ਰੇਲ ਮੰਤਰਾਲਾ
ਭਾਰਤੀ ਰੇਲਵੇ ਲਈ ਅਕਤੂਬਰ 2021 ਦੇ ਦੌਰਾਨ ਮਾਲ ਢੁਲਾਈ ਦੇ ਅੰਕੜੇ ਆਮਦਨ ਅਤੇ ਬਰਾਮਦ ਦੇ ਮਾਮਲੇ ਵਿੱਚ ਉੱਚ ਗਤੀ ਨੂੰ ਬਰਕਰਾਰ ਰੱਖੇ ਹੋਏ ਹਨ
ਅਕਤੂਬਰ 2021 ਵਿੱਚ, ਭਾਰਤੀ ਰੇਲਵੇ ਦਾ ਬਰਾਮਦ 117.34 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਇਸੇ ਅਵਧੀ ਲਈ ਬਰਾਮਦ (109.01 ਮਿਲੀਅਨ ਟਨ) ਦੀ ਤੁਲਨਾ ਵਿੱਚ 7.63% ਅਧਿਕ ਹੈ
ਇਸ ਮਿਆਦ ਦੇ ਦੌਰਾਨ, ਭਾਰਤੀ ਰੇਲਵੇ ਨੇ ਮਾਲ ਢੁਲਾਈ ਤੋਂ 12311.46 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਪਿਛਲੇ ਸਾਲ ਦੀ ਕਮਾਈ (10416.60 ਕਰੋੜ ਰੁਪਏ) ਦੀ ਤੁਲਨਾ ਵਿੱਚ 18.19% ਅਧਿਕ ਹੈ
Posted On:
01 NOV 2021 2:55PM by PIB Chandigarh
ਭਾਰਤੀ ਰੇਲਵੇ ਲਈ ਅਕਤੂਬਰ 2021 ਦੇ ਦੌਰਾਨ ਮਾਲ ਢੁਲਾਈ ਦੇ ਅੰਕੜੇ ਆਮਦਨ ਅਤੇ ਬਰਾਮਦ ਦੇ ਮਾਮਲੇ ਵਿੱਚ ਉੱਚ ਗਤੀ ਨੂੰ ਬਰਕਰਾਰ ਰੱਖੇ ਹੋਏ ਹਨ।
ਮਿਸ਼ਨ ਮੋਡ ‘ਤੇ, ਅਕਤੂਬਰ 2021 ਲਈ ਭਾਰਤੀ ਰੇਲਵੇ ਦੀ ਮਾਲ ਬਰਾਮਦ ਪਿਛਲੇ ਸਾਲ ਦੀ ਬਰਾਮਦ ਅਤੇ ਇਸੀ ਮਿਆਦ ਲਈ ਆਮਦਨ ਦੀ ਸੀਮਾ ਨੂੰ ਪਾਰ ਕਰ ਗਿਆ। ਭਾਰਤੀ ਰੇਲਵੇ ਦਾ ਬਰਾਮਦ 117.34 ਮਿਲੀਅਨ ਟਨ ਰਿਹਾ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਬਰਾਮਦ (109.01 ਮਿਲੀਅਨ ਟਨ) ਦੀ ਤੁਲਨਾ ਵਿੱਚ 7.63% ਅਧਿਕ ਹੈ। ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ ਮਾਲ ਢੁਲਾਈ ਤੋਂ 12311.46 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਆਮਦਨ (ਰੁ.10416.60 ਕਰੋੜ) ਦੀ ਤੁਲਨਾ ਵਿੱਚ 18.19% ਅਧਿਕ ਹੈ।
ਅਕਤੂਬਰ, 2021 ਦੇ ਦੌਰਾਨ, ਭਾਰਤੀ ਰੇਲਵੇ ਦੀ ਬਰਾਮਦ 117.34 ਮਿਲੀਅਨ ਟਨ ਸੀ ਜਿਸ ਵਿੱਚ 54.65 ਮਿਲੀਅਨ ਟਨ ਕੋਲਾ, 12.80 ਮਿਲੀਅਨ ਟਨ ਕੱਚਾ ਲੋਹਾ, 6.30 ਮਿਲੀਅਨ ਟਨ ਅਨਾਜ 4.18 ਮਿਲੀਅਨ ਟਨ ਖਾਦ, 3.97 ਮਿਲੀਅਨ ਟਨ ਖਣਿਜ ਤੇਲ ਅਤੇ 7.37 ਮਿਲੀਅਨ ਟਨ ਸੀਮੇਂਟ (ਕਲਿੰਕਰ ਨੂੰ ਛੱਡਕੇ) ਸ਼ਾਮਿਲ ਹਨ।
ਇਹ ਗੱਲ ਗੌਰ ਕਰਨ ਵਾਲੀ ਹੈ ਕਿ ਰੇਲਵੇ ਮਾਲ ਢੁਲਾਈ ਨੂੰ ਬੇਹਦ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਕਈ ਤਰ੍ਹਾਂ ਦੀ ਰਿਆਇਤਾਂ/ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ।
*****
ਆਰਕੇਜੇ/ਐੱਮ
(Release ID: 1768722)
Visitor Counter : 152