ਰਾਸ਼ਟਰਪਤੀ ਸਕੱਤਰੇਤ
ਦੀਪਾਵਲੀ ਦੀ ਪੂਰਵ ਸੰਧਿਆ ’ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਵਧਾਈਆਂ
Posted On:
03 NOV 2021 4:50PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਆਪਣੇ ਸਾਥੀ ਨਾਗਰਿਕਾਂ ਦੇਸ਼ਵਾਸੀਆਂ(ਆਪਣੇ ਸਾਥੀ ਨਾਗਰਿਕਾਂ) ਨੂੰ ਦੀਪਾਵਲੀ ਦੀ ਪੂਰਵ ਸੰਧਿਆ ’ਤੇ ਵਧਾਈਆਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ,“ਦੀਪਾਵਲੀ ਦੇ ਸ਼ੁਭ ਅਵਸਰ ’ਤੇ, ਮੈਂ ਸਾਰੇ ਦੇਸ਼ਵਾਸੀਆਂ ਅਤੇ ਵਿਦੇਸ਼ ਵਿੱਚ ਵਸੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ।
ਦੀਪਾਵਲੀ ਦਾ ਤਿਉਹਾਰ ਬੁਰਾਈ ‘ਤੇ ਅੱਛਾਈ ਅਤੇ ਅੰਧਕਾਰ ‘ਤੇ ਪ੍ਰਕਾਸ਼ ਦੀ ਵਿਜੈ ਦਾ ਪੁਰਬ ਹੈ। ਭਾਰਤ ਵਿੱਚ ਇਹ ਤਿਉਹਾਰ ਅਲੱਗ-ਅਲੱਗ ਮਾਨਤਾਵਾਂ ਦਾ ਅਨੁਸਰਣ ਕਰਨ ਵਾਲੇ ਵਿਭਿੰਨ ਵਰਗਾਂ ਵਿੱਚ ਵਿਆਪਕ ਪੱਧਰ ’ਤੇ ਮਨਾਇਆ ਜਾਂਦਾ ਹੈ ਅਤੇ ਦੀਪਾਵਲੀ ਦਾ ਇਹ ਸ਼ੁਭ ਅਵਸਰ ਪਰਸਪਰ ਪ੍ਰੇਮ, ਭਾਈਚਾਰੇ ਅਤੇ ਦੋਸਤੀ ਦਾ ਸੰਦੇਸ਼ ਦਿੰਦਾ ਹੈ। ਅਸਲ ਵਿੱਚ, ਇਹ ਤਿਉਹਾਰ ਸਾਡੀ ਸਮ੍ਰਿੱਧੀ ਅਤੇ ਖੁਸ਼ੀਆਂ ਨੂੰ, ਇੱਕ ਦੂਸਰੇ ਦੇ ਨਾਲ ਸਾਂਝਾ ਕਰਨ ਦਾ ਅਨੁਪਮ ਅਵਸਰ ਪ੍ਰਦਾਨ ਕਰਦਾ ਹੈ।
ਆਓ, ਅਸੀਂ ਸਭ ਮਿਲ ਕੇ, ਇਸ ਲੋਕਰੰਜਕ ਤਿਉਹਾਰ ਨੂੰ ਸਵੱਛ ਅਤੇ ਸੁਰੱਖਿਅਤ ਤਰੀਕੇ ਨਾਲ ਮਨਾਈਏ ਅਤੇ ਵਾਤਾਵਰਣ ਦੀ ਰੱਖਿਆ ਵਿੱਚ ਯੋਗਦਾਨ ਕਰਨ ਦਾ ਸੰਕਲਪ ਲਈਏ।
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ-
*****
ਡੀਐੱਸ/ਬੀਐੱਮ
(Release ID: 1769361)
Visitor Counter : 152