ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ ਨੇ ਵਿਸ਼ਵ ਵਿੱਚ ਸੌਰ ਅਤੇ ਅਖੁੱਟ ਊਰਜਾ ਦਾ ਉਪਯੋਗ ਕਰਨ ਵਾਲੇ ਸਾਰੇ ਲੋਕਾਂ ਨੂੰ ਊਰਜਾ ਉਪਲਬੱਧ ਕਰਾਉਣ ਲਈ ਮਿਲਕੇ ਕੰਮ ਕਰਨ ਦਾ ਸੱਦਾ ਦਿੱਤਾ


ਊਰਜਾ ਪਹੁੰਚ ਦੀ ਸਮੱਸਿਆ ਨੂੰ ਹਲ ਕਰਨਾ ਬਹੁਤ ਮਹੱਤਵਪੂਰਨ ਹੈ। ਆਈਐੱਸਏ ਦੁਨੀਆ ਭਰ ਵਿੱਚ ਉਨ੍ਹਾਂ ਨੇ 80 ਕਰੋੜ ਲੋਕਾਂ ਤੱਕ ਊਰਜਾ ਉਪਲੱਬਧ ਕਰਵਾ ਸਕਦਾ ਹੈ ਜੋ ਹੁਣ ਇਸ ਤੋਂ ਵੰਚਿਤ ਹਨ :ਸ਼੍ਰੀ ਆਰ.ਕੇ.ਸਿੰਘ

ਸ਼੍ਰੀ ਸਿੰਘ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ ਚੌਥੀ ਮਹਾਸਭਾ ਦਾ ਉਦਘਾਟਨ ਕੀਤਾ
106 ਦੇਸ਼ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈ ਰਹੇ ਹਨ

Posted On: 20 OCT 2021 4:59PM by PIB Chandigarh

ਕੇਂਦਰੀ ਊਰਜਾ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਅਤੇ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਪ੍ਰਧਾਨ ਸ਼੍ਰੀ ਆਰ.ਕੇ.ਸਿੰਘ ਨੇ ਅੰਤਰਾਸ਼ਟਰੀ ਸੌਰ ਗਠਬੰਧਨ (ਇੰਟਰਨੈਸ਼ਨਲ ਸੋਲਰ ਅਲਾਇੰਸ-ਆਈਐੱਸਏ) ਦੀ ਚੌਥੀ ਮਹਾਸਭਾ ਵਿੱਚ ਸਾਰੇ ਮੈਂਬਰਾਂ, ਹਸਤਾਖਰਕਰਤਾ ਦੇਸ਼ਾਂ, ਸੰਭਾਵਿਤ ਮੈਂਬਰ ਦੇਸ਼ਾਂ, ਭਾਗੀਦਾਰ ਸੰਗਠਨਾਂ ਅਤੇ ਵਿਸ਼ੇਸ਼ ਸੱਦਾ ਸੰਗਠਨਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਾਰੇ ਪ੍ਰਤਿਨਿਧੀਆਂ ਨੂੰ ਕੋਵਿਡ-19 ਮਹਾਮਾਰੀ ਦੇ ਗ੍ਰਾਸ ਬਣ ਚੁੱਕੇ ਲੋਕਾਂ ਲਈ ਇੱਕ ਮਿੰਟ ਦਾ ਮੌਨ ਰੱਖਣ ਦੀ ਵੀ ਬੇਨਤੀ ਕੀਤੀ।

ਆਈਐੱਸਏ ਮਹਾਸਭਾ ਦੇ ਉਦਘਾਟਨ ਸਮਾਰੋਹ ਜਿਸ ਵਿੱਚ 106 ਦੇਸ਼ ਚਰਚਾ ਵਿੱਚ ਹਿੱਸਾ ਲੈ ਰਹੇ ਹਨ ਮੈਂ ਆਪਣੇ ਉਦਘਾਟਨ ਭਾਸ਼ਣ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਅਕਸ਼ੈ ਊਰਜਾ ਨੂੰ ਆਪਣਾਉਣ ਦੀ ਪ੍ਰਕਿਰਿਆ ਵਿੱਚ ਪਿਛਲੇ ਇੱਕ ਦਹਾਕੇ ਦੀ ਸ਼ੁਰੂਆਤ ਨਾਲ ਮਹੱਤਵਪੂਰਨ ਤੇਜ਼ੀ ਆਈ ਹੈ। ਵਿਸ਼ੇਸ਼ ਰੂਪ ਤੋਂ ਸੌਰ ਊਰਜਾ ਦੀ ਕਿਫਾਇਤੀ ਅਤੇ ਇਸ ਦੇ ਆਵ੍-ਗ੍ਰਿਡ ਸਮਾਧਾਨਾਂ ਦੇ ਅਨੁਕੂਲ ਹੋਣ ਦੇ ਕਾਰਨ ਇਹ ਟਿਕਾਊ ਊਰਜਾ ਤੱਕ ਸਰਵਵਿਆਪੀ ਪਹੁੰਚ ਪ੍ਰਾਪਤ ਕਰਨ ਦਾ ਸਭ ਤੋਂ ਵਿਹਾਰਕ ਵਿਕਲਪ ਹੈ। ਨਾਲ ਹੀ ਇਹ ਸਾਡੇ ਆਪਣੇ ਊਰਜਾ ਖੇਤਰਾਂ ਨੂੰ ਤੇਜ਼ੀ ਨਾਲ ਕਾਰਬਨ-ਮੁਕਤ (ਡੀ-ਕਾਰਬੋਨਾਇਜ) ਕਰਨ ਲਈ ਸਭ ਤੋਂ ਵਿਹਾਰਕ ਵਿਕਲਪ ਵੀ ਹੈ। 

ਭਾਰਤ ਨੇ ਪਿਛਲੇ ਕੁੱਝ ਵਰ੍ਹਿਆਂ ਵਿੱਚ ਸੌਰ ਊਰਜਾ ਖੇਤਰ ਵਿੱਚ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ ਅਤੇ ਤੇਜ਼ੀ ਨਾਲ ਸਮਰੱਥਾ ਵਿੱਚ ਵਾਧਾ ਸਵੱਛ ਅਤੇ ਸਸਤੀ ਸੌਰ ਊਰਜਾ ਦੇ ਪ੍ਰਤੀ ਭਾਰਤ ਦੀ ਪ੍ਰਤਿਬੱਧਤਾ ਦਾ ਪ੍ਰਮਾਣ ਹੈ। ਭਾਰਤ ਦਾ ਸਾਲ 2030 ਤੱਕ 450 ਗੀਗਾਵਾਟ ਅਖੁੱਟ ਊਰਜਾ (ਆਰਈ) ਤੱਕ ਪਹੁੰਚਣ ਦਾ ਟੀਚਾ ਹੈ। ਸਾਡੇ ਕੋਲ 154 ਗੀਗਾਵਾਟ ਦੀ ਸਥਾਪਿਤ ਗੈਰ-ਜੈਵਿਕ ਊਰਜਾ ਦੇ ਉਤਪਾਦਨ ਦੀ ਸਮਰੱਥਾ ਹੈ ਅਤੇ ਇਸ ਦੇ ਅਤਿਰਿਕਤ 67 ਗੀਗਾਵਾਟ ਸਮਰੱਥਾ ਨਿਰਮਾਣਧੀਨ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਗੈਰ-ਜੈਵਿਕ ਈਂਧਨ ਅਧਾਰਿਤ ਸਮਰੱਥਾ ਭਾਰਤ ਦੇ ਐੱਨਡੀਸੀ ਦੇ ਤਹਿਤ 40% ਟੀਚੇ ਨੂੰ ਪਾਰ ਕਰਨ ਦੀ ਰਾਹ ‘ਤੇ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਊਰਜਾ ਤੱਕ ਪਹੁੰਚ ਦੀ ਸਮੱਸਿਆ ਦਾ ਸਮਾਧਾਨ ਕਰਨਾ ਬਹੁਤ ਜ਼ਰੂਰੀ ਹੈ। ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਵਿਸ਼ਵ ਭਰ ਵਿੱਚ ਉਨ੍ਹਾਂ 80 ਕਰੋੜ ਲੋਕਾਂ ਲਈ ਊਰਜਾ ਤੱਕ ਪਹੁੰਚ ਨੂੰ ਸਮਰੱਥ ਕਰ ਸਕਦਾ ਹੈ ਜੋ ਹੁਣ ਤੱਕ ਇਸ ਤੋਂ ਵੰਚਿਤ ਹਨ।

ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ ਸਥਾਪਨਾ ਗਲੋਬਲ ਸਮੁਦਾਏ ਨੂੰ ਇੱਕ ਸਾਥ ਲਿਆਉਣਾ, ਸਾਡੇ ਯਤਨਾਂ ਵਿੱਚ ਤਾਲਮੇਲ ਬਿਠਾਉਣ ਅਤੇ ਅਜਿਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਾਡੇ ਪੂਰਕਾਂ ਦਾ ਲਾਭ ਚੁੱਕਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਆਈਐੱਸਏ ਸਾਰਿਆਂ ਨੂੰ ਊਰਜਾ ਉਪਲੱਬਧ ਕਰਾਉਣ ਵਿੱਚ ਪ੍ਰਾਥਮਿਕ ਭੂਮਿਕਾ ਨਿਭਾ ਸਕਦਾ ਹੈ।

 

ਸ਼੍ਰੀ ਸਿੰਘ ਨੇ ਵਿਸ਼ਵ ਨਾਲ ਇੱਕ ਸਾਥ ਮਿਲਕੇ ਕੰਮ ਕਰਨ ਅਤੇ ਸੌਰ ਅਤੇ ਅਖੁੱਟ ਊਰਜਾ ਦਾ ਉਪਯੋਗ ਕਰਕੇ ਸਾਰਿਆਂ ਨੂੰ ਊਰਜਾ ਉਪਲੱਬਧ ਕਰਾਉਣ ਵਿੱਚ ਆਈਐੱਸਏ ਨੂੰ ਸਮਰੱਥ ਬਣਾਉਣ ਦਾ ਸੱਦਾ ਦਿੱਤਾ।

ਪ੍ਰਧਾਨ ਸ਼੍ਰੀ ਸਿੰਘ ਨੇ ਇਸ ਦੇ ਬਾਅਦ ਸਹਿ-ਪ੍ਰਧਾਨ ਨੂੰ ਆਪਣਾ ਉਦਘਾਟਨ ਭਾਸ਼ਣ ਦੇਣ ਲਈ ਸੱਦਾ ਦਿੱਤਾ। ਸ਼੍ਰੀ ਸਿੰਘ ਨੇ ਜਲਵਾਯੂ ਪਰਿਵਰਤਨ ਲਈ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ, ਸੰਯੁਕਤ ਰਾਜ ਅਮਰੀਕਾ ਮਹਾਮਹਿਮ ਸ਼੍ਰੀ ਜਾੱਨ ਕੇਰੀ ਨੇ ਆਈਐੱਸਏ ਮਹਾਸਭਾ ਵਿੱਚ ਆਪਣਾ ਵਿਸ਼ੇਸ਼ ਭਾਸ਼ਣ ਦੇਣ ਲਈ ਸੱਦਾ ਦਿੱਤਾ।

ਸਕੱਤਰ ਸ਼੍ਰੀ ਕੇਰੀ ਨੇ ਗਲੋਬਲ ਸਵੱਛ ਊਰਜਾ ਲਈ ਪਰਿਵਰਤਨ ਨੂੰ ਅੱਗੇ ਵਧਾਉਣ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ ਅਤੇ ਭਾਰਤ ਫ੍ਰਾਂਸ ਅਤੇ ਆਈਐੱਸਏ ਮਹਾਸਭਾ ਦੇ ਮੈਂਬਰ ਦੇਸ਼ਾਂ ਦੀ ਅਗਵਾਈ ਦੀ ਸਰਾਹਨਾ ਕੀਤੀ। ਭਾਰਤ ਸਾਡਾ ਇੱਕ ਕਰੀਬੀ ਭਾਗੀਦਾਰ ਹੈ ਅਤੇ ਸੰਯੁਕਤ ਰਾਜ ਅਮਰੀਕਾ ਸਾਲ 2030 ਤੱਕ 450 ਗੀਗਾਵਾਟ ਅਕਸ਼ੈ ਊਰਜਾ ਤੱਕ ਪਹੁੰਚਣ ਦੇ ਭਾਰਤ ਦੇ ਟੀਚੇ ਦਾ ਜ਼ੋਰਦਾਰ ਸਮਰੱਥ ਕਰਦਾ ਹੈ। ਸਾਡਾ ਮੰਨਣਾ ਹੈ ਕਿ ਅਜਿਹਾ ਕਰਨਾ ਬਿਲਕੁਲ ਸੰਭਵ ਹੈ ਅਤੇ ਕੀਤਾ ਵੀ ਜਾਏਗਾ।

 

 

C:\Users\Punjabi\Downloads\unnamed (18).jpg

 

ਭਾਰਤ ਪਹਿਲਾਂ ਹੀ 100 ਗੀਗਾਵਾਟ ਅਖੁੱਟ ਊਰਜਾ ਤੱਕ ਪਹੁੰਚਕੇ ਉਭਰਦੀ ਅਰਥਵਿਵਸਥਾ ਲਈ ਇੱਕ ਉਦਾਹਰਣ ਸਥਾਪਿਤ ਕਰ ਚੁੱਕਿਆ ਹੈ। ਭਾਰਤ ਨੇ ਆਪਣੀ ਘੱਟ ਲਾਗਤ ਵਾਲੀਆਂ ਸੌਰ ਨੀਲਾਮੀਆਂ ਅਤੇ ਟ੍ਰਾਂਸਮਿਸ਼ਨ ਗ੍ਰਿਡ ਨਿਰਮਾਣ ਦੇ ਨਾਲ ਹੀ ਵੱਡੇ ਪੈਮਾਨੇ ‘ਤੇ ਸੌਰ ਭਾਗਾਂ ਦੇ ਪ੍ਰੋਗਰਾਮ ਅਤੇ ਹੋਰ ਨਵੀਨ ਨੀਤੀ ਉਪਕਰਣਾਂ ਦੇ ਨਿਰਮਾਣ ਦੇ ਨਾਲ ਜਿਹੇ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਪੂਰੀ ਦੁਨੀਆਂ ਵਿੱਚ ਦੁਹਰਾਇਆ ਜਾ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਆਈਐੱਸਏ ਗ੍ਰੀਨਹਾਊਸ ਗੈਸ ਨਿਕਾਸੀ ਨੂੰ ਘੱਟ ਕਰਨ ਲਈ ਮਹੱਤਵਪੂਰਨ ਹੈ ਅਤੇ ਇਸ ਦੇ ਕੋਲ ਵਿਸ਼ਵ ਸਭ ਤੋਂ ਅਧਿਕ ਸੂਰਜ ਦੇ ਪ੍ਰਕਾਸ਼ ਦੀ ਉਪਲਬੱਧਤਾ ਵਾਲੇ ਮੈਂਬਰ ਦੇਸ਼ਾਂ ਦੇ ਨਾਲ ਸੌਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦਾ ਅਵਸਰ  ਹੈ। 

 

 

C:\Users\Punjabi\Downloads\unnamed (19).jpg

ਭਾਰਤ-ਅਮਰੀਕਾ ਸੰਬੰਧਾਂ ‘ਤੇ ਬੋਲਦੇ ਹੋਏ ਅਤੇ ਭਾਰਤ ਨੂੰ ਸੌਰ ਊਰਜਾ ਲਈ ਇੱਕ ਤਤਕਾਲ- ਉਪਲੱਬਧ ਨਿਵੇਸ਼ ਮੰਜ਼ਿਲ ਕਹਿੰਦੇ ਹੋਏ ਸਕੱਤਰ ਸ਼੍ਰੀ ਕੇਰੀ ਨੇ ਸਾਂਝਾ ਕੀਤਾ ਕਿ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਤੋਂ ਸੌਰ ਊਰਜਾ ਨੂੰ ਭੇਜਣ ਵਾਲੇ ਪ੍ਰਮੁੱਖ ਦੇਸ਼ ਅਕਸ਼ੈ ਊਰਜਾ ਨੂੰ ਸਮੇਂ-ਸਮੇਂ ‘ਤੇ ਸੰਤੁਲਿਤ ਕਰਨ ਲਈ ਊਰਜਾ ਭੰਡਾਰਣ ਦੀ ਜ਼ਰੂਰਤਾ ਅਨੁਭਵ ਕਰ ਰਹੇ ਹਨ। ਸੌਰ ਊਰਜਾ ਦੇ ਪੂਰਣ ਮੁੱਲ ਦਾ ਦੋਹਨ ਕਰਨ ਲਈ। ਸਾਰੇ ਦੇਸ਼ਾ ਨੂੰ ਭੰਡਾਰਣ ਦੇ ਨਾਲ-ਨਾਲ ਗ੍ਰਿਡ ਦੇ ਬੁਨਿਆਦੀ ਢਾਂਚੇ ਅਤੇ ਮੰਗ ਅਤੇ ਸਪਲਾਈ ਦੋਹਾਂ ਵਿੱਚ ਲਚੀਲੇਪਨ ਦੇ ਨਾਲ ਨਿਵੇਸ਼ ਕਰਨ ਦੀ ਜ਼ਰੂਰਤ ਹੁੰਦੀ। ਅਤੇ ਸੌਰ ਊਰਜਾ ਨੂੰ ਅਰਥਵਿਵਸਥਾ ਦੇ ਉਨ੍ਹਾਂ ਹਿੱਸਿਆਂ ਨਾਲ ਜੋੜਣ ਦੇ ਲਈ ਜੋ ਦੇਸ਼ ਵਰਤਮਾਨ ਵਿੱਚ ਬਿਜਲੀ ਦਾ ਉਪਯੋਗ ਨਹੀਂ ਕਰਦੇ ਹਨ ਉਨ੍ਹਾਂ ਨੂੰ ਇਲੈਕਟ੍ਰਿਕ ਵਾਹਨਾਂ ਅਤੇ ਹਾਈਡ੍ਰੋਜਨ ਜਿਹੇ ਸਵੱਛ ਈਂਧਨ ਵਿੱਚ ਨਿਵੇਸ਼ ਕਰਨਾ ਚਾਹੀਦਾ ਅਤੇ ਜਿਸ ਸੌਰ ਊਰਜਾ ਦਾ ਉਪਯੋਗ ਕਰਨ ਉਤਪਾਦਿਤ ਕੀਤਾ ਜਾ ਸਕਦਾ ਹੈ।

 

ਯੂਰਪੀਅਨ ਗ੍ਰੀਨ ਡੀਲ ਲਈ ਯੂਰਪੀਅਨ ਕਮਿਸ਼ਨ ਕਾਰਜਕਾਰੀ ਉਪ-ਪ੍ਰਧਾਨ ਸ਼੍ਰੀ ਫ੍ਰੈਂਸ ਟਿਮਰਮੈਨ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਮਹਾਸਭਾ ਦੇ ਉਦਘਾਟਨ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਇਸ ਪਹਿਲ ਲਈ ਯੂਰਪੀਅਨ ਸੰਘ ਦੇ ਸਮਰਥਨ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਯੂਰਪੀਅਨ ਸੰਘ ਦੁਆਰਾ ਵਿੱਤ ਪੋਸ਼ਿਤ ਲਗਭਗ 10 ਲੱਖ ਯੂਰੋ ਦੇ ਕਰੀਬ ਇੱਕ ਪ੍ਰੋਜੈਕਟ ਦੇ  ਪ੍ਰਾਰੰਭ ਕੀਤੀ
ਜਿਸ ਦਾ ਉਦੇਸ਼ ਯੂਰਪੀਅਨ ਸੰਘ, ਦੇ ਮੈਂਬਰ ਰਾਜਾਂ ਅਤੇ ਯੂਰਪੀਅਨ ਸੰਘ ਦੇ ਅਕਾਦਮਿਕ, ਵਪਾਰਕ ਅਤੇ ਵਿੱਤ ਸਮੁਦਾਏ ਨੂੰ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕਰਨਾ ਹੈ।

 

C:\Users\Punjabi\Downloads\unnamed (20).jpg

************

ਐੱਮਵੀ/ਆਈਜੀ


(Release ID: 1765872) Visitor Counter : 226