਰੇਲਵੇ ਸਟੇਸ਼ਨ ਤੋਂ ਆਗਮਨ ਅਤੇ ਪ੍ਰਸਥਾਨ ਦੇ ਲਈ ਏਸੀ ਇਲੈਕਟ੍ਰਿਕ ਟ੍ਰੈਕਸ਼ਨ ਦੀ ਸ਼ੁਰੂਆਤ ਦੇ ਲਈ ਸੀਆਰਐੱਸ ਤੋਂ ਪ੍ਰਵਾਨਗੀ ਪ੍ਰਾਪਤ ਹੋਈ

ਉੱਤਰ-ਪੂਰਬ ਸੀਮਾਂਤ ਰੇਲਵੇ ਵਿੱਚ ਪੈਣ ਵਾਲੇ ਕੁੱਲ ਐੱਚਡੀਐੱਨ (ਹਾਈ ਡੈਂਸਿਟੀ ਨੈਟਵਰਕ) ਰੂਟਾਂ (649 ਆਰਕੇਐੱਮ) ਨੂੰ ਇਲੈਕਟ੍ਰਿਕ ਟ੍ਰੈਕਸ਼ਨ ਸਮੇਤ ਸ਼ੁਰੂ ਕੀਤਾ ਗਿਆ

ਉੱਤਰ-ਪੂਰਬ ਤੋਂ ਚੱਲਣ ਵਾਲੀ ਰਾਜਧਾਨੀ ਐਕਸਪ੍ਰੈੱਸ, ਤੇਜਸ ਰਾਜਧਾਨੀ ਐਕਸਪ੍ਰੈੱਸ ਆਦਿ ਜਿਹੀਆਂ ਪ੍ਰਤਿਸ਼ਠਿਤ ਰੇਲ ਗੱਡੀਆਂ ਗੁਵਾਹਾਟੀ ਤੋਂ ਰਾਸ਼ਟਰੀ ਰਾਜਧਾਨੀ ਦੀ ਤੱਕ ਬਿਜਲੀ ਨਾਲ ਚੱਲਣਗੀਆਂ

Posted On: 03 NOV 2021 1:46PM by PIB Chandigarh

ਇੱਕ ਇਤਿਹਾਸਿਕ ਉਪਲੱਬਧੀ ਵਿੱਚ ਗੁਵਾਹਾਟੀ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਦੇ ਲਈ ਏਸੀ ਇਲੈਕਟ੍ਰਿਕ ਟ੍ਰੈਕਸ਼ਨ ਦੀ ਸ਼ੁਰੂਆਤ ਦੇ ਲਈ ਸੀਆਰਐੱਸ ਤੋਂ ਪ੍ਰਵਾਨਗੀ ਪ੍ਰਾਪਤ ਹੋਈ। ਗੁਵਾਹਾਟੀ ਅਸਮ ਦੀ ਰਾਜਧਾਨੀ ਵਿੱਚ ਸਥਿਤ ਹੋਣ ਦੇ ਕਾਰਨ ਉੱਤਰ-ਪੂਰਬ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨ ਹੈ। ਇਸ ਪ੍ਰਕਾਰ ਉੱਤਰ-ਪੂਰਬ ਦਾ ਸਭ ਤੋਂ ਵੱਡਾ ਸ਼ਹਿਰ ਹੁਣ ਅਸਲ ਵਿੱਚ ਮਹਾਨਗਰਾਂ ਅਤੇ ਹੋਰ ਵੱਡੇ ਸ਼ਹਿਰਾਂ ਦੇ ਨਾਲ 25 ਕੇਵੀ ਏਸੀ ਟ੍ਰੈਕਸ਼ਨ ਦੇ ਮਾਧਿਅਮ ਨਾਲ ਜੁੜਿਆ ਹੋਇਆ ਹੈ।

ਉੱਤਰ-ਪੂਰਬ ਸੀਮਾਂਤ ਰੇਲਵੇ (ਐੱਨਐੱਫਆਰ) ਨੇ ਕਟਿਹਾਰ ਤੋਂ ਗੁਵਾਹਾਟੀ ਤੱਕ ਕੁੱਲ 649 ਆਰਕੇਐੱਮ/ 1294 ਟੀਕੇਐੱਮ ਦਾ ਬਿਜਲੀਕਰਣ ਕਾਰਜ ਸਫ਼ਲਤਾਪੂਰਬਕ ਪੂਰਾ ਕਰ ਲਿਆ ਹੈ। ਇਸ ਤਰਫ ਐੱਨਐੱਫਆਰ ਵਿੱਚ ਪੈਣ ਵਾਲੇ ਕੁੱਲ ਐੱਚਡੀਐੱਨ (ਹਾਈ ਡੈਂਸਿਟੀ ਨੈਟਵਰਕ) ਰੂਟ (649 ਆਰਕੇਐੱਮ) ਨੂੰ ਇਲੈਕਟ੍ਰਿਕ ਟ੍ਰੈਕਸ਼ਨ ਦੇ ਨਾਲ ਚਾਲੂ ਕੀਤਾ ਗਿਆ ਹੈ।

ਇਹ ਮਹਾਨ ਉਪਲੱਬਧੀ ਹੁਣ ਨਵੀਂ ਦਿੱਲੀ ਨੂੰ ਨਿਰਵਿਘਨ ਇਲੈਕਟ੍ਰਿਕ ਟ੍ਰੈਕਸ਼ਨ ‘ਤੇ ਗੁਵਾਹਾਟੀ ਨਾਲ ਜੋੜੇਗੀ। ਇਹ ਐੱਨਐੱਫਆਰ ਦੁਆਰਾ ਗ੍ਰੀਨ ਟਰਾਂਸਪੋਰਟੇਸ਼ਨ ਦੇ ਮਾਧਿਅਮ ਨਾਲ ਰਾਜਧਾਨੀ ਦੇ ਲਈ ਸੰਪਰਕ ਦੀ ਦਿਸ਼ਾ ਵਿੱਚ ਇੱਕ ਹੋਰ ਪ੍ਰਯਤਨ ਹੈ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਉੱਤਰ-ਪੂਰਬ ਸੀਮਾਂਤ ਰੇਲਵੇ ਨੇ ਪਿਛਲੇ 22 ਅਕਤੂਬਰ ਤੋਂ ਕਾਮਾਖਿਆ ਸਟੇਸ਼ਨ ਤੋਂ ਏਸੀ ਟ੍ਰੈਕਸ਼ਨ ਵਾਲੀ ਬ੍ਰਹਮਪੁੱਤਰ ਮੇਲ ਦੇ ਆਗਮਨ ਅਤੇ ਪ੍ਰਸਥਾਨ ਦੇ ਨਾਲ ਇਲੈਕਟ੍ਰਿਕ ਟ੍ਰੈਕਸ਼ਨ ਵਾਲੀਆਂ ਰੇਲ ਗੱਡੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ।

ਗੁਵਾਹਾਟੀ ਸਟੇਸ਼ਨ ਦੇ ਬਿਜਲੀਕਰਣ ਦੇ ਪੂਰਾ ਹੋਣ ਦੇ ਨਾਲ, ਉੱਤਰ-ਪੂਰਬ ਤੋਂ ਰਾਜਧਾਨੀ ਐਕਸਪ੍ਰੈੱਸ, ਤੇਜਸ ਰਾਜਧਾਨੀ ਐਕਸਪ੍ਰੈੱਸ ਆਦਿ ਜਿਹੀਆਂ ਹੋਰ ਪ੍ਰਤਿਸ਼ਠਿਤ ਟ੍ਰੇਨਾਂ ਨੂੰ ਹੁਣ ਗੁਵਾਹਾਟੀ ਤੋਂ ਰਾਸ਼ਟਰੀ ਰਾਜਧਾਨੀ ਅਤੇ ਮੁੰਬਈ, ਚੇਨੱਈ, ਕੋਲਕਾਤਾ ਆਦਿ ਜਿਹੇ ਹੋਰ ਸ਼ਹਿਰਾਂ ਤੱਕ ਸਿੱਧੇ ਰਸਤੇ ਵਿੱਚ ਟ੍ਰੈਕਸ਼ਨ ਰੂਟ ਵਿੱਚ ਪਰਿਵਰਤਨ ਦੇ ਬਿਨਾ ਇਲੈਕਟ੍ਰਿਕ ਟ੍ਰੈਕਸ਼ਨ ‘ਤੇ ਚਲਾਇਆ ਜਾ ਸਕਦਾ ਹੈ।

ਇਸ ਬਿਜਲੀਕਰਣ ਕਾਰਜ ਨਾਲ ਐੱਚਐੱਸਡੀ ਆਇਲ ‘ਤੇ ਖਰਚ ਕੀਤੇ ਗਏ ਸਾਡੇ ਵਿਦੇਸ਼ੀ ਮੁਦ੍ਰਾ ਭੰਡਾਰ ਦੀ ਬਚਤ ਹੋਵੇਗੀ ਅਤੇ ਗ੍ਰੀਨ ਟਰਾਂਸਪੋਰਟੇਸ਼ਨ ਤੇ ਘੱਟ ਮਾਤਰਾ ਵਿੱਚ ਕਾਰਬਨ ਨਿਕਾਸੀ ਹੋਵੇਗਾ।

ਉਪਰੋਕਤ ਦੇ ਇਲਾਵਾ, ਉੱਚ ਗਤੀ ਅਤੇ ਭਾਰੀ ਮਾਲਗੱਡੀਆਂ ਵਾਲੀਆਂ ਯਾਤਰੀ ਰੇਲਗੱਡੀਆਂ ਚਲਾਈਆਂ ਜਾ ਸਕਦੀਆਂ ਹਨ।

ਰੇਲ ਸੈਕਸ਼ਨਾਂ ਦੇ ਬਿਜਲੀਕਰਣ ਕਾਰਨ ਪ੍ਰਾਪਤ ਹੋਣ ਵਾਲੇ ਕੁਝ ਹੋਰ ਲਾਭ : -

1.  ਐੱਚਐੱਸਡੀ ਆਇਲ ‘ਤੇ ਖਰਚ ਕੀਤੇ ਗਏ ਵਿਦੇਸ਼ੀ ਮੁਦ੍ਰਾ ‘ਤੇ ਪ੍ਰਤੀ ਵਰ੍ਹੇ 300 ਕਰੋੜ ਰੁਪਏ ਦੀ ਸ਼ੁੱਧ ਬਚਤ ਹੋਵੇਗੀ।

2.   ਐੱਚਐੱਸਡੀ ਤੇਲ ਦੀ ਖਪਤ ਵੀ 3400 ਕੇਐੱਲ ਪ੍ਰਤੀ ਮਹੀਨੇ ਘੱਟ ਹੋ ਜਾਵੇਗੀ ਜਿਸ ਨਾਲ ਆਯਾਤਿਤ ਪੈਟ੍ਰੋਲੀਅਮ ‘ਤੇ ਨਿਰਭਰਤਾ ਘੱਟ ਹੋਵੇਗੀ।

3.   ਨਿਰਵਿਘਨ ਰੇਲ ਸੰਚਾਲਨ ਦੇ ਕਾਰਨ, ਨਿਊ ਜਲਪਾਈਗੁੜੀ ਅਤੇ ਨਿਊ ਕੂਚਬਿਹਾਰ ਵਿੱਚ ਲਾਜ਼ਮੀ ਟ੍ਰੈਕਸ਼ਨ ਪਰਿਵਰਤਨ ਨੂੰ ਹੁਣ ਸਮਾਪਤ ਕਰ ਦਿੱਤਾ ਜਾਵੇਗਾ। ਇਸ ਨਾਲ ਟ੍ਰੇਨਾਂ ਦੀ ਆਵਾਜਾਈ ਵਧੇਗੀ।

4.   ਵਧੀ ਹੋਈ ਗਤੀਸ਼ੀਲਤਾ ਦੇ ਨਤੀਜੇ ਸਦਕਾ ਟ੍ਰੇਨਾਂ ਦੀ ਉੱਚ ਗਤੀ ਦੇ ਕਾਰਨ ਕਟਿਹਾਰ ਤੋਂ ਗੁਵਾਹਾਟੀ ਦੇ ਵਿੱਚ ਕੁੱਲ ਚੱਲਣ ਦਾ ਸਮਾਂ 2 ਘੰਟੇ (ਲਗਭਗ) ਘੱਟ ਹੋ ਜਾਵੇਗਾ। ਨਤੀਜੇ ਵਜੋਂ, ਰੇਲ ਸੈਕਸ਼ਨ ਵਿੱਚ ਲਗਭਗ 10 ਪ੍ਰਤੀਸ਼ਤ ਹੋਰ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ।

5. ਬਿਜਲੀਕਰਣ ਨਾਲ ਭਾਰੀ ਮਾਲ ਗੱਡੀਆਂ ਨੂੰ ਤੇਜ਼ ਗਤੀ ਨਾਲ ਚਲਾਇਆ ਜਾ ਸਕਦਾ ਹੈ।

6. ਵਧੀ ਹੋਈ ਲਾਈਨ ਸਮਰੱਥਾ ਦੇ ਕਾਰਨ, 10 ਪ੍ਰਤੀਸ਼ਤ ਨਵੀਆਂ ਯਾਤਰੀ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਨਾਲ ਰਾਜਧਾਨੀ ਨਾਲ ਸੰਪਰਕ ਪ੍ਰੋਜੈਕਟਾਂ ਦੇ ਲਈ ਹੋਰ ਜ਼ਿਆਦਾ ਰਾਜਧਾਨੀ ਐਕਸਪ੍ਰੈੱਸ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।

7. ਬਿਜਲੀਕਰਣ ਨਾਲ ਆਯਾਤਿਤ ਪੈਟ੍ਰੋਲੀਅਮ ‘ਤੇ ਨਿਰਭਰਤਾ ਘੱਟ ਹੋਵੇਗੀ।

8. ਬਿਜਲੀਕਰਣ ਦੇ ਨਾਲ, ਐਂਡ ਔਨ ਜੇਨਰੇਸ਼ਨ (ਈਓਜੀ) ਸਿਸਟਮ ਦੀ ਬਜਾਏ ਹੈਡ ਔਨ ਜੇਨਰੇਸ਼ਨ (ਐੱਚਓਡੀ) ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸਾਰੇ ਲਿੰਕ ਹੌਫਮੈਨ ਬੁਸ਼ (ਐੱਲਐੱਚਬੀ) ਕੋਚ ਤੋਂ ਸੁਸੱਜਿਤ ਰੇਲ ਗੱਡੀਆਂ ਦੇ ਦੋਵੇਂ ਕਿਨਾਰਿਆਂ ‘ਤੇ ਦੋ ਡੀਜ਼ਲ ਜੇਨਰੇਟਰ ਸੈੱਟ ਲਗਾਉਣ ਵਾਲੀਆਂ ਦੋ ਪਾਵਰ ਕਾਰਾਂ ਹਨ।

9. ਬਿਜਲੀ ਜਨਰੇਟਰ ਕਾਰਾਂ ਜੇ ਪ੍ਰਤੀ ਘੰਟੇ ਲਗਭਗ 100 ਲੀਟਰ ਡੀਜ਼ਲ ਦੀ ਖਪਤ ਕਰਦੀਆਂ ਹਨ, ਇਸ ਦੀ ਬਚਤ ਦੇ ਇਲਾਵਾ ਪਰਿਚਾਲਨ ਦੇ ਦੌਰਾਨ ਸ਼ੋਰ, ਧੂੰਏ ਦੇ ਨਿਕਾਸੀ ਤੋਂ ਵੀ ਬਚਿਆ ਜਾ ਸਕਦਾ ਹੈ।

10. ਇਲੈਕਟ੍ਰਿਕ ਟ੍ਰੈਕਸ਼ਨ ਦੇ ਲਈ ਗ੍ਰੀਨ ਹਾਊਸ ਗੈਸ ਨਿਕਾਸੀ ਵਿੱਚ ਕਮੀ ਆਉਣ ਨਾਲ ਕਾਰਬਨ ਨਿਕਾਸੀ ਵਿੱਚ ਵੀ ਕਮੀ ਆਵੇਗੀ।

https://static.pib.gov.in/WriteReadData/specificdocs/video/2021/nov/ph202111301.mp4

****

ਆਰਕੇਜੇ/ਐੱਮ(Release ID: 1770133) Visitor Counter : 147