ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਮਾਮਲੇ ਵਿਭਾਗ ਦੀ ਸਕੱਤਰ ਅਤੇ ਖੇਡ ਸਕੱਤਰ ਨੇ ਅੱਜ ਮਹੀਨੇ ਭਰ ਚੱਲਣ ਵਾਲੇ ਦੇਸ਼ ਵਿਆਪੀ ਸਵੱਛ ਭਾਰਤ ਅਭਿਯਾਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਚਾਣਕਿਆਪੁਰੀ ਦੇ ਨਹਿਰੂ ਪਾਰਕ ਵਿੱਚ ਸਵੱਛ ਭਾਰਤ ਪ੍ਰੋਗਰਾਮ ਵਿੱਚ ਭਾਗ ਲਿਆ

Posted On: 22 OCT 2021 3:58PM by PIB Chandigarh

ਮੁੱਖ ਗੱਲਾਂ

  • ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 1 ਅਕਤੂਬਰ 2021 ਤੋਂ ਮਹੀਨੇ ਭਰ ਚੱਲਣ ਵਾਲੇ ਇਸ ਸਵੱਛ ਭਾਰਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ
  • ਇਹ ਸਵੱਛਤਾ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਚਲਾਇਆ ਜਾਂਦਾ ਹੈ ਤਾਂ ਕਿ ਕੂੜੇ, ਮੁੱਖ ਰੂਪ ਨਾਲ ਸਿੰਗਡ ਯੂਜ਼ ਵਾਲੇ ਪਲਾਸਟਿਕ ਕੂੜੇ ਦੀ ਸਫ਼ਾਈ ਵਿੱਚ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਹੋ ਸਕੇ

ਯੁਵਾ ਮਾਮਲੇ ਵਿਭਾਗ ਦੀ ਸਕੱਤਰ ਸ਼੍ਰੀਮਤੀ ਸ਼ਾ ਸ਼ਰਮਾ ਅਤੇ ਖੇਡ ਵਿਭਾਗ ਦੀ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ ਨੇ ਅੱਜ ਸਵੇਰੇ ਸਵੈ ਸੇਵਕਾਂ ਨਾਲ ਚਾਣਕਿਆਪੁਰੀ ਦੇ ਨਹਿਰੂ ਪਾਰਕ ਵਿੱਚ ਸਵੱਛ ਭਾਰਤ ਪ੍ਰੋਗਰਾਮ ਵਿੱਚ ਭਾਗ ਲਿਆ ਸਵੱਛਤਾ ਅਭਿਯਾਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ਼੍ਰੀਮਤੀ ਸ਼ਾ ਸ਼ਰਮਾ ਨੇ ਸਵੱਛਤਾ ਦੀ ਸਹੁੰ ਚੁਕਾਈ ਇਸ ਮੌਕੇ ’ਤੇ ਯੁਵਾ ਪ੍ਰੋਗਰਾਮ ਮੰਤਰਾਲਾ, ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਅਧਿਕਾਰੀ ਹਾਜ਼ਰ ਸਨ

image001SO1S

ਇਸ ਅਵਸਰ ’ਤੇ ਬੋਲਦੇ ਹੋਏ ਸ਼੍ਰੀਮਤੀ ਸ਼ਾ ਸ਼ਰਮਾ ਨੇ ਕਿਹਾ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਯੁਵਾ ਮਾਮਲੇ ਵਿਭਾਗ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ 1 ਅਕਤੂਬਰ 2021 ਤੋਂ ਲੈ ਕੇ 31 ਅਕਤੂਬਰ 2021 ਦੌਰਾਨ ਇੱਕ ਰਾਸ਼ਟਰ ਵਿਆਪੀ ਸਵੱਛ ਭਾਰਤ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨਾਲ ਸਬੰਧਿਤ ਯੁਵਾ ਮੰਡਲਾਂ ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਨਾਲ ਸਬੰਧਿਤ ਸੰਸਥਾਨਾਂ ਦੇ ਨੈੱਟਵਰਕ ਜ਼ਰੀਏ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 6 ਲੱਖ ਪਿੰਡਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

 

image002OH6G

ਸ਼੍ਰੀਮਤੀ ਸ਼ਾ ਸ਼ਰਮਾ ਨੇ ਅੱਗੇ ਕਿਹਾ ਕਿ ਇਸ ਵਿਆਪਕ ਪਹਿਲ ਜ਼ਰੀਏ ਅਸੀਂ ਨਾਗਰਿਕਾਂ ਦੇ ਸਹਿਯੋਗ ਅਤੇ ਸਵੱਛਤਾ ਭਾਗੀਦਾਰੀ ਨਾਲ 75 ਲੱਖ ਕਿਲੋ ਕੂੜੇ, ਮੁੱਖ ਰੂਪ ਨਾਲ ਪਲਾਸਟਿਕ ਕੂੜੇ ਨੂੰ ਇਕੱਤਰ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ, ‘‘ਸਮਾਜ ਦੇ ਹਰ ਵਰਗ ਦੇ ਲੋਕ ਇਸ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਅਤੇ ਜਨਭਾਗੀਦਾਰੀ ਜ਼ਰੀਏ ਇਸ ਪ੍ਰੋਗਰਾਮ ਨੂੰ ਇੱਕ ਜਨ ਅੰਦੋਲਨ ਬਣਾ ਰਹੇ ਹਨ।’’

ਇਸ ਅਵਸਰ ’ਤੇ ਖੇਡ ਵਿਭਾਗ ਦੀ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਜ਼ਰੀਏ ਲੋਕਾਂ ਦਾ ਨਜ਼ਰੀਆ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਲੋਕ ਸਵੱਛਤਾ ਦੇ ਮਹੱਤਵ ਨੂੰ ਸਮਝਣਗੇ, ਤਾਂ ਹੀ ਇਸ ਦੀ ਆਦਤ ਪਾਉਣਗੇ।

image003MIZB

ਸਵੱਛ ਭਾਰਤ ਨੌਜਵਾਨਾਂ ਦੀ ਅਗਵਾਈ ਵਿੱਚ ਚੱਲਣ ਵਾਲਾ ਇੱਕ ਪ੍ਰੋਗਰਾਮ ਹੈ ਜੋ ਕਿ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨਾਲ ਸਬੰਧਿਤ ਯੂਥ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਨਾਲ ਸਬੰਧਿਤ ਸੰਸਥਾਨਾਂ ਦੇ ਨਾਲ ਨਾਲ ਵਿਭਿੰਨ ਹਿੱਤਧਾਰਕਾਂ ਨਾਲ ਜੁੜੇ ਸਮੂਹਾਂ ਦੇ ਇੱਕ ਨੈੱਟਵਰਕ ਜ਼ਰੀਏ ਆਯੋਜਿਤ ਕੀਤਾ ਜਾ ਰਿਹਾ ਹੈ। ਧਾਰਮਿਕ ਸੰਸਥਾਵਾਂ, ਅਧਿਆਪਕ, ਕਾਰਪੋਰੋਟ ਸੰਸਥਾਵਾਂ, ਟੀਵੀ ਫਿਲਮ ਅਭਿਨੇਤਾ, ਮਹਿਲਾ ਸਮੂਹ ਵਰਗੇ ਅਬਾਦੀ ਦੇ ਵਿਸ਼ੇਸ਼ ਵਰਗ ਅਤੇ ਹੋਰ ਲੋਕ ਵੀ ਸਵੱਛ ਭਾਰਤ ਪ੍ਰੋਗਰਾਮ ਦੇ ਉਦੇਸ਼ਾਂ ਪ੍ਰਤੀ ਆਪਣੀ ਇਕਜੁੱਟਤਾ ਦਿਖਾਉਣ ਅਤੇ ਇਸ ਨੂੰ ਇੱਕ ਜਨ ਅੰਦੋਲਨ ਬਣਾਉਣ ਲਈ ਇੱਕ ਖਾਸ ਨਿਰਧਾਰਤ ਦਿਨ ਨੂੰ ਇਸ ਵਿੱਚ ਭਾਗ ਲੈ ਰਹੇ ਹਨ। ਇਹ ਸਵੱਛਤਾ ਪ੍ਰੋਗਰਾਮ ਇਤਿਹਾਸਕ/ਪ੍ਰਸਿੱਧ ਸਥਾਨਾਂ ਅਤੇ ਸੈਰ ਸਪਾਟਾ ਸੰਸਥਾਨਾਂ, ਬੱਸ ਸਟੈਂਡ/ਰੇਲਵੇ ਸਟੇਸ਼ਨਾਂ, ਰਾਸ਼ਟਰੀ ਰਾਜ ਮਾਰਗਾਂ ਅਤੇ ਸਿੱਖਿਆ ਸੰਸਥਾਵਾਂ ਵਰਗੇ ਮੁੱਖ ਸਥਾਨਾਂ ’ਤੇ ਚਲਾਇਆ ਜਾ ਰਿਹਾ ਹੈ।

ਸਵੱਛਤਾ ਅਭਿਯਾਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 2014 ਦੌਰਾਨ ਕੀਤੀ ਗਈ ਸੀ ਅਤੇ ਉਦੋਂ ਤੋਂ, ਇਸ ਸਬੰਧ ਵਿੱਚ ਜ਼ਿਕਰਯੋਗ ਪ੍ਰਗਤੀ ਦੇਖੀ ਜਾ ਸਕਦੀ ਹੈ। ਸਵੱਛ ਭਾਰਤ ਦਾ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਨਵੇਂ ਫੋਕਸ ਅਤੇ ਵਚਨਬੱਧਤਾ ਨਾਲ ਸ਼ੁਰੂ ਕੀਤੀ ਗਈ ਪਹਿਲ ਦੀ ਨਿਰੰਤਰਤਾ ਵਿੱਚ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਨੌਜਵਾਨਾਂ ਅਤੇ ਹੋਰ ਨਾਗਰਿਕਾਂ ਦੇ ਸਮੂਹਿਕ ਯਤਨਾਂ ਅਤੇ ਸਾਰੇ ਹਿੱਤਧਾਰਕਾਂ ਦੇ ਸਹਿਯੋਗ ਨਾਲ ਭਾਰਤ ਨਿਰਸੰਦੇਹ ਸਵੱਛਤਾ ਅਭਿਯਾਨ ਨੂੰ ਅਪਣਾਏਗਾ ਅਤੇ ਆਪਣੇ ਨਾਗਰਿਕਾਂ ਦੇ ਰਹਿਣ-ਸਹਿਣ ਲਈ ਬਿਹਤਰ ਪ੍ਰਰਿਸਥਿਤੀਆਂ ਦਾ ਨਿਰਮਾਣ ਕਰੇਗਾ।

*******

NB/OA


(Release ID: 1766290) Visitor Counter : 143


Read this release in: English , Urdu , Hindi , Tamil