ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਲੰਬੀ ਮਿਆਦ ਅਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਅਧਿਕਾਰੀ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ


ਕੇਂਦਰੀ ਮੰਤਰੀ ਨੇ ਐੱਲਬੀਐੱਸਐੱਨਏਏ, ਮਸੂਰੀ ਵਿਖੇ ਪਹਿਲੇ ਕਾਮਨ ਮਿਡ-ਕਰੀਅਰ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ

Posted On: 26 OCT 2021 4:07PM by PIB Chandigarh

 ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ;  ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਲੰਬੀ ਮਿਆਦ ਅਤੇ ਦੂਰਅੰਦੇਸ਼ੀ ਸੋਚ ਅਤੇ ਸਮੂਹਿਕ ਯਤਨਾਂ ਨਾਲ ਪਹਿਲਕਦਮੀ ਕਰਨ ਦੀ ਸਮਰੱਥਾ ਵਾਲੇ ਅਧਿਕਾਰੀ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ (ਐੱਲਬੀਐੱਸਐੱਨਏਏ), ਮਸੂਰੀ ਵਿਖੇ ਪਹਿਲੇ ਕਾਮਨ ਮਿਡ-ਕਰੀਅਰ ਪ੍ਰੋਗਰਾਮ ਦੇ ਭਾਗੀਦਾਰਾਂ ਵਿਚਕਾਰ ਆਪਣੇ ਮੁੱਖ ਭਾਸ਼ਣ ਦੌਰਾਨ, ਉਨ੍ਹਾਂ ਕਿਹਾ ਕਿ ਇਸ ਕੋਰਸ ਦੇ 150 ਨਿਰਾਲੇ ਅਧਿਕਾਰੀ ਮੋਦੀ ਦੇ ਨਿਊ ਇੰਡੀਆ ਦੇ ਆਰਕੀਟੈਕਟ ਬਣਨ ਜਾ ਰਹੇ ਹਨ।

 

 ਡਾ. ਜਿਤੇਂਦਰ ਸਿੰਘ ਨੇ ਕਿਹਾ, ਅਧਿਕਾਰੀਆਂ ਨੂੰ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੌਰਾਨ ਸਾਂਝੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਵਿਸ਼ੇਸ਼ ਸੁਭਾਗ ਹਾਸਲ ਹੋਇਆ ਹੈ ਅਤੇ ਭਾਰਤ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਤੱਕ ਅਗਲੇ 20 ਤੋਂ 25 ਵਰ੍ਹੇ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੋਣਗੇ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਦੇਸ਼ ਨੂੰ ਸਿਖਰ 'ਤੇ ਲਿਜਾਣ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰਸ ਵਿੱਚ ਸਾਡੇ ਦੇਸ਼ ਨੂੰ ਲੋੜੀਂਦੀ ਸਹਿਯੋਗੀ ਲੀਡਰਸ਼ਿਪ ਨੂੰ ਚਲਾਉਣ ਲਈ ਡੂੰਘਾਈ ਨਾਲ ਸੁਣਨ, ਹਮਦਰਦੀ, ਪੇਸ਼ਕਾਰੀ, ਪ੍ਰਤੀਬਿੰਬਤ ਉਤਸੁਕਤਾ ਅਤੇ ਸਮੂਹਿਕ ਰਚਨਾਤਮਕਤਾ ਵਰਗੇ ਪਹਿਲੂਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

 

 2017 ਵਿੱਚ ਅੱਜ ਦੇ ਦਿਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਐੱਲਬੀਐੱਸਐੱਨਏਏ ਦੇ ਦੌਰੇ ਨੂੰ ਯਾਦ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ, ਸ਼ਾਸਨ, ਟੈਕਨੌਲੋਜੀ ਅਤੇ ਨੀਤੀ-ਨਿਰਮਾਣ ਵਰਗੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ ਗਈ ਸੀ ਅਤੇ ਸ਼੍ਰੀ ਨਰੇਂਦਰ ਮੋਦੀ ਨੇ ਉਹਨਾਂ ਨੂੰ ਇੱਕ ਰਾਸ਼ਟਰੀ ਵਿਜ਼ਨ ਵਿਕਸਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ।

 

 ਏਕੀਕ੍ਰਿਤ ਪਹੁੰਚ 'ਤੇ ਜ਼ੋਰ ਦਿੰਦੇ ਹੋਏ, ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਵਿੱਚ 130 ਕਰੋੜ ਭਾਰਤੀਆਂ ਨੇ ਇਸ ਨੂੰ ਸਹੀ ਤਰੀਕੇ ਨਾਲ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਚੁਣੌਤੀਪੂਰਨ ਸਮੇਂ ਵਿੱਚ ਆਪਣੇ ਕੌਸ਼ਲ, ਵਿਚਾਰ ਪ੍ਰਕਿਰਿਆ ਅਤੇ ਕਾਰਜ ਸੱਭਿਆਚਾਰ ਨੂੰ ਜੋੜਨ ਦੀ ਲੋੜ ਹੈ ਕਿਉਂਕਿ ਸਿਲੋਜ਼ ਵਿੱਚ ਰਹਿਣ ਦਾ ਯੁੱਗ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ, ਭਾਰਤ ਸੰਸਕ੍ਰਿਤੀ, ਸਮਾਜ ਅਤੇ ਭੂਗੋਲ ਦੀ ਬਹੁਲਤਾ ਦਾ ਪ੍ਰਤੀਕ ਹੈ ਅਤੇ ਫਿਰ ਵੀ, ਇਹ ਸਾਂਝੇ ਰਵੱਈਏ, ਕਦਰਾਂ-ਕੀਮਤਾਂ, ਟੀਚਿਆਂ, ਅਭਿਆਸਾਂ ਅਤੇ ਸੱਭਿਆਚਾਰ ਦੇ ਸਮੂਹ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਆਰਥਿਕ, ਸਮਾਜਿਕ ਅਤੇ ਸੰਗਠਨਾਤਮਕ ਸਾਰੇ ਪਹਿਲੂਆਂ ਵਿੱਚ ਆਪਣੇ ਦੇਸ਼ ਦਾ ਵਿਕਾਸ ਕਰਨ ਲਈ ਇੱਕ ਸਾਂਝੇ ਟੀਚੇ ਅਤੇ ਪਹੁੰਚ ਨੂੰ ਕਾਇਮ ਰੱਖਣ ਦੀ ਲੋੜ ਹੈ।

 

 ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਕੌਸ਼ਲ ਅਤੇ ਗਿਆਨ ਦਾ ਯੁੱਗ ਹੈ ਅਤੇ ਇਸ ਲਈ ਸਬੰਧਿਤ ਕੌਸ਼ਲ ਨੂੰ ਨਿਰੰਤਰ ਅਪਗ੍ਰੇਡ ਕਰਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਇਹ ਸ਼ਾਸਨ ਵਿੱਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਸ਼ਾਨਦਾਰ ਅਵਸਰ ਪੈਦਾ ਕਰੇਗਾ। 

 

 ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਨੂੰ ਮਿਸ਼ਨ ਕਰਮਯੋਗੀ ਦੀ ਭਾਵਨਾ ਨਾਲ ਸਵੈ-ਨਿਰਦੇਸ਼ਿਤ ਸਿੱਖਿਆ ਦਾ ਆਪਣਾ ਮਾਰਗ ਨਿਰਧਾਰਿਤ ਕਰਨਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਇਸ ਕੋਰਸ ਦੀ ਕੋਸ਼ਿਸ਼ ਤੁਹਾਨੂੰ ਲੀਡਰਸ਼ਿਪ ਦੇ ਉਨ੍ਹਾਂ ਸਾਰੇ ਪਹਿਲੂਆਂ ਨੂੰ ਦੁਬਾਰਾ ਸਿੱਖਣ ਦੇ ਯੋਗ ਬਣਾਉਣਾ ਹੈ ਜਿਨ੍ਹਾਂ ਦੀ ਤੁਹਾਨੂੰ ਆਪਣੇ ਕਰੀਅਰ ਦੇ ਆਉਣ ਵਾਲੇ ਸਾਲਾਂ ਵਿੱਚ ਲੋੜ ਪਵੇਗੀ, ਨਾ ਸਿਰਫ਼ ਵਿਅਕਤੀਗਤ ਤੌਰ 'ਤੇ ਪ੍ਰਦਾਨ ਕਰਨ ਲਈ, ਬਲਕਿ ਭਵਿੱਖ ਵਿੱਚ ਇਸ ਗੱਲ ਦੇ ਯੋਗ ਹੋਣ ਲਈ ਕਿ ਉਨ੍ਹਾਂ ਸਾਰੀਆਂ ਟੀਮਾਂ ਦੀ ਸੋਚ ਅਤੇ ਕੰਮ ਕਰਨ ਦੀ ਸ਼ੈਲੀ ਨੂੰ ਮੂਲ ਰੂਪ ਵਿੱਚ ਬਦਲਣ ਲਈ ਜਿਨ੍ਹਾਂ ਦੀ ਤੁਸੀਂ ਭਵਿੱਖ ਵਿੱਚ ਅਗਵਾਈ ਕਰੋਗੇ। 

 

 ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਭਾਗ/ਮੰਤਰਾਲੇ ਨੂੰ ਚਲਾਉਣ ਦੇ ਪੁਰਾਣੇ ਤਰੀਕਿਆਂ ਨੂੰ ਕੋਵਿਡ ਤੋਂ ਬਾਅਦ ਦੀ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਲਈ, ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮਾਰਗਦਰਸ਼ਕ ਪੈਦਾ ਕਰਨ ਦੀ ਜ਼ਰੂਰਤ ਹੈ ਜੋ ਉੱਪਰ ਪਰਿਭਾਸ਼ਿਤ ਕੀਤੇ ਅਨੁਸਾਰ ਬਦਲਦੇ ਮਾਹੌਲ ਵਿੱਚ ਮਾਰਗਦਰਸ਼ਨ ਕਰ ਸਕਣ ਅਤੇ ਨਾਲ ਹੀ, ਨਵੇਂ ਕੌਸ਼ਲ ਸੈੱਟਾਂ ਅਤੇ ਭਾਈਵਾਲੀ ਦੀ ਵਰਤੋਂ ਕਰਕੇ, ਦੇਸ਼ ਨੂੰ ਇਸਦੇ ਉਦੇਸ਼ਾਂ ਅਤੇ ਇੱਛਾਵਾਂ ਦੀ ਪ੍ਰਾਪਤੀ ਦੀ ਦਿਸ਼ਾ ਵੱਲ ਲੈ ਜਾ ਸਕਣ। 

 

 ਡਾਇਰੈਕਟਰ, ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ (ਐੱਲਬੀਐੱਸਐੱਨਏਏ), ਸ਼੍ਰੀ ਕੇ ਸ਼੍ਰੀਨਿਵਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮੁੱਚਾ ਕੋਰਸ ਲੀਡਰਸ਼ਿਪ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਡ-ਕਰੀਅਰ ਸਹਿਯੋਗੀ ਪ੍ਰਬੰਧ ਨਾਲ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਇੱਕ ਸਾਂਝੀ ਪਹੁੰਚ ਉਭਰਕੇ ਸਾਹਮਣੇ ਆਵੇਗੀ।

 

 **********

 

ਐੱਸਐੱਨਸੀ/ਆਰਆਰ



(Release ID: 1766976) Visitor Counter : 167