ਉਪ ਰਾਸ਼ਟਰਪਤੀ ਸਕੱਤਰੇਤ

ਵਿਸ਼ਿਆਂ ਨੂੰ ਸਖ਼ਤੀ ਨਾਲ ਵੱਖ ਕਰਨ ਦਾ ਯੁਗ ਖ਼ਤਮ: ਉੱਚ ਸਿੱਖਿਆ ਵਿੱਚ ਬਹੁ-ਅਨੁਸ਼ਾਸਨੀ ਪਹੁੰਚ ਅਪਣਾਓ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਕੋਰਸਾਂ ਦੇ ਨਾਲ-ਨਾਲ ਮਾਨਵਿਕੀ ਨੂੰ ਵੀ ਬਰਾਬਰ ਮਹੱਤਵ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਵਣਜ ਅਤੇ ਅਰਥਵਿਵਸਥਾ ਦੇ ਖੇਤਰਾਂ ਵਿੱਚ ਵਿਸ਼ਵ ਪੱਧਰੀ ਖੋਜ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਬਸਤੀਵਾਦੀ ਮਾਨਸਿਕਤਾ ਤੋਂ ਬਾਹਰ ਆਉਣ ਅਤੇ ਸਾਡੀ ਸਿੱਖਿਆ ਦਾ ਭਾਰਤੀਕਰਣ ਕਰਨ ਦੀ ਰੂਰਤ 'ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਉੱਚ ਸਿੱਖਿਆ ਵਿੱਚ ਲੜਕੀਆਂ ਦੀ ਵੱਧ ਗਿਣਤੀ ਲਈ ਗੋਆ ਦੀ ਪ੍ਰਸ਼ੰਸਾ ਕੀਤੀ; ਕਿਹਾ ਕਿ ਇਹ ਦੂਸਰੇ ਰਾਜਾਂ ਲਈ ਪ੍ਰੇਰਣਾ ਵਜੋਂ ਕੰਮ ਕਰਨਾ ਚਾਹੀਦਾ ਹੈ



ਸਾਨੂੰ ਵਿਕਾਸ ਦੀ ਆਪਣੀ ਖੋਜ ਵਿੱਚ ਕੁਦਰਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ; ਇੱਕ ਤਿਤਲੀ ਅਤੇ ਇੱਕ ਬਗੀਚਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਨਵੀਨਤਮ ਆਈਟੀ ਉਪਕਰਣ - ਉਪ ਰਾਸ਼ਟਰਪਤੀ



ਗੋਆ ਵਿੱਚ ਸੰਤ ਸੋਹਿਰੋਬਨਾਥ ਅੰਬੀਏ ਗਵਰਮੈਂਟ ਕਾਲਜ ਆਵ੍ ਆਰਟਸ ਐਂਡ ਕਮਰਸ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ

Posted On: 28 OCT 2021 4:24PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਵਿਸ਼ਿਆਂ ਦੇ ਸਖ਼ਤੀ ਨਾਲ ਵੱਖ ਕਰਨ ਦਾ ਯੁਗ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਉੱਚ ਸਿੱਖਿਆ ਵਿੱਚ ਇੱਕ ਬਹੁ-ਅਨੁਸ਼ਾਸਨੀ ਪਹੁੰਚ ਅਪਣਾਉਣ ਲਈ ਕਿਹਾ ਤਾਂ ਜੋ ਹਰ ਤਰ੍ਹਾਂ ਨਾਲ ਯੋਗ ਸਿੱਖਿਅਤ ਵਿਅਕਤੀ ਅਤੇ ਖੋਜ ਦੇ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਦੇਸ਼ ਦੀਆਂ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਵਾਂ ਵਿੱਚ ਮਾਨਵਿਕੀ ਨੂੰ ਬਰਾਬਰ ਮਹੱਤਵ ਦੇਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

 

ਅੱਜ ਗੋਆ ਦੇ ਪਰਨੇਮ ਵਿੱਚ ਸੰਤ ਸੋਹਿਰੋਬਨਾਥ ਅੰਬੀਏ ਸਰਕਾਰੀ ਆਰਟ ਅਤੇ ਕਮਰਸ ਕਾਲਜ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਕਲਾ ਅਤੇ ਸਮਾਜਿਕ ਵਿਗਿਆਨ ਵਿੱਚ ਐਕਸਪੋਜ਼ਰ ਨੂੰ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਵਧਾਉਣਆਲੋਚਨਾਤਮਕ ਸੋਚ ਵਿੱਚ ਸੁਧਾਰ ਕਰਨ ਅਤੇ ਸੰਚਾਰ ਕੌਸ਼ਲ ਨੂੰ ਵਧਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ "ਇਹ ਗੁਣ 21ਵੀਂ ਸਦੀ ਦੀ ਅਰਥਵਿਵਸਥਾ ਵਿੱਚ ਬਹੁਤ ਜ਼ਿਆਦਾ ਮੰਗ ਵਿੱਚ ਹਨ ਜਿੱਥੇ ਅਰਥਵਿਵਸਥਾ ਦਾ ਕੋਈ ਵੀ ਖੇਤਰ ਇੱਕ ਸਿਲੋ ਵਿੱਚ ਕੰਮ ਨਹੀਂ ਕਰਦਾ।

 

ਨਾ ਸਿਰਫ਼ ਵਿਗਿਆਨ ਵਿੱਚ ਸਗੋਂ ਸਮਾਜਿਕ ਵਿਗਿਆਨਭਾਸ਼ਾਵਾਂ ਅਤੇ ਵਣਜ ਅਤੇ ਅਰਥਵਿਵਸਥਾ ਦੇ ਖੇਤਰਾਂ ਵਿੱਚ ਵੀ ਵਿਸ਼ਵ ਪੱਧਰ ਦੇ ਖੋਜਕਰਤਾ ਪੈਦਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏਸ਼੍ਰੀ ਨਾਇਡੂ ਨੇ ਰਾਜ ਦੀਆਂ ਕਈ ਸੰਸਥਾਵਾਂ ਵਿੱਚ ਵਣਜ ਅਤੇ ਆਰਥਿਕ ਪ੍ਰਯੋਗਸ਼ਾਲਾਵਾਂ ਅਤੇ ਭਾਸ਼ਾ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਲਈ ਗੋਆ ਸਰਕਾਰ ਦੀ ਪ੍ਰਸ਼ੰਸਾ ਕੀਤੀ।

 

ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਸਾਡੇ ਪ੍ਰਯਤਨ ਵਿੱਚ ਵਣਜ ਨੂੰ ਇੱਕ ਮਹੱਤਵਪੂਰਨ ਖੇਤਰ ਦੱਸਦੇ ਹੋਏਉਪ ਰਾਸ਼ਟਰਪਤੀ ਨੇ ਈ-ਕਮਰਸ ਦੇ ਆਗਮਨ ਤੋਂ ਬਾਅਦ ਇਸ ਅਨੁਸ਼ਾਸਨ ਵਿੱਚ ਤੇਜ਼ੀ ਨਾਲ ਹੋਈਆਂ ਤਬਦੀਲੀਆਂ ਵੱਲ ਧਿਆਨ ਖਿੱਚਿਆ। ਉਨ੍ਹਾਂ ਇਸ ਮੌਕੇ 'ਤੇ ਮੌਜੂਦ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਕਿਹਾ, “ਮੈਂ ਤੁਹਾਨੂੰ ਵਪਾਰ ਅਤੇ ਵਣਜ ਵਿੱਚ ਭਾਰਤ ਨੂੰ ਵਿਸ਼ਵ ਪੱਧਰ 'ਤੇ ਇੱਕ ਮੋਹਰੀ ਰਾਸ਼ਟਰ ਬਣਾਉਣ ਲਈ ਵਣਜ ਦੇ ਇਨ੍ਹਾਂ ਉੱਭਰ ਰਹੇ ਖੇਤਰਾਂ ਵਿੱਚ ਖੋਜ ਕਰਨ ਦੀ ਤਾਕੀਦ ਕਰਾਂਗਾ।

 

ਇਹ ਯਾਦ ਕਰਦੇ ਹੋਏ ਕਿ ਪ੍ਰਾਚੀਨ ਭਾਰਤ ਨਾਲੰਦਾਵਿਕਰਮਸ਼ਿਲਾ ਅਤੇ ਤਕਸ਼ਸ਼ਿਲਾ ਜਿਹੀਆਂ ਉੱਨਤ ਸਿੱਖਿਆ ਦੀਆਂ ਕਈ ਪ੍ਰਸਿੱਧ ਸੰਸਥਾਵਾਂ ਦਾ ਘਰ ਸੀਸ਼੍ਰੀ ਨਾਇਡੂ ਨੇ ਕਿਹਾ ਕਿ ਸਾਨੂੰ ਪਿਛਲੇ ਗੌਰਵ ਨੂੰ ਮੁੜ ਪ੍ਰਾਪਤ ਕਰਨਾ ਹੈ ਅਤੇ ਭਾਰਤ ਨੂੰ ਸਿੱਖਿਆਖੋਜ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਇੱਕ ਮੋਹਰੀ ਰਾਸ਼ਟਰ ਬਣਾਉਣਾ ਹੈ।

 

ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਗੌਰਵਪੂਰਨ ਅਤੀਤ ਅਤੇ ਸਮ੍ਰਿਧ ਸੱਭਿਆਚਾਰਕ ਵਿਰਸੇ ਬਾਰੇ ਸਿਖਾਉਣ ਦੀ ਜ਼ਰੂਰਤ ਨੂੰ ਪ੍ਰਗਟ ਕਰਦੇ ਹੋਏਉਪ ਰਾਸ਼ਟਰਪਤੀ ਨੇ ਬਸਤੀਵਾਦੀ ਮਾਨਸਿਕਤਾ ਤੋਂ ਬਾਹਰ ਆਉਣ ਅਤੇ ਸਾਡੀ ਸਿੱਖਿਆ ਪ੍ਰਣਾਲੀ ਦਾ ਭਾਰਤੀਕਰਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਚੰਗੀਆਂ ਚੀਜ਼ਾਂ ਸਿੱਖਣੀਆਂ ਅਤੇ ਸਵੀਕਾਰ ਕਰਨੀਆਂ ਚਾਹੀਦੀਆਂ ਹਨਪਰ ਇਸ ਦੇ ਨਾਲ ਹੀ ਸਾਨੂੰ ਭਾਰਤੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ 'ਤੇ ਦ੍ਰਿੜ੍ਹਤਾ ਨਾਲ ਡਟੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗੋਆ ਦੀ ਮੁਕਤੀ ਅਤੇ ਇਸ ਦੇ ਲਈ ਕਈ ਮਹਾਪੁਰਸ਼ਾਂ ਅਤੇ ਮਹਿਲਾਵਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ।

 

ਗੋਆ ਰਾਜ ਦੀ ਕੁਦਰਤੀ ਅਤੇ ਸੱਭਿਆਚਾਰਕ ਸਮ੍ਰਿੱਧੀ ਲਈ ਸ਼ਲਾਘਾ ਕਰਦੇ ਹੋਏਸ਼੍ਰੀ ਨਾਇਡੂ ਨੇ ਦੋਵਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਸੱਦਾ ਦਿੱਤਾ। ਉਨ੍ਹਾਂ ਸਕੂਲ ਪੱਧਰ ਦੀ ਸਿੱਖਿਆ ਵਿੱਚ ਮਾਤ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।

 

ਇਹ ਦੱਸਦੇ ਹੋਏ ਕਿ ਇਨੋਵੇਸ਼ਨ ਵਿਕਾਸ ਦਾ ਇੱਕ ਮੁੱਖ ਚਾਲਕ ਹੈਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਸੂਚਨਾਸੰਚਾਰ ਅਤੇ ਟੈਕਨੋਲੋਜੀ (ਆਈਸੀਟੀ) ਵਿੱਚ ਤਰੱਕੀ ਅਤੇ ਇੱਕ ਸਿੱਖਿਅਤ ਨੌਜਵਾਨ ਆਬਾਦੀ ਦੇ ਨਾਲ ਇੱਕ ਗਿਆਨ-ਅਧਾਰਿਤ ਅਰਥਵਿਵਸਥਾ ਵਿੱਚ ਗਲੋਬਲ ਲੀਡਰ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਸਾਨੂੰ ਆਪਣੀਆਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਖੋਜ ਅਤੇ ਇਨੋਵੇਸ਼ਨ ਲਈ ਸਹੀ ਵਾਤਾਵਰਣ ਪ੍ਰਣਾਲੀ ਬਣਾਉਣ ਦੀ ਜ਼ਰੂਰਤ ਹੈ,” ਅਤੇ ਉਨ੍ਹਾਂ ਵਿਭਿੰਨ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਸਿੱਖਿਆ ਨੀਤੀ-2020 ਦੇ ਨਵੇਂ ਉਦੇਸ਼ਾਂ ਅਨੁਸਾਰ ਖੋਜ ਕਰਨ ਲਈ ਲੋੜੀਂਦਾ ਜ਼ੋਰ ਦੇਣ ਦੀ ਤਾਕੀਦ ਵੀ ਕੀਤੀ। ਉਨ੍ਹਾਂ ਬਹੁ-ਅਨੁਸ਼ਾਸਨੀ ਪ੍ਰੋਜੈਕਟਾਂ ਵਿੱਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਗੋਆ ਸਟੇਟ ਰਿਸਰਚ ਫਾਊਂਡੇਸ਼ਨ ਸਥਾਪਿਤ ਕਰਨ ਦੀਆਂ ਯੋਜਨਾਵਾਂ ਲਈ ਗੋਆ ਸਰਕਾਰ ਦੀ ਪ੍ਰਸ਼ੰਸਾ ਕੀਤੀ।

 

ਉੱਚ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਵਧੇਰੇ ਸਾਰਥਕ ਅਤੇ ਉਸਾਰੂ ਭੂਮਿਕਾਵਾਂ ਲਈ ਤਿਆਰ ਕਰਦੀ ਹੈ ਅਤੇ ਜੀਵਨ ਪੱਧਰ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਿਆਰੀ ਉੱਚ ਸਿੱਖਿਆ ਸਾਰੀਆਂ ਵਿਕਸਿਤ ਅਰਥਵਿਵਸਥਾਵਾਂ ਦੀ ਪਹਿਚਾਣ ਹੈ।

 

ਉੱਚ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਗੋਆ ਰਾਜ ਦੀ ਪ੍ਰਸ਼ੰਸਾ ਕਰਦੇ ਹੋਏਸ਼੍ਰੀ ਨਾਇਡੂ ਨੇ ਰਾਸ਼ਟਰੀ ਔਸਤ 27.3% ਦੇ ਮੁਕਾਬਲੇ ਮਹਿਲਾਵਾਂ ਲਈ ਉੱਚ ਸਿੱਖਿਆ ਵਿੱਚ ਕੁੱਲ ਦਾਖਲਾ ਅਨੁਪਾਤ (GER) 30% ਹੋਣ ਲਈ ਰਾਜ ਦੀ ਸ਼ਲਾਘਾ ਕੀਤੀ। ਉਚੇਰੀ ਸਿੱਖਿਆ ਵਿੱਚ ਪੁਰਸ਼ ਵਿਦਿਆਰਥੀਆਂ ਦੇ ਮੁਕਾਬਲੇ ਵਿਦਿਆਰਥਣਾਂ ਦੀ ਵੱਧ ਗਿਣਤੀ ਹੋਣ ਲਈ ਰਾਜ ਦੀ ਸ਼ਲਾਘਾ ਕਰਦਿਆਂਉਨ੍ਹਾਂ ਕਿਹਾ, "ਇਹ ਇੱਕ ਬਹੁਤ ਵਧੀਆ ਸੰਕੇਤ ਹੈ ਅਤੇ ਇਹ ਦੂਸਰੇ ਰਾਜਾਂ ਲਈ ਪ੍ਰੇਰਣਾ ਵਜੋਂ ਕੰਮ ਕਰਨਾ ਚਾਹੀਦਾ ਹੈ।"

 

ਸਾਰਿਆਂ ਲਈ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਪ੍ਰਯਤਨਾਂ ਲਈ ਗੋਆ ਸਰਕਾਰ ਦੀ ਸ਼ਲਾਘਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰਾਂ ਨੂੰ ਨਵੀਨਤਮ ਵਿਦਿਅਕ ਬੁਨਿਆਦੀ ਢਾਂਚਾ ਬਣਾਉਣ ਲਈ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਗ਼ਰੀਬ ਅਤੇ ਪਿਛੜੇ ਲੋਕ ਵੀ ਕਿਫਾਇਤੀ ਦਰਾਂ 'ਤੇ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 21ਵੀਂ ਸਦੀ ਦੇ ਵਿਸ਼ਵ ਦਾ ਸਾਹਮਣਾ ਕਰਨ ਲਈ ਉੱਭਰ ਰਹੇ ਅਵਸਰਾਂ ਨੂੰ ਪਹਿਚਾਣਨ ਅਤੇ ਆਪਣੇ ਕੌਸ਼ਲ ਨੂੰ ਅੱਪਗ੍ਰੇਡ ਕਰਨ ਅਤੇ 'ਇੱਕ ਨਵਾਂ ਭਾਰਤ - ਇੱਕ ਮਜ਼ਬੂਤਸਥਿਰ ਅਤੇ ਸਮ੍ਰਿਧ ਭਾਰਤਬਣਾਉਣ ਦਾ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਪਰਨੇਮ ਕਾਲਜ ਨੇ ਪਿਛਲੇ ਸਾਲਾਂ ਦੌਰਾਨ ਲਗਾਤਾਰ ਤਰੱਕੀ ਕੀਤੀ ਹੈ ਅਤੇ ਆਸ ਪ੍ਰਗਟਾਈ ਕਿ ਕਾਲਜ ਦੀਆਂ ਵਿਸਤ੍ਰਿਤ ਸੁਵਿਧਾਵਾਂ ਦਾ ਇਲਾਕੇ ਦੇ ਗ੍ਰਾਮੀਣ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਵੱਲ ਧਿਆਨ ਦੇਣ ਲਈ ਕਾਲਜ ਦੀ ਪ੍ਰਸ਼ੰਸਾ ਕੀਤੀ ਅਤੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗੁਣਵੱਤਾ ਦੇ ਮਿਆਰ ਨੂੰ ਹਮੇਸ਼ਾ ਉੱਚਾ ਰੱਖਣ ਅਤੇ ਆਪਣੇ ਚੁਣੇ ਹੋਏ ਖੇਤਰ ਵਿੱਚ ਉੱਤਮਤਾ ਲਈ ਯਤਨਸ਼ੀਲ ਰਹਿਣ।

 

ਇਹ ਦੇਖਦੇ ਹੋਏ ਕਿ ਵਿਕਾਸ ਦੀ ਖੋਜ ਵਿੱਚ ਕੁਦਰਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾਸ਼੍ਰੀ ਨਾਇਡੂ ਨੇ ਕਿਹਾ ਕਿ ਇੱਕ ਤਿਤਲੀ ਅਤੇ ਇੱਕ ਬਗੀਚਾ ਓਨੇ ਹੀ ਮਹੱਤਵਪੂਰਨ ਹਨ ਜਿੰਨੇ ਕਿ ਆਧੁਨਿਕ ਆਈਟੀ ਉਪਕਰਣ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਇਸੇ ਲਈ ਮੈਂ ਹਮੇਸ਼ਾ ਵਿਦਿਆਰਥੀਆਂ ਨੂੰ ਆਪਣਾ ਅੱਧਾ ਸਮਾਂ ਕਲਾਸ ਰੂਮ ਵਿੱਚ ਅਤੇ ਬਾਕੀ ਅੱਧਾ ਸਮਾਂ ਖੇਡ ਦੇ ਮੈਦਾਨ ਜਾਂ ਕੁਦਰਤ ਦੀ ਗੋਦ ਵਿੱਚ ਬਿਤਾਉਣ ਦੀ ਜ਼ਰੂਰਤ ਦੀ ਵਕਾਲਤ ਕਰਦਾ ਹਾਂ,” ਅਤੇ ਨੌਜਵਾਨਾਂ ਨੂੰ ਬੈਠੇ ਰਹਿਣ ਵਾਲੀ ਜੀਵਨ ਸ਼ੈਲੀਸਿਹਤ ਲਈ ਨੁਕਸਾਨਦੇਹ ਖਾਣ-ਪੀਣ ਦੀਆਂ ਆਦਤਾਂ ਅਤੇ ਹਾਨੀਕਾਰਕ ਪਦਾਰਥਾਂ ਦੇ ਸੇਵਨ ਤੋਂ ਬਚਣ ਦੀ ਸਲਾਹ ਦਿੱਤੀ। ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਨਿਯਮਿਤ ਕਸਰਤ ਜਾਂ ਯੋਗਾ ਕਰਨ ਨਾਲ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਮਹੱਤਵਪੂਰਨ ਹੈ।

 

ਇਹ ਦੱਸਦੇ ਹੋਏ ਕਿ ਗੋਆ ਰਾਜ ਅਤੇ ਇਸਦੇ ਲੋਕ ਉਨ੍ਹਾਂ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨਸ਼੍ਰੀ ਨਾਇਡੂ ਨੇ ਕਿਹਾ ਕਿ ਜਦੋਂ ਵੀ ਉਹ ਇਸ ਸੁੰਦਰ ਸਥਾਨ ਦਾ ਦੌਰਾ ਕਰਦੇ ਹਨ ਤਾਂ ਉਹ ਮੁੜ ਤੋਂ ਊਰਜਾਵਾਨ ਮਹਿਸੂਸ ਕਰਦੇ ਹਨ। ਇਹ ਨੋਟ ਕਰਦੇ ਹੋਏ ਕਿ ਬਹੁਤ ਸਾਰੀਆਂ ਉੱਘੀਆਂ ਭਾਰਤੀ ਸ਼ਖ਼ਸੀਅਤਾਂ ਜਾਂ ਤਾਂ ਗੋਆ ਵਿੱਚ ਪੈਦਾ ਹੋਈਆਂ ਸਨ ਜਾਂ ਇਸ ਕੁਦਰਤੀ ਤੌਰ 'ਤੇ ਸੁੰਦਰ ਅਤੇ ਸੱਭਿਆਚਾਰਕ ਤੌਰ 'ਤੇ ਜੀਵੰਤ ਰਾਜ ਵਿੱਚ ਉਨ੍ਹਾਂ ਦੀਆਂ ਜੜ੍ਹਾਂ ਲੱਭਦੀਆਂ ਹਨਉਨ੍ਹਾਂ ਪਰਨੇਮ ਦੇ 18ਵੀਂ ਸਦੀ ਦੇ ਕਵੀ ਸੰਤਸੰਤ ਸੋਹੀਰੋਬਨਾਥ ਅੰਬੀਏ ਦਾ ਹਵਾਲਾ ਦਿੱਤਾਜਿਨ੍ਹਾਂ ਨੇ ਕਿਹਾ ਸੀ - "ਆਪਣੇ ਹਿਰਦੇ ਵਿੱਚ ਗਿਆਨ ਦੇ ਦੀਵੇ ਨੂੰ ਕਦੇ ਨਾ ਬੁਝਾਓ।"

 

ਗੋਆ ਦੇ ਰਾਜਪਾਲਸ਼੍ਰੀ ਪੀ ਐੱਸ ਸ਼੍ਰੀਧਰਨ ਪਿੱਲਈਗੋਆ ਦੇ ਮੁੱਖ ਮੰਤਰੀਡਾ. ਪ੍ਰਮੋਦ ਸਾਵੰਤਕੇਂਦਰੀ ਸੈਰ-ਸਪਾਟਾ ਰਾਜ ਮੰਤਰੀਸ਼੍ਰੀ ਸ਼੍ਰੀਪਦ ਨਾਇਕਉਪ ਮੁੱਖ ਮੰਤਰੀਸ਼੍ਰੀ ਬਾਬੂ ਅਜ਼ਗਾਂਵਕਰਗੋਆ ਦੇ ਮੁੱਖ ਸਕੱਤਰ ਸ਼੍ਰੀ ਪਰਿਮਲ ਰਾਏਇਲਾਕੇ ਦੇ ਜਨ ਪ੍ਰਤੀਨਿਧੀਅਧਿਆਪਕ ਅਤੇ ਵਿਦਿਆਰਥੀ ਵੀ ਇਸ ਮੌਕੇ ਹੋਰ ਪਤਵੰਤਿਆਂ ਸਮੇਤ ਹਾਜ਼ਰ ਸਨ।

 

 

 **********

 

 

ਐੱਮਐੱਸ/ਐੱਨਐੱਸ/ਡੀਪੀ



(Release ID: 1767464) Visitor Counter : 130


Read this release in: English , Urdu , Marathi , Hindi