ਪ੍ਰਧਾਨ ਮੰਤਰੀ ਦਫਤਰ

ਮਨ ਕੀ ਬਾਤ ਦੀ 82ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (24.10.2021)

Posted On: 24 OCT 2021 11:49AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਤੁਹਾਨੂੰ ਸਾਰਿਆਂ ਨੂੰ ਨਮਸਕਾਰ, ਕੋਟਿ-ਕੋਟਿ ਨਮਸਕਾਰ। ਅਤੇ ਮੈਂ ਕੋਟਿ-ਕੋਟਿ ਨਮਸਕਾਰ ਇਸ ਲਈ ਵੀ ਕਹਿ ਰਿਹਾ ਹਾਂ ਕਿ 100 ਕਰੋੜ Vaccine Dose ਦੇ ਬਾਅਦ ਅੱਜ ਦੇਸ਼ ਨਵੇਂ ਉਤਸ਼ਾਹ, ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਸਾਡੇ Vaccine ਪ੍ਰੋਗਰਾਮ ਦੀ ਸਫ਼ਲਤਾ ਭਾਰਤ ਦੀ ਸਮਰੱਥਾ ਨੂੰ ਵਿਖਾਉਂਦੀ ਹੈ। ਸਭ ਦੀ ਕੋਸ਼ਿਸ਼ ਦੇ ਮੰਤਰ ਦੀ ਸ਼ਕਤੀ ਨੂੰ ਵਿਖਾਉਂਦੀ ਹੈ।

ਸਾਥੀਓ, 100 ਕਰੋੜ Vaccine Dose ਦਾ ਅੰਕੜਾ ਬਹੁਤ ਵੱਡਾ ਜ਼ਰੂਰ ਹੈ, ਲੇਕਿਨ ਇਸ ਦੇ ਨਾਲ ਲੱਖਾਂ ਛੋਟੇ-ਛੋਟੇ ਪ੍ਰੇਰਕ ਅਤੇ ਮਾਣ ਨਾਲ ਭਰ ਦੇਣ ਵਾਲੇ ਅਨੇਕਾਂ ਅਨੁਭਵ, ਅਨੇਕਾਂ ਉਦਾਹਰਣ ਜੁੜੇ ਹੋਏ ਹਨ। ਬਹੁਤ ਸਾਰੇ ਲੋਕ ਪੱਤਰ ਲਿਖ ਕੇ ਮੈਨੂੰ ਪੁੱਛ ਰਹੇ ਹਨ ਕਿ Vaccine ਦੀ ਸ਼ੁਰੂਆਤ ਦੇ ਨਾਲ ਹੀ ਕਿਵੇਂ ਮੈਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਇਸ ਮੁਹਿੰਮ ਨੂੰ ਇੰਨੀ ਵੱਡੀ ਸਫ਼ਲਤਾ ਮਿਲੇਗੀ। ਮੈਨੂੰ ਇਹ ਪੱਕਾ ਵਿਸ਼ਵਾਸ ਇਸ ਲਈ ਸੀ, ਕਿਉਂਕਿ ਮੈਂ ਆਪਣੇ ਦੇਸ਼ ਦੇ ਲੋਕਾਂ ਦੀ ਸਮਰੱਥਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਜਾਣਦਾ ਸੀ ਕਿ ਸਾਡੇ Health Care Workers ਦੇਸ਼ ਵਾਸੀਆਂ ਦੇ ਟੀਕਾਕਰਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਸਾਡੇ ਸਿਹਤ ਕਰਮੀਆਂ ਨੇ ਆਪਣੀ ਅਣਥੱਕ ਮਿਹਨਤ ਅਤੇ ਸੰਕਲਪ ਨਾਲ ਇੱਕ ਨਵੀਂ ਮਿਸਾਲ ਪੇਸ਼ ਕੀਤੀ, ਉਨ੍ਹਾਂ ਨੇ Innovation ਦੇ ਨਾਲ ਆਪਣੇ ਪੱਕੇ ਇਰਾਦੇ ਨਾਲ ਮਨੁੱਖਤਾ ਦੀ ਸੇਵਾ ਦਾ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਉਨ੍ਹਾਂ ਦੇ ਬਾਰੇ ਅਨੇਕਾਂ ਉਦਾਹਰਣ ਹਨ ਜੋ ਦੱਸਦੀਆਂ ਹਨ ਕਿ ਕਿਵੇਂ ਉਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਆ ਕਵਚ ਪ੍ਰਦਾਨ ਕੀਤਾ। ਅਸੀਂ ਕਈ ਵਾਰ ਅਖ਼ਬਾਰਾਂ ਵਿੱਚ ਪੜ੍ਹਿਆ ਹੈ, ਬਾਹਰ ਵੀ ਸੁਣਿਆ ਹੈ, ਇਸ ਕੰਮ ਨੂੰ ਕਰਨ ਲਈ ਸਾਡੇ ਇਨ੍ਹਾਂ ਲੋਕਾਂ ਨੇ ਕਿੰਨੀ ਮਿਹਨਤ ਕੀਤੀ ਹੈ, ਇੱਕ ਤੋਂ ਵਧ ਕੇ ਇੱਕ ਅਨੇਕਾਂ ਪ੍ਰੇਰਕ ਉਦਾਹਰਣ ਸਾਡੇ ਸਾਹਮਣੇ ਹਨ। ਮੈਂ ਅੱਜ ਮਨ ਕੀ ਬਾਤਦੇ ਸਰੋਤਿਆਂ ਨੂੰ ਉੱਤਰਾਖੰਡ ਦੇ ਬਾਗੇਸ਼ਵਰ ਦੀ ਇੱਕ ਅਜਿਹੀ ਹੀ Health Care Worker ਪੂਨਮ ਨੋਟਿਆਲ ਨਾਲ ਮਿਲਾਉਣਾ ਚਾਹੁੰਦਾ ਹਾਂ। ਸਾਥੀਓ, ਇਹ ਬਾਗੇਸ਼ਵਰ ਉੱਤਰਾਖੰਡ ਦੀ ਉਸ ਧਰਤੀ ਤੋਂ ਹੈ, ਜਿਸ ਉੱਤਰਾਖੰਡ ਨੇ 100 ਫੀਸਦੀ ਪਹਿਲੀ Dose ਲਗਾਉਣ ਦਾ ਕੰਮ ਪੂਰਾ ਕਰ ਦਿੱਤਾ ਹੈ। ਉੱਤਰਾਖੰਡ ਸਰਕਾਰ ਵੀ ਇਸ ਦੇ ਲਈ ਸ਼ਲਾਘਾ ਦੀ ਅਧਿਕਾਰੀ ਹੈ, ਕਿਉਂਕਿ ਬਹੁਤ ਦੁਰਗਮ ਖੇਤਰ ਹੈ, ਮੁਸ਼ਕਿਲ ਖੇਤਰ ਹੈ। ਇਸੇ ਤਰ੍ਹਾਂ ਹੀ ਹਿਮਾਚਲ ਨੇ ਵੀ ਅਜਿਹੀਆਂ ਕਠਿਨਾਈਆਂ ਵਿੱਚ 100 ਫੀਸਦੀ Dose ਦਾ ਕੰਮ ਕਰ ਲਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਪੂਨਮ ਜੀ ਨੇ ਆਪਣੇ ਖੇਤਰ ਦੇ ਲੋਕਾਂ ਦੇ Vaccination ਦੇ ਲਈ ਦਿਨ-ਰਾਤ ਮਿਹਨਤ ਕੀਤੀ ਹੈ।

ਪ੍ਰਧਾਨ ਮੰਤਰੀ ਜੀ : ਪੂਨਮ ਜੀ ਨਮਸਤੇ।

ਪੂਨਮ ਨੌਟਿਆਲ : ਸਰ ਪ੍ਰਣਾਮ।

ਪ੍ਰਧਾਨ ਮੰਤਰੀ ਜੀ : ਪੂਨਮ ਜੀ ਆਪਣੇ ਬਾਰੇ ਵਿੱਚ ਦੱਸੋ ਜ਼ਰਾ ਦੇਸ਼ ਦੇ ਸਰੋਤਿਆਂ ਨੂੰ।

ਪੂਨਮ ਨੌਟਿਆਲ : Sir ਮੈਂ ਪੂਨਮ ਨੋਟਿਆਲ ਹਾਂ। Sir ਮੈਂ ਉੱਤਰਾਖੰਡ ਦੇ ਬਾਗੇਸ਼ਵਰ District ਵਿੱਚ ਚਾਨੀ ਕੋਰਾਲੀ ਸੈਂਟਰ ਵਿੱਚ ਕੰਮ ਕਰਦੀ ਹਾਂ Sirਮੈਂ ਇੱਕ ANM ਹਾਂ ਸਰ।

ਪ੍ਰਧਾਨ ਮੰਤਰੀ ਜੀ : ਪੂਨਮ ਜੀ ਮੇਰਾ ਸੁਭਾਗ ਹੈ ਮੈਨੂੰ ਬਾਗੇਸ਼ਵਰ ਆਉਣ ਦਾ ਮੌਕਾ ਮਿਲਿਆ ਸੀ, ਉਹ ਇੱਕ ਤਰ੍ਹਾਂ ਨਾਲ ਤੀਰਥ ਖੇਤਰ ਰਿਹਾ ਹੈ। ਉੱਥੇ ਪੁਰਾਣੇ ਮੰਦਿਰ ਵਗੈਰਾ ਵੀ ਹਨ, ਮੈਂ ਬਹੁਤ ਪ੍ਰਭਾਵਿਤ ਹੋਇਆ ਸੀ। ਸਦੀਆਂ ਪਹਿਲਾਂ ਕਿਵੇਂ ਲੋਕਾਂ ਨੇ ਕੰਮ ਕੀਤਾ ਹੋਵੇਗਾ।

ਪੂਨਮ ਨੌਟਿਆਲ : ਹਾਂਜੀ Sir

ਪ੍ਰਧਾਨ ਮੰਤਰੀ ਜੀ : ਪੂਨਮ ਜੀ ਕੀ ਤੁਸੀਂ ਆਪਣੇ ਖੇਤਰ ਦੇ ਸਾਰੇ ਲੋਕਾਂ ਦਾ Vaccination ਕਰਵਾ ਲਿਆ ਹੈ।

ਪੂਨਮ ਨੌਟਿਆਲ : ਹਾਂਜੀ Sir ਸਾਰੇ ਲੋਕਾਂ ਦਾ ਹੋ ਚੁੱਕਿਆ ਹੈ।

ਪ੍ਰਧਾਨ ਮੰਤਰੀ ਜੀ : ਤੁਹਾਨੂੰ ਕਿਸੇ ਪ੍ਰਕਾਰ ਦੀ ਦਿੱਕਤ ਦਾ ਵੀ ਸਾਹਮਣਾ ਕਰਨਾ ਪਿਆ ਹੈ?

ਪੂਨਮ ਨੌਟਿਆਲ : ਹਾਂਜੀ SirSir ਅਸੀਂ ਲੋਕ ਜਿਉਂ ਹੀ ਬਾਰਿਸ਼ ਹੁੰਦੀ ਸੀ, ਉੱਥੇ Road Block ਹੋ ਜਾਂਦੀ ਸੀ। Sir ਅਸੀਂ ਲੋਕ ਨਦੀ ਪਾਰ ਕਰਕੇ ਗਏ! ਅਤੇ Sir ਘਰ-ਘਰ ਗਏ ਹਾਂ, ਜਿਵੇਂ NHCVC ਦੇ ਅਧੀਨ ਅਸੀਂ ਲੋਕ ਘਰ-ਘਰ ਗਏ ਹਾਂ। ਜੋ ਲੋਕ Centre ਵਿੱਚ ਨਹੀਂ ਆ ਸਕਦੇ ਸਨ, ਜਿਵੇਂ ਬਜ਼ੁਰਗ ਲੋਕ ਅਤੇ ਦਿੱਵਿਯਾਂਗ ਲੋਕ, ਗਰਭਵਤੀ ਔਰਤਾਂ, ਧਾਤਰੀ ਔਰਤਾਂ ਵਗੈਰਾ ਲੋਕ।

ਪ੍ਰਧਾਨ ਮੰਤਰੀ ਜੀ : ਲੇਕਿਨ ਉੱਥੇ ਤਾਂ ਪਹਾੜਾਂ ਤੇ ਘਰ ਵੀ ਬਹੁਤ ਦੂਰ-ਦੂਰ ਹੁੰਦੇ ਹਨ।

ਪੂਨਮ ਨੌਟਿਆਲ : ਜੀ।

ਪ੍ਰਧਾਨ ਮੰਤਰੀ ਜੀ : ਤਾਂ ਇੱਕ ਦਿਨ ਵਿੱਚ ਕਿੰਨਾ ਕਰ ਸਕਦੇ ਸੀ ਤੁਸੀਂ!

ਪੂਨਮ ਨੌਟਿਆਲ : Sir ਕਿਲੋਮੀਟਰ ਦੇ ਹਿਸਾਬ ਨਾਲ, 10 ਕਿਲੋਮੀਟਰ, ਕਦੇ 8 ਕਿਲੋਮੀਟਰ।

ਪ੍ਰਧਾਨ ਮੰਤਰੀ ਜੀ : ਖ਼ੈਰ! ਇਹ ਜੋ ਤਰਾਈ ਵਿੱਚ ਰਹਿਣ ਵਾਲੇ ਲੋਕ ਹਨ, ਉਨ੍ਹਾਂ ਨੂੰ ਇਹ ਸਮਝ ਨਹੀਂ ਆਏਗਾ। 8-10 ਕਿਲੋਮੀਟਰ ਕੀ ਹੁੰਦਾ ਹੈ। ਮੈਨੂੰ ਪਤਾ ਹੈ ਕਿ ਪਹਾੜ ਦੇ 8-10 ਕਿਲੋਮੀਟਰ, ਮਤਲਬ ਪੂਰਾ ਦਿਨ ਚਲਾ ਜਾਂਦਾ ਹੈ।

ਪੂਨਮ ਨੌਟਿਆਲ : ਹਾਂਜੀ।

ਪ੍ਰਧਾਨ ਮੰਤਰੀ ਜੀ : ਲੇਕਿਨ ਇੱਕ ਦਿਨ ਵਿੱਚ, ਕਿਉਂਕਿ ਇਹ ਬੜਾ ਮਿਹਨਤ ਦਾ ਕੰਮ ਹੈ ਅਤੇ Vaccination ਦਾ ਸਾਰਾ ਸਮਾਨ ਚੁੱਕ ਕੇ ਜਾਣਾ। ਤੁਹਾਡੇ ਨਾਲ ਕੋਈ ਸਹਾਇਕ ਰਹਿੰਦੇ ਸਨ ਕਿ ਨਹੀਂ।

ਪੂਨਮ ਨੌਟਿਆਲ : ਹਾਂਜੀ Team Member, ਅਸੀਂ 5 ਲੋਕ ਹੁੰਦੇ ਸੀ।

ਪ੍ਰਧਾਨ ਮੰਤਰੀ ਜੀ : ਅੱਛਾ।

ਪੂਨਮ ਨੌਟਿਆਲ : ਤਾਂ ਉਸ ਵਿੱਚ ਡਾਕਟਰ ਹੋਵੇ, ਫਿਰ ANM ਹੋ ਗਈ, Pharmacist ਹੋ ਗਏ, ASHA ਵਰਕਰ ਹੋ ਗਈ ਅਤੇ Data Entry Opretor ਹੋ ਗਏ।

ਪ੍ਰਧਾਨ ਮੰਤਰੀ ਜੀ : ਅੱਛਾ ਓ, Data Entry ਉੱਥੇ Connectivity ਮਿਲ ਜਾਂਦੀ ਸੀ ਜਾਂ ਫਿਰ ਬਾਗੇਸ਼ਵਰ ਆਉਣ ਦੇ ਬਾਅਦ ਕਰਦੇ ਸੀ।

ਪੂਨਮ ਨੌਟਿਆਲ : Sir ਕਿਤੇ-ਕਿਤੇ ਮਿਲ ਜਾਂਦੀ, ਕਿਤੇ-ਕਿਤੇ ਬਾਗੇਸ਼ਵਰ ਆਉਣ ਦੇ ਬਾਅਦ ਕਰਦੇ ਸੀ ਅਸੀਂ ਲੋਕ।

ਪ੍ਰਧਾਨ ਮੰਤਰੀ ਜੀ : ਅੱਛਾ ਮੈਨੂੰ ਦੱਸਿਆ ਗਿਆ ਹੈ ਕਿ ਪੂਨਮ ਜੀ ਤੁਸੀਂ Out of the way ਜਾ ਕੇ ਲੋਕਾਂ ਨੂੰ ਟੀਕਾ ਲਗਵਾਇਆ ਹੈ। ਇਹ ਕਿਵੇਂ ਕਲਪਨਾ ਆਈ ਤੁਹਾਡੇ ਮਨ ਵਿੱਚ, ਵਿਚਾਰ ਕਿਵੇਂ ਆਇਆ ਅਤੇ ਕਿਵੇਂ ਕੀਤਾ ਤੁਸੀਂ?

ਪੂਨਮ ਨੌਟਿਆਲ : ਅਸੀਂ ਲੋਕਾਂ ਨੇ, ਪੂਰੀ ਟੀਮ ਨੇ ਸੰਕਲਪ ਲਿਆ ਸੀ ਕਿ ਇੱਕ ਵੀ ਵਿਅਕਤੀ ਰਹਿਣਾ ਨਹੀਂ ਚਾਹੀਦਾ। ਸਾਡੇ ਦੇਸ਼ ਵਿੱਚੋਂ ਕੋਰੋਨਾ ਬਿਮਾਰੀ ਦੂਰ ਹੋਣੀ ਚਾਹੀਦੀ ਹੈ। ਮੈਂ ਅਤੇ ਆਸ਼ਾ ਵਰਕਰ ਨੇ ਮਿਲ ਕੇ ਹਰ ਇੱਕ ਵਿਅਕਤੀ ਦੀ ਪਿੰਡ- Wise Due List ਬਣਾਈ, ਫਿਰ ਉਸੇ ਹਿਸਾਬ ਨਾਲ ਜੋ ਲੋਕ Centre ਵਿੱਚ ਆਏ, ਉਨ੍ਹਾਂ ਨੂੰ Centre ਵਿੱਚ ਲਗਾਇਆ, ਫਿਰ ਅਸੀਂ ਲੋਕ ਘਰ-ਘਰ ਗਏ ਹਾਂ। Sir ਫਿਰ ਉਸ ਤੋਂ ਬਾਅਦ ਜੋ ਰਹਿ ਗਏ ਸਨ, ਜੋ ਲੋਕ ਨਹੀਂ ਆ ਸਕਦੇ Centre ਵਿੱਚ।

ਪ੍ਰਧਾਨ ਮੰਤਰੀ ਜੀ : ਅੱਛਾ ਲੋਕਾਂ ਨੂੰ ਸਮਝਾਉਣਾ ਪੈਂਦਾ ਸੀ?

ਪੂਨਮ ਨੌਟਿਆਲ : ਹਾਂਜੀ ਸਮਝਾਇਆ, ਹਾਂਜੀ।

ਪ੍ਰਧਾਨ ਮੰਤਰੀ ਜੀ : ਲੋਕਾਂ ਦਾ ਉਤਸ਼ਾਹ ਹੈ, ਹੁਣ ਵੀ Vaccine ਲੈਣ ਦਾ?

ਪੂਨਮ ਨੌਟਿਆਲ : ਹਾਂਜੀ Sir ਹਾਂਜੀ, ਹੁਣ ਤਾਂ ਲੋਕ ਸਮਝ ਗਏ ਹਨ, ਪਹਿਲਾਂ ਬਹੁਤ ਦਿੱਕਤ ਹੋਈ ਸਾਨੂੰ ਲੋਕਾਂ ਨੂੰ। ਲੋਕਾਂ ਨੂੰ ਸਮਝਾਉਣਾ ਪੈਂਦਾ ਸੀ। ਕੀ ਇਹ ਜੋ Vaccine ਹੈ, ਸੁਰੱਖਿਅਤ ਹੈ ਅਤੇ ਅਸਰਦਾਰ ਹੈ। ਅਸੀਂ ਲੋਕ ਵੀ ਲਗਵਾ ਚੁੱਕੇ ਹਾਂ ਤਾਂ ਅਸੀਂ ਲੋਕ ਤਾਂ ਠੀਕ ਹਾਂ, ਤੁਹਾਡੇ ਸਾਹਮਣੇ ਹੈ ਅਤੇ ਸਾਡੇ Staff ਨੇ ਸਭ ਨੇ ਲਗਵਾ ਲਿਆ ਹੈ ਤਾਂ ਅਸੀਂ ਲੋਕ ਠੀਕ ਹਾਂ।

ਪ੍ਰਧਾਨ ਮੰਤਰੀ ਜੀ : ਕਿਸੇ ਥਾਂ ਤੇ Vaccine ਲੱਗਣ ਤੋਂ ਬਾਅਦ ਕਿਸੇ ਦੀ ਸ਼ਿਕਾਇਤ ਆਈ ਬਾਅਦ ਵਿੱਚ।

ਪੂਨਮ ਨੌਟਿਆਲ : ਨਹੀਂ, ਨਹੀਂ ਸਰ, ਅਜਿਹਾ ਤਾਂ ਨਹੀਂ ਹੋਇਆ।

ਪ੍ਰਧਾਨ ਮੰਤਰੀ ਜੀ : ਕੁਝ ਨਹੀਂ ਹੋਇਆ।

ਪੂਨਮ ਨੌਟਿਆਲ : ਜੀ।

ਪ੍ਰਧਾਨ ਮੰਤਰੀ ਜੀ : ਸਾਰੇ ਸੰਤੁਸ਼ਟ ਸਨ।

ਪੂਨਮ ਨੌਟਿਆਲ : ਹਾਂਜੀ।

ਪ੍ਰਧਾਨ ਮੰਤਰੀ ਜੀ : ਕੀ ਠੀਕ ਹੋ ਗਿਆ।

ਪੂਨਮ ਨੌਟਿਆਲ : ਹਾਂਜੀ।

ਪ੍ਰਧਾਨ ਮੰਤਰੀ ਜੀ : ਚਲੋ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਪੂਰਾ ਖੇਤਰ ਕਿੰਨੀਆਂ ਮੁਸ਼ਕਿਲਾਂ ਨਾਲ ਭਰਿਆ ਹੈ ਅਤੇ ਪੈਦਲ ਤੁਰਨਾ ਪਹਾੜਾਂ ਤੇ। ਇੱਕ ਪਹਾੜ ਤੇ ਜਾਓ, ਫਿਰ ਹੇਠਾਂ ਉਤਰੋ, ਫਿਰ ਦੂਸਰੇ ਪਹਾੜ ਤੇ ਜਾਓ, ਘਰ ਵੀ ਦੂਰ-ਦੂਰ। ਉਸ ਦੇ ਬਾਵਜੂਦ ਵੀ ਤੁਸੀਂ ਇੰਨਾ ਵਧੀਆ ਕੰਮ ਕੀਤਾ।

ਪੂਨਮ ਨੌਟਿਆਲ : ਧੰਨਵਾਦ Sir ਮੇਰਾ ਸੁਭਾਗ ਹੈ ਤੁਹਾਡੇ ਨਾਲ ਗੱਲ ਹੋਈ ਮੇਰੀ।

ਤੁਹਾਡੇ ਵਰਗੇ ਲੱਖਾਂ Health Workers ਨੇ, ਜਿਨ੍ਹਾਂ ਦੀ ਮਿਹਨਤ ਦੀ ਵਜ੍ਹਾ ਨਾਲ ਹੀ ਭਾਰਤ 100 ਕਰੋੜ vaccine dose ਦਾ ਪੜਾਅ ਪਾਰ ਕਰ ਸਕਿਆ ਹੈ। ਅੱਜ ਮੈਂ ਸਿਰਫ਼ ਤੁਹਾਡਾ ਹੀ ਆਭਾਰ ਵਿਅਕਤ ਨਹੀਂ ਕਰ ਰਿਹਾ ਹਾਂ, ਬਲਕਿ ਹਰ ਉਸ ਭਾਰਤਵਾਸੀ ਦਾ ਆਭਾਰ ਵਿਅਕਤ ਕਰ ਰਿਹਾ ਹਾਂ, ਜਿਸ ਨੇ ਸਬਕੋ ਵੈਕਸੀਨ - ਮੁਫ਼ਤ ਵੈਕਸੀਨਮੁਹਿੰਮ ਨੂੰ ਇੰਨੀ ਉਚਾਈ ਦਿੱਤੀ, ਕਾਮਯਾਬੀ ਦਿੱਤੀ। ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਜਾਣਦੇ ਹੋ ਅਗਲੇ ਐਤਵਾਰ 31 ਅਕਤੂਬਰ ਨੂੰ ਸਰਦਾਰ ਪਟੇਲ ਜੀ ਦੀ ਜਨਮ ਜਯੰਤੀ ਹੈ। ਮਨ ਕੀ ਬਾਤਦੇ ਹਰ ਸਰੋਤੇ ਵੱਲੋਂ ਅਤੇ ਮੇਰੇ ਵੱਲੋਂ ਮੈਂ ਲੋਹਪੁਰਸ਼ ਨੂੰ ਨਮਨ ਕਰਦਾ ਹਾਂ। ਸਾਥੀਓ, 31 ਅਕਤੂਬਰ ਨੂੰ ਅਸੀਂ ਰਾਸ਼ਟਰੀ ਏਕਤਾ ਦਿਵਸਦੇ ਰੂਪ ਵਿੱਚ ਮਨਾਉਂਦੇ ਹਾਂ, ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਏਕਤਾ ਦਾ ਸੰਦੇਸ਼ ਦੇਣ ਵਾਲੀ ਕਿਸੇ ਨਾ ਕਿਸੇ ਗਤੀਵਿਧੀ ਨਾਲ ਜ਼ਰੂਰ ਜੁੜੀਏ। ਤੁਸੀਂ ਵੇਖਿਆ ਹੋਵੇਗਾ ਕਿ ਹੁਣੇ ਜਿਹੇ ਹੀ ਗੁਜਰਾਤ ਪੁਲਿਸ ਨੇ ਕੱਛ ਦੇ ਲੱਖਪਤ ਕਿਲ੍ਹੇ ਤੋਂ Statue of Unity ਤੱਕ Bike Rally ਕੱਢੀ ਹੈ। ਤ੍ਰਿਪੁਰਾ ਪੁਲਿਸ ਦੇ ਜਵਾਨ ਤਾਂ ਏਕਤਾ ਦਿਵਸ ਮਨਾਉਣ ਦੇ ਲਈ ਤ੍ਰਿਪੁਰਾ ਤੋਂ Statue of Unity ਤੱਕ Bike Rally ਕਰ ਰਹੇ ਹਨ। ਯਾਨੀ ਪੂਰਬ ਤੋਂ ਚੱਲ ਕੇ ਪੱਛਮ ਤੱਕ ਦੇਸ਼ ਨੂੰ ਜੋੜ ਰਹੇ ਹਨ। ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਵੀ ਉਰੀ ਤੋਂ ਪਠਾਨਕੋਟ ਤੱਕ ਅਜਿਹੀ ਹੀ Bike Rally ਕੱਢ ਕੇ ਦੇਸ਼ ਦੀ ਏਕਤਾ ਦਾ ਸੰਦੇਸ਼ ਦੇ ਰਹੇ ਹਨ। ਮੈਂ ਇਨ੍ਹਾਂ ਜਵਾਨਾਂ ਨੂੰ salute ਕਰਦਾ ਹਾਂ। ਜੰਮੂ-ਕਸ਼ਮੀਰ ਦੇ ਹੀ ਕੁਪਵਾੜਾ ਜ਼ਿਲ੍ਹੇ ਦੀਆਂ ਕਈ ਭੈਣਾਂ ਦੇ ਬਾਰੇ ਵੀ ਮੈਨੂੰ ਪਤਾ ਲੱਗਿਆ ਹੈ, ਇਹ ਭੈਣਾਂ ਕਸ਼ਮੀਰ ਵਿੱਚ ਸੈਨਾ ਅਤੇ ਸਰਕਾਰੀ ਦਫ਼ਤਰਾਂ ਦੇ ਲਈ ਤਿਰੰਗਾ ਸਿਊਣ ਦਾ ਕੰਮ ਕਰ ਰਹੀਆਂ ਹਨ। ਇਹ ਕੰਮ ਦੇਸ਼ ਭਗਤੀ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਮੈਂ ਇਨ੍ਹਾਂ ਭੈਣਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਾ ਹਾਂ। ਤੁਹਾਨੂੰ ਵੀ ਭਾਰਤ ਦੀ ਏਕਤਾ ਦੇ ਲਈ, ਭਾਰਤ ਦੀ ਸ਼੍ਰੇਸ਼ਠਤਾ ਦੇ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਵੇਖਣਾ, ਤੁਹਾਡੇ ਮਨ ਨੂੰ ਕਿੰਨੀ ਸੰਤੁਸ਼ਟੀ ਮਿਲਦੀ ਹੈ।

ਸਾਥੀਓ, ਸਰਦਾਰ ਸਾਹਿਬ ਕਹਿੰਦੇ ਸਨ ਕਿ - ‘‘ਅਸੀਂ ਆਪਣੇ ਇਕਜੁੱਟ ਉੱਦਮ ਨਾਲ ਹੀ ਦੇਸ਼ ਨੂੰ ਨਵੀਆਂ ਮਹਾਨ ਉਚਾਈਆਂ ਤੱਕ ਪਹੁੰਚਾ ਸਕਦੇ ਹਾਂ। ਜੇਕਰ ਸਾਡੇ ਵਿੱਚ ਏਕਤਾ ਨਾ ਹੋਈ ਤਾਂ ਅਸੀਂ ਖੁਦ ਨੂੰ ਨਵੀਆਂ-ਨਵੀਆਂ ਮੁਸੀਬਤਾਂ ਵਿੱਚ ਫਸਾ ਦਵਾਂਗੇ।’’ ਯਾਨੀ ਰਾਸ਼ਟਰੀ ਏਕਤਾ ਹੈ ਤਾਂ ਉਚਾਈ ਹੈ, ਵਿਕਾਸ ਹੈ। ਅਸੀਂ ਸਰਦਾਰ ਪਟੇਲ ਜੀ ਦੇ ਜੀਵਨ ਤੋਂ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਦੇਸ਼ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਵੀ ਹੁਣੇ ਜਿਹੇ ਹੀ ਸਰਦਾਰ ਸਾਹਿਬ ਤੇ ਇੱਕ Pictorial Biography ਵੀ publish ਕੀਤੀ ਹੈ। ਮੈਂ ਚਾਹਾਂਗਾ ਕਿ ਸਾਡੇ ਸਾਰੇ ਨੌਜਵਾਨ ਸਾਥੀ ਇਸ ਨੂੰ ਜ਼ਰੂਰ ਪੜ੍ਹਨ। ਇਸ ਨਾਲ ਤੁਹਾਨੂੰ ਦਿਲਚਸਪ ਅੰਦਾਜ਼ ਵਿੱਚ ਸਰਦਾਰ ਸਾਹਿਬ ਦੇ ਬਾਰੇ ਜਾਨਣ ਦਾ ਮੌਕਾ ਮਿਲੇਗਾ।

ਪਿਆਰੇ ਦੇਸ਼ਵਾਸੀਓ, ਜੀਵਨ ਲਗਾਤਾਰ ਤਰੱਕੀ ਚਾਹੁੰਦਾ ਹੈ, ਵਿਕਾਸ ਚਾਹੁੰਦਾ ਹੈ, ਉਚਾਈਆਂ ਨੂੰ ਪਾਰ ਕਰਨਾ ਚਾਹੁੰਦਾ ਹੈ। ਵਿਗਿਆਨ ਭਾਵੇਂ ਹੀ ਅੱਗੇ ਵਧ ਜਾਏ, ਤਰੱਕੀ ਦੀ ਗਤੀ ਕਿੰਨੀ ਵੀ ਤੇਜ਼ ਹੋ ਜਾਏ, ਭਵਨ ਕਿੰਨੇ ਹੀ ਆਲੀਸ਼ਾਨ ਬਣ ਜਾਣ, ਲੇਕਿਨ ਫਿਰ ਵੀ ਜੀਵਨ ਅਧੂਰਾਪਣ ਅਨੁਭਵ ਕਰਦਾ ਹੈ। ਲੇਕਿਨ ਜਦੋਂ ਇਨ੍ਹਾਂ ਵਿੱਚ ਗੀਤ-ਸੰਗੀਤ, ਕਲਾ, ਨਾਟ-ਨ੍ਰਿਤ, ਸਾਹਿਤ ਜੁੜ ਜਾਂਦਾ ਹੈ ਤਾਂ ਇਨ੍ਹਾਂ ਦੀ ਸ਼ੋਭਾ, ਇਨ੍ਹਾਂ ਦੀ ਜੀਵੰਤਤਾ, ਅਨੇਕਾਂ ਗੁਣਾ ਵਧ ਜਾਂਦੀ ਹੈ। ਇੱਕ ਤਰ੍ਹਾਂ ਨਾਲ ਜੀਵਨ ਨੂੰ ਸਾਰਥਿਕ ਬਨਾਉਣਾ ਹੈ ਤਾਂ ਇਹ ਸਭ ਹੋਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ, ਇਸ ਲਈ ਹੀ ਕਿਹਾ ਜਾਂਦਾ ਹੈ ਕਿ ਇਹ ਸਾਰੀਆਂ ਵਿਧਾਵਾਂ ਸਾਡੇ ਜੀਵਨ ਵਿੱਚ ਇੱਕ catalyst ਦਾ ਕੰਮ ਕਰਦੀਆਂ ਹਨ, ਸਾਡੀ ਊਰਜਾ ਵਧਾਉਣ ਦਾ ਕੰਮ ਕਰਦੀਆਂ ਹਨ। ਮਨੁੱਖੀ ਮਨ ਦੇ ਅੰਤਰ ਮਨ ਨੂੰ ਵਿਕਸਿਤ ਕਰਨ ਵਿੱਚ, ਸਾਡੇ ਅੰਤਰ ਮਨ ਦੀ ਯਾਤਰਾ ਦਾ ਮਾਰਗ ਬਣਾਉਣ ਵਿੱਚ ਵੀ, ਗੀਤ-ਸੰਗੀਤ ਅਤੇ ਵਿਭਿੰਨ ਕਲਾਵਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਅਤੇ ਇਨ੍ਹਾਂ ਦੀ ਇੱਕ ਵੱਡੀ ਤਾਕਤ ਇਹ ਹੁੰਦੀ ਹੈ ਕਿ ਇਨ੍ਹਾਂ ਨੂੰ ਨਾ ਸਮਾਂ ਬੰਨ੍ਹ ਸਕਦਾ ਹੈ, ਨਾ ਸੀਮਾ ਬੰਨ੍ਹ ਸਕਦੀ ਹੈ ਅਤੇ ਨਾ ਹੀ ਮਤ-ਮਤਾਂਤਰ ਬੰਨ੍ਹ ਸਕਦਾ ਹੈ। ਅੰਮ੍ਰਿਤ ਮਹੋਤਸਵ ਵਿੱਚ ਵੀ ਆਪਣੀ ਕਲਾ, ਸੰਸਕ੍ਰਿਤੀ, ਗੀਤ-ਸੰਗੀਤ ਦੇ ਰੰਗ ਜ਼ਰੂਰ ਭਰਨੇ ਚਾਹੀਦੇ ਹਨ। ਮੈਨੂੰ ਵੀ ਤੁਹਾਡੇ ਵੱਲੋਂ ਅੰਮ੍ਰਿਤ ਮਹੋਤਸਵ ਅਤੇ ਗੀਤ-ਸੰਗੀਤ ਕਲਾ ਦੀ ਇਸ ਤਾਕਤ ਨਾਲ ਜੁੜੇ ਢੇਰਾਂ ਸੁਝਾਅ ਆ ਰਹੇ ਹਨ। ਇਹ ਸੁਝਾਅ ਮੇਰੇ ਲਈ ਬਹੁਤ ਕੀਮਤੀ ਹਨ। ਮੈਂ ਇਨ੍ਹਾਂ ਨੂੰ ਸੱਭਿਆਚਾਰਕ ਮੰਤਰਾਲੇ ਨੂੰ ਅਧਿਐਨ ਦੇ ਲਈ ਭੇਜਿਆ ਸੀ। ਮੈਨੂੰ ਖੁਸ਼ੀ ਹੈ ਕਿ ਮੰਤਰਾਲੇ ਨੇ ਇੰਨੇ ਘੱਟ ਸਮੇਂ ਵਿੱਚ ਇਨ੍ਹਾਂ ਸੁਝਾਵਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਉਸ ਤੇ ਕੰਮ ਵੀ ਕੀਤਾ। ਇਨ੍ਹਾਂ ਵਿੱਚੋਂ ਇੱਕ ਸੁਝਾਅ ਹੈ ਦੇਸ਼ ਭਗਤੀ ਦੇ ਗੀਤਾਂ ਨਾਲ ਜੁੜਿਆ ਮੁਕਾਬਲਾ, ਆਜ਼ਾਦੀ ਦੀ ਲੜਾਈ ਵਿੱਚ ਵੱਖ-ਵੱਖ ਭਾਸ਼ਾ, ਬੋਲੀ ਵਿੱਚ ਦੇਸ਼ ਭਗਤੀ ਦੇ ਗੀਤਾਂ ਅਤੇ ਭਜਨਾਂ ਨੇ ਪੂਰੇ ਦੇਸ਼ ਨੂੰ ਇਕਜੁੱਟ ਕੀਤਾ ਸੀ। ਹੁਣ ਅੰਮ੍ਰਿਤਕਾਲ ਵਿੱਚ ਸਾਡੇ ਨੌਜਵਾਨ ਦੇਸ਼ ਭਗਤੀ ਦੇ ਅਜਿਹੇ ਹੀ ਗੀਤ ਲਿਖ ਕੇ ਇਸ ਆਯੋਜਨ ਵਿੱਚ ਹੋਰ ਊਰਜਾ ਭਰ ਸਕਦੇ ਹਨ। ਦੇਸ਼ ਭਗਤੀ ਦੇ ਗੀਤ ਮਾਂ ਬੋਲੀ ਵਿੱਚ ਹੋ ਸਕਦੇ ਹਨ, ਰਾਸ਼ਟਰ ਭਾਸ਼ਾ ਵਿੱਚ ਹੋ ਸਕਦੇ ਹਨ ਅਤੇ ਅੰਗਰੇਜ਼ੀ ਵਿੱਚ ਵੀ ਲਿਖੇ ਜਾ ਸਕਦੇ ਹਨ। ਲੇਕਿਨ ਇਹ ਜ਼ਰੂਰੀ ਹੈ ਕਿ ਇਹ ਰਚਨਾਵਾਂ ਨਵੇਂ ਭਾਰਤ ਦੀ ਨਵੀਂ ਸੋਚ ਵਾਲੀਆਂ ਹੋਣ, ਦੇਸ਼ ਦੀ ਮੌਜੂਦਾ ਸਫ਼ਲਤਾ ਤੋਂ ਪ੍ਰੇਰਣਾ ਲੈ ਕੇ ਭਵਿੱਖ ਦੇ ਲਈ ਦੇਸ਼ ਨੂੰ ਸੰਕਲਪਿਤ ਕਰਨ ਵਾਲੀਆਂ ਹੋਣ। ਸੱਭਿਆਚਾਰਕ ਮੰਤਰਾਲੇ ਦੀ, ਤਹਿਸੀਲ ਪੱਧਰ ਤੋਂ ਰਾਸ਼ਟਰੀ ਪੱਧਰ ਤੱਕ ਇਸ ਨਾਲ ਜੁੜਿਆ ਮੁਕਾਬਲਾ ਕਰਵਾਉਣ ਦੀ ਤਿਆਰੀ ਹੈ।

ਸਾਥੀਓ, ਇੰਝ ਹੀ ਮਨ ਕੀ ਬਾਤਦੇ ਇੱਕ ਸਰੋਤੇ ਨੇ ਸੁਝਾਅ ਦਿੱਤਾ ਹੈ ਕਿ ਅੰਮ੍ਰਿਤ ਮਹੋਤਸਵ ਨੂੰ ਰੰਗੋਲੀ ਕਲਾ ਨਾਲ ਵੀ ਜੋੜਿਆ ਜਾਣਾ ਚਾਹੀਦਾ ਹੈ। ਸਾਡੇ ਇੱਥੇ ਰੰਗੋਲੀ ਦੇ ਜ਼ਰੀਏ ਤਿਉਹਾਰਾਂ ਵਿੱਚ ਰੰਗ ਭਰਨ ਦੀ ਰਵਾਇਤ ਤਾਂ ਸਦੀਆਂ ਤੋਂ ਹੈ। ਰੰਗੋਲੀ ਵਿੱਚ ਦੇਸ਼ ਦੀ ਵਿਭਿੰਨਤਾ ਦੇ ਦਰਸ਼ਨ ਹੁੰਦੇ ਹਨ। ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਵੱਖ-ਵੱਖ theme ’ਤੇ ਰੰਗੋਲੀ ਬਣਾਈ ਜਾਂਦੀ ਹੈ। ਇਸ ਲਈ ਸੱਭਿਆਚਾਰਕ ਮੰਤਰਾਲਾ ਇਸ ਨਾਲ ਵੀ ਜੁੜਿਆ ਇੱਕ National Competition ਕਰਨ ਵਾਲਾ ਹੈ। ਤੁਸੀਂ ਕਲਪਨਾ ਕਰੋ ਜਦੋਂ ਆਜ਼ਾਦੀ ਦੇ ਅੰਦੋਲਨ ਨਾਲ ਜੁੜੀ ਰੰਗੋਲੀ ਬਣੇਗੀ, ਲੋਕ ਆਪਣੇ ਦਰਵਾਜ਼ੇ ਤੇ, ਦੀਵਾਰ ਤੇ ਕਿਸੇ ਆਜ਼ਾਦੀ ਦੇ ਮਤਵਾਲੇ ਦਾ ਚਿੱਤਰ ਬਣਾਉਣਗੇ, ਆਜ਼ਾਦੀ ਦੀ ਕਿਸੇ ਘਟਨਾ ਨੂੰ ਰੰਗਾਂ ਵਿੱਚ ਵਿਖਾਉਣਗੇ ਤਾਂ ਅੰਮ੍ਰਿਤ ਮਹੋਤਸਵ ਦਾ ਵੀ ਰੰਗ ਹੋਰ ਵਧ ਜਾਏਗਾ।

ਸਾਥੀਓ, ਇੱਕ ਹੋਰ ਵਿਧਾ ਸਾਡੇ ਇੱਥੇ ਲੋਰੀ ਦੀ ਵੀ ਹੈ। ਸਾਡੇ ਇੱਥੇ ਲੋਰੀ ਦੇ ਜ਼ਰੀਏ ਛੋਟੇ ਬੱਚਿਆਂ ਨੂੰ ਸੰਸਕਾਰ ਦਿੱਤੇ ਜਾਂਦੇ ਹਨ। ਸੰਸਕ੍ਰਿਤੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਲੋਰੀ ਦੀ ਵੀ ਆਪਣੀ ਵਿਭਿੰਨਤਾ ਹੈ ਤਾਂ ਕਿਉਂ ਨਾ ਅਸੀਂ ਅੰਮ੍ਰਿਤ ਕਾਲ ਵਿੱਚ ਇਸ ਕਲਾ ਨੂੰ ਵੀ ਪੁਨਰ ਜੀਵਿਤ ਕਰੀਏ ਅਤੇ ਦੇਸ਼ ਭਗਤੀ ਨਾਲ ਜੁੜੀਆਂ ਅਜਿਹੀਆਂ ਲੋਰੀਆਂ ਲਿਖੀਏ, ਕਵਿਤਾਵਾਂ, ਗੀਤ ਕੁਝ ਨਾ ਕੁਝ ਜ਼ਰੂਰ ਲਿਖੀਏ ਜੋ ਬੜੀ ਅਸਾਨੀ ਨਾਲ ਹਰ ਘਰ ਵਿੱਚ ਮਾਤਾਵਾਂ ਆਪਣੇ ਬੱਚਿਆਂ ਨੂੰ ਸੁਣਾ ਸਕਣ। ਇਨ੍ਹਾਂ ਲੋਰੀਆਂ ਵਿੱਚ ਆਧੁਨਿਕ ਭਾਰਤ ਦਾ ਸੰਦਰਭ ਹੋਵੇ, 21ਵੀਂ ਸਦੀ ਦੇ ਭਾਰਤ ਦੇ ਸੁਪਨਿਆਂ ਦਾ ਦਰਸ਼ਨ ਹੋਵੇ। ਤੁਹਾਡੇ ਸਭ ਸਰੋਤਿਆਂ ਦੇ ਸੁਝਾਅ ਤੋਂ ਬਾਅਦ ਮੰਤਰਾਲੇ ਨੇ ਇਸ ਨਾਲ ਜੁੜੇ ਮੁਕਾਬਲੇ ਵੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਸਾਥੀਓ, ਇਹ ਤਿੰਨੇ ਮੁਕਾਬਲੇ 31 ਅਕਤੂਬਰ ਨੂੰ ਸਰਦਾਰ ਸਾਹਿਬ ਦੀ ਜਯੰਤੀ ਤੋਂ ਸ਼ੁਰੂ ਹੋਣ ਵਾਲੇ ਹਨ। ਆਉਣ ਵਾਲੇ ਦਿਨਾਂ ਵਿੱਚ ਸੱਭਿਆਚਾਰਕ ਮੰਤਰਾਲਾ ਇਸ ਨਾਲ ਜੁੜੀ ਸਾਰੀ ਜਾਣਕਾਰੀ ਦੇਵੇਗਾ। ਇਹ ਜਾਣਕਾਰੀ ਮੰਤਰਾਲੇ ਦੀ website ’ਤੇ ਵੀ ਹੋਵੇਗੀ ਅਤੇ social media ’ਤੇ ਵੀ ਦਿੱਤੀ ਜਾਵੇਗੀ। ਮੈਂ ਚਾਹਾਂਗਾ ਕਿ ਤੁਸੀਂ ਸਾਰੇ ਇਸ ਨਾਲ ਜੁੜੋ, ਸਾਡੇ ਨੌਜਵਾਨ ਸਾਥੀ ਜ਼ਰੂਰ ਇਸ ਵਿੱਚ ਆਪਣੀ ਕਲਾ ਦਾ, ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ। ਇਸ ਨਾਲ ਤੁਹਾਡੇ ਇਲਾਕੇ ਦੀ ਕਲਾ ਅਤੇ ਸੰਸਕ੍ਰਿਤੀ ਵੀ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇਗੀ, ਤੁਹਾਡੀਆਂ ਕਹਾਣੀਆਂ ਪੂਰਾ ਦੇਸ਼ ਸੁਣੇਗਾ।

ਪਿਆਰੇ ਦੇਸ਼ਵਾਸੀਓ, ਇਸ ਵੇਲੇ ਅਸੀਂ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਦੇ ਵੀਰ ਬੇਟੇ-ਬੇਟੀਆਂ ਨੂੰ, ਉਨ੍ਹਾਂ ਮਹਾਨ ਪਵਿੱਤਰ ਆਤਮਾਵਾਂ ਨੂੰ ਯਾਦ ਕਰ ਰਹੇ ਹਾਂ, ਅਗਲੇ ਮਹੀਨੇ 15 ਨਵੰਬਰ ਨੂੰ ਸਾਡੇ ਦੇਸ਼ ਦੇ ਅਜਿਹੇ ਹੀ ਮਹਾਪੁਰਖ ਵੀਰ ਯੋਧਾ ਭਗਵਾਨ ਬਿਰਸਾ ਮੁੰਡਾ ਜੀ ਦੀ ਜਨਮ ਜਯੰਤੀ ਆਉਣ ਵਾਲੀ ਹੈ। ਭਗਵਾਨ ਬਿਰਸਾ ਮੁੰਡਾ ਨੂੰ ਧਰਤੀ ਆਬਾਵੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਅਰਥ ਕੀ ਹੁੰਦਾ ਹੈ? ਇਸ ਦਾ ਅਰਥ ਹੈ ਧਰਤੀ ਪਿਤਾ। ਭਗਵਾਨ ਬਿਰਸਾ ਮੁੰਡਾ ਨੇ ਜਿਸ ਤਰ੍ਹਾਂ ਆਪਣੀ ਸੰਸਕ੍ਰਿਤੀ, ਆਪਣੇ ਜੰਗਲ, ਆਪਣੀ ਜ਼ਮੀਨ ਦੀ ਰੱਖਿਆ ਦੇ ਲਈ ਸੰਘਰਸ਼ ਕੀਤਾ, ਉਹ ਧਰਤੀ ਆਬਾ ਹੀ ਕਰ ਸਕਦੇ ਸਨ। ਉਨ੍ਹਾਂ ਨੇ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਜੜ੍ਹਾਂ ਦੇ ਪ੍ਰਤੀ ਮਾਣ ਕਰਨਾ ਸਿਖਾਇਆ। ਵਿਦੇਸ਼ੀ ਹਕੂਮਤ ਨੇ ਉਨ੍ਹਾਂ ਨੂੰ ਕਿੰਨੀਆਂ ਧਮਕੀਆਂ ਦਿੱਤੀਆਂ, ਕਿੰਨਾ ਦਬਾਅ ਬਣਾਇਆ, ਲੇਕਿਨ ਉਨ੍ਹਾਂ ਨੇ ਆਦਿਵਾਸੀ ਸੰਸਕ੍ਰਿਤੀ ਨੂੰ ਨਹੀਂ ਛੱਡਿਆ। ਕੁਦਰਤ ਅਤੇ ਵਾਤਾਵਰਣ ਨਾਲ ਜੇਕਰ ਅਸੀਂ ਪਿਆਰ ਕਰਨਾ ਸਿੱਖਣਾ ਹੈ ਤਾਂ ਉਸ ਦੇ ਲਈ ਵੀ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਸਾਡੀ ਬਹੁਤ ਵੱਡੀ ਪ੍ਰੇਰਣਾ ਹਨ। ਉਨ੍ਹਾਂ ਨੇ ਵਿਦੇਸ਼ੀ ਸ਼ਾਸਨ ਦੀ ਹਰ ਉਸ ਨੀਤੀ ਦਾ ਪੁਰਜ਼ੋਰ ਵਿਰੋਧ ਕੀਤਾ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੀ। ਗ਼ਰੀਬ ਅਤੇ ਮੁਸੀਬਤ ਨਾਲ ਘਿਰੇ ਲੋਕਾਂ ਦੀ ਮਦਦ ਕਰਨ ਵਿੱਚ ਵੀ ਭਗਵਾਨ ਬਿਰਸਾ ਮੁੰਡਾ ਹਮੇਸ਼ਾ ਅੱਗੇ ਰਹੇ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਮਾਜ ਨੂੰ ਜਾਗਰੂਕ ਕੀਤਾ। ਉੱਲਗੁਲਾਮ ਅੰਦੋਲਨ ਵਿੱਚ ਉਨ੍ਹਾਂ ਦੀ ਅਗਵਾਈ ਨੂੰ ਭਲਾ ਕੌਣ ਭੁੱਲ ਸਕਦਾ ਹੈ। ਇਸ ਅੰਦੋਲਨ ਨੇ ਅੰਗਰੇਜ਼ਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ, ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਭਗਵਾਨ ਬਿਰਸਾ ਮੁੰਡਾ ਤੇ ਬਹੁਤ ਵੱਡਾ ਇਨਾਮ ਰੱਖਿਆ ਸੀ। British ਹਕੂਮਤ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟਿਆ। ਉਨ੍ਹਾਂ ਨੂੰ ਏਨੇ ਤਸੀਹੇ ਦਿੱਤੇ ਕਿ 25 ਸਾਲ ਤੋਂ ਵੀ ਘੱਟ ਉਮਰ ਵਿੱਚ ਉਹ ਸਾਨੂੰ ਛੱਡ ਗਏ। ਉਹ ਸਾਨੂੰ ਛੱਡ ਕੇ ਗਏ ਲੇਕਿਨ ਸਿਰਫ਼ ਸਰੀਰ ਤੋਂ।

ਲੋਕਾਂ ਦੇ ਮਨਾਂ ਵਿੱਚ ਤਾਂ ਭਗਵਾਨ ਬਿਰਸਾ ਮੁੰਡਾ ਹਮੇਸ਼ਾ-ਹਮੇਸ਼ਾ ਦੇ ਲਈ ਰਚੇ-ਵਸੇ ਹੋਏ ਹਨ, ਲੋਕਾਂ ਦੇ ਲਈ ਉਨ੍ਹਾਂ ਦਾ ਜੀਵਨ ਇੱਕ ਪ੍ਰੇਰਣਾ ਸ਼ਕਤੀ ਬਣਿਆ ਹੋਇਆ ਹੈ। ਅੱਜ ਵੀ ਉਨ੍ਹਾਂ ਦੇ ਹੌਸਲੇ ਅਤੇ ਬਹਾਦਰੀ ਨਾਲ ਭਰੇ ਲੋਕ ਗੀਤ ਅਤੇ ਕਹਾਣੀਆਂ ਭਾਰਤ ਦੇ ਮੱਧ ਇਲਾਕੇ ਵਿੱਚ ਬਹੁਤ ਹਰਮਨਪਿਆਰੀਆਂ ਹਨ। ਮੈਂ ਧਰਤੀ ਆਬਾਬਿਰਸਾ ਮੁੰਡਾ ਨੂੰ ਨਮਨ ਕਰਦਾ ਹਾਂ ਅਤੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਦੇ ਬਾਰੇ ਹੋਰ ਪੜ੍ਹਨ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਾਡੇ ਆਦਿਵਾਸੀ ਸਮੂਹ ਦੇ ਵਿਸ਼ੇਸ਼ ਯੋਗਦਾਨ ਦੇ ਬਾਰੇ ਤੁਸੀਂ ਜਿੰਨਾ ਜਾਣੋਗੇ, ਓਨਾ ਹੀ ਮਾਣ ਮਹਿਸੂਸ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ 24 ਅਕਤੂਬਰ ਨੂੰ UN Day ਯਾਨੀ ਸੰਯੁਕਤ ਰਾਸ਼ਟਰ ਦਿਵਸਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਸੰਯੁਕਤ ਰਾਸ਼ਟਰ ਦਾ ਗਠਨ ਹੋਇਆ ਸੀ, ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਸਮੇਂ ਤੋਂ ਹੀ ਭਾਰਤ ਇਸ ਨਾਲ ਜੁੜਿਆ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਨੇ ਆਜ਼ਾਦੀ ਤੋਂ ਪਹਿਲਾਂ 1945 ਵਿੱਚ ਹੀ ਸੰਯੁਕਤ ਰਾਸ਼ਟਰ ਦੇ Charter ’ਤੇ ਹਸਤਾਖ਼ਰ ਕੀਤੇ ਸਨ। ਸੰਯੁਕਤ ਰਾਸ਼ਟਰ ਨਾਲ ਜੁੜਿਆ ਇੱਕ ਅਨੋਖਾ ਪੱਖ ਇਹ ਹੈ ਕਿ ਸੰਯੁਕਤ ਰਾਸ਼ਟਰ ਦਾ ਪ੍ਰਭਾਵ ਅਤੇ ਉਸ ਦੀ ਸ਼ਕਤੀ ਵਧਾਉਣ ਵਿੱਚ ਭਾਰਤ ਦੀ ਨਾਰੀ ਸ਼ਕਤੀ ਨੇ ਵੱਡੀ ਭੂਮਿਕਾ ਨਿਭਾਈ ਹੈ। 1947-48 ਵਿੱਚ ਜਦੋਂ UN Human Rights ਦਾ Universal Declaration ਤਿਆਰ ਹੋ ਰਿਹਾ ਸੀ ਤਾਂ ਉਸ Declaration ਵਿੱਚ ਲਿਖਿਆ ਜਾ ਰਿਹਾ ਸੀ “All Men are Created Equal”. ਲੇਕਿਨ ਭਾਰਤ ਦੇ ਇੱਕ Delegate ਨੇ ਇਸ ਤੇ ਵਿਰੋਧ ਜਤਾਇਆ ਅਤੇ ਫਿਰ Universal Declaration ਵਿੱਚ ਲਿਖਿਆ ਗਿਆ - “All Human Beings are Created Equal”. ਇਹ ਗੱਲ Gender Equality ਦੀ ਭਾਰਤ ਦੀ ਸਦੀਆਂ ਪੁਰਾਣੀ ਰਵਾਇਤ ਦੇ ਅਨੁਰੂਪ ਸੀ। ਕੀ ਤੁਸੀਂ ਜਾਣਦੇ ਹੋ ਕਿ ਸ਼੍ਰੀਮਤੀ ਹੰਸਾ ਮਹਿਤਾ ਉਹ Delegate ਸੀ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸੰਭਵ ਹੋ ਸਕਿਆ। ਉਸੇ ਦੌਰਾਨ ਇੱਕ ਹੋਰ Delegate ਸ਼੍ਰੀਮਤੀ ਲਕਸ਼ਮੀ ਮੈਨਨ ਨੇ Gender Equality ਦੇ ਮੁੱਦੇ ਤੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਰੱਖੀ ਸੀ। ਇਹੀ ਨਹੀਂ 1953 ਵਿੱਚ ਸ਼੍ਰੀਮਤੀ ਵਿਜਿਆ ਲਕਸ਼ਮੀ ਪੰਡਤ UN General Assembly ਦੀ ਪਹਿਲੀ ਮਹਿਲਾ President ਵੀ ਬਣੀ ਸੀ।

ਸਾਥੀਓ, ਅਸੀਂ ਉਸ ਧਰਤੀ ਦੇ ਲੋਕ ਹਾਂ ਜੋ ਇਹ ਵਿਸ਼ਵਾਸ ਕਰਦੇ ਹਨ, ਜੋ ਇਹ ਪ੍ਰਾਰਥਨਾ ਕਰਦੇ ਹਨ :

ਓਮ ਦਯੌ: ਸ਼ਾਂਤੀਰੰਤਰਿਕਸ਼ੰ ਸ਼ਾਂਤੀ :

ਪ੍ਰਿਥਵੀ ਸ਼ਾਂਤੀਰਾਪ : ਸ਼ਾਂਤੀਰੋਸ਼ਧਯ: ਸ਼ਾਂਤੀ:।

ਵਨਸਪਤਯ: ਸ਼ਾਂਤੀਰਵਿਸ਼ਰਵੇ ਦੇਵਾ: ਸ਼ਾਂਤੀਬ੍ਰਹਮ ਸ਼ਾਂਤੀ:

ਸਰਵੰਸ਼ਾਂਤੀ: ਸ਼ਾਂਤੀਰੇਵ ਸ਼ਾਂਤੀ : ਸਾ ਮਾ ਸ਼ਾਂਤੀਰੇਧਿ॥

ਓਮ ਸ਼ਾਂਤੀ: ਸ਼ਾਂਤੀ: ਸ਼ਾਂਤੀ:॥

( ॐ द्यौ: शान्तिरन्तरिक्षॅं शान्ति:,
पृथ्वी शान्तिराप: शान्तिरोषधय: शान्ति:।
वनस्पतय: शान्तिर्विश्र्वे देवा: शान्तिर्ब्रह्म शान्ति:,
सर्वॅंशान्ति:, शान्तिरेव शान्ति:, सा मा शान्तिरेधि।।
ॐ शान्ति: शान्ति: शान्ति:।। )

 

 

ਭਾਰਤ ਨੇ ਹਮੇਸ਼ਾ ਵਿਸ਼ਵ ਸ਼ਾਂਤੀ ਦੇ ਲਈ ਕੰਮ ਕੀਤਾ ਹੈ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਭਾਰਤ 1950 ਦੇ ਦਹਾਕੇ ਤੋਂ ਲਗਾਤਾਰ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦਾ ਹਿੱਸਾ ਰਿਹਾ ਹੈ। ਗ਼ਰੀਬੀ ਹਟਾਉਣ Climate Change ਅਤੇ ਮਜ਼ਦੂਰਾਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਵਿੱਚ ਵੀ ਭਾਰਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਯੋਗ ਅਤੇ ਆਯੁਸ਼ ਨੂੰ ਹਰਮਨਪਿਆਰਾ ਬਣਾਉਣ ਦੇ ਲਈ ਭਾਰਤ WHO ਯਾਨੀ World Health Organisation ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਮਾਰਚ 2021 ਵਿੱਚ WHO ਨੇ ਐਲਾਨ ਕੀਤਾ ਸੀ ਕਿ ਭਾਰਤ ਵਿੱਚ ਰਵਾਇਤੀ ਚਿਕਿੱਤਸਾ ਦੇ ਲਈ ਇੱਕ Global Centre ਸਥਾਪਿਤ ਕੀਤਾ ਜਾਵੇਗਾ।

ਸਾਥੀਓ, ਸੰਯੁਕਤ ਰਾਸ਼ਟਰ ਦੇ ਬਾਰੇ ਗੱਲ ਕਰਦਿਆਂ ਹੋਇਆਂ ਅੱਜ ਮੈਨੂੰ ਅਟਲ ਜੀ ਦੇ ਸ਼ਬਦ ਵੀ ਯਾਦ ਆ ਰਹੇ ਹਨ। 1977 ਵਿੱਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਹਿੰਦੀ ਵਿੱਚ ਸੰਬੋਧਿਤ ਕਰਕੇ ਇਤਿਹਾਸ ਰਚ ਦਿੱਤਾ ਸੀ। ਅੱਜ ਮੈਂ ਮਨ ਕੀ ਬਾਤਦੇ ਸਰੋਤਿਆਂ ਨੂੰ ਅਟਲ ਜੀ ਦੇ ਸੰਬੋਧਨ ਦਾ ਇੱਕ ਅੰਸ਼ ਸੁਣਾਉਣਾ ਚਾਹੁੰਦਾ ਹਾਂ, ਸੁਣੋ ਅਟਲ ਜੀ ਦੀ ਜੋਸ਼ ਭਰੀ ਆਵਾਜ਼।

ਇੱਥੇ ਮੈਂ ਰਾਸ਼ਟਰ ਦੀ ਸੱਤਾ ਅਤੇ ਮਹੱਤਤਾ ਦੇ ਬਾਰੇ ਨਹੀਂ ਸੋਚ ਰਿਹਾ, ਆਮ ਆਦਮੀ ਦੀ ਪ੍ਰਤਿਸ਼ਠਾ ਅਤੇ ਤਰੱਕੀ ਮੇਰੇ ਲਈ ਕਿਤੇ ਜ਼ਿਆਦਾ ਮਹੱਤਵ ਰੱਖਦੇ ਹਨ। ਇਸ ਲਈ ਸਾਡੀਆਂ ਸਫ਼ਲਤਾਵਾਂ ਅਤੇ ਅਸਫ਼ਲਤਾਵਾਂ ਸਿਰਫ਼ ਇੱਕ ਹੀ ਮਾਪਦੰਡ ਨਾਲ ਨਾਪੀਆਂ ਜਾਣੀਆਂ ਚਾਹੀਦੀਆਂ ਹਨ ਕਿ ਕੀ ਅਸੀਂ ਪੂਰੇ ਮਨੁੱਖੀ ਸਮਾਜ, ਅਸਲ ਵਿੱਚ ਹਰ ਨਰ-ਨਾਰੀ ਅਤੇ ਬੱਚੇ ਦੇ ਲਈ ਨਿਆਂ ਅਤੇ ਮਰਿਯਾਦਾ ਨੂੰ ਬਣਾਈ ਰੱਖਣ ਵਿੱਚ ਯਤਨਸ਼ੀਲ ਹਾਂ।’’

ਸਾਥੀਓ, ਅਟਲ ਜੀ ਦੀਆਂ ਇਹ ਗੱਲਾਂ ਸਾਨੂੰ ਅੱਜ ਵੀ ਦਿਸ਼ਾ ਦਿਖਾਉਂਦੀਆਂ ਹਨ। ਇਸ ਧਰਤੀ ਨੂੰ ਇੱਕ ਬਿਹਤਰ ਤੇ ਸੁਰੱਖਿਅਤ Planet ਬਣਾਉਣ ਵਿੱਚ ਭਾਰਤ ਦਾ ਯੋਗਦਾਨ ਵਿਸ਼ਵ ਭਰ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅਜੇ ਕੁਝ ਦਿਨ ਪਹਿਲਾਂ ਹੀ 21 ਅਕਤੂਬਰ ਨੂੰ ਅਸੀਂ ਪੁਲਿਸ ਯਾਦਗਾਰੀ ਦਿਵਸ ਮਨਾਇਆ ਹੈ। ਪੁਲਿਸ ਦੇ ਜਿਨ੍ਹਾਂ ਸਾਥੀਆਂ ਨੇ ਦੇਸ਼ ਸੇਵਾ ਵਿੱਚ ਆਪਣੇ ਪ੍ਰਾਣ ਨੌਸ਼ਾਵਰ ਕਰ ਦਿੱਤੇ ਹਨ, ਇਸ ਦਿਨ ਅਸੀਂ ਉਨ੍ਹਾਂ ਨੂੰ ਵਿਸ਼ਸ਼ ਤੌਰ ਤੇ ਯਾਦ ਕਰਦੇ ਹਾਂ। ਮੈਂ ਅੱਜ ਆਪਣੇ ਇਨ੍ਹਾਂ ਪੁਲਿਸ ਕਰਮੀਆਂ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਯਾਦ ਕਰਨਾ ਚਾਹਾਂਗਾ, ਪਰਿਵਾਰ ਦੇ ਸਹਿਯੋਗ ਅਤੇ ਤਿਆਗ ਤੋਂ ਬਿਨਾਂ ਪੁਲਿਸ ਵਰਗੀ ਔਖੀ ਸੇਵਾ ਬਹੁਤ ਮੁਸ਼ਕਿਲ ਹੈ। ਪੁਲਿਸ ਸੇਵਾ ਨਾਲ ਜੁੜੀ ਇੱਕ ਹੋਰ ਗੱਲ ਹੈ ਜੋ ਮਨ ਕੀ ਬਾਤਦੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ। ਪਹਿਲਾਂ ਇਹ ਧਾਰਣਾ ਬਣ ਗਈ ਸੀ ਕਿ ਸੈਨਾ ਅਤੇ ਪੁਲਿਸ ਵਰਗੀ ਸੇਵਾ ਸਿਰਫ਼ ਮਰਦਾਂ ਦੇ ਲਈ ਹੀ ਹੁੰਦੀ ਹੈ, ਲੇਕਿਨ ਅੱਜ ਅਜਿਹਾ ਨਹੀਂ ਹੈ। Bureau of Police Research and Development ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਔਰਤ ਪੁਲਿਸ ਕਰਮੀਆਂ ਦੀ ਗਿਣਤੀ Double ਹੋ ਗਈ ਹੈ, ਦੁੱਗਣੀ ਹੋ ਗਈ ਹੈ। 2014 ਵਿੱਚ ਜਿੱਥੇ ਇਨ੍ਹਾਂ ਦੀ ਗਿਣਤੀ ਇੱਕ ਲੱਖ 5 ਹਜ਼ਾਰ ਦੇ ਕਰੀਬ ਸੀ, ਉੱਥੇ ਹੀ 2020 ਤੱਕ ਇਸ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ ਹੁਣ 2 ਲੱਖ 15 ਹਜ਼ਾਰ ਤੱਕ ਪਹੁੰਚ ਗਈ ਹੈ। ਇੱਥੋਂ ਤੱਕ ਕਿ Central Armed Police Forces ਵਿੱਚ ਵੀ ਪਿਛਲੇ 7 ਸਾਲਾਂ ਵਿੱਚ ਔਰਤਾਂ ਦੀ ਗਿਣਤੀ ਲੱਗਭਗ ਦੁੱਗਣੀ ਹੋਈ ਹੈ ਅਤੇ ਮੈਂ ਸਿਰਫ਼ ਗਿਣਤੀ ਦੀ ਹੀ ਗੱਲ ਨਹੀਂ ਕਰਦਾ। ਅੱਜ ਦੇਸ਼ ਦੀਆਂ ਬੇਟੀਆਂ ਮੁਸ਼ਕਿਲ ਤੋਂ ਮੁਸ਼ਕਿਲ Duty ਵੀ ਪੂਰੀ ਤਾਕਤ ਅਤੇ ਹੌਸਲੇ ਨਾਲ ਕਰ ਰਹੀਆਂ ਹਨ। ਉਦਾਹਰਣ ਦੇ ਲਈ ਕਈ ਬੇਟੀਆਂ ਹੁਣ ਤੱਕ ਸਭ ਤੋਂ ਮੁਸ਼ਕਿਲ ਮੰਨੀਆਂ ਜਾਣ ਵਾਲੀਆਂ Trainings ਵਿੱਚੋਂ ਇੱਕ Specialized Jungle Warfare Commandos ਦੀ Training ਲੈ ਰਹੀਆਂ ਹਨ, ਇਹ ਸਾਡੀ Cobra Battalion ਦਾ ਹਿੱਸਾ ਬਣਨਗੀਆਂ।

ਸਾਥੀਓ, ਅੱਜ ਅਸੀਂ Airports ਜਾਂਦੇ ਹਾਂ, Metro Stations ਜਾਂਦੇ ਹਾਂ ਜਾਂ ਸਰਕਾਰੀ ਦਫ਼ਤਰਾਂ ਨੂੰ ਵੇਖਦੇ ਹਾਂ, CISF ਦੀਆਂ ਜਾਂਬਾਜ਼ ਔਰਤਾਂ ਹਰ ਸੰਵੇਦਨਸ਼ੀਲ ਜਗ੍ਹਾ ਦੀ ਸੁਰੱਖਿਆ ਕਰਦੀਆਂ ਦਿਖਾਈ ਦਿੰਦੀਆਂ ਹਨ। ਇਸ ਦਾ ਸਭ ਤੋਂ ਸਕਾਰਾਤਮਕ ਅਸਰ ਸਾਡੇ ਪੁਲਿਸ ਬਲ ਦੇ ਨਾਲ-ਨਾਲ ਸਮਾਜ ਦੇ ਮਨੋਬਲ ਤੇ ਵੀ ਪੈ ਰਿਹਾ ਹੈ। ਔਰਤ ਸੁਰੱਖਿਆ ਕਰਮੀਆਂ ਦੀ ਮੌਜੂਦਗੀ ਨਾਲ ਲੋਕਾਂ ਵਿੱਚ ਖ਼ਾਸ ਕਰਕੇ ਔਰਤਾਂ ਵਿੱਚ ਸਹਿਜ ਹੀ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ। ਉਹ ਉਨ੍ਹਾਂ ਨਾਲ ਸੁਭਾਵਿਕ ਰੂਪ ਵਿੱਚ ਖੁਦ ਨੂੰ ਜੁੜਿਆ ਮਹਿਸੂਸ ਕਰਦੀਆਂ ਹਨ। ਔਰਤਾਂ ਦੀ ਸੰਵੇਦਨਸ਼ੀਲਤਾ ਦੀ ਵਜ੍ਹਾ ਨਾਲ ਵੀ ਲੋਕ ਉਨ੍ਹਾਂ ਤੇ ਜ਼ਿਆਦਾ ਭਰੋਸਾ ਕਰਦੇ ਹਨ। ਸਾਡੀਆਂ ਇਹ ਔਰਤ ਪੁਲਿਸ ਕਰਮੀ, ਦੇਸ਼ ਦੀਆਂ ਲੱਖਾਂ ਹੋਰ ਬੇਟੀਆਂ ਦੇ ਲਈ ਵੀ Role Model ਬਣ ਰਹੀਆਂ ਹਨ। ਮੈਂ ਮਹਿਲਾ ਪੁਲਿਸ ਕਰਮੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਸਕੂਲਾਂ ਦੇ ਖੁੱਲ੍ਹਣ ਤੋਂ ਬਾਅਦ ਆਪਣੇ ਖੇਤਰਾਂ ਦੇ ਸਕੂਲਾਂ ਵਿੱਚ Visit ਕਰਨ, ਉੱਥੇ ਬੱਚੀਆਂ ਨਾਲ ਗੱਲ ਕਰਨ। ਮੈਨੂੰ ਵਿਸ਼ਵਾਸ ਹੈ ਕਿ ਇਸ ਗੱਲਬਾਤ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਇਹੀ ਨਹੀਂ, ਇਸ ਨਾਲ ਪੁਲਿਸ ਤੇ ਜਨਤਾ ਦਾ ਵਿਸ਼ਵਾਸ ਵੀ ਵਧੇਗਾ। ਮੈਂ ਆਸ ਕਰਦਾ ਹਾਂ ਕਿ ਅੱਗੇ ਹੋਰ ਵੀ ਜ਼ਿਆਦਾ ਗਿਣਤੀ ਵਿੱਚ ਔਰਤਾਂ ਪੁਲਿਸ ਸੇਵਾ ਵਿੱਚ ਸ਼ਾਮਲ ਹੋਣਗੀਆਂ। ਸਾਡੇ ਦੇਸ਼ ਦੀ New Age Policing ਨੂੰ Lead ਕਰਨਗੀਆਂ।

ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਕੁਝ ਸਾਲਾਂ ਵਿੱਚ ਸਾਡੇ ਦੇਸ਼ ਚ ਆਧੁਨਿਕ Technology ਦੀ ਵਰਤੋਂ ਜਿਸ ਤੇਜ਼ੀ ਨਾਲ ਵਧ ਰਹੀ ਹੈ, ਉਸ ਬਾਰੇ ਅਕਸਰ ਮੈਨੂੰ ਮਨ ਕੀ ਬਾਤਦੇ ਸਰੋਤੇ ਆਪਣੀਆਂ ਗੱਲਾਂ ਲਿਖਦੇ ਰਹਿੰਦੇ ਹਨ। ਅੱਜ ਮੈਂ ਅਜਿਹੇ ਹੀ ਇੱਕ ਵਿਸ਼ੇ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਜੋ ਸਾਡੇ ਦੇਸ਼, ਖਾਸ ਕਰਕੇ ਸਾਡੇ ਨੌਜਵਾਨਾਂ ਅਤੇ ਛੋਟੇ-ਛੋਟੇ ਬੱਚਿਆਂ ਤੱਕ ਦੀਆਂ ਕਲਪਨਾਵਾਂ ਵਿੱਚ ਛਾਇਆ ਹੋਇਆ ਹੈ। ਇਹ ਵਿਸ਼ੇ ਹੈ Drone ਦਾ, Drone Technology ਦਾ। ਕੁਝ ਸਾਲਾਂ ਪਹਿਲਾਂ ਤੱਕ ਜਦ ਕਿਤੇ Drone ਦਾ ਨਾਂ ਆਉਂਦਾ ਸੀ, ਲੋਕਾਂ ਦੇ ਮਨ ਵਿੱਚ ਪਹਿਲਾ ਭਾਵ ਕੀ ਹੁੰਦਾ ਸੀ, ਫੌਜ ਦਾ, ਹਥਿਆਰਾਂ ਦਾ, ਯੁੱਧ ਦਾ, ਲੇਕਿਨ ਅੱਜ ਸਾਡੇ ਇੱਥੇ ਕੋਈ ਵਿਆਹ-ਬਰਾਤ ਜਾਂ Function ਹੁੰਦਾ ਹੈ ਤਾਂ ਅਸੀਂ Drone ਤੋਂ photo ਅਤੇ video ਬਣਾਉਂਦੇ ਹੋਏ ਦੇਖਦੇ ਹਾਂ। Drone ਦਾ ਦਾਇਰਾ, ਉਸ ਦੀ ਤਾਕਤ ਸਿਰਫ਼ ਏਨੀ ਹੀ ਨਹੀਂ ਹੈ, ਭਾਰਤ ਦੁਨੀਆਂ ਦੇ ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਹੈ, ਜੋ Drone ਦੀ ਮਦਦ ਨਾਲ ਆਪਣੇ ਪਿੰਡ ਵਿੱਚ ਜ਼ਮੀਨ ਦੇ Digital Record ਤਿਆਰ ਕਰ ਰਿਹਾ ਹੈ। ਭਾਰਤ Drone ਦੀ ਵਰਤੋਂ Transportation ਦੇ ਲਈ ਕਰਨ ਤੇ ਬਹੁਤ ਵਿਆਪਕ ਤਰੀਕੇ ਨਾਲ ਕੰਮ ਕਰ ਰਿਹਾ ਹੈ। ਭਾਵੇਂ ਪਿੰਡ ਵਿੱਚ ਖੇਤੀਬਾੜੀ ਹੋਵੇ ਜਾਂ ਘਰ ਵਿੱਚ ਸਮਾਨ ਦੀ Delivery ਹੋਵੇ, ਆਪਾਤਕਾਲ ਵਿੱਚ ਮਦਦ ਪਹੁੰਚਾਉਣੀ ਹੋਵੇ ਜਾਂ ਕਾਨੂੰਨ ਵਿਵਸਥਾ ਦੀ ਨਿਗਰਾਨੀ ਹੋਵੇ, ਬਹੁਤ ਸਮਾਂ ਨਹੀਂ ਹੈ ਜਦੋਂ ਅਸੀਂ ਵੇਖਾਂਗੇ ਕਿ Drone ਸਾਡੀਆਂ ਇਨ੍ਹਾਂ ਸਾਰੀਆਂ ਜ਼ਰੂਰਤਾਂ ਦੇ ਲਈ ਤਾਇਨਾਤ ਹੋਣਗੇ। ਇਨ੍ਹਾਂ ਵਿੱਚੋਂ ਜ਼ਿਆਦਾ ਦੀ ਤਾਂ ਸ਼ੁਰੂਆਤ ਵੀ ਹੋ ਚੁੱਕੀ ਹੈ। ਜਿਵੇਂ ਕੁਝ ਦਿਨ ਪਹਿਲਾਂ ਗੁਜਰਾਤ ਦੇ ਭਾਵਨਗਰ ਵਿੱਚ Drone ਦੇ ਜ਼ਰੀਏ ਖੇਤਾਂ ਵਿੱਚ ਨੈਨੋ-ਯੂਰੀਆ ਦਾ ਛਿੜਕਾਅ ਕੀਤਾ ਗਿਆ। Covid Vaccine ਮੁਹਿੰਮ ਵਿੱਚ ਵੀ Drones ਆਪਣੀ ਭੂਮਿਕਾ ਨਿਭਾ ਰਹੇ ਹਨ। ਇਸ ਦੀ ਇੱਕ ਤਸਵੀਰ ਸਾਨੂੰ ਮਣੀਪੁਰ ਵਿੱਚ ਦੇਖਣ ਨੂੰ ਮਿਲੀ ਸੀ, ਜਿੱਥੇ ਇੱਕ ਦੀਪ ਤੇ Drone ਨਾਲ Vaccine ਪਹੁੰਚਾਈ ਗਈ, ਤੇਲੰਗਾਨਾ ਵੀ Drone ਨਾਲ Vaccine Delivery ਦੇ ਲਈ Trials ਕਰ ਚੁੱਕਾ ਹੈ। ਏਨਾ ਹੀ ਨਹੀਂ ਹੁਣ Infrastructure ਦੇ ਕਈ ਵੱਡੇ-ਵੱਡੇ Projects ਦੀ ਨਿਗਰਾਨੀ ਦੇ ਲਈ ਵੀ Drone ਦਾ ਇਸੇਤਮਾਲ ਹੋ ਰਿਹਾ ਹੈ। ਮੈਂ ਇੱਕ ਅਜਿਹੇ Young Student ਦੇ ਬਾਰੇ ਪੜ੍ਹਿਆ ਹੈ, ਜਿਸ ਨੇ ਆਪਣੇ Drone ਦੀ ਮਦਦ ਨਾਲ ਮਛੇਰਿਆਂ ਦਾ ਜੀਵਨ ਬਚਾਉਣ ਦਾ ਕੰਮ ਕੀਤਾ।

ਸਾਥੀਓ, ਪਹਿਲਾਂ ਇਸ Sector ਵਿੱਚ ਇੰਨੇ ਨਿਯਮ, ਕਾਨੂੰਨ ਅਤੇ ਪਾਬੰਦੀਆਂ ਲਗਾ ਕੇ ਰੱਖੇ ਗਏ ਸਨ ਕਿ Drone ਦੀ ਅਸਲੀ ਸਮਰੱਥਾ ਦਾ ਇਸਤੇਮਾਲ ਵੀ ਸੰਭਵ ਨਹੀਂ ਸੀ, ਜਿਸ Technology ਨੂੰ ਮੌਕੇ ਦੇ ਤੌਰ ਤੇ ਵੇਖਿਆ ਜਾਣਾ ਚਾਹੀਦਾ ਸੀ, ਉਸ ਨੂੰ ਸੰਕਟ ਦੇ ਤੌਰ ਤੇ ਵੇਖਿਆ ਗਿਆ। ਜੇਕਰ ਤੁਸੀਂ ਕਿਸੇ ਵੀ ਕੰਮ ਦੇ ਲਈ Drone ਉਡਾਉਣਾ ਹੈ ਤਾਂ License ਅਤੇ Permission ਇੰਨਾ ਝੰਜਟ ਹੁੰਦਾ ਸੀ ਕਿ ਲੋਕ Drone ਦੇ ਨਾਂ ਤੋਂ ਹੀ ਤੌਬਾ ਕਰ ਲੈਂਦੇ ਸਨ। ਅਸੀਂ ਤੈਅ ਕੀਤਾ ਕਿ ਇਸ Mindset ਨੂੰ ਬਦਲਿਆ ਜਾਵੇ ਅਤੇ ਨਵੇਂ Trends ਨੂੰ ਅਪਣਾਇਆ ਜਾਵੇ। ਇਸ ਲਈ ਇਸ ਸਾਲ 25 ਅਗਸਤ ਨੂੰ ਦੇਸ਼ ਇੱਕ ਨਵੀਂ Drone ਨੀਤੀ ਲੈ ਕੇ ਆਇਆ, ਇਹ ਨੀਤੀ Drone ਨਾਲ ਜੁੜੀਆਂ ਮੌਜੂਦਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਹਿਸਾਬ ਨਾਲ ਬਣਾਈ ਗਈ ਹੈ। ਇਸ ਵਿੱਚ ਹੁਣ, ਨਾ ਬਹੁਤ ਸਾਰੇ Forms ਦੇ ਚੱਕਰ ਵਿੱਚ ਪੈਣਾ ਪਵੇਗਾ, ਨਾ ਹੀ ਪਹਿਲਾਂ ਜਿੰਨੀ Fees ਦੇਣੀ ਪਵੇਗੀ। ਮੈਨੂੰ ਤੁਹਾਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਨਵੀਂ Drone Policy ਆਉਣ ਤੋਂ ਬਾਅਦ ਕਈ Drone Start-ups ਵਿੱਚ ਵਿਦੇਸ਼ੀ ਅਤੇ ਦੇਸੀ ਨਿਵੇਸ਼ਕਾਂ ਨੇ ਨਿਵੇਸ਼ ਕੀਤਾ ਹੈ। ਕਈ ਕੰਪਨੀਆਂ Manufacturing Units ਲਗਾ ਰਹੀਆਂ ਹਨ। Army, Navy ਅਤੇ Air Force ਨੇ ਭਾਰਤੀ Drone ਕੰਪਨੀਆਂ ਨੂੰ 500 ਕਰੋੜ ਰੁਪਏ ਤੋਂ ਜ਼ਿਆਦਾ ਦੇ Order ਵੀ ਦਿੱਤੇ ਹਨ ਅਤੇ ਇਹ ਤਾਂ ਅਜੇ ਸ਼ੁਰੂਆਤ ਹੈ, ਅਸੀਂ ਇੱਥੇ ਹੀ ਨਹੀਂ ਰੁਕਣਾ ਹੈ। ਅਸੀਂ Drone Technology ਵਿੱਚ ਮੋਹਰੀ ਦੇਸ਼ ਬਣਨਾ ਹੈ। ਇਸ ਲਈ ਸਰਕਾਰ ਹਰ ਸੰਭਵ ਕਦਮ ਉਠਾ ਰਹੀ ਹੈ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਵੀ ਕਹਾਂਗਾ ਕਿ ਤੁਸੀਂ Drone Policy ਦੇ ਬਾਅਦ ਬਣੇ ਮੌਕਿਆਂ ਦਾ ਲਾਭ ਉਠਾਉਣ ਦੇ ਬਾਰੇ ਜ਼ਰੂਰ ਸੋਚੋ, ਅੱਗੇ ਆਓ।

ਮੇਰੇ ਪਿਆਰੇ ਦੇਸ਼ਵਾਸੀਓ, ਯੂ. ਪੀ. ਤੇ ਮੇਰਠ ਵਿੱਚ ਮਨ ਕੀ ਬਾਤਦੇ ਇੱਕ ਸਰੋਤਾ ਸ਼੍ਰੀਮਤੀ ਪ੍ਰਭਾ ਸ਼ੁਕਲਾ ਨੇ ਮੈਨੂੰ ਸਵੱਛਤਾ ਨਾਲ ਜੁੜਿਆ ਇੱਕ ਪੱਤਰ ਭੇਜਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ - ਭਾਰਤ ਵਿੱਚ ਤਿਉਹਾਰਾਂ ਤੇ ਅਸੀਂ ਸਾਰੇ ਸਵੱਛਤਾ ਨੂੰ celebrate ਕਰਦੇ ਹਾਂ। ਇਸੇ ਤਰ੍ਹਾਂ ਹੀ ਜੇਕਰ ਅਸੀਂ ਸਵੱਛਤਾ ਨੂੰ ਹਰ ਦਿਨ ਦੀ ਆਦਤ ਬਣਾ ਲਈਏ ਤਾਂ ਪੂਰਾ ਦੇਸ਼ ਸਵੱਛ ਹੋ ਜਾਏਗਾ।ਮੈਨੂੰ ਪ੍ਰਭਾ ਜੀ ਦੀ ਗੱਲ ਬਹੁਤ ਪਸੰਦ ਆਈ। ਵਾਕਈ ਹੀ ਜਿੱਥੇ ਸਫ਼ਾਈ ਹੈ, ਉੱਥੇ ਹੀ ਸਿਹਤ ਹੈ, ਜਿੱਥੇ ਸਿਹਤ ਹੈ, ਉੱਥੇ ਸਮਰੱਥਾ ਹੈ ਅਤੇ ਜਿੱਥੇ ਸਮਰੱਥਾ ਹੈ, ਉੱਥੇ ਸਮ੍ਰਿੱਧੀ ਹੈ। ਇਸ ਲਈ ਤਾਂ ਦੇਸ਼ ਸਵੱਛ ਭਾਰਤ ਮੁਹਿੰਮ ਤੇ ਏਨਾ ਜ਼ੋਰ ਦੇ ਰਿਹਾ ਹੈ।

ਸਾਥੀਓ, ਮੈਨੂੰ ਰਾਂਚੀ ਦੇ ਨਜ਼ਦੀਕ ਇੱਕ ਪਿੰਡ ਸਪਾਰੋਮ ਨਵਾਂ ਸਰਾਏ ਉੱਥੇ ਦੇ ਬਾਰੇ ਜਾਣ ਕੇ ਬਹੁਤ ਚੰਗਾ ਲੱਗਿਆ। ਇਸ ਪਿੰਡ ਵਿੱਚ ਤਲਾਬ ਹੋਇਆ ਕਰਦਾ ਸੀ, ਲੇਕਿਨ ਲੋਕ ਇਸ ਤਲਾਬ ਵਾਲੀ ਜਗ੍ਹਾ ਨੂੰ ਖੁੱਲ੍ਹੇ ਵਿੱਚ ਸ਼ੌਚ ਕਰਨ ਦੇ ਲਈ ਇਸਤੇਮਾਲ ਕਰਨ ਲੱਗੇ ਸਨ। ਸਵੱਛ ਭਾਰਤ ਮੁਹਿੰਮ ਦੇ ਤਹਿਤ ਜਦੋਂ ਸਾਰਿਆਂ ਦੇ ਘਰ ਚ ਸ਼ੌਚਾਲਾ ਬਣ ਗਿਆ ਤਾਂ ਪਿੰਡ ਵਾਲਿਆਂ ਨੇ ਸੋਚਿਆ ਕਿ ਕਿਉਂ ਨਾ ਪਿੰਡ ਨੂੰ ਸਵੱਛ ਕਰਨ ਦੇ ਨਾਲ-ਨਾਲ ਸੁੰਦਰ ਬਣਾਇਆ ਜਾਵੇ, ਫਿਰ ਕੀ ਸੀ। ਸਾਰਿਆਂ ਨੇ ਮਿਲ ਕੇ ਤਲਾਬ ਵਾਲੀ ਜਗ੍ਹਾ ਤੇ ਪਾਰਕ ਬਣਾ ਦਿੱਤਾ। ਅੱਜ ਉਹ ਜਗ੍ਹਾ ਲੋਕਾਂ ਦੇ ਲਈ, ਬੱਚਿਆਂ ਦੇ ਲਈ ਇੱਕ ਜਨਤਕ ਸਥਾਨ ਬਣ ਗਈ ਹੈ। ਇਸ ਨਾਲ ਪੂਰੇ ਪਿੰਡ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਮੈਂ ਤੁਹਾਨੂੰ ਛੱਤੀਸਗੜ੍ਹ ਦੇ ਦੇਉਰ ਪਿੰਡ ਦੀਆਂ ਔਰਤਾਂ ਦੇ ਬਾਰੇ ਵੀ ਦੱਸਣਾ ਚਾਹੁੰਦਾ ਹਾਂ, ਇੱਥੋਂ ਦੀਆਂ ਔਰਤਾਂ ਇੱਕ ਸਵੈ-ਸਹਾਇਤਾ ਸਮੂਹ ਚਲਾਉਂਦੀਆਂ ਹਨ ਅਤੇ ਮਿਲਜੁਲ ਕੇ ਪਿੰਡ ਦੇ ਚੌਂਕ-ਚੁਰਾਹਿਆਂ, ਸੜਕਾਂ ਅਤੇ ਮੰਦਿਰਾਂ ਦੀ ਸਫ਼ਾਈ ਕਰਦੀਆਂ ਹਨ।

ਸਾਥੀਓ, ਯੂ.ਪੀ. ਦੇ ਗ਼ਾਜ਼ੀਆਬਾਦ ਦੇ ਰਾਮਵੀਰ ਤੰਵਰ ਜੀ ਨੂੰ ਲੋਕ ‘Pond Man’ ਦੇ ਨਾਂ ਨਾਲ ਜਾਣਦੇ ਹਨ। ਰਾਮਵੀਰ ਜੀ ਤਾਂ mechanical engineering ਦੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਕਰ ਰਹੇ ਸਨ, ਲੇਕਿਨ ਉਨ੍ਹਾਂ ਦੇ ਮਨ ਵਿੱਚ ਸਵੱਛਤਾ ਦੀ ਅਜਿਹੀ ਅਲਖ ਜਾਗੀ ਕਿ ਉਹ ਨੌਕਰੀ ਛੱਡ ਤਲਾਬਾਂ ਦੀ ਸਫ਼ਾਈ ਵਿੱਚ ਜੁਟ ਗਏ। ਰਾਮਵੀਰ ਜੀ ਹੁਣ ਤੱਕ ਕਿੰਨੇ ਹੀ ਤਲਾਬਾਂ ਦੀ ਸਫ਼ਾਈ ਕਰਕੇ ਉਨ੍ਹਾਂ ਨੂੰ ਪੁਨਰ-ਜੀਵਿਤ ਕਰ ਚੁੱਕੇ ਹਨ।

ਸਾਥੀਓ, ਸਵੱਛਤਾ ਦੀਆਂ ਕੋਸ਼ਿਸ਼ਾਂ ਤਾਂ ਹੀ ਪੂਰੀ ਤਰ੍ਹਾਂ ਸਫ਼ਲ ਹੁੰਦੀਆਂ ਹਨ, ਜਦੋਂ ਹਰ ਨਾਗਰਿਕ ਸਵੱਛਤਾ ਨੂੰ ਆਪਣੀ ਜ਼ਿੰਮੇਵਾਰੀ ਸਮਝੇ। ਹੁਣ ਦੀਵਾਲੀ ਤੇ ਅਸੀਂ ਸਾਰੇ ਆਪਣੇ ਘਰ ਦੀ ਸਾਫ-ਸਫ਼ਾਈ ਵਿੱਚ ਤਾਂ ਜੁਟਣ ਹੀ ਵਾਲੇ ਹਾਂ, ਲੇਕਿਨ ਇਸ ਦੌਰਾਨ ਅਸੀਂ ਧਿਆਨ ਰੱਖਣਾ ਹੈ ਕਿ ਸਾਡੇ ਘਰ ਦੇ ਨਾਲ, ਸਾਡਾ ਆਂਢ-ਗੁਆਂਢ ਵੀ ਸਾਫ ਰਹੇ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣਾ ਘਰ ਤਾਂ ਸਾਫ ਕਰੀਏ, ਲੇਕਿਨ ਸਾਡੇ ਘਰ ਦੀ ਗੰਦਗੀ ਸਾਡੇ ਘਰ ਦੇ ਬਾਹਰ ਸਾਡੀਆਂ ਸੜਕਾਂ ਤੇ ਪਹੁੰਚ ਜਾਵੇ ਅਤੇ ਹਾਂ ਮੈਂ ਜਦੋਂ ਸਵੱਛਤਾ ਦੀ ਗੱਲ ਕਰਦਾ ਹਾਂ ਤਾਂ ਕ੍ਰਿਪਾ ਕਰਕੇ Single Use Plastic ਤੋਂ ਮੁਕਤੀ ਦੀ ਗੱਲ ਅਸੀਂ ਕਦੇ ਵੀ ਭੁੱਲਣੀ ਨਹੀਂ ਹੈ। ਆਓ ਅਸੀਂ ਸੰਕਲਪ ਲਈਏ ਕਿ ਸਵੱਛ ਭਾਰਤ ਮੁਹਿੰਮ ਦੇ ਉਤਸ਼ਾਹ ਨੂੰ ਘੱਟ ਨਹੀਂ ਹੋਣ ਦਿਆਂਗੇ, ਅਸੀਂ ਸਾਰੇ ਮਿਲ ਕੇ ਆਪਣੇ ਦੇਸ਼ ਨੂੰ ਪੂਰੀ ਤਰ੍ਹਾਂ ਸਵੱਛ ਬਣਾਵਾਂਗੇ ਅਤੇ ਸਵੱਛ ਰੱਖਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ਅਕਤੂਬਰ ਦਾ ਪੂਰਾ ਮਹੀਨਾ ਹੀ ਤਿਉਹਾਰਾਂ ਦੇ ਰੰਗਾਂ ਵਿੱਚ ਰੰਗਿਆ ਰਿਹਾ ਹੈ ਅਤੇ ਹੁਣ ਤੋਂ ਕੁਝ ਦਿਨ ਬਾਅਦ ਤਾਂ ਦੀਵਾਲੀ ਤਾਂ ਆ ਹੀ ਰਹੀ ਹੈ। ਦੀਵਾਲੀ, ਉਸ ਤੋਂ ਬਾਅਦ ਫਿਰ ਗੋਵਰਧਨ ਪੂਜਾ, ਫਿਰ ਭਾਈ ਦੂਜ, ਇਹ ਤਿੰਨ ਤਿਉਹਾਰ ਤਾਂ ਹੋਣਗੇ ਹੀ ਹੋਣਗੇ, ਇਸੇ ਦੌਰਾਨ ਛੱਠ ਪੂਜਾ ਵੀ ਹੋਵੇਗੀ। ਨਵੰਬਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਵੀ ਹੈ। ਇੰਨੇ ਤਿਉਹਾਰ ਇਕੱਠੇ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਤਿਆਰੀਆਂ ਵੀ ਕਾਫੀ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਤੁਸੀਂ ਸਾਰੇ ਵੀ ਹੁਣੇ ਤੋਂ ਖਰੀਦਦਾਰੀ ਦਾ plan ਕਰਨ ਲੱਗੇ ਹੋਵੋਗੇ, ਲੇਕਿਨ ਤੁਹਾਨੂੰ ਯਾਦ ਹੈ ਨਾ - ਖਰੀਦਦਾਰੀ ਮਤਲਬ ‘VOCAL FOR LOCAL’ ਤੁਸੀਂ local ਖਰੀਦੋਗੇ ਤਾਂ ਤਿਉਹਾਰ ਵੀ ਰੋਸ਼ਨ ਹੋਵੇਗਾ ਅਤੇ ਕਿਸੇ ਗ਼ਰੀਬ ਭੈਣ-ਭਰਾ, ਕਿਸੇ ਕਾਰੀਗਰ, ਕਿਸੇ ਬੁਣਕਰ ਦੇ ਘਰ ਵਿੱਚ ਵੀ ਰੋਸ਼ਨੀ ਆਏਗੀ। ਮੈਨੂੰ ਪੂਰਾ ਭਰੋਸਾ ਹੈ ਕਿ ਜੋ ਮੁਹਿੰਮ ਅਸੀਂ ਸਾਰਿਆਂ ਨੇ ਮਿਲ ਕੇ ਸ਼ੁਰੂ ਕੀਤੀ ਹੈ, ਇਸ ਵਾਰੀ ਤਿਉਹਾਰਾਂ ਵਿੱਚ ਹੋਰ ਵੀ ਮਜਬੂਤ ਹੋਵੇਗੀ। ਤੁਸੀਂ ਆਪਣੇ ਇੱਥੋਂ ਜੋ local products ਖਰੀਦੋ, ਉਨ੍ਹਾਂ ਦੇ ਬਾਰੇ social media ’ਤੇ share ਵੀ ਕਰੋ, ਆਪਣੇ ਨਾਲ ਦੇ ਲੋਕਾਂ ਨੂੰ ਦੱਸੋ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ ਅਤੇ ਫਿਰ ਅਜਿਹੇ ਹੀ ਢੇਰ ਸਾਰੇ ਵਿਸ਼ਿਆਂ ਤੇ ਗੱਲ ਕਰਾਂਗੇ।

ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਨਮਸਕਾਰ।

 *****

 

 

 

 

ਡੀਐੱਸ/ਐੱਸਐੱਚ/ਆਰਐੱਸਬੀ/ਵੀਕੇ
 



(Release ID: 1766089) Visitor Counter : 204