ਬਿਜਲੀ ਮੰਤਰਾਲਾ

ਐੱਨਐੱਚਪੀਸੀ ਨੇ ਵਿੱਤੀ ਸਾਲ 2020-21 ਲਈ ਭਾਰਤ ਸਰਕਾਰ ਨੂੰ ਅੰਤਿਮ ਲਾਭਾਂਸ਼ ਦੇ ਰੂਪ ਵਿੱਚ 249.44 ਕਰੋੜ ਰੁਪਏ ਦਾ ਭੁਗਤਾਨ ਕੀਤਾ

Posted On: 26 OCT 2021 2:08PM by PIB Chandigarh

ਐੱਨਐੱਚਪੀਸੀ ਨੇ 21 ਅਕਤੂਬਰ, 2021 ਨੂੰ ਵਿੱਤੀ ਸਾਲ 2020-21 ਲਈ ਭਾਰਤ ਸਰਕਾਰ ਨੂੰ ਅੰਤਿਮ ਲਾਭਾਂਸ਼ ਦੇ ਰੂਪ ਵਿੱਚ 249.44 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਹ ਇੱਕ ਪ੍ਰਮੁੱਖ ਪਨਬਿਜਲੀ ਕੰਪਨੀ ਅਤੇ ਭਾਰਤ ਸਰਕਾਰ ਦਾ ਇੱਕ ‘ਮਿਨੀ ਰਤਨ’ ਸ਼੍ਰੇਣੀ- 1 ਉਦੱਮ ਹੈ। 26 ਅਕਤੂਬਰ, 2021 ਨੂੰ ਨਵੀਂ ਦਿੱਲੀ ਵਿੱਚ ਐੱਨਐੱਚਪੀਸੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਏ.ਕੇ ਸਿੰਘ ਨੇ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੂੰ ਪੇਮੈਂਟ ਇੰਟਿਮੇਸ਼ਨ ਐਡਵਾਈਸ ਸੌਪੀ। ਇਸ ਦੌਰਾਨ ਭਾਰਤ ਸਰਕਾਰ ਦੇ ਸਕੱਤਰ (ਬਿਜਲੀ) ਸ਼੍ਰੀ ਅਲੋਕ ਕੁਮਾਰ ਅਤੇ ਭਾਰਤ ਸਰਕਾਰ ਦੇ ਅਤਿਰਿਕਤ ਸਕੱਤਰ (ਬਿਜਲੀ) ਸ਼੍ਰੀ ਐੱਸ.ਕੇ.ਜੀ.ਰਹਾਟੇ ਵੀ ਮੌਜੂਦ ਸਨ। ਇਸ ਦੇ ਇਲਾਵਾ, ਵਿੱਤੀ ਸਾਲ 2020-21 ਲਈ 890.85 ਕਰੋੜ ਰੁਪਏ ਦੇ ਅੰਤਰਿਕ ਲਾਭਾਂਸ਼ ਦਾ ਭੁਗਤਾਨ 05 ਮਾਰਚ, 2021 ਨੂੰ ਕੀਤਾ ਗਿਆ ਸੀ। ਇਹ ਵਿੱਤੀ ਸਾਲ 2020-21 ਲਈ ਕੁੱਲ 1140.28 ਕਰੋੜ ਰੁਪਏ ਦੇ ਲਾਭਾਂਸ਼ ਦਾ ਹਿੱਸਾ ਸੀ।

ਕੰਪਨੀ ਦੇ ਨਿਦੇਸ਼ਕ ਮੰਡਲ ਨੇ 10 ਜੂਨ, 2021 ਨੂੰ ਹੋਈ ਆਪਣੀ ਮੀਟਿੰਗ ਵਿੱਚ ਵਿੱਤੀ ਸਾਲ 2020-21 ਲਈ 0.35 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਜਾਂ ਅੰਕਿਤ ਮੁੱਲ (ਫੇਸ ਵੈਲਯੂ ) ਦੇ 3.50% ਦੀ ਦਰ ਤੋਂ ਅੰਤਿਮ ਲਾਭਾਂਸ਼ ਦੀ ਸਿਫਾਰਿਸ਼ ਕੀਤੀ ਸੀ। ਇਸ ਨੂੰ 29 ਸਤੰਬਰ, 2021 ਨੂੰ ਆਯੋਜਿਤ ਸਾਲ ਆਮ ਮੀਟਿੰਗ (ਏਜੀਐੱਮ) ਵਿੱਚ ਮੰਜ਼ੂਰੀ ਦਿੱਤੀ ਗਈ। ਇਸ ਦੇ ਇਲਾਵਾ 05 ਮਾਰਚ, 2021 ਨੂੰ 1.25 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਜਾਂ ਅੰਕਿਤ ਮੁੱਲ 12.50% ਦੀ ਦਰ ਤੋਂ ਅੰਤਰਿਮ ਲਾਭਾਂਸ਼ ਦਾ ਭੁਗਤਾਨ ਕੀਤਾ ਗਿਆ ਸੀ। ਇਸ ਪ੍ਰਕਾਰ, ਵਿੱਤੀ ਸਾਲ 2020-21 ਲਈ ਕੁੱਲ 1.60 ਰੁਪਏ ਪ੍ਰਤੀ ਸ਼ੇਅਰ ਲਾਭਾਂਸ਼ ਦਾ ਭੁਗਤਾਨ ਕੀਤਾ ਗਿਆ ਹੈ। ਐੱਨਐੱਚਪੀਸੀ ਦੇ ਕੋਲ ਅੱਜ ਲਗਭਗ 7 ਲੱਖ ਸ਼ੇਅਰ ਧਾਰਕ ਹਨ ਅਤੇ ਵਿੱਤੀ ਸਾਲ 2020-21 ਲਈ ਕੁੱਲ ਲਾਭਾਂਸ਼ ਦੇ ਰੂਪ ਵਿੱਚ 1607.21 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਇਸ ਵਿੱਚ ਅੰਤਰਿਮ ਲਾਭਾਂਸ਼ ਵੀ ਸ਼ਾਮਿਲ ਹੈ। ਇਸ ਤੋਂ ਪਹਿਲੇ ਵਿੱਤੀ ਸਾਲ 2019-20 ਲਈ 1506.76 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ।

 

27 ਮਈ, 2016 ਨੂੰ ਜਾਰੀ ਸੀਪੀਐੱਸਈ ਦੇ ਪੂੰਜੀਗਤ ਪੁਨਰਗਠਨ ‘ਤੇ ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਡੀਆਈਪੀਏਐੱਸ) ਦੇ ਦਿਸ਼ਾ-ਨਿਦੇਸ਼ਕਾਂ ਦੇ ਅਨੁਸਾਰ ਹਰੇਕ ਸੀਪੀਐੱਸਯੂ (ਕੇਂਦਰੀ ਜਨਤਕ ਖੇਤਰ ਦੇ ਉੱਦਮ) ਨੂੰ ਪੀਏਟੀ ਦੇ 30% ਜਾਂ ਨੈੱਟ ਵਰਥ ਦੇ 5% , ਇਨਮੇਂਜੋ ਵੀ ਅਧਿਕ ਹੋਣ ਦੀ ਦਰ ਤੋਂ ਇੱਕ ਨਿਊਨਤਮ ਸਾਲ ਲਾਭਾਂਸ਼ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਉਪਰੋਕਤ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ, ਐੱਨਐੱਚਪੀਸੀ ਨੇ ਕੁੱਲ 1607.21 ਕਰੋੜ ਰੁਪਏ ਦੇ ਲਾਭਾਂਸ਼ ਦਾ ਭੁਗਤਾਨ ਕੀਤਾ ਹੈ, ਜੋ ਵਿੱਤੀ ਸਾਲ 2020-21 ਲਈ ਕੰਪਨੀ ਨੇ ਨੈੱਟ ਵਰਥ ਮੁੱਲ ਦਾ 5.08% ਅਤੇ ਪੀਏਟੀ ਦਾ 49.71% ਹੈ।

ਵਿੱਤੀ ਸਾਲ 2020-21 ਵਿੱਚ ਐੱਨਐੱਚਪੀਸੀ ਨੇ 3233.37 ਕਰੋੜ ਰੁਪਏ ਦਾ ਕੁੱਲ ਲਾਭ ਕਮਾਇਆ। ਇਸ ਤੋਂ ਪਹਿਲੇ ਵਿੱਤੀ ਸਾਲ 2019-20 ਵਿੱਚ ਕੰਨਪੀ ਲਈ ਇਹ ਅੰਕੜਾ 3007.17 ਕਰੋੜ ਸੀ।

*********

ਐੱਮਵੀ/ਆਈਜੀ



(Release ID: 1767064) Visitor Counter : 131


Read this release in: Telugu , English , Urdu , Hindi , Tamil