ਇਸਪਾਤ ਮੰਤਰਾਲਾ

ਐੱਨਐੱਮਡੀਸੀ ਨੇ ‘ਸੱਤਿਆਨਿਸ਼ਠਾ ਸੇ ਆਤਮਨਿਰਭਰਤਾ’ ਚੌਕਸੀ ਜਾਗਰੂਕਤਾ ਹਫ਼ਤਾ-2021 ਆਯੋਜਿਤ ਕੀਤਾ

Posted On: 27 OCT 2021 12:45PM by PIB Chandigarh

ਜਿਵੇਂ ਕਿ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਇਸਪਾਤ ਮੰਤਰਾਲੇ ਦੇ ਤਹਿਤ ਰਾਸ਼ਟਰੀ ਖਨਿਜ ਵਿਕਾਸ ਨਿਗਮ ਲਿਮਿਟੇਡ (ਐੱਨਐੱਮਡੀਸੀ) ਇਸ ਚੌਕਸੀ ਜਾਗਰੂਕਤਾ ਹਫ਼ਤੇ ਦੇ ਦੌਰਾਨ ਭਾਰਤ @75 ਦੇ ਸੰਦਰਭ ਵਿੱਚ ਸੱਤਿਆਨਿਸ਼ਠਾ ‘ਤੇ ਵੱਖ-ਵੱਖ ਗਤੀਵਿਧੀਆਂ, ਮੁਕਾਬਲੇ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ। ਇਸ ਹਫ਼ਤੇ ਦੇ ਦੌਰਾਨ ਐੱਨਐੱਮਡੀਸੀ ਦੇ ਕਰਮਚਾਰੀਆਂ ਲਈ ਇੱਕ ਕੁਵਿਜ਼ ਮੁਕਾਬਲਾ ਅਤੇ ਸਲੋਗਨ ਲੇਖਨ, ਭਾਸ਼ਣ, ਲੇਖ ਲਿਖਣਾ, ਵਧੀਆ ਹਾਊਸਕੀਪਿੰਗ  ਗਤੀਵਿਧੀਆਂ ਅਤੇ ਮੁਕਾਬਲੇ ਕੱਲ੍ਹ ਸ਼ੁਰੂ ਕੀਤੇ ਗਏ।

ਕੇਂਦਰੀ ਚੌਕਸੀ ਕਮਿਸ਼ਨ ਦੇ ਨਿਰਦੇਸ਼ਾਂ ਦੇ ਅਨੁਸਾਰ ਐੱਨਐੱਮਡੀਸੀ 26.10.2021 ਤੋਂ 01.11.2020 ਤੱਕ “ਸੁਤੰਤਰ ਭਾਰਤ@75: ਸੱਤਿਆਨਿਸ਼ਠਾ ਸੇ ਆਤਮਨਿਰਭਰਤਾ” ਵਿਸ਼ੇ ‘ਤੇ ਚੌਕਸੀ ਜਾਗਰੂਕਤਾ ਹਫ਼ਤਾ-2021 (ਵੀਏਡਬਲਿਊ-2021) ਮਨਾ ਰਿਹਾ ਹੈ।

ਵੀਏਡਬਲਿਊ-2021 ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਐੱਨਐੱਮਡੀਸੀ ਦੇ ਮੁੱਖ ਦਫਤਰ, ਹੈਦਰਾਬਾਦ ਵਿੱਚ ਐੱਨਐੱਮਡੀਸੀ ਦੇ ਡਾਇਰੈਕਟਰ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਸੁਮਿਤ ਦੇਬ ਦੁਆਰਾ ਐੱਨਐੱਮਡੀਸੀ ਦੇ ਕਰਮਚਾਰੀਆਂ ਨੂੰ ਸੱਤਿਆਨਿਸ਼ਠਾ ਦੀ ਸਹੁੰ ਦਿਲਾਉਣ ਦੇ ਨਾਲ ਹੋਈ। ਇਸ ਅਵਸਰ ‘ਤੇ ਡਾਇਰੈਕਟਰ (ਵਿੱਤੀ) ਸ਼੍ਰੀ ਅਮਿਤਾਭ ਮੁਖਰਜੀ ਨੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਿਆ ਡਾਇਰੈਕਟਰ (ਤਕਨੀਕੀ) ਸ਼੍ਰੀ ਸੋਮਨਾਥ ਨੰਦੀ ਨੇ ਉਪਰਾਸ਼ਟਰਪਤੀ ਦਾ ਸੰਦੇਸ਼ ਪੜ੍ਹਿਆ, ਡਾਇਰੈਕਟਰ (ਉਤਪਾਦਨ) ਸ਼੍ਰੀ ਡੀ. ਕੇ. ਮੋਹੰਤੀ ਨੇ ਪ੍ਰਧਾਨ ਮੰਤਰੀ ਦਾ ਸੰਦੇਸ਼ ਪੜ੍ਹਿਆ ਅਤੇ ਕਾਰਜਕਾਰੀ ਡਾਇਰੈਕਟਰ (ਉਤਪਾਦਨ ਅਤੇ ਸੁਰੱਖਿਆ) ਸ਼੍ਰੀ ਬੀ. ਸਾਹੂ ਨੇ ਕੇਂਦਰੀ ਚੌਕਸੀ ਕਮਿਸ਼ਨ ਦਾ ਸੰਦੇਸ਼ ਪੜ੍ਹਿਆ। ਐੱਨਐੱਮਡੀਸੀ ਲਿਮਿਟੇਡ ਦੇ ਚੌਕਸੀ ਵਿਭਾਗ ਦੁਆਰਾ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।

ਇਸ ਦੇ ਇਲਾਵਾ ਕਾਰਪੋਰੇਟ ਗਵਰਨੈਸ- ਲੀਵਰੇਜਿੰਗ ਟੈਕਨੌਲੋਜੀ ਅਤੇ ਵ੍ਹਿਸਲ ਬਲੋਅਰ ਮੈਕੇਨਿਜ਼ਮ ‘ਤੇ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਜਾਏਗਾ, ਜਿਸ ਵਿੱਚ ਕੇਂਦਰੀ ਚੌਕਸੀ ਕਮਿਸ਼ਨਰ ਦੀ ਐਡੀਸ਼ਨਲ ਸਕੱਤਰ ਡਾ. ਪ੍ਰਵੀਣ ਕੁਮਾਰੀ ਸਿੰਘ ਕੱਲ੍ਹ ਮੁੱਖ ਭਾਸ਼ਣ ਕਰਨਗੇ।  ਚੌਕਸੀ ਜਾਗਰੂਕਤਾ ਹਫ਼ਤੇ ਦੇ ਅੰਤਿਮ ਦਿਨ ਯਾਨੀ 01.11.2021 ਨੂੰ ਸਮਾਪਨ ਸਮਾਰੋਹ ਅਤੇ ਪੁਰਸਕਾਰ ਵੇਰਵੇ ਦੇ ਨਾਲ ਇਸ ਦੀ ਸਮਾਪਤੀ ਹੋਵੇਗੀ।

*******

ਐੱਮਵੀ/ਐੱਸਕੇਐੱਸ



(Release ID: 1767065) Visitor Counter : 166