ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ 67 ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦਿੱਤੇ


ਸ਼੍ਰੀ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ

ਸਮਾਜ ਦੇ ਸਾਰੇ ਵਰਗਾਂ ਤੱਕ ਮਨੋਰੰਜਨ ਦੀ ਬਰਾਬਰ ਪਹੁੰਚ ਹੋਣੀ ਚਾਹੀਦੀ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 25 OCT 2021 4:54PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਆਪਣੇ 67ਵੇਂ ਸੰਸਕਰਨ ਵਿੱਚ ਪ੍ਰਤਿਸ਼ਠਾਵਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਨਾਲ-ਨਾਲ ਵੱਖ-ਵੱਖ ਸ਼੍ਰੇਣੀਆਂ ਵਿੱਚ ਸਾਲ 2019 ਲਈ ਰਾਸ਼ਟਰੀ ਫਿਲਮ ਪੁਰਸਕਾਰ ਦਿੱਤੇ ਹਨ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ (ਆਈ ਐਂਡ ਬੀ), ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵਾ ਚੰਦਰਾ, ਜਿਊਰੀ ਦੇ ਚੇਅਰਪਰਸਨ ਅਤੇ ਹੋਰ ਪਤਵੰਤੇ ਸੱਜਣ ਨਵੀਂ ਦਿੱਲੀ ਵਿੱਚ ਹੋਏ ਸਮਾਗਮ ਵਿੱਚ ਮੌਜੂਦ ਸਨ।

ਪ੍ਰਸਿੱਧ ਅਭਿਨੇਤਾ ਸ਼੍ਰੀ ਰਜਨੀਕਾਂਤ ਨੂੰ ਪ੍ਰਤਿਸ਼ਠਾਵਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਵੱਖ-ਵੱਖ ਭਾਸ਼ਾਵਾਂ ਦੇ ਸਿਨੇਮਾਘਰਾਂ ਦੇ ਅਦਾਕਾਰਾਂ ਨੂੰ ਰਾਸ਼ਟਰੀ ਪੁਰਸਕਾਰ ਭੇਟ ਕਰਨ ਤੋਂ ਬਾਅਦ ਬੋਲਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਈ ਫਿਲਮ ਇੱਕ ਉੱਚੇ ਉਦੇਸ਼ ਵਾਲਾ ਸਾਧਨ ਹੋਣੀ ਚਾਹੀਦੀ ਹੈ ਜੋ ਸਮਾਜਿਕ, ਨੈਤਿਕ ਅਤੇ ਸਦਾਚਾਰ ਸੰਦੇਸ਼ਾਂ ਦਾ ਸੰਚਾਲਕ ਹੋਵੇ। ਉਨ੍ਹਾਂ ਨੇ ਕਿਹਾ, “ਇਸ ਤੋਂ ਇਲਾਵਾ, ਫਿਲਮਾਂ ਨੂੰ ਹਿੰਸਾ ਨੂੰ ਉਭਾਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸਮਾਜ ਵਿਚਲੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।”

ਇਹ ਦੇਖਦੇ ਹੋਏ ਕਿ ਇੱਕ ਚੰਗੀ ਫਿਲਮ ਵਿੱਚ ਦਿਲ ਅਤੇ ਦਿਮਾਗ ਨੂੰ ਛੂਹਣ ਦੀ ਤਾਕਤ ਹੁੰਦੀ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਸਿਨੇਮਾ ਦੁਨੀਆ ਵਿੱਚ ਸਭ ਤੋਂ ਸਸਤਾ ਮਨੋਰੰਜਨ ਹੈ ਅਤੇ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਇਸਦੀ ਵਰਤੋਂ ਲੋਕਾਂ, ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਕਰਨ ਦੀ ਅਪੀਲ ਕੀਤੀ।

ਸਕਾਰਾਤਮਕਤਾ ਅਤੇ ਖੁਸ਼ਹਾਲੀ ਲਈ ਸਿਨੇਮਾ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ “ਤਜ਼ਰਬਾ ਸਾਨੂੰ ਦੱਸਦਾ ਹੈ ਕਿ ਇੱਕ ਸੰਦੇਸ਼ ਵਾਲੀ ਫਿਲਮ ਸਥਾਈ ਅਪੀਲ ਕਰਦੀ ਹੈ।” ਮਨੋਰੰਜਨ ਤੋਂ ਇਲਾਵਾ, ਸਿਨੇਮਾ ਵਿੱਚ ਗਿਆਨ ਪ੍ਰਦਾਨ ਕਰਨ ਦੀ ਤਾਕਤ ਵੀ ਹੈ।

ਇਸ ਮੌਕੇ ’ਤੇ ਬੋਲਦਿਆਂ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਨੋਰੰਜਨ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰ ਪਹੁੰਚ ਵਿੱਚ ਹੋਣਾ ਚਾਹੀਦਾ ਹੈ। ਇਸ ਸਰਕਾਰ ਨੇ ਕੋਵਿਡ-19 ਵੈਕਸੀਨ ਨੂੰ ਅਮੀਰ ਅਤੇ ਗਰੀਬ ਦੋਵਾਂ ਲਈ ਪਹੁੰਚਯੋਗ ਬਣਾਇਆ ਹੈ ਅਤੇ ਇਸੇ ਤਰ੍ਹਾਂ ਗਰੀਬ ਅਤੇ ਅਮੀਰ ਦੋਵਾਂ ਨੂੰ ਮਨੋਰੰਜਨ ਦਾ ਬਰਾਬਰ ਅਧਿਕਾਰ ਹੋਣਾ ਚਾਹੀਦਾ ਹੈ। ਮੰਤਰੀ ਨੇ ਫਿਲਮ ਉਦਯੋਗ ਨੂੰ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਦਰਸ਼ਕਾਂ ਤੱਕ ਸਿਨੇਮਾ ਪਹੁੰਚਾਉਣ ਦੇ ਤਰੀਕੇ ਲੱਭਣ ਦਾ ਸੱਦਾ ਦਿੱਤਾ।

ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ, ਅਸੀਂ ਭਾਰਤ ਦੇ 75 ਨੌਜਵਾਨ ਰਚਨਾਤਮਕ ਦਿਮਾਗਾਂ ਲਈ ਆਪਣਾ ਪਲੈਟਫਾਰਮ ਖੋਲ੍ਹਿਆ ਹੈ। ਵਿਸ਼ਵ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ 52ਵਾਂ ਈਫ਼ੀ 75 ਸ਼ਾਨਦਾਰ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਫਿਲਮ ਫੈਸਟੀਵਲ ਡਾਇਰੈਕਟੋਰੇਟ ਦੇਸ਼ ਭਰ ਦੇ ਸ਼ੁਕੀਨ ਫਿਲਮ ਨਿਰਮਾਤਾਵਾਂ ਅਤੇ ਸਿਨੇਮਾ ਪ੍ਰੇਮੀਆਂ ਤੋਂ ਐਂਟਰੀਆਂ ਸੱਦ ਰਿਹਾ ਹੈ। ਮੁਕਾਬਲੇ ਵਿੱਚ 75 ਸਰਬੋਤਮ ਐਂਟਰੀਆਂ ਨੂੰ ਏਸ਼ੀਆ ਦੇ ਸਭ ਤੋਂ ਪੁਰਾਣੇ ਫਿਲਮ ਉਤਸਵ, ਈਫ਼ੀ ਵਿੱਚ ਡੈਲੀਗੇਟਾਂ ਦੇ ਰੂਪ ਵਿੱਚ ਸੱਦਾ ਦਿੱਤਾ ਜਾਵੇਗਾ।

ਸਾਲ 2019 ਲਈ ਸਰਵੋਤਮ ਗੈਰ-ਫੀਚਰ ਫਿਲਮ ਦਾ ਪੁਰਸਕਾਰ ਸ਼੍ਰੀ ਹੇਮੰਤ ਗਾਬਾ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਐਨ ਇੰਜੀਨੀਅਰਡ ਡਰੀਮ (ਹਿੰਦੀ) ਨੂੰ ਦਿੱਤਾ ਗਿਆ ਹੈ, ਜਦੋਂ ਕਿ ਸ਼੍ਰੀ ਪ੍ਰਿਯਦਰਸ਼ਨ ਦੁਆਰਾ ਨਿਰਦੇਸ਼ਿਤ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਮਾਰੱਕਰ-ਅਰਾਬੀਕਦਾਲਿਨਤੇ-ਸਿਮਹਮ (ਮਲਿਆਲਮ) ਨੂੰ ਦਿੱਤਾ ਗਿਆ ਹੈ।

ਤਾਜਮਹਿਲ (ਮਰਾਠੀ) ਨੂੰ ਰਾਸ਼ਟਰੀ ਏਕਤਾ ’ਤੇ ਸਰਵੋਤਮ ਫੀਚਰ ਫਿਲਮ ਲਈ ਨਰਗਿਸ ਦੱਤ ਪੁਰਸਕਾਰ ਦਿੱਤਾ ਗਿਆ ਹੈ। ਸ਼੍ਰੀ ਧਨੁਸ਼ ਅਤੇ ਸ਼੍ਰੀ ਮਨੋਜ ਵਾਜਪਾਈ ਦੋਵਾਂ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ ਜਦੋਂ ਕਿ ਸ਼੍ਰੀਮਤੀ ਕੰਗਨਾ ਰਣੌਤ ਨੂੰ ਮਣੀਕਰਨਿਕਾ - ਝਾਂਸੀ ਦੀ ਰਾਣੀ (ਹਿੰਦੀ) ਅਤੇ ਪੰਗਾ (ਹਿੰਦੀ) ਵਿੱਚ ਉਸਦੀ ਭੂਮਿਕਾ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ ਹੈ। ਸਟਾਰ ਸਟੱਡਡ ਅਵਾਰਡ ਸਮਾਰੋਹ ਵਿੱਚ ਸ਼੍ਰੀ ਵਿਜਯਾ ਸੇਤੂਪਤੀ, ਸ਼੍ਰੀਮਤੀ ਪੱਲਵੀ ਜੋਸ਼ੀ, ਸ਼੍ਰੀ ਬੀ ਪ੍ਰਾਕ ਆਦਿ ਜਿਹੇ ਪਾਵਰ-ਪੈਕ ਕਲਾਕਾਰਾਂ ਨੂੰ ਮਾਨਤਾ ਦਿੱਤੀ ਗਈ।

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਅਤੇ ਜਿਊਰੀ ਮੈਂਬਰਾਂ ਦੀ ਵਿਸਤ੍ਰਿਤ ਸੂਚੀ ਇੱਥੇ ਦੇਖੀ ਜਾ ਸਕਦੀ ਹੈ।

*****

ਸੌਰਭ ਸਿੰਘ 



(Release ID: 1766678) Visitor Counter : 122