ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਰਾਸ਼ਟਰ ਵਿਆਪੀ ਕੋਵਿਡ ਟੀਕਾਕਰਣ ਤਹਿਤ ਹੁਣ ਤੱਕ 103.53 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਜਾ ਚੁੱਕੇ ਹਨ

ਤੰਦਰੁਸਤ ਹੋਣ ਦੀ ਵਰਤਮਾਨ ਦਰ 98.19 ਪ੍ਰਤੀਸ਼ਤ, ਮਾਰਚ 2020 ਦੇ ਬਾਅਦ ਸਭ ਤੋਂ ਜ਼ਿਆਦਾ

ਪਿਛਲੇ 24 ਘੰਟਿਆਂ ਵਿੱਚ 13,451 ਨਵੇਂ ਰੋਗੀ ਸਾਹਮਣੇ ਆਏ

ਭਾਰਤ ਵਿੱਚ ਸਰਗਰਮ ਮਰੀਜ਼ਾਂ ਦੀ ਸੰਖਿਆ (1,62,661) ਬੀਤੇ 242 ਦਿਨਾਂ ਵਿੱਚ ਸਭ ਤੋਂ ਘੱਟ

ਵੀਕਲੀ ਪਾਜ਼ਿਟੀਵਿਟੀ ਰੇਟ (1.22 ਪ੍ਰਤੀਸ਼ਤ), ਪਿਛਲੇ 33 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਘੱਟ

Posted On: 27 OCT 2021 9:34AM by PIB Chandigarh

ਪਿਛਲੇ 24 ਘੰਟਿਆਂ ਵਿੱਚ 55,89,124 ਵੈਕਸੀਨ ਦੀ ਖੁਰਾਕ ਦੇਣ ਦੇ ਨਾਲ ਹੀ ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਫਾਈਨਲ ਰਿਪੋਰਟ ਅਨੁਸਾਰ 103.53 ਕਰੋੜ (1,03,53,25,577) ਤੋਂ ਜ਼ਿਆਦਾ ਹੋ ਗਿਆ। ਇਸ ਉਪਲਬਧੀ ਨੂੰ 1,02,95,714 ਟੀਕਾਕਰਣ ਸੈਸ਼ਨਾਂ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਅਨੁਸਾਰ ਕੁੱਲ ਟੀਕਾਕਰਣ ਦਾ ਵਿਵਰਣ ਇਸ ਪ੍ਰਕਾਰ ਹੈ: 

 

 

 

ਸਿਹਤ ਕਰਮਚਾਰੀ

ਪਹਿਲੀ ਖੁਰਾਕ

1,03,78,437

ਦੂਸਰੀ ਖੁਰਾਕ

91,71,725

 

ਫ੍ਰੰਟ ਲਾਈਨ ਵਰਕਰਸ

ਪਹਿਲੀ ਖੁਰਾਕ

1,83,70,088

ਦੂਸਰੀ ਖੁਰਾਕ

1,57,92,606

 

18-44 ਸਾਲ ਉਮਰ ਵਰਗ

ਪਹਿਲੀ ਖੁਰਾਕ

41,12,06,354

ਦੂਸਰੀ ਖੁਰਾਕ

13,12,65,535

 

45-59 ਸਾਲ ਉਮਰ ਵਰਗ

ਪਹਿਲੀ ਖੁਰਾਕ

17,29,71,002

ਦੂਸਰੀ ਖੁਰਾਕ

9,28,01,459

 

60 ਸਾਲ ਤੋਂ ਜ਼ਿਆਦਾ

ਪਹਿਲੀ ਖੁਰਾਕ

10,86,31,844

ਦੂਸਰੀ ਖੁਰਾਕ

6,47,36,527

ਕੁੱਲ

1,03,53,25,577

ਪਿਛਲੇ 24 ਘੰਟਿਆਂ ਵਿੱਚ 14,021 ਰੋਗੀਆਂ ਦੇ ਠੀਕ ਹੋਣ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 3,35,97,339 ਹੋ ਗਈ ਹੈ।

ਨਤੀਜੇ ਵਜੋਂ, ਭਾਰਤ ਵਿੱਚ ਤੰਦਰੁਸਤ ਹੋਣ ਦੀ ਦਰ 98.19% ਹੈ। ਤੰਦਰੁਸਤ ਹੋਣ ਦੀ ਦਰ ਮਾਰਚ, 2020 ਦੇ ਬਾਅਦ ਉੱਚਤਮ ਪੱਧਰ ’ਤੇ ਹੈ।

 

https://static.pib.gov.in/WriteReadData/userfiles/image/image002334K.jpg

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਨਿਰੰਤਰ ਅਤੇ ਸਹਿਯੋਗਾਤਮਕ ਰੂਪ ਨਾਲ ਕੀਤੇ ਜਾ ਰਹੇ ਪ੍ਰਯਤਨਾਂ ਦੇ ਫਲਸਰੂਪ ਪਿਛਲੇ 122 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੋਵਿਡ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਪਿਛਲੇ 24 ਘੰਟਿਆਂ ਵਿੱਚ 13,451 ਨਵੇਂ ਮਰੀਜ਼ ਸਾਹਮਣੇ ਆਏ ਹਨ।

 

https://static.pib.gov.in/WriteReadData/userfiles/image/image003B64M.jpg

ਸਰਗਰਮ ਮਾਮਲੇ 2 ਲੱਖ ਤੋਂ ਘੱਟ ਲਗਾਤਾਰ ਬਣੇ ਹੋਏ ਹਨ ਅਤੇ ਵਰਮਤਾਨ ਵਿੱਚ 1,62,661 ਸਰਗਰਮ ਰੋਗੀ ਹਨ। ਇਹ ਪਿਛਲੇ 242 ਦਿਨਾਂ ਵਿੱਚ ਸਭ ਤੋਂ ਘੱਟ ਹਨ। ਵਰਤਮਾਨ ਵਿੱਚ ਇਹ ਸਰਗਰਮ ਮਾਮਲੇ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਰੀਜ਼ਾਂ ਦਾ 0.48 ਪ੍ਰਤੀਸ਼ਤ ਹੈ। ਇਹ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।

 

https://static.pib.gov.in/WriteReadData/userfiles/image/image004FUR1.jpg

ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 13,05,962 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 60.32 ਕਰੋੜ (60,32,07,505) ਟੈਸਟ ਕੀਤੇ ਹਨ।

ਦੇਸ਼ ਭਰ ਵਿੱਚ ਟੈਸਟ ਸਮਰੱਥਾ ਨੂੰ ਵਧਾਇਆ ਗਿਆ ਹੈ। ਹਫ਼ਤਾਵਰੀ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ 1.22 ਪ੍ਰਤੀਸ਼ਤ ਹੈ ਜੋ ਪਿਛਲੇ 33 ਦਿਨਾਂ ਤੋਂ ਲਗਾਤਾਰ 2% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਰੂਪ ਨਾਲ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ 1.03 ਪ੍ਰਤੀਸ਼ਤ ਹੈ। ਰੋਜ਼ਾਨਾ ਸਕਾਰਾਤਮਕ ਦਰ ਪਿਛਲੇ 23 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਘੱਟ ਅਤੇ ਲਗਾਤਾਰ 58 ਦਿਨਾਂ ਤੋਂ ਰੋਜ਼ਾਨਾ 3 ਪ੍ਰਤੀਸ਼ਤ ਤੋਂ ਹੇਠ ਬਣੀ ਹੋਈ ਹੈ। 

 

https://static.pib.gov.in/WriteReadData/userfiles/image/image005RZB6.jpg

 

****

ਐੱਮਵੀ

ਐੱਚਐੱਫਡਬਲਿਊ/ਕੋਵਿਡ ਸਟੇਟਸ ਡਾਟਾ/27ਅਕਤੂਬਰ2021/3(Release ID: 1766949) Visitor Counter : 69