ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰੀ ਖੇਡ ਪੁਰਸਕਾਰ 2021 ਦਾ ਐਲਾਨ


ਭਾਰਤ ਦੇ ਰਾਸ਼ਟਰਪਤੀ 13 ਨਵੰਬਰ 2021 ਨੂੰ ਵਿਜੇਤਾਵਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ

Posted On: 02 NOV 2021 9:18PM by PIB Chandigarh

 ਮੁੱਖ ਨੁਕਤੇ:

 

  • 12 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ 2021 ਦਿੱਤਾ ਜਾਵੇਗਾ

  • ਸਪੋਰਟਸ ਐਂਡ ਗੇਮਜ਼ 2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 35 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਜਾਣਗੇ

 

 ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਅੱਜ ਰਾਸ਼ਟਰੀ ਖੇਡ ਪੁਰਸਕਾਰ 2021 ਦੀ ਘੋਸ਼ਣਾ ਕੀਤੀ। ਭਾਰਤ ਦੇ ਰਾਸ਼ਟਰਪਤੀ 13 ਨਵੰਬਰ, 2021 (ਸ਼ਨੀਵਾਰ) ਨੂੰ ਸ਼ਾਮ 4.30 ਵਜੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਹੋਣ ਵਾਲੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਇਨ੍ਹਾਂ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਖੇਡਾਂ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਅਤੇ ਇਨਾਮ ਦੇਣ ਲਈ ਹਰ ਵਰ੍ਹੇ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ।

 

 'ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ’ ਪਿਛਲੇ ਚਾਰ ਸਾਲਾਂ ਦੇ ਅਰਸੇ ਦੌਰਾਨ ਇੱਕ ਖਿਡਾਰੀ ਦੁਆਰਾ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਭ ਤੋਂ ਉੱਤਮ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ। 

 

 'ਸਪੋਰਟਸ ਅਤੇ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ' ਪਿਛਲੇ ਚਾਰ ਵਰ੍ਹਿਆਂ ਦੀ ਮਿਆਦ ਦੌਰਾਨ ਚੰਗੇ ਪ੍ਰਦਰਸ਼ਨ ਅਤੇ ਲੀਡਰਸ਼ਿਪ, ਖੇਡ ਅਤੇ ਅਨੁਸ਼ਾਸਨ ਦੀ ਭਾਵਨਾ ਦੇ ਗੁਣ ਦਿਖਾਉਣ ਲਈ ਦਿੱਤਾ ਜਾਂਦਾ ਹੈ।

 

 ‘ਸਪੋਰਟਸ ਅਤੇ ਗੇਮਜ਼ ਵਿੱਚ ਉੱਤਮ ਕੋਚਾਂ ਲਈ ਦ੍ਰੋਣਾਚਾਰਿਯਾ ਪੁਰਸਕਾਰ’ ਕੋਚਾਂ ਨੂੰ ਨਿਰੰਤਰ ਅਧਾਰ ‘ਤੇ ਸ਼ਾਨਦਾਰ ਅਤੇ ਗੁਣਕਾਰੀ ਕੰਮ ਕਰਨ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣ ਲਈ ਦਿੱਤਾ ਜਾਂਦਾ ਹੈ।

 

 'ਸਪੋਰਟਸ ਅਤੇ ਗੇਮਜ਼ ਵਿੱਚ ਜੀਵਨ ਭਰ ਦੀ ਪ੍ਰਾਪਤੀ ਲਈ ਧਿਆਨ ਚੰਦ ਪੁਰਸਕਾਰ' ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਦੁਆਰਾ ਖੇਡਾਂ ਵਿੱਚ ਯੋਗਦਾਨ ਪਾਇਆ ਹੈ ਅਤੇ ਆਪਣੀ ਸੇਵਾਮੁਕਤੀ ਤੋਂ ਬਾਅਦ ਖੇਡ ਈਵੈਂਟਸ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਦੇਣਾ ਜਾਰੀ ਰੱਖਿਆ ਹੈ।

 

 'ਰਾਸ਼ਟਰੀਯ ਖੇਡ ਪ੍ਰੋਤਸਾਹਨ ਪੁਰਸਕਾਰ' ਕਾਰਪੋਰੇਟ ਸੰਸਥਾਵਾਂ (ਨਿੱਜੀ ਅਤੇ ਜਨਤਕ ਖੇਤਰ ਦੋਵਾਂ ਵਿੱਚ), ਖੇਡ ਨਿਯੰਤਰਣ ਬੋਰਡਾਂ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਖੇਡ ਸੰਸਥਾਵਾਂ ਸਮੇਤ ਗੈਰ-ਸਰਕਾਰੀ ਸੰਗਠਨਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਦੇ ਖੇਤਰ ਵਿੱਚ ਦਿਖਾਈ ਦੇਣ ਵਾਲੀ ਭੂਮਿਕਾ ਨਿਭਾਈ ਹੈ।

 

 ਅੰਤਰ-ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਦਿੱਤੀ ਜਾਂਦੀ ਹੈ। 

 

 ਇਸ ਵਰ੍ਹੇ ਇਨ੍ਹਾਂ ਪੁਰਸਕਾਰਾਂ ਲਈ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਨੂੰ ਜਸਟਿਸ (ਸੇਵਾਮੁਕਤ) ਮੁਕੁੰਦਕਮ ਸ਼ਰਮਾ (ਸੁਪਰੀਮ ਕੋਰਟ ਦੇ ਸਾਬਕਾ ਜੱਜ) ਦੀ ਅਗਵਾਈ ਵਾਲੀ ਚੋਣ ਕਮੇਟੀ ਦੁਆਰਾ ਵਿਚਾਰਿਆ ਗਿਆ ਸੀ, ਜਿਸ ਵਿੱਚ ਉੱਘੇ ਖਿਡਾਰੀ ਅਤੇ ਖੇਡ ਪੱਤਰਕਾਰੀ ਵਿੱਚ ਤਜਰਬਾ ਰੱਖਣ ਵਾਲੇ ਵਿਅਕਤੀ ਅਤੇ ਖੇਡ ਪ੍ਰਸ਼ਾਸਕ ਆਦਿ ਸ਼ਾਮਲ ਸਨ। 

 

 ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਅਤੇ ਉੱਚਿਤ ਸਮੀਖਿਆ ਤੋਂ ਬਾਅਦ, ਸਰਕਾਰ ਨੇ ਨਿਮਨਲਿਖਤ ਖਿਡਾਰੀਆਂ, ਕੋਚਾਂ ਅਤੇ ਸੰਸਥਾਵਾਂ ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ: 

 

  • ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ 2021

ਸ. ਨੰਬਰ

ਖਿਡਾਰੀ ਦਾ ਨਾਮ

ਖੇਡ ਵਰਗ

1.

ਨੀਰਜ ਚੋਪੜਾ

ਅਥਲੈਟਿਕਸ

2.

ਰਵੀ ਕੁਮਾਰ 

ਕੁਸ਼ਤੀ 

3.

ਲੋਵਲੀਨਾ ਬੋਰਗੋਹੇਨ

ਮੁੱਕੇਬਾਜ਼ੀ

4.

ਪੀ ਆਰ ਸ਼੍ਰੀਜੇਸ਼ 

ਹਾਕੀ

5.

ਅਵਨੀ ਲੇਖਾਰਾ

ਪੈਰਾ ਸ਼ੂਟਿੰਗ

6.

ਸੁਮਿਤ ਅੰਤਿਲ 

ਪੈਰਾ ਅਥਲੈਟਿਕਸ

7.

ਪ੍ਰਮੋਦ ਭਗਤ

ਪੈਰਾ ਬੈਡਮਿੰਟਨ

8.

ਕ੍ਰਿਸ਼ਨਾ ਨਾਗਰ

ਪੈਰਾ ਬੈਡਮਿੰਟਨ

9.

ਮਨੀਸ਼ ਨਰਵਾਲ

ਪੈਰਾ ਸ਼ੂਟਿੰਗ

10.

ਮਿਥਾਲੀ ਰਾਜ

ਕ੍ਰਿਕਟ

11.

ਸੁਨੀਲ ਛੇਤਰੀ

ਫੁਟਬਾਲ

12.

ਮਨਪ੍ਰੀਤ ਸਿੰਘ

ਹਾਕੀ

 

(ii)  ਸਪੋਰਟਸ ਅਤੇ ਗੇਮਜ਼ 2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ ਅਥਲੈਟਿਕਸ

 

ਸ. ਨੰਬਰ

ਖਿਡਾਰੀ ਦਾ ਨਾਮ 

ਖੇਡ ਵਰਗ

1

ਅਰਪਿੰਦਰ ਸਿੰਘ

ਅਥਲੈਟਿਕਸ

2

ਸਿਮਰਨਜੀਤ ਕੌਰ

ਮੁੱਕੇਬਾਜ਼ੀ

3

ਸ਼ਿਖਰ ਧਵਨ

ਕ੍ਰਿਕਟ

4

ਭਵਾਨੀ ਦੇਵੀ ਚਡਾਲਵਦ ਆਨੰਦ ਸੁੰਦਰਰਮਨ

ਤਲਵਾਰਬਾਜ਼ੀ 

5

ਮੋਨਿਕਾ

ਹਾਕੀ

6

ਵੰਦਨਾ ਕਟਾਰੀਆ

ਹਾਕੀ

7

ਸੰਦੀਪ ਨਰਵਾਲ 

ਕਬੱਡੀ

8

ਹਿਮਾਨੀ ਉਤਮਪਰਬ

ਮਲਖੰਭ

9

ਅਭਿਸ਼ੇਕ ਵਰਮਾ

ਸ਼ੂਟਿੰਗ

10

ਅੰਕਿਤਾ ਰੈਨਾ

ਟੈਨਿਸ

11

ਦੀਪਕ ਪੂਨੀਆ

ਕੁਸ਼ਤੀ

12

ਦਿਲਪ੍ਰੀਤ ਸਿੰਘ

ਹਾਕੀ

13

ਹਰਮਨਪ੍ਰੀਤ ਸਿੰਘ

ਹਾਕੀ

14

ਰੁਪਿੰਦਰ ਪਾਲ ਸਿੰਘ

ਹਾਕੀ

15

ਸੁਰੇਂਦਰ ਕੁਮਾਰ

ਹਾਕੀ

16

ਅਮਿਤ ਰੋਹਿਦਾਸ

ਹਾਕੀ

17

ਬੀਰੇਂਦਰ ਲਾਕੜਾ

ਹਾਕੀ

18

ਸੁਮਿਤ

ਹਾਕੀ

19

ਨੀਲਕਾਂਤ ਸ਼ਰਮਾ

ਹਾਕੀ

20

ਹਾਰਦਿਕ ਸਿੰਘ

ਹਾਕੀ

21

ਵਿਵੇਕਸਾਗਰ ਪ੍ਰਸਾਦ

ਹਾਕੀ

22

ਗੁਰਜੰਟ ਸਿੰਘ

ਹਾਕੀ

23

ਮਨਦੀਪ ਸਿੰਘ

ਹਾਕੀ

24

ਸ਼ਮਸ਼ੇਰ ਸਿੰਘ

ਹਾਕੀ

25

ਲਲਿਤ ਕੁਮਾਰ ਉਪਾਧਿਆਏ

ਹਾਕੀ

26

ਵਰੁਣ ਕੁਮਾਰ

ਹਾਕੀ

27

ਸਿਮਰਨਜੀਤ ਸਿੰਘ

ਹਾਕੀ

28

ਯੋਗੇਸ਼ ਕਥੂਨੀਆ

ਪੈਰਾ ਅਥਲੈਟਿਕਸ

29

ਨਿਸ਼ਾਦ ਕੁਮਾਰ

ਪੈਰਾ ਅਥਲੈਟਿਕਸ

30

ਪ੍ਰਵੀਨ ਕੁਮਾਰ

ਪੈਰਾ ਅਥਲੈਟਿਕਸ

31

ਸੁਹਾਸ਼ ਯਤੀਰਾਜ

ਪੈਰਾ ਬੈਡਮਿੰਟਨ

32

ਸਿੰਘਰਾਜ ਅਧਾਨਾ 

ਪੈਰਾ ਸ਼ੂਟਿੰਗ

33

ਭਾਵੀਨਾ ਪਟੇਲ

ਪੈਰਾ ਟੇਬਲ ਟੈਨਿਸ

34

ਹਰਵਿੰਦਰ ਸਿੰਘ

ਪੈਰਾ ਤੀਰਅੰਦਾਜ਼ੀ

35

ਸ਼ਰਦ ਕੁਮਾਰ

ਪੈਰਾ ਅਥਲੈਟਿਕਸ 

 

 (iii)   ਖੇਡਾਂ ਅਤੇ ਈਵੈਂਟਸ 2021 ਵਿੱਚ ਸ਼ਾਨਦਾਰ ਕੋਚਾਂ ਲਈ ਦਰੋਣਾਚਾਰਯਾ ਪੁਰਸਕਾਰ 

 

  • ਲਾਈਫ਼-ਟਾਈਮ ਸ਼੍ਰੇਣੀ:

ਸ. ਨੰਬਰ

 ਕੋਚ ਦਾ ਨਾਮ

ਖੇਡ ਵਰਗ

1

ਟੀ ਪੀ ਔਸੇਫ਼

ਅਥਲੈਟਿਕਸ

2

ਸਰਕਾਰ ਤਲਵਾਰ

ਕ੍ਰਿਕਟ

3

ਸਰਪਾਲ ਸਿੰਘ

ਹਾਕੀ

4

ਅਸ਼ਨ ਕੁਮਾਰ

ਕਬੱਡੀ

5

ਤਪਨ ਕੁਮਾਰ ਪਾਣੀਗ੍ਰਹੀ

ਤੈਰਾਕੀ

 

 

  • ਨਿਯਮਤ ਸ਼੍ਰੇਣੀ:

ਸ. ਨੰਬਰ

ਕੋਚ ਦਾ ਨਾਮ

ਖੇਡ ਵਰਗ

1

ਰਾਧਾਕ੍ਰਿਸ਼ਨਨ ਨਾਇਰ ਪੀ

ਅਥਲੈਟਿਕਸ

2

ਸੰਧਿਆ ਗੁਰੁੰਗ

ਮੁੱਕੇਬਾਜ਼ੀ

3

ਪ੍ਰੀਤਮ ਸਿਵਾਚ

ਹਾਕੀ

4

ਜੈ ਪ੍ਰਕਾਸ਼ ਨੌਟਿਆਲ 

ਪੈਰਾ ਸ਼ੂਟਿੰਗ

5

ਸੁਬਰਾਮਨੀਅਮ ਰਮਨ

ਟੇਬਲ ਟੈਨਿਸ

 

(iv)  ਖੇਡਾਂ ਅਤੇ ਈਵੈਂਟਸ 2021 ਵਿੱਚ ਜੀਵਨ ਭਰ ਦੀ ਪ੍ਰਾਪਤੀ ਲਈ ਧਿਆਨ ਚੰਦ ਅਵਾਰਡ

ਸ. ਨੰਬਰ

ਨਾਮ

ਖੇਡ ਵਰਗ

1

ਲੇਖਾ ਕੇ ਸੀ

ਮੁੱਕੇਬਾਜ਼ੀ

2

ਅਭਿਜੀਤ ਕੁੰਤੇ

ਸ਼ਤਰੰਜ

3

ਦਵਿੰਦਰ ਸਿੰਘ ਗਰਚਾ

ਹਾਕੀ

4

ਵਿਕਾਸ ਕੁਮਾਰ 

ਕਬੱਡੀ

5

ਸੱਜਣ ਸਿੰਘ

ਕੁਸ਼ਤੀ

 

 

 (vi) ਰਾਸ਼ਟਰੀਯ ਖੇਲ ਪ੍ਰੋਤਸਾਹਨ ਪੁਰਸਕਾਰ 2021

 

ਸ. ਨੰਬਰ

        ਸ਼੍ਰੇਣੀ

ਰਾਸ਼ਟਰੀਯ ਖੇਲ ਪ੍ਰੋਤਸਾਹਨ ਪੁਰਸਕਰ, 2021 ਲਈ ਸਿਫਾਰਿਸ਼ ਕੀਤੀ ਗਈ ਇਕਾਈ

1.

ਉਭਰਦੇ ਅਤੇ ਨੌਜਵਾਨ ਪ੍ਰਤਿਭਾ ਦੀ ਪਹਿਚਾਣ ਅਤੇ ਪਾਲਣ ਪੋਸ਼ਣ

ਮਾਨਵ ਰਚਨਾ ਵਿਦਿਅਕ ਸੰਸਥਾ

2.

ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੁਆਰਾ ਖੇਡਾਂ ਨੂੰ ਉਤਸ਼ਾਹਿਤ ਕਰਨਾ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ


 

 (vii) ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ 2021:

 ਪੰਜਾਬ ਯੂਨੀਵਰਸਿਟੀ - ਚੰਡੀਗੜ੍ਹ

 

 *********

 

ਐੱਨਬੀ/ਓਏ

 



(Release ID: 1769343) Visitor Counter : 222