ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਵਿੱਚ ਡੀਆਰਡੀਓ ਦੀ ਟਰਮੀਨਲ ਬੈਲਿਸਟਿਕਸ ਖੋਜ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ

ਸ਼੍ਰੀ ਰਾਜਨਾਥ ਸਿੰਘ ਨੇ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਮਹੱਤਵਪੂਰਨ ਰੱਖਿਆ ਟੈਕਨੋਲੋਜੀ ਨੂੰ ਵਿਕਸਿਤ ਕਰਨ ਲਈ ਡੀਆਰਡੀਓ ਦੀ ਸ਼ਲਾਘਾ ਕੀਤੀ

Posted On: 28 OCT 2021 4:12PM by PIB Chandigarh

ਮੁੱਖ ਬਿੰਦੂ:

•         ਟੀਬੀਆਰਐੱਲ ਦੁਆਰਾ ਵਿਕਸਿਤ ਉਤਪਾਦ ਜਿਵੇਂ ਮਲਟੀ-ਮੋਡ ਹੈਂਡ ਗ੍ਰੇਨੇਡ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।

•         ਪ੍ਰਾਈਵੇਟ ਸੈਕਟਰ ਦੀ ਸਰਗਰਮ ਭਾਗੀਦਾਰੀ ਦੇਸ਼ ਦੀ ਸੈਨਾ ਅਤੇ ਆਰਥਿਕ ਸ਼ਕਤੀ ਨੂੰ ਆਤਮਨਿਰਭਰਤਾ ਵੱਲ ਲੈ ਕੇ ਜਾ ਰਹੀ ਹੈ।

•         ਟੈਕਨੋਲੋਜੀ ਪੂਰਵਅਨੁਮਾਨ ਨੂੰ ਮਜ਼ਬੂਤ ਕਰਨ ਅਤੇ ਅਤਿਆਧੁਨਿਕ ਨਿਰਮਾਣ ਅਤੇ ਟੈਸਟ ਸਮਰੱਥਾਵਾਂ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ।

•         ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈਲੇਕਿਨ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 28 ਅਕਤੂਬਰ 2021 ਨੂੰ ਚੰਡੀਗੜ੍ਹ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਟਰਮੀਨਲ ਬੈਲਿਸਟਿਕ ਖੋਜ ਪ੍ਰਯੋਗਸ਼ਾਲਾ (ਟੀਬੀਆਰਐੱਲ) ਦਾ ਦੌਰਾ ਕੀਤਾ। ਰੱਖਿਆ ਮੰਤਰੀ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਟੀਬੀਆਰਐੱਲ ਦੇ ਡਾਇਰੈਕਟਰ ਸ਼੍ਰੀ ਪ੍ਰਤੀਕ ਕਿਸ਼ੋਰ ਨੇ ਪ੍ਰਯੋਗਸ਼ਾਲਾ ਦੁਆਰਾ ਵਿਕਸਿਤ ਉਤਪਾਦਾਂ ਅਤੇ ਕਈ ਮਹੱਤਵਪੂਰਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀਜਿਨ੍ਹਾਂ ਤੇ ਫਿਲਹਾਲ ਕੰਮ ਜਾਰੀ ਹੈ। ਚੀਫ਼ ਆਵ੍ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਸੈਨਿਕ ਅਤੇ ਸੈਨਿਕ ਅਧਿਕਾਰੀ ਵੀ ਹਾਜ਼ਰ ਸਨ।

ਰੱਖਿਆ ਮੰਤਰੀ ਨੇ ਡੀਆਰਡੀਓ ਦੇ 500 ਤੋਂ ਜ਼ਿਆਦਾ ਵਿਗਿਆਨਕਾਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਟੀਬੀਆਰਐੱਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਦੇ ਦੋ ਕਮਰਿਆਂ ਤੋਂ ਸ਼ੁਰੂ ਹੋਈ ਇਹ ਪ੍ਰਯੋਗਸ਼ਾਲਾ ਅੱਜ ਦੇਸ਼ ਵਿੱਚ ਇੱਕ ਮਹੱਤਵਪੂਰਨ ਰੱਖਿਆ ਸੰਸਥਾਨ ਬਣ ਚੁੱਕੀ ਹੈ ਅਤੇ ਇਹ ਰਣਨੀਤਕ ਮਹੱਤਵ ਦੀ ਰੱਖਿਆ ਟੈਕਨੋਲੋਜੀ ਪ੍ਰਦਾਨ ਕਰ ਰਹੀ ਹੈ। ਸ਼੍ਰੀ ਸਿੰਘ ਨੇ ਮਲਟੀ-ਮੋਡ ਹੈਂਡ ਗ੍ਰੇਨੇਡ (ਐੱਮਐੱਮਐੱਚਜੀ) ਦੇ ਡਿਜ਼ਾਈਨ ਅਤੇ ਵਿਕਾਸ ਵਿੱਚ ਪ੍ਰਯੋਗਸ਼ਾਲਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜੋ ਹਥਿਆਰਬੰਦ ਬਲਾਂ ਲਈ ਪ੍ਰਾਈਵੇਟ ਸੈਕਟਰ ਦੁਆਰਾ ਬਣਾਇਆ ਪਹਿਲਾ ਹਥਿਆਰ ਹੈ ਜਿਸ ਨੂੰ ਇਸ ਸਾਲ ਅਗਸਤ ਵਿੱਚ ਰੱਖਿਆ ਮੰਤਰੀ ਦੀ ਮੌਜੂਦਗੀ ਵਿੱਚ ਭਾਰਤੀ ਸੈਨਾ ਨੂੰ ਸੌਂਪਿਆ ਗਿਆ ਸੀ। ਇਸ ਗ੍ਰੇਨੇਡ ਨੇ ਉਤਪਾਦਨ ਵਿੱਚ 99.5 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਕਾਰਜਾਤਮਕ ਭਰੋਸੇਯੋਗਤਾ ਹਾਸਲ ਕੀਤੀ। ਰੱਖਿਆ ਮੰਤਰੀ ਨੇ ਮਲਟੀ-ਮੋਡ ਹੈਂਡ ਗ੍ਰੇਨੇਡ ਨੂੰ ਵਿਸ਼ਵ ਪੱਧਰੀ ਕਰਾਰ ਦਿੱਤਾ ਜੋ ਟੀਬੀਆਰਐੱਲ ਅਤੇ ਵਿਗਿਆਨਕਾਂ ਦੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਹੈ।

ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਪ੍ਰਣਾਲੀ ਵਿਕਸਿਤ ਕਰਨ ਲਈ ਡੀਆਰਡੀਓ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਟੀਬੀਆਰਐੱਲ ਵੱਲੋਂ ਡਿਜ਼ਾਈਨ ਅਤੇ ਵਿਕਸਿਤ ਕੀਤੇ ਗਏ ਬੰਡ ਬਲਾਸਟਿੰਗ ਡਿਵਾਇਸ ਮਾਰਕ- II ਦਾ ਵੀ ਜ਼ਿਕਰ ਕੀਤਾ ਜਿਸ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਮੌਜੂਦਗੀ ਵਿੱਚ ਭਾਰਤੀ ਸੈਨਾ ਨੂੰ ਸੌਂਪਿਆ ਗਿਆ ਸੀ। ਯੁੱਧ ਦੇ ਦੌਰਾਨ ਯੰਤਰੀਕ੍ਰਿਤ ਪੈਦਲ ਸੈਨਾ ਦੀ ਗਤੀਸ਼ੀਲਤਾ ਨੂੰ ਵਧਾਉਣ ਲਈ ਇਸ ਡਿਵਾਇਸ ਦਾ ਉਪਯੋਗ ਡਿਚ-ਕਮ-ਬੰਡ ਵਰਗੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਉਚਾਈ ਨੂੰ ਘੱਟ ਕਰਨ ਲਈ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਉਤਪਾਦਨ ਮਾਡਲ ਦਾ ਪਹਿਲਾ ਪੜਾਅ ਸਫ਼ਲਤਾਪੂਰਬਕ ਪੂਰਾ ਕਰ ਲਿਆ ਗਿਆ ਹੈ ਅਤੇ ਪ੍ਰਣਾਲੀ ਦਾ ਉਤਪਾਦਨ ਵੀ ਆਉਣ ਵਾਲੇ ਸਮੇਂ ਵਿੱਚ ਟੈਕਨੋਲੋਜੀ ਟਰਾਂਸਫਰ ਜ਼ਰੀਏ ਪ੍ਰਾਈਵੇਟ ਸੈਕਟਰ ਵੱਲੋਂ ਕੀਤਾ ਜਾਵੇਗਾ।

ਰੱਖਿਆ ਮੰਤਰੀ ਨੇ ਇਸ ਪ੍ਰਗਤੀ ਨੂੰ ਹਥਿਆਰਬੰਦ ਬਲਾਂ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਾਜ਼ਮੀ ਉਤਪਾਦਾਂ ਅਤੇ ਟੈਕਨੋਲੋਜੀਆਂ ਵਿੱਚ ਦੇਸ਼ ਦੀ ਵਧਦੀ ਸਮਰੱਥਾ ਦੇ ਸੰਕੇਤਕ ਦੇ ਰੂਪ ਵਿੱਚ ਵਰਣਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾਕ੍ਰਮ ਪ੍ਰਾਈਵੇਟ ਸੈਕਟਰ ਦੀ ਸਰਗਰਮ ਭਾਗੀਦਾਰੀ ਜ਼ਰੀਏ ਹਥਿਆਰਬੰਦ ਬਲਾਂ ਨੂੰ ਸਵਦੇਸ਼ੀ ਰੂਪ ਨਾਲ ਵਿਕਸਿਤ ਅਤੇ ਅਤਿਆਧੁਨਿਕ ਹਥਿਆਰਾਂ/ਉਪਕਰਣਾਂ/ਪ੍ਰਣਾਲੀ ਨਾਲ ਲੈਸ ਕਰਨ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ। ਸ਼੍ਰੀ ਸਿੰਘ ਨੇ ਕਿਹਾ ਕਿ ਇਹ ਕਦਮ ਦੇਸ਼ ਦੀ ਸੈਨਾ ਅਤੇ ਆਰਥਿਕ ਤਾਕਤ ਨੂੰ ਆਤਮਨਿਰਭਰਤਾ ਵੱਲ ਲੈ ਕੇ ਜਾ ਰਿਹਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਟੀਬੀਆਰਐੱਲ ਦੀਆਂ ਹੋਰ ਉਪਲਬਧੀਆਂ ਨੂੰ ਵੀ ਸੂਚੀਬੱਧ ਕੀਤਾ ਜਿਸ ਵਿੱਚ ਚੌਥੀ ਪੀੜ੍ਹੀ ਦੇ ਇਲੈਕਟ੍ਰੌਨਿਕ ਫਿਊਜ ਦੇ ਵਿਕਾਸ ਦੇ ਉੱਨਤ ਪੱਧਰ ਤੱਕ ਪਹੁੰਚਣਾ ਵੀ ਸ਼ਾਮਲ ਹੈ ਜੋ ਸਮਕਾਲੀ ਹੋਣ ਦੇ ਨਾਲ ਨਾਲ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਯੋਗ ਹੈ। 500 ਏਕੜ ਵਿੱਚ ਸਿਰਫ਼ 20 ਏਕੜ ਦੇ ਬੈਫਲ ਰੇਂਜ ਦਾ ਵਿਕਾਸ ਹੋਵੇਗਾ ਜੋ ਘੱਟ ਭੂਮੀ ਦਾ ਉਪਯੋਗ ਕਰਨ ਵਾਲੇ ਸੈਨਿਕਾਂ ਨੂੰ ਸੰਪੂਰਨ ਸਿਖਲਾਈ ਪ੍ਰਦਾਨ ਕਰੇਗਾ।

ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਵਧਾਉਣ ਲਈ ਸਰਕਾਰ ਵੱਲੋਂ ਕਈ ਸੁਧਾਰ ਕੀਤੇ ਗਏ ਹਨ। ਇਨ੍ਹਾਂ ਵਿੱਚ ਰੱਖਿਆ ਅਧਿਗ੍ਰਿਹਣ ਪ੍ਰਕਿਰਿਆ 2020 ਤਹਿਤ ਪ੍ਰਣਾਲੀ ਦੇ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਨਾਲ ਉਦਯੋਗ ਨੂੰ ਸ਼ਾਮਲ ਕਰਨ ਲਈ ਡੀਆਰਡੀਓ ਦੀ ਪਹਿਲਡੀਆਰਡੀਓ ਵੱਲੋਂ ਟੈਕਨੋਲੋਜੀ ਦਾ ਮੁਫ਼ਤ ਟਰਾਂਸਫਰ ਅਤੇ ਉਦਯੋਗ ਨੂੰ ਇਸ ਦੇ ਪੇਟੈਂਟ ਦੀ ਉਪਲਬਧਤਾ ਜਿਹੇ ਨਵੇਂ ਪ੍ਰਾਵਧਾਨ ਸ਼ਾਮਲ ਕੀਤੇ ਗਏ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਭਾਰਤੀ ਮਿਆਰਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਤੇ ਬਲ ਦਿੰਦੇ ਹੋਏ ਇਸ ਤੱਥ ਦੀ ਵੀ ਸ਼ਲਾਘਾ ਕੀਤੀ ਕਿ ਭਾਰਤੀ ਮਿਆਰੀ ਬੁਲੇਟ ਪ੍ਰਤੀਰੋਧੀ ਜੈਕਟ ਦੇ ਟੈਸਟ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਟੀਬੀਆਰਐੱਲ ਇਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਹੋਰ ਸੁਰੱਖਿਆਤਮਕ ਪ੍ਰਣਾਲੀਆਂ ਅਤੇ ਗਿਅਰ ਲਈ ਡਿਜ਼ਾਈਨਵਿਕਾਸ ਅਤੇ ਕਾਰਜ ਪ੍ਰਣਾਲੀ ਲਈ ਭਾਰਤੀ ਮਿਆਰ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੂਟ ਐਂਟੀ-ਮਾਈਨ ਇਨਫੈਂਟਰੀਬੂਟ ਐਂਟੀ-ਮਾਈਨ ਇੰਜਨੀਅਰਜ਼ਮਾਈਨ ਪ੍ਰੋਟੈਕਟਿਡ ਵਹੀਕਲ ਅਤੇ ਗਿਅਰਜ਼ ਆਦਿ ਦੇ ਮੁੱਲਾਂਕਣ ਲਈ ਟੈਸਟ ਪੱਧਤੀਆਂ ਨੂੰ ਮਿਆਰੀਕ੍ਰਿਤ ਕੀਤਾ ਗਿਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਭਾਰਤੀ ਮਿਆਰ ਨਿਸ਼ਚਿਤ ਰੂਪ ਨਾਲ ਭਾਰਤੀ ਉਦਯੋਗ ਨੂੰ ਨਾ ਕੇਵਲ ਖਤਰਿਆਂ ਦੇ ਖ਼ਿਲਾਫ਼ ਉਤਪਾਦ ਨੂੰ ਬੈਂਚਮਾਰਕ ਕਰਨ ਵਿੱਚ ਮਦਦ ਕਰਨਗੇਬਲਕਿ ਉਨ੍ਹਾਂ ਨੂੰ ਵਿਦੇਸ਼ੀ ਨਿਰਮਾਤਾਵਾਂ ਨਾਲ ਮੁਕਾਬਲੇ ਕਰਨ ਵਿੱਚ ਵੀ ਸਹਾਇਤਾ ਪਹੁੰਚਾਉਣਗੇ।

ਦੁਨੀਆ ਭਰ ਵਿੱਚ ਤੇਜ਼ੀ ਨਾਲ ਬਦਲਦੇ ਭੂ-ਰਾਜਨੀਤਕ ਪਰਿਦ੍ਰਿਸ਼ ਤੇ ਆਪਣੀ ਅੰਤਰਦ੍ਰਿਸ਼ਟੀ ਸਾਂਝੀ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿਗਿਆਨਕ ਸਮਰੱਥਾਵਾਂ ਵਿੱਚ ਵਾਧਾ ਅਤੇ ਨਵੀਆਂ ਕਾਢਾਂ ਨੇ ਸੁਰੱਖਿਆ ਤੇ ਵੱਡਾ ਪ੍ਰਭਾਵ ਪਾਇਆ ਹੈ। ਉਨ੍ਹਾਂ ਨੇ ਅਜਿਹੀ ਸਥਿਤੀ ਵਿੱਚ ਉਤਪੰਨ ਹੋਣ ਵਾਲੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਹਰ ਸਮੇਂ ਸੁਸੱਜਿਤ ਅਤੇ ਤਿਆਰ ਰਹਿਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਸ਼ੁਰੂ ਕਰਨਾ ਇਸ ਦੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਹਾਲਾਂਕਿ ਉਨ੍ਹਾਂ ਨੇ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਜੇਕਰ ਜ਼ਰੂਰਤ ਹੋਈ ਤਾਂ ਸਾਡਾ ਦੇਸ਼ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰੱਖਿਆ ਮੰਤਰੀ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਅਤੇ ਉਨ੍ਹਾਂ ਦੇ ਪ੍ਰਸਿੱਧ ਹਵਾਲੇ ਨੂੰ ਯਾਦ ਕੀਤਾ ਕਿ, ‘ਇਸ ਦੁਨੀਆ ਵਿੱਚ ਡਰ ਦਾ ਕੋਈ ਸਥਾਨ ਨਹੀਂ ਹੈ। ਤਾਕਤ ਹੀ ਤਾਕਤ ਦਾ ਸਨਮਾਨ ਕਰਦੀ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਵਰਤਮਾਨ ਦੀਆਂ ਸਰਗਰਮ ਯੁੱਧ ਰਣਨੀਤੀਆਂ ਵਿੱਚ ਟੈਕਨੋਲੋਜੀ ਦੇ ਵਧਦੇ ਉਪਯੋਗ ਤੇ ਜ਼ੋਰ ਦਿੰਦੇ ਹੋਏ ਰੱਖਿਆ ਨਿਰਮਾਣ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਨੂੰ ਨਵੀਨਤਮ ਤਕਨੀਕੀ ਵਿਕਾਸ ਤੇ ਨਜ਼ਰ ਰੱਖਣ ਅਤੇ ਸਵਦੇਸ਼ੀ ਸਮਰੱਥਾਵਾਂ ਨਾਲ ਸਮਕਾਲੀ ਰਹਿਣ ਲਈ ਖੁਦ ਨੂੰ ਤਿਆਰ ਕਰਨ ਦਾ ਸੱਦਾ ਦਿੱਤਾ। ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਪੂਰਵਅਨੁਮਾਨ ਨੂੰ ਮਜ਼ਬੂਤ ਕਰਨ ਅਤੇ ਅਤਿਆਧੁਨਿਕ ਨਿਰਮਾਣ ਅਤੇ ਟੈਸਟ ਸਮਰੱਥਾਵਾਂ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ। ਰੱਖਿਆ ਮੰਤਰੀ ਨੇ ਇੱਕ ਮਜ਼ਬੂਤ ਸਿਧਾਂਤਕ ਨੀਂਹ ਦੇ ਨਿਰਮਾਣ ਤੇ ਧਿਆਨ ਦੇਣ ਦੇ ਨਾਲ ਹੀ ਨਵੀਨਤਮ ਤਕਨੀਕਾਂ ਨਾਲ ਬਣੇ ਰਹਿਣ ਲਈ ਸਿੱਖਿਆ ਸੰਸਥਾਵਾਂ ਨੂੰ ਲੰਬੇ ਸਮੇਂ ਦੀ ਸਾਂਝੀਦਾਰੀ ਬਣਾਉਣ ਦਾ ਸੱਦਾ ਦਿੱਤਾ।

ਸ਼੍ਰੀ ਸਿੰਘ ਨੇ ਕਿਹਾ ਕਿ ਟੀਬੀਆਰਐੱਲ ਜਿਹੇ ਖੋਜ ਅਤੇ ਵਿਕਾਸ ਸੰਸਥਾਨ ਨੂੰ ਲੰਬੇ ਸਮੇਂ ਦੇ ਅਧਾਰ ਤੇ ਸਿੱਖਿਆ ਸੰਸਥਾਨਾਂ ਨਾਲ ਸਾਂਝੇਦਾਰੀ ਵਿਕਸਿਤ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਇੱਕ ਪਾਸੇ ਜਿੱਥੇ ਅਕਾਦਮਿਕ ਸੰਸਥਾਨ ਨੂੰ ਮੁੱਖ ਤਕਨੀਕੀ ਸਮੱਸਿਆਵਾਂ ਤੇ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਵਿਗਿਆਨਕਾਂ ਅਤੇ ਟੈਕਨੋਕਰੇਟਾਂ ਨੂੰ ਬਿਹਤਰ ਰੋਜ਼ਗਾਰ ਲਈ ਤਿਆਰ ਕੀਤਾ ਜਾਵੇਗਾ। ਦੂਜੇ ਪਾਸੇ ਖੋਜ ਅਤੇ ਵਿਕਾਸ ਸੰਸਥਾਨ ਸਿਧਾਂਤਕ ਵਿਸ਼ਲੇਸ਼ਣ ਤੋਂ ਹਟ ਕੇ ਵਾਸਤਵਿਕ ਉਤਪਾਦ ਵਿੱਚ ਰੁਪਾਂਤਰਣ ਤੇ ਜ਼ੋਰ ਦੇਣਗੇ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਦੋਵਾਂ ਲਈ ਫਾਇਦੇ ਦੀ ਸਥਿਤੀ ਹੋਵੇਗੀ ਅਤੇ ਦੇਸ਼ ਦੇ ਡਿਫੈਂਸ ਈਕੋਸਿਸਟਮ ਨੂੰ ਪ੍ਰੋਤਸਾਹਨ ਦੇਵੇਗੀ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਆਪਣੀ ਤਿਆਰੀ ਵਧਾਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਦੇ ਯਤਨਾਂ ਵਿੱਚ ਸਰਕਾਰ ਦੇ ਹਰ ਸੰਭਵ ਸਮਰਥਨ ਦਾ ਭਰੋਸਾ ਦਿੱਤਾ।

ਸ਼੍ਰੀ ਰਾਜਨਾਥ ਸਿੰਘ ਨੇ ਸੰਵਰਧਿਤ ਵਾਤਾਵਰਣ ਸਬੰਧੀ ਟੈਸਟ ਸੁਵਿਧਾ ਦਾ ਵੀ ਉਦਘਾਟਨ ਕੀਤਾ।    ਇਸ ਅਵਸਰ ਤੇ ਮੈਨ-ਪੋਰਟੇਬਲ ਐਂਟੀਟੈਂਕ ਗਾਈਡੇਡ ਮਿਜ਼ਾਇਲ (ਐੱਮਪੀਏਟੀਜੀਐੱਮ) ਐੱਮਕੇ-II  ਲਈ ਟੀਆਰਬੀਐੱਲ ਦੁਆਰਾ ਵਿਕਸਿਤ ਵਾਰਹੈੱਡ ਦੀ ਟੈਕਨੋਲੋਜੀ ਦਾ ਟਰਾਂਸਫਰ ਇਕਨੌਮਿਕ ਐਕਪਲੋਸਿਵਜ ਲਿਮਿਟਿਡ ਨਾਗਪੁਰ ਨੂੰ ਸੌਂਪਿਆ ਗਿਆ।

 

 

 ***************

ਏਬੀਬੀ(Release ID: 1767389) Visitor Counter : 72