ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਸ਼੍ਰੀ ਹਰਦੀਪ ਸਿੰਘ ਪੁਰੀ ਕੱਲ੍ਹ 14ਵੇਂ ਸ਼ਹਿਰੀ ਗਤੀਸ਼ੀਲਤਾ ਸੰਮੇਲਨ 2021 ਦਾ ਉਦਘਾਟਨ ਕਰਨਗੇ


ਸੰਮੇਲਨ ਦਾ ਵਿਸ਼ਾ ‘ਸਾਰਿਆਂ ਲਈ ਗੀਤਸ਼ੀਲਤਾ’ ਸਮਾਨ ਪਹੁੰਚ ਉਪਲਬਧ ਕਰਵਾਉਣ ਅਤੇ ਸਮਾਵੇਸ਼ੀ ਸ਼ਹਿਰੀ ਟ੍ਰਾਂਸਪੋਰਟੇਸ਼ਨ ਨੂੰ ਪ੍ਰੋਤਸਾਹਨ ਦੇਣ ’ਤੇ ਕੇਂਦ੍ਰਿਤ ਹੈ



ਕੇਦਰੀ ਮੰਤਰੀ ‘ਸਹਿਰੀ ਟ੍ਰਾਂਸਪੋਰਟੇਸ਼ਨ ਵਿੱਚ ਉੱਤਮਤਾ’ ਲਈ ਜੇਤੂ ਰਾਜਾਂ/ਸ਼ਹਿਰਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ

प्रविष्टि तिथि: 28 OCT 2021 3:18PM by PIB Chandigarh

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ 29 ਅਕਤੂਬਰ 2021 ਨੂੰ ਸ਼ਹਿਰੀ ਗਤੀਸ਼ੀਲਤਾ ਭਾਰਤ (ਯੂਐੱਮਆਈਸੰਮੇਲਨ ਦੇ 14ਵੇਂ ਸੰਸਕਰਣ ਦਾ ਆਯੋਜਨ ਕੀਤਾ ਜਾ ਰਿਹਾ ਹੈ ਇੱਕ ਦਿਨਾ ਸੰਮੇਲਨ ਵੀਡੀਓ ਕਾਨਫਰੰਸ/ਵੈਬੀਨਾਰ ਦੇ ਜ਼ਰੀਏ ਔਨਲਾਈਨ ਆਯੋਜਿਤ ਕੀਤਾ ਜਾਵੇਗਾ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਉਦਘਾਟਨ ਅਤੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ ਇਸ ਸਾਲ ਦੇ ਸੰਮੇਲਨ ਦਾ ਮੁੱਖ ਵਿਸ਼ਾ ‘ਸਾਰਿਆਂ ਲਈ ਗਤੀਸ਼ੀਲਤਾ’ ਹੈ ਜੋ ਸਮਾਨ ਪਹੁੰਚ ਉਪਲਬਧ ਕਰਵਾਉਣ ਅਤੇ ਸਮਾਵੇਸ਼ੀ ਸ਼ਹਿਰੀ ਟ੍ਰਾਂਸਪੋਰਟੇਸ਼ਨ ਨੂੰ ਪ੍ਰੋਤਸਾਹਨ ਦੇਣ ’ਤੇ ਕੇਂਦ੍ਰਿਤ ਹੈ ਇਹ ਦ੍ਰਿਸ਼ਟੀਕੋਣ ਸਮਾਜ ਦੇ ਸਾਰੇ ਵਰਗਾਂਵਿਸ਼ੇਸ਼ ਰੂਪ ਨਾਲ ਦਿੱਵਯਾਂਗਾਂਬਜ਼ੁਰਗਾਂਮਹਿਲਾਵਾਂ ਅਤੇ ਬੱਚਿਆਂ ਦੀਆਂ ਵਿਭਿੰਨ ਜ਼ਰੂਰਤਾਂ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਸਸਤੀਸਵੱਛਸੁਰੱਖਿਅਤਸੂਚਨਾਮਈਕੁਸ਼ਲ ਅਤੇ ਸੁਲਭ ਟ੍ਰਾਂਸਪੋਰਟੇਸ਼ਨ ਪ੍ਰਣਾਲੀਆਂ ਦੇ ਪ੍ਰਾਵਧਾਨ ਨਾਲ ਸਬੰਧਿਤ ਹੈ ਇਸ ਲਈ ਇਸ ਪ੍ਰੋਗਰਾਮ ਦਾ ਪ੍ਰਸੰਗ ਇੱਕ ਮਹੱਤਵਪੂਰਨ ਵਿਸ਼ਾ ਹੈ ਜਿਸ ’ਤੇ ਸਮਾਵੇਸ਼ੀ ਸ਼ਹਿਰੀ ਟ੍ਰਾਂਸਪੋਰਟੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੈ

ਉਦਘਾਟਨ ਸੈਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਦੇ ਸੁਆਗਤੀ ਭਾਸ਼ਣ ਨਾਲ ਹੋਵੇਗੀ ਇਸ ਦੇ ਬਾਅਦ ਜਰਮਨ ਸੰਘੀ ਆਰਥਿਕ ਸਹਿਯੋਗ ਅਤੇ ਵਿਕਾਸ ਮੰਤਰਾਲਾ (ਬੀਐੱਮਜ਼ੈੱਡਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਡਾਕਲਾਉਡਿਆ ਵਾਰਨਿੰਗ ਵੱਲੋਂ ਇੱਕ ਸੰਖੇਪ ਸੰਬੋਧਨ ਹੋਵੇਗਾ

‘‘ਆਰਥਿਕ ਵਿਕਾਸ ਅਤੇ ਸ਼ਹਿਰੀ ਗਤੀਸ਼ੀਲਤਾ’’ ’ਤੇ ਸੰਪੂਰਨ ਸੈਸ਼ਨ ਦੀ ਪ੍ਰਧਾਨਗੀ ਅਤੇ ਸੰਚਾਲਨ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਵੱਲੋਂ ਕੀਤਾ ਜਾਵੇਗਾ

ਕਨਕਲੇਵ ਸੈਸ਼ਨ ‘’75 ’ਤੇ ਭਾਰਤ-ਸਾਰਿਆਂ ਲਈ ਗਤੀਸ਼ੀਲਤਾ’ ਵਿਸ਼ੇ ’ਤੇ ਅਧਾਰਿਤ ਹੈ ਇਹ ਸੈਸ਼ਨ ਨਿਮਨਲਿਖਤ ਮੁੱਦਿਆਂ ’ਤੇ ਕੇਂਦ੍ਰਿਤ ਹੋਵੇਗਾ – (ਸ਼ਹਿਰੀ ਗਤੀਸ਼ੀਲਤਾ ਨੂੰ ਫਿਰ ਤੋਂ ਪਰਿਭਾ਼ਸਿਤ ਕਰਨ ਲਈ ਨੀਤੀਆਂ ਅਤੇ ਪ੍ਰਥਾਵਾਂ ਤਾਂ ਕਿ ‘ਕੋਈ ਵੀ ਪਿੱਛੇ ਨਾ ਰਹੇ’’, (ਲਿੰਗਕ ਸਮਾਵੇਸ਼ੀ ਸ਼ਹਿਰੀ ਟ੍ਰਾਂਸਪੋਰਟੇਸ਼ਨ, (ਸਾਰਿਆਂ ਲਈ ਆਰਥਿਕ ਸਮਾਵੇਸ਼ਨ, (ਐੱਨਐੱਮਟੀ ਨੂੰ ਸਰਗਰਮ ਰੂਪ ਨਾਲ ਸੁਰੱਖਿਅਤ ਅਤੇ ਪ੍ਰੋਤਸਾਹਨ ਦੇਣ ਦੇ ਉਪਾਅ, (ਸੁਰੱਖਿਅਤ ਅਤੇ ਕਫਾਇਤੀ ਸ਼ਹਿਰੀ ਟ੍ਰਾਂਸਪੋਰਟੇਸ਼ਨ, (ਟ੍ਰਾਂਸਪੋਰਟੇਸ਼ਨ ਨਾਲ ਸਬੰਧਿਤ ਮੌਤਾਂ ਅਤੇ ਵਾਯੂ ਪ੍ਰਦੂਸ਼ਣ ਉਤਸਰਜਨ ਨੂੰ ਘੱਟ ਕਰਨਾ

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ ਜਿਸ ਵਿੱਚ ‘ਸ਼ਹਿਰੀ ਟ੍ਰਾਂਸਪੋਰਟੇਸ਼ਨ ਵਿੱਚ ਉੱਤਮਤਾ’ ਲਈ ਜੇਤੂ ਰਾਜਾਂ/ਸ਼ਹਿਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਰਤਮਾਨ ਦੂਰਦਰਸ਼ੀ ਅਗਵਾਈ ਵਿੱਚ ਦੇਸ਼ ‘ਸਬ ਕਾ ਸਾਥਸਬ ਕਾ ਵਿਕਾਸ’ (ਯਾਨੀਸਾਰਿਆਂ ਦੇ ਨਾਲ ਅਤੇ ਸਾਰਿਆਂ ਲਈ ਵਿਕਾਸ‘) ਦੇ ਰਾਸ਼ਟਰੀ ਵਿਕਾਸ ਟੀਚਿਆਂ ’ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਇਹ ਦ੍ਰਿਸ਼ਟੀਕੋਣ ਸਮਾਜ ਦੇ ਸਾਰੇ ਵਰਗਾਂਵਿਸ਼ੇਸ਼ ਰੂਪ ਨਾਲ ਦਿੱਵਯਾਂਗਾਂਬਜ਼ੁਰਗਾਂਮਹਿਲਾਵਾਂ ਅਤੇ ਬੱਚਿਆਂ ਦੀਆਂ ਵਿਭਿੰਨ ਜ਼ਰੂਰਤਾਂ ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਸਸਤੀਆਂ ਅਤੇ ਸੁਲਭ ਟ੍ਰਾਂਸਪੋਰਟੇਸ਼ਨ ਪ੍ਰਣਾਲੀਆਂ ਦੇ ਪ੍ਰਾਵਧਾਨ ਨਾਲ ਸਬੰਧਿਤ ਹੈ ਇਸ ਅਨੁਸਾਰ ਜਨਤਕ ਟ੍ਰਾਂਸਪੋਰਟੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨਟੈਕਨੋਲੋਜੀ ਨੂੰ ਅਪਣਾਉਣਵਿਭਿੰਨ ਮੈਟਰੋ ਰੋਲ ਹਿੱਸਿਆਂ ਦੇ ਸਵਦੇਸ਼ੀਕਰਨ ਅਤੇ ਮਿਆਰੀਕਰਨਸੁਲਭ ਅਤੇ ਚੰਗੀ ਤਰ੍ਹਾਂ ਨਾਲ ਜੁੜੀਆਂ ਐੱਨਐੱਮਟੀ ਸੁਵਿਧਾਵਾਂ ਜਿਹੇ ਵੱਡੇ ਪੈਮਾਨੇ ’ਤੇ ਪਹਿਲਾਂਸਾਰਿਆਂ ਲਈ ਗਤੀਸ਼ੀਲਤਾ ਦੀਆਂ ਜ਼ਰੂਰਤਾਂ ਨੂੰ ਸੁਨਿਸ਼ਚਤ ਕਰਨ ਅਤੇ ਸਵੱਸਥ ਅਤੇ ਰਹਿਣ ਯੋਗ ਸਮੁਦਾਏ ਬਣਾਉਣ ਲਈ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਹੈ

ਭਾਰਤ ਸਰਕਾਰ ਦੀ ਰਾਸ਼ਟਰੀ ਸ਼ਹਿਰੀ ਟ੍ਰਾਂਸਪੋਰਟੇਸ਼ਨ ਨੀਤੀ (ਐੱਨਯੂਟੀਪੀ)-2006, ਹੋਰ ਗੱਲਾਂ ਦੇ ਨਾਲ ਨਾਲ ਸ਼ਹਿਰੀ ਟ੍ਰਾਂਸਪੋਰਟੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਰਾਜ ਅਤੇ ਸ਼ਹਿਰ ਦੇ ਪੱਧਰ ’ਤੇ ਸਮਰੱਥਾਵਾਂ ਦੇ ਨਿਰਮਾਣ ’ਤੇ ਜ਼ੋਰ ਦਿੰਦੀ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਸ਼ਹਿਰੀ ਟ੍ਰਾਂਸਪੋਰਟੇਸ਼ਨ ਪ੍ਰਣਾਲੀ ਦੇ ਨਿਆਂਸੰਗਤ ਅਤੇ ਟਿਕਾਊ ਵਿਕਾਸ ਲਈ ਦਿਸ਼ਾ ਨਿਰਦੇਸ਼ ਨਿਰਧਾਰਿਤ ਕਰਦੀ ਹੈ

ਐੱਨਯੂਟੀਪੀ ਘੋਸ਼ਣਾਵਾਂ ਦੇ ਹਿੱਸੇ ਦੇ ਰੂਪ ਵਿੱਚ ਮੰਤਰਾਲੇ ਨੇ ਸ਼ਹਿਰੀ ਗੀਤਸ਼ੀਲਤਾ ਭਾਰਤ ’ਤੇ ਇੱਕ ਸਾਲਾਨਾ ਅੰਤਰਰਾਸ਼ਟਰੀ ਸੰਮੇਲਨ -ਸਹਿ-  ਪ੍ਰਦਰਸ਼ਨੀ ਆਯੋਜਿਤ ਕਰਨ ਦੀ ਪਹਿਲ ਕੀਤੀ ਹੈ ਜਿਸ ਨੂੰ ਯੂਐੱਸਆਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੰਮੇਲਨ ਦਾ ਮੁੱਢਲਾ ਉਦੇਸ਼ ਉਨ੍ਹਾਂ ਸ਼ਹਿਰਾਂ ਵਿੱਚ ਸੂਚਨਾ ਦਾ ਪ੍ਰਸਾਰ ਕਰਨਾ ਹੈ ਜਿਨ੍ਹਾਂ ਸ਼ਹਿਰਾਂ ਦੇ ਅਧਿਕਾਰੀ ਸੰਮੇਲਨ ਵਿੱਚ ਭਾਗ ਲੈਂਦੇ ਹਨ ਤਾਂ ਕਿ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਨਵੀਨਤਮ ਅਤੇ ਸਰਵੋਤਮ ਸ਼ਹਿਰੀ ਟ੍ਰਾਂਸਪੋਰਟੇਸ਼ਨ ਪ੍ਰਥਾਵਾਂ ਨਾਲ ਅੱਪਡੇਟ ਰਹਿਣ ਵਿੱਚ ਮਦਦ ਮਿਲ ਸਕੇ ਸੰਮੇਲਨ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਤਰ੍ਹਾਂ ਦੇ ਹੋਰ ਪੇਸ਼ੇਵਰਾਂਟੈਕਨੋਲੋਜੀ ਅਤੇ ਸੇਵਾ ਪ੍ਰਦਾਤਿਆਂ ਨਾਲ ਗੱਲਬਾਤ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ ਤਾਂ ਕਿ ਪ੍ਰਤੀਨਿਧ ਆਪਣੇ ਸ਼ਹਿਰੀ ਟ੍ਰਾਂਸਪੋਰਟੇਸ਼ਨ ਨੂੰ ਇੱਕ ਸਥਾਈ ਪਥ ਨਾਲ ਵਿਕਸਿਤ ਕਰਨ ਲਈ ਘਰੇਲੂ ਵਿਚਾਰਾਂ ਨੂੰ ਅੱਗੇ ਲੈ ਜਾ ਸਕਣ ਇਹ ਆਯੋਜਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂਟੈਕਨੋਲੋਜੀ ਅਤੇ ਸੇਵਾ ਪ੍ਰਦਾਤਿਆਂਨੀਤੀ ਨਿਰਮਾਤਾਵਾਂਕਾਰੋਬਾਰੀਆਂ ਅਤੇ ਸ਼ਹਿਰੀ ਟ੍ਰਾਂਸਪੋਰਟੇਸ਼ਨ ਖੇਤਰ ਦੇ ਅਧਿਕਾਰੀਆਂ ਨੂੰ ਇੱਕ ਹੀ ਮੰਚ ’ਤੇ ਲੈ ਕੇ ਆਉਂਦਾ ਹੈ

 

 

 **********

ਵਾਈਬੀ/ਐੱਸਐੱਸ


(रिलीज़ आईडी: 1767382) आगंतुक पटल : 157
इस विज्ञप्ति को इन भाषाओं में पढ़ें: Malayalam , English , Urdu , हिन्दी , Bengali