ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੀਡੀਐੱਸ ਜਨਰਲ ਬਿਪਿਨ ਰਾਵਤ ਨੇ ਸਰਦਾਰ ਪਟੇਲ ਮੈਮੋਰੀਅਲ ਲੈਕਚਰ 2021 ਦਿੱਤਾ
Posted On:
01 NOV 2021 11:02AM by PIB Chandigarh
31 ਅਕਤੂਬਰ, 2021 ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਨੂੰ ਮਨਾਉਣ ਵਾਲੇ ਪ੍ਰਸਾਰ ਭਾਰਤੀ ਦੇ ਜਸ਼ਨਾਂ ਦੇ ਹਿੱਸੇ ਵਜੋਂ, ਆਲ ਇੰਡੀਆ ਰੇਡੀਓ ਦਾ ਪ੍ਰਤਿਸ਼ਠਾਵਾਨ ਸਰਦਾਰ ਪਟੇਲ ਮੈਮੋਰੀਅਲ ਲੈਕਚਰ ਭਾਰਤ ਦੇ ਪਹਿਲੇ ਚੀਫ਼ ਆਵ੍ ਡਿਫੈਂਸ ਸਟਾਫ਼, ਜਨਰਲ ਬਿਪਿਨ ਰਾਵਤ ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਵਾਈਐੱਸਐੱਮ, ਐੱਸਐੱਮ, ਵੀਐੱਸਐੱਮ, ਏਡੀਸੀ, ਜੀ ਦੁਆਰਾ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ‘ਰਾਸ਼ਟਰ ਨਿਰਮਾਣ ਵਿੱਚ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਭੂਮਿਕਾ’’ਤੇ ਵਿਚਾਰ ਦਿੱਤੇ।
ਭਾਰਤ ਦੇ ਮਹਾਨ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਅਤੇ ਮੌਰੀਆ ਸਾਮਰਾਜ ਦੀ ਅਗਵਾਈ ਹੇਠ ਗੁੰਝਲਦਾਰ ਤੌਰ ’ਤੇ ਜੁੜੇ ਛੋਟੇ ਰਾਜਾਂ ਦੇ ਸੰਘ ਦੇ ਰੂਪ ਵਿੱਚ ਭਾਰਤ ਦੀ ਉਤਪਤੀ ਦਾ ਪਤਾ ਲਗਾਉਂਦੇ ਹੋਏ, ਜਨਰਲ ਬਿਪਿਨ ਰਾਵਤ ਨੇ ਜ਼ਿਕਰ ਕੀਤਾ ਕਿ ਸਾਡਾ ਦੇਸ਼ ਬਹੁਤ ਸਾਰੇ ਸੱਭਿਆਚਾਰਾਂ ਦਾ ਇੱਕ ਦਿਲਚਸਪ ਅਤੇ ਗੁੰਝਲਦਾਰ ਸੁਮੇਲ ਹੈ; 22 ਅਨੁਸੂਚਿਤ ਭਾਸ਼ਾਵਾਂ, 200 ਤੋਂ ਵੱਧ ਉਪ-ਭਾਸ਼ਾਵਾਂ, ਇੱਕ ਦਰਜਨ ਨਸਲੀ ਸਮੂਹ, ਕਈ ਸੰਪਰਦਾਵਾਂ ਅਤੇ ਉਪ-ਸੰਪਰਦਾਵਾਂ ਵਾਲੇ ਸੱਤ ਧਾਰਮਿਕ ਭਾਈਚਾਰੇ ਅਤੇ 68 ਸਮਾਜਿਕ-ਸੱਭਿਆਚਾਰਕ ਉਪ-ਖੇਤਰ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਇੱਕ ਅਜਿਹੇ ਭਾਰਤ ਦੀ ਕਲਪਨਾ ਕਰਨ ਵਿੱਚ ਸਰਦਾਰ ਪਟੇਲ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਜੋ ਅਨੇਕਤਾ ਵਿੱਚ ਏਕਤਾ ਦਿਖਾਉਂਦਾ ਹੈ; ਜੋ ਅੰਦਰੂਨੀ ਤਾਕਤ ਦੇ ਅਧਾਰ ’ਤੇ, ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ, ਇੱਕ ਸ਼ਕਤੀ ਵਜੋਂ ਉਭੱਰਨ ਲਈ ਦ੍ਰਿੜ੍ਹ ਅਤੇ ਪ੍ਰਤੀਬੱਧ ਹੈ।
ਸਰਦਾਰ ਪਟੇਲ ਦੇ ਮਿਸ਼ਨ ਅਤੇ 565 ਰਿਆਸਤਾਂ ਨੂੰ ਇੱਕ ਪ੍ਰਭੂਸੱਤਾ ਸੰਪੰਨ ਭਾਰਤ ਵਿੱਚ ਏਕੀਕ੍ਰਿਤ ਕਰਨ ਦੇ ਔਖੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ, ਜਨਰਲ ਰਾਵਤ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਥੰਮ੍ਹਾਂ ਨੂੰ ਸੁਰੱਖਿਆ, ਨਿਆਂ, ਆਰਥਿਕ ਵਿਕਾਸ ਅਤੇ ਲੋਕਤਾਂਤਰਿਕ ਰਾਜਨੀਤੀ ਵਜੋਂ ਮੰਨਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਅਣਥੱਕ ਯਤਨਾਂ ਨੂੰ ਸਵੀਕਾਰ ਕੀਤਾ। ਸਰਦਾਰ ਪਟੇਲ ਨੇ ਚਾਣਕਿਆ ਦੇ ਸਮੇਂ ਤੋਂ ਪ੍ਰਚਲਿਤ ਰਣਨੀਤੀ ਨੂੰ ਸਮਝਦਾਰੀ ਨਾਲ ਵਰਤਦੇ ਹੋਏ ਰਿਆਸਤਾਂ ਨਾਲ ਸਹਿਮਤੀ ਬਣਾਈ ਅਤੇ ਇੱਕ ਮਜ਼ਬੂਤ ਭਾਰਤ ਦਾ ਨਿਰਮਾਣ ਕੀਤਾ।
ਜਨਰਲ ਰਾਵਤ ਨੇ ਉਜਾਗਰ ਕੀਤਾ ਕਿ ਭਗਵਦ ਗੀਤਾ ਦੇ ਅਨੁਸਾਰ, “ਆਪਣੇ ਫ਼ਰਜ਼ ਨੂੰ ਸਮਝਦੇ ਹੋਏ, ਤੁਹਾਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ”, ਇੰਡੀਅਨ ਮਿਲਿਟਰੀ ਅਕੈਡਮੀ ਦੇ ਸਾਰੇ ਕੈਡਿਟ ਆਪਣੀ ਸਿਖਲਾਈ ਦੀ ਸਮਾਪਤੀ ਤੋਂ ਪਹਿਲਾਂ, ਸਹੁੰ ਪ੍ਰਤੀ ਵਫ਼ਾਦਾਰੀ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਰਾਸ਼ਟਰ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਸਭ ਤੋਂ ਪਵਿੱਤਰ ਹੈ, ਇਸ ਤੋਂ ਬਾਅਦ ਬੰਦਿਆਂ ਦਾ ਸਨਮਾਨ, ਕਲਿਆਣ ਅਤੇ ਆਰਾਮ ਆਉਂਦਾ ਹੈ ਜਦੋਂ ਕਿ ਵਿਅਕਤੀਗਤ ਸੁਖ, ਆਰਾਮ ਅਤੇ ਸੁਰੱਖਿਆ ਹਮੇਸ਼ਾ ਅਤੇ ਹਰ ਸਮੇਂ ਸਭ ਤੋਂ ਅਖੀਰ ’ਤੇਆਉਂਦੇ ਹਨ।
ਜਨਰਲ ਰਾਵਤ ਨੇ ਜ਼ੋਰ ਦੇ ਕੇ ਕਿਹਾ ਕਿ ਧਰਮ ਨਿਰਪੱਖਤਾ, ਅਨੁਸ਼ਾਸਨ, ਅਖੰਡਤਾ, ਵਫ਼ਾਦਾਰੀ, ਸਾਂਝੇ ਜਜ਼ਬੀ ਦੇ ਨਾਲ-ਨਾਲ ਸੰਵਿਧਾਨਕ ਤੌਰ ’ਤੇ ਚੁਣੀ ਗਈ ਸਰਕਾਰ ਪ੍ਰਤੀ ਵਫ਼ਾਦਾਰੀ ਦੇ ਨਵੇਂ ਸੰਕਲਪ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਦੇਸ਼ ਦੀ ਰਾਜਨੀਤਕ ਸਥਿਰਤਾ ਵਿੱਚ ਯੋਗਦਾਨ ਦਿੱਤਾ ਹੈ। ਬੀਆਰਓ (ਬਾਰਡਰ ਰੋਡਸ ਆਰਗੇਨਾਈਜ਼ੇਸ਼ਨ) ਐੱਨਸੀਸੀ (ਨੈਸ਼ਨਲ ਕੈਡਿਟ ਕੋਰ) ਦਾ ਸ਼ਲਾਘਾਯੋਗ ਯੋਗਦਾਨ ਅਤੇ ਮਨੁੱਖ ਦੁਆਰਾ ਆਈਆਂ ਜਾਂ ਕੁਦਰਤੀ ਆਫ਼ਤਾਂ ਦੌਰਾਨ ਹਥਿਆਰਬੰਦ ਸੈਨਾਵਾਂ ਦੁਆਰਾ ਦਿੱਤੀ ਗਈ ਸਹਾਇਤਾ ਅਤੇ ਰਾਹਤ ਦੇਸ਼ ਪ੍ਰਤੀ ਇਸਦੀ ਦ੍ਰਿੜ੍ਹ ਸੇਵਾ ਦੀਆਂ ਸ਼ਾਨਦਾਰ ਉਦਾਹਰਣਾਂ ਹਨ।
ਹੋਰ ਵਿਸਤਾਰ ਵਿੱਚ ਗੱਲ ਕਰਦੇ ਹੋਏ, ਜਨਰਲ ਰਾਵਤ ਨੇ ਕਿਹਾ ਕਿ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਛਾਉਣੀਆਂ ਅਤੇ ਫ਼ੌਜੀ ਸਟੇਸ਼ਨਾਂ ਰਾਹੀਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਥਿਆਰਬੰਦ ਸੈਨਾਵਾਂ ਦੀ ਤੈਨਾਤੀ ਨੇ ਵਿਕਾਸ ਪ੍ਰੋਜੈਕਟਾਂ ਰਾਹੀਂ ਸਥਾਨਕ ਆਰਥਿਕਤਾ ਵਿੱਚ ਯੋਗਦਾਨ ਪਾਇਆ ਹੈ। 50ਵਿਆਂ ਦੇ ਅੱਧ ਤੋਂ ਲੈ ਕੇ ਹੁਣ ਤੱਕ ਸੰਯੁਕਤ ਰਾਸ਼ਟਰ ਸ਼ਾਂਤੀ-ਰੱਖਿਆ ਮਿਸ਼ਨਾਂ ਵਿੱਚ ਭਾਰਤੀ ਹਥਿਆਰਬੰਦ ਬਲਾਂ ਦਾ ਯੋਗਦਾਨ ਅਤੇ ਮੌਜੂਦਾ ਵਿਸ਼ਵ ਵਿੱਚ ਭਾਰਤ ਦੁਆਰਾ ਪੇਸ਼ ਰੱਖਿਆ ਸਹਿਯੋਗ ਇੱਕ ਮਹੱਤਵਪੂਰਨ ਕੂਟਨੀਤਕ ਯਤਨ ਵਜੋਂ ਉੱਭਰਿਆ ਹੈ।
ਭਾਰਤ ਦੇ ਚੀਫ਼ ਆਵ੍ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਸਰਦਾਰ ਪਟੇਲ ਮੈਮੋਰੀਅਲ ਲੈਕਚਰ-2021 ਦੀ ਸਮਾਪਤੀ ਸਮੇਂ ਦੁਹਰਾਇਆ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਲੀਦਾਨ, ਵਫ਼ਾਦਾਰੀ ਅਤੇ ਅਨੁਸ਼ਾਸਨ ਦੇ ਗੁਣਾਂ ਕਾਰਨ ਭਾਰਤ ਦੀ ਅਨੇਕਤਾ ਵਿੱਚ ਏਕਤਾ ਬਰਕਰਾਰ ਰਹੇਗੀ।
1955 ਤੋਂ ਆਲ ਇੰਡੀਆ ਰੇਡੀਓ ਦੁਆਰਾ “ਭਾਰਤ ਦੇ ਲੋਹ ਪੁਰਸ਼” ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੀ ਯਾਦ ਵਿੱਚ ਸਰਦਾਰ ਪਟੇਲ ਮੈਮੋਰੀਅਲ ਲੈਕਚਰ ਸਲਾਨਾ ਆਯੋਜਿਤ ਕੀਤੇ ਜਾਂਦੇ ਹਨ। ਸਰਦਾਰ ਪਟੇਲ, ਨਵੇਂ ਦੇਸ਼ ਦੀਆਂ ਪ੍ਰਮੁੱਖ ਏਕੀਕ੍ਰਿਤ ਸ਼ਕਤੀਆਂ ਵਿੱਚੋਂ ਇੱਕ ਅਤੇ ਭਾਰਤ ਦੇ ਸੁਤੰਤਰਤਾ ਅੰਦੋਲਨ ਦਾ ਇੱਕ ਅਨਿੱਖੜਵਾਂ ਅੰਗ ਵੀ ਸਨ, ਉਹ ਭਾਰਤ ਦੇ ਪਹਿਲੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੀ ਸਨ।
ਡਾ. ਸੀ. ਰਾਜਗੋਪਾਲਚਾਰੀ, ਡਾ. ਜ਼ਾਕਿਰ ਹੁਸੈਨ, ਡਾ. ਏ.ਪੀ.ਜੇ. ਅਬਦੁਲ ਕਲਾਮ, ਡਾ: ਕਰਨ ਸਿੰਘ, ਡਾ. ਕੇ. ਕਸਤੂਰੀਰੰਗਨ, ਸ਼੍ਰੀ ਅਜੀਤ ਡੋਵਾਲ, ਡਾ: ਐੱਸ ਜੈਸ਼ੰਕਰ ਸਮੇਤ ਤੇਜਸਵੀ ਵਿਅਕਤੀਆਂ ਦੀ ਇੱਕ ਗਲੈਕਸੀ, ਨੇ ਇਸ ਸਲਾਨਾ ਭਾਸ਼ਣ ਦੇਣ ਲਈ ਪਿਛਲੇ ਸਮੇਂ ਵਿੱਚ ਇਸ ਮੰਚ ਨੂੰ ਸ਼ਿੰਗਾਰਿਆ ਹੈ।
ਜਨਰਲ ਬਿਪਿਨ ਰਾਵਤ ਦੁਆਰਾ ਦਿੱਤਾ ਗਿਆ ਸਰਦਾਰ ਪਟੇਲ ਮੈਮੋਰੀਅਲ ਲੈਕਚਰ 2021, 31 ਅਕਤੂਬਰ, 2021 ਨੂੰ ਰਾਤ 9:30 ਵਜੇ ਆਲ ਇੰਡੀਆ ਰੇਡੀਓ ਨੈੱਟਵਰਕ ’ਤੇ ਪ੍ਰਸਾਰਿਤ ਕੀਤਾ ਗਿਆ ਸੀ। ਵਿਜ਼ੂਅਲ ਸੰਸਕਰਣ ਨੂੰ ਉਸੇ ਦਿਨ ਰਾਤ 10 ਵਜੇ ਡੀਡੀ ਨੈਸ਼ਨਲ ’ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਹ ਲੈਕਚਰ ਹੁਣ ਆਲ ਇੰਡੀਆ ਰੇਡੀਓ ਦੇ ਯੂਟਿਊਬ ਚੈਨਲ ‘ਆਕਾਸ਼ਵਾਣੀ ਏਅਰ’’ਤੇ ਉਪਲਬਧ ਹੈ।
**********
ਸੌਰਭ ਸਿੰਘ
(Release ID: 1768502)