ਰੇਲ ਮੰਤਰਾਲਾ
ਤਿਉਹਾਰਾਂ ਦੇ ਮੌਸਮ ਵਿੱਚ ਯਾਤਰੀਆਂ ਨੂੰ ਸੁਗਮ ਅਤੇ ਆਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਲਈ ਭਾਰਤ ਰੇਲਵੇ ਲਗਭਗ 668 ਸਪੈਸ਼ਲ ਸੇਵਾਵਾਂ ਚਲਾ ਰਿਹਾ ਹੈ
ਵਿਸ਼ੇਸ਼ ਟ੍ਰੇਨਾਂ ਅਤੇ ਨਿਯਮਿਤ ਟ੍ਰੇਨਾਂ ਵਿੱਚ ਕੋਚਾਂ ਦੇ ਵਾਧੇ ਦੇ ਇਲਾਵਾ ਪ੍ਰਮੁੱਖ ਸਟੇਸ਼ਨਾਂ ‘ਤੇ ਭੀੜ ਪ੍ਰਬੰਧਨ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ
ਰੇਲ ਮਾਰਗਾਂ ‘ਤੇ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਜੋੜਨ ਲਈ ਵਿਸ਼ੇਸ਼ ਟ੍ਰੇਨਾਂ ਦੀ ਯੋਜਨਾ ਬਣਾਈ ਗਈ ਹੈ
Posted On:
26 OCT 2021 6:57PM by PIB Chandigarh
ਤਿਉਹਾਰਾਂ ਦੇ ਇਸ ਮੌਸਮ ਵਿੱਚ, ਆਪਣੇ ਪਰਿਵਾਰਾਂ ਦੇ ਨਾਲ ਤਿਉਹਾਰ ਮਨਾਉਣ ਲਈ ਆਪਣੇ ਜੱਦੀ ਸਥਾਨ ਜਾਣ ਵਾਲੇ ਲੋਕਾਂ ਲਈ ਭਾਰਤੀ ਰੇਲਵੇ ਵਿਸ਼ੇਸ਼ ਵਿਵਸਥਾ ਸੁਨਿਸ਼ਚਿਤ ਕਰਕੇ ਯਾਤਰੀਆਂ ਦੇ ਨਾਲ ਉਤਸਵ ਦੀ ਖੁਸ਼ੀ ਸਾਂਝੀ ਕਰ ਰਿਹਾ ਹੈ।
ਰੇਲ ਯਾਤਰੀਆਂ ਦੀ ਸੁਵਿਧਾ ਲਈ ਅਤੇ ਇਸ ਤਿਉਹਾਰੀ ਮੌਸਮ ਵਿੱਚ ਯਾਤਰੀਆਂ ਦੀ ਅਤਿਰਕਿਤ ਭੀੜ ਨੂੰ ਘੱਟ ਕਰਨ ਲਈ ਭਾਰਤੀ ਰੇਲਵੇ ਇਸ ਸਾਲ ਦੁਰਗਾ ਪੂਜਾ ਤੋਂ ਛਠ ਪੂਜਾ ਤੱਕ 110 ਸਪੈਸ਼ਲ ਟ੍ਰੇਨਾਂ ਦੀ 668 ਟ੍ਰਿਪਸ ਚਲਾ ਰਿਹਾ ਹੈ। ਨਾਲ ਹੀ ਇਸ ਤਿਉਹਾਰੀ ਭੀੜ ਦੇ ਦੌਰਾਨ ਬਰਥ ਦੀ ਉਪਲਬੱਧਤਾ ਸੁਨਿਸ਼ਚਿਤ ਕਰਨ ਲਈ ਨਿਯਮਿਤ ਟ੍ਰੇਨਾਂ ਵਿੱਚ ਕੋਚਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਜਾ ਰਿਹਾ ਹੈ ।
ਰੇਲ ਮਾਰਗਾਂ ‘ਤੇ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਜੋੜਣ ਲਈ ਸਪੈਸ਼ਲ ਟ੍ਰੇਨਾਂ ਦੀ ਯੋਜਨਾ ਬਣਾਈ ਗਈ ਹੈ।
ਪੂਜਾ ਦੀਵਾਲੀ ਛਠ ਸਪੈਸ਼ਲ-2021 (26.10.21 ਤੱਕ)
ਅਧਿਸੂਚਿਤ ਟ੍ਰੇਨਾਂ
|
ਰੇਲਵੇ
|
ਟ੍ਰੇਨਾਂ ਦੀ ਸੰਖਿਆ
|
ਟ੍ਰਿਪਸ
|
ਐੱਨਆਰ
|
26
|
312
|
ਐੱਨਸੀਆਰ
|
4
|
26
|
ਐੱਨਈਆਰ
|
4
|
24
|
ਐੱਨਡਬਲਿਊਆਰ
|
4
|
4
|
ਈਆਰ
|
6
|
44
|
ਈਸੀਆਰ
|
6
|
12
|
ਈਸੀਓਆਰ
|
8
|
24
|
ਐੱਸਆਰ
|
6
|
12
|
ਐੱਸਈਆਰ
|
8
|
46
|
ਐੱਸਡਬਲਿਊਆਰ
|
2
|
10
|
ਸੀਆਰ
|
6
|
26
|
ਡਬਲਿਊਆਰ
|
18
|
102
|
ਡਬਲਿਊਸੀਆਰ
|
12
|
26
|
ਕੁੱਲ
|
110
|
668
|
ਅਣਰੱਖਿਅਤ ਕੋਚਾਂ ਵਿੱਚ ਯਾਤਰੀਆਂ ਦੇ ਸ਼ਾਂਤੀਪੂਰਵਕ ਪ੍ਰਵੇਸ਼ ਲਈ ਆਰਪੀਐੱਫ ਕਰਮਚਾਰੀਆਂ ਦੀ ਦੇਖ ਰੇਖ ਵਿੱਚ ਟਰਮਿਨਸ ਸਟੇਸ਼ਨਾਂ ‘ਤੇ ਯਾਤਰੀਆਂ ਦੀ ਕਤਾਰ ਬਣਾਕੇ ਭੀੜ ਕੰਟਰੋਲ ਦੇ ਉਪਾਅ ਸੁਨਿਸ਼ਚਿਤ ਕੀਤੇ ਜਾ ਰਹੇ ਹਨ।
ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਪ੍ਰਮੁੱਖ ਸਟੇਸ਼ਨਾਂ ‘ਤੇ ਅਤਿਰਿਕਤ ਆਰਪੀਐੱਫ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਟ੍ਰੇਨਾਂ ਦੇ ਸੁਚਾਰੂ ਸੰਚਾਲਨ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਮੁੱਖ ਸਟੇਸ਼ਨਾਂ ‘ਤੇ ਅਧਿਕਾਰੀਆਂ ਨੂੰ ਐਮਰਜੈਂਸੀ ਡਿਊਟੀ ‘ਤੇ ਤੈਨਾਤ ਕੀਤਾ ਗਿਆ ਹੈ। ਟ੍ਰੇਨ ਸੇਵਾ ਦੇ ਕਿਸੇ ਵੀ ਪ੍ਰਕਾਰ ਦੇ ਵਿਘਨ ਨੂੰ ਦੂਰ ਕਰਨ ਲਈ ਪ੍ਰਾਥਮਿਕਤਾ ਦੇ ਅਧਾਰ ‘ਤੇ ਕਰਮਚਾਰੀਆਂ ਨੂੰ ਵੱਖ-ਵੱਖ ਵਰਗਾਂ ਵਿੱਚ ਤੈਨਾਤ ਕੀਤਾ ਗਿਆ ਹੈ।
ਪਲੇਟਫਾਰਮ ਨੰਬਰ ਦੇ ਨਾਲ ਟ੍ਰੇਨਾਂ ਦੇ ਆਗਮਨ/ਰਵਾਨਗੀ ਦੀ ਲਗਾਤਾਰ ਅਤੇ ਸਮੇਂ ‘ਤੇ ਘੋਸ਼ਣਾ ਲਈ ਉਪਾਅ ਕੀਤੇ ਗਏ ਹਨ।
ਮਹੱਤਵਪੂਰਨ ਸਟੇਸ਼ਨਾਂ ‘ਤੇ “ਮੇ ਆਈ ਹੈਲਪ ਯੂ” ਬੂਥ ਚਾਲੂ ਰੱਖੇ ਗਏ ਹਨ ਜਿੱਥੇ ਯਾਤਰੀਆਂ ਦੀ ਉਚਿਤ ਸਹਾਇਤਾ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਲਈ ਆਰਪੀਐੱਫ ਦੇ ਜਵਾਨ ਅਤੇ ਟੀਟੀਈ ਨੂੰ ਤੈਨਾਤ ਕੀਤਾ ਗਿਆ ਹੈ। ਪ੍ਰਮੁੱਖ ਸਟੇਸ਼ਨਾਂ ‘ਤੇ ਚਿਕਿਤਸਾ ਦਲ ਫੋਨ ਕਾਲ ‘ਤੇ ਉਪਲੱਬਧ ਹਨ। ਪੈਰਾਮੈਡੀਕਲ ਟੀਮ ਦੇ ਨਾਲ ਐਂਬੂਲੈਂਸ ਸੇਵਾ ਵੀ ਉਪਲਬੱਧ ਹੈ।
ਸੁਰੱਖਿਆ ਅਤੇ ਚੌਕਸੀ ਵਿਭਾਗ ਦੇ ਕਮਰਚਾਰੀਆਂ ਦੁਆਰਾ ਕਿਸੇ ਵੀ ਤਰ੍ਹਾਂ ਦੇ ਕਦਾਚਾਰ- ਜਿਵੇਂ ਸੀਟ ਕੋਨਾ, ਓਵਰ ਚਰਜਿੰਗ ਅਤੇ ਦਲਾਲੀ ਗਤੀਵਿਧੀ ਆਦਿ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਦੀ ਸਖਤ ਨਿਗਰਾਨੀ ਕੀਤੀ ਜਾਂਦੀ ਹੈ। ਜੋਨਲ ਹੈਡਕੁਅਟਰ ਦੁਆਰਾ ਵੇਟਿੰਗ ਹਾਲ, ਰਿਟਾਇਰਿੰਗ ਰੂਮ, ਵਿਸ਼ੇਸ਼ ਰੂਪ ਤੋਂ ਯਾਤਰੀ ਸੁਵਿਧਾ ਖੇਤਰ ਅਤੇ ਸਮਾਨ ਰੂਪ ਤੋਂ ਪੂਰੇ ਸਟੇਸ਼ਨ ‘ਤੇ ਸਾਫ-ਸਫਾਈ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
*****
ਆਰਜੇ/ਡੀਐੱਸ
(Release ID: 1767063)
Visitor Counter : 172