ਜਹਾਜ਼ਰਾਨੀ ਮੰਤਰਾਲਾ
ਪੀਐੱਮ ਗਤੀਸ਼ਕਤੀ ਦੇ ਸ਼ੁਭਾਰੰਭ ਨਾਲ ਰਾਸ਼ਟਰ ਦੀ ਪ੍ਰਗਤੀ ਨੂੰ ਨਵੀਂ ਸ਼ਕਤੀ ਮਿਲੀ : ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ
ਸਰਬਾਨੰਦ ਸੋਨੋਵਾਲ ਨੇ ਅੱਜ ਡਿਬਰੂਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ
Posted On:
16 OCT 2021 5:35PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਸਰਕਾਰ ਦੀ ਮਹੱਤਵਅਕਾਂਖੀ ਪੀਐੱਮ ਗਤੀ ਸ਼ਕਤੀ ਮਾਸਟਰ ਪਲਾਨ ਦੀ ਪੈਰਵੀ ਕੀਤੀ ਹੈ। ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੰਤਰੀ ਨੇ ਇਸ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਰੇਖਾਂਕਿਤ ਕੀਤਾ ਅਤੇ ਦੱਸਿਆ ਕਿ ਇਹ 21ਵੀਂ ਸਦੀ ਦੇ ਭਾਰਤ ਨੂੰ ਕਿਵੇਂ ਗਤੀ ਪ੍ਰਦਾਨ ਕਰੇਗੀ।
https://twitter.com/PIB_Guwahati/status/1449320245982683137
ਭਾਰਤ ਵਿੱਚ ਗੈਸ ਪਾਈਪਲਾਈਨ ਬਾਰੇ ਗੱਲ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਭਰ ਵਿੱਚ 16 ਹਜ਼ਾਰ ਕਿਲੋਮੀਟਰ ਤੋਂ ਅਧਿਕ ਲੰਮੀ ਗੈਸ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ। ਰੇਲ ਸੰਪਰਕ ਬਾਰੇ ਗੱਲ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ 9 ਹਜ਼ਾਰ ਕਿਲੋਮੀਟਰ ਤੋਂ ਅਧਿਕ ਰੇਲਵੇ ਲਾਈਨ ਨੂੰ ਦੁੱਗਣਾ ਕੀਤਾ ਗਿਆ ਹੈ ਅਤੇ 24 ਹਜ਼ਾਰ ਕਿਲੋਮੀਟਰ ਤੋਂ ਅਧਿਕ ਰੇਲਵੇ ਟ੍ਰੈਕ ਦਾ ਬਿਜਲੀਕਰਨ ਕੀਤਾ ਗਿਆ ਹੈ ।
21ਵੀਂ ਸਦੀ ਦੇ ਭਾਰਤ ਦੇ ਮੂਲ ਮੰਤਰ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਅੱਜ ਮਨੁੱਖ ਪ੍ਰਗਤੀ ਦੇ ਲਈ ਕੰਮ, ਪ੍ਰਗਤੀ ਦੇ ਲਈ ਧਨ, ਪ੍ਰਗਤੀ ਦੇ ਲਈ ਯੋਜਨਾ ਅਤੇ ਪ੍ਰਗਤੀ ਦੇ ਲਈ ਪ੍ਰਾਥਮਿਕਤਾ ਹੈ ਅਤੇ ਪੀਐੱਮ ਗਤੀਸ਼ਕਤੀ-ਰਾਸ਼ਟਰੀ ਮਾਸਟਰ ਪਲਾਨ ਇਨ੍ਹਾਂ ਸਾਰਿਆਂ ਮੁੱਦਿਆਂ ਨੂੰ ਸੰਬੋਧਿਤ ਕਰੇਗਾ।
ਮੈਕ੍ਰੋ ਪਲਾਨਿੰਗ ਅਤੇ ਸੂਖਮ ਲਾਗੂ ਕਰਨ ਦੇ ਵਿੱਚ ਵਿਆਪਕ ਅੰਤਰ ਬਾਰੇ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਤਾਲਮੇਲ ਦੀ ਕਮੀ ਦੀ ਸਮੱਸਿਆ ਹਮੇਸ਼ਾ ਨਿਰਮਾਣ ਵਿੱਚ ਰੁਕਾਵਟ ਪਾਉਂਦੀ ਹੈ ਅਤੇ ਬਜਟ ਦੀ ਬਰਬਾਦੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮੌਜੂਦਾ ਸਰਕਾਰ ਸੱਤਾ ਵਿੱਚ ਆਈ ਤਾਂ ਸੈਂਕੜੇ ਪ੍ਰੋਜੈਕਟ ਰੁਕੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਨੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਇੱਕ ਮੰਚ ‘ਤੇ ਰੱਖਿਆ ਅਤੇ ਰੁਕਾਵਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਪਹਿਲ ਦੇ ਕਾਰਨ ਦਹਾਕਿਆਂ ਤੋਂ ਅਧੂਰੇ ਕਈ ਪ੍ਰੋਜੈਕਟ ਪੂਰੇ ਹੋ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਗਤੀਸ਼ਕਤੀ ਪਹਿਲ ਦਾ ਹਿੱਸਾ ਰੇਲਵੇ, ਸੜਕ ਅਤੇ ਰਾਜ ਮਾਰਗ, ਬਿਜਲੀ, ਸ਼ਿਪਿੰਗ ਅਤੇ ਹੋਰ ਸਹਿਤ ਕੇਂਦਰ ਸਰਕਾਰ ਦੇ 16 ਵਿਭਾਗ ਹੋਣਗੇ। ਗਤੀਸ਼ਕਤੀ ਕਈ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰ ਦੀਆਂ ਬੁਨਿਆਦੀ ਢਾਂਚਾ ਯੋਜਨਾਵਾਂ ਨੂੰ ਸ਼ਾਮਿਲ ਕਰੇਗੀ ਅਤੇ ਇਹ ਮਾਸਟਰ ਪਲਾਨ ਵਿਸ਼ਾਲ ਯੋਗਤਾ ਦੇ ਨਾਲ ਕੰਮ ਜਲਦੀ ਪੂਰਾ ਕਰਨਾ ਵੀ ਸੁਨਿਸ਼ਚਿਤ ਕਰੇਗਾ।
*****
(Release ID: 1764706)
Visitor Counter : 165