ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਭਾਰਤੀ ਸੱਭਿਆਚਾਰ ਤੇ ਪਰੰਪਰਾ ਤੋਂ ਜਾਣੂ ਕਰਵਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ
‘ਸਾਡੇ ਮਹਾਨ ਨੇਤਾਵਾਂ ਦੀ ਵਿਰਾਸਤ ਦਾ ਆਦਰ ਕਰੋ, ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲਵੋ: ਉਪ ਰਾਸ਼ਟਰਪਤੀ
ਸ਼੍ਰੀ ਨਾਡੂ ਨੇ ਹੈਦਰਾਬਾਦ ’ਚ ਸੱਭਿਆਚਾਰਕ ਪ੍ਰੋਗਰਾਮ ‘ਅਲਾਈ ਬਲਾਈ’ ’ਚ ਭਾਗ ਲਿਆ
Posted On:
17 OCT 2021 5:40PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਨੌਜਵਾਨਾਂ ਨੂੰ ਭਾਰਤ ਦੀ ਪ੍ਰਾਚੀਨ ਪਰੰਪਰਾ ਅਤੇ ਸੱਭਿਆਚਾਰ ਤੋਂ ਜਾਣੂ ਹੋਣ ਅਤੇ ‘ਅਨੇਕਤਾ ’ਚ ਏਕਤਾ’ ਦੇ ਸਾਡੇ ਰਾਸ਼ਟਰੀ ਮੁੱਲ ਨੂੰ ਬਣਾ ਕੇ ਰੱਖਣ ਲਈ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵਿਭਿੰਨ ਸਮਾਜਿਕ ਵਖਰੇਵਿਆਂ ਤੋਂ ਪਰ੍ਹਾਂ ਭਾਰਤ ਦੇ ਬਹੁਲਵਾਦੀ ਸੱਭਿਆਚਾਰ ਵਿੱਚ ਲੋਕਾਂ ਨੂੰ ਇਕਜੁੱਟ ਕਰਨ ਦੀ ਸ਼ਕਤੀ ਹੈ।
ਸ਼੍ਰੀ ਨਾਇਡੂ ਅੱਜ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤਰੇਅ ਦੁਆਰਾ ਦੁਸਹਿਰਾ ਤਿਉਹਾਰ ਦੇ ਹਿੱਸੇ ਵਜੋਂ ਹੈਦਰਾਬਾਦ ’ਚ ਆਯੋਜਿਤ ਇੱਕ ਸੱਭਿਆਚਾਰਕ ਸਮਾਰੋਹ ‘ਅਲਾਈ ਬਲਾਈ’ ’ਚ ਬੋਲ ਰਹੇ ਸਨ। ਇਸ ਸਮਾਰੋਹ ’ਚ ਵਿਭਿੰਨ ਖੇਤਰਾਂ ਦੇ ਨੇਤਾਵਾਂ ਅਤੇ ਪਤਵੰਤੇ ਸੱਜਣਾਂ ਅਤੇ ਸਿਆਸੀ ਪਾਰਟੀਆਂ ਨੇ ਵਧਾਈ ਅਤੇ ਸ਼ੁਭਕਾਮਨਾਵਾਂ ਦਾ ਅਦਾਨ–ਪ੍ਰਦਾਨ ਕੀਤਾ। ਉਪ ਰਾਸ਼ਟਰਪਤੀ ਨੇ ਲੋਕਾਂ ’ਚ ਸੁਹਿਰਦਤਾ ਤੇ ਭਾਈਚਾਰੇ ਨੂੰ ਹੁਲਾਰਾ ਦੇਣ ਲਈ ਸਾਲਾਂ ਤੋਂ ‘ਅਲਾਈ ਬਲਾਈ’ ਦੇ ਆਯੋਜਨ ਵਿੱਚ ਪਹਿਲ ਕਰਨ ਲਈ ਸ਼੍ਰੀ ਦੱਤਾਤਰੇਅ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੀ ਨਾਇਡੂ ਨੇ ਮਹਾਨ ਸੁਤੰਤਰਤਾ ਸੈਨਾਨੀ ਸ਼੍ਰੀ ਬਾਲ ਗੰਗਾਧਰ ਤਿਲਕ ਦੀ ਵਿਰਾਸਤ ਨੂੰ ਚੇਤੇ ਕੀਤਾ, ਜਿਨ੍ਹਾਂ ਨੇ ਸਵਰਾਜ ਅੰਦੋਲਨ ਦੌਰਾਨ ਇਸੇ ਤਰ੍ਹਾਂ ਲੋਕਾਂ ਨੂੰ ਇਕਜੁੱਟ ਕਰਨ ਲਈ ਗਣੇਸ਼ ਚਤੁਰਥੀ ਸਮਾਰੋਹ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਭਾਰਤ ਦੀ ਬਹੁਲਵਾਦੀ ਸੱਭਿਆਚਾਰ ਦੀ ਰਾਖੀ ਲਈ ਆਪਣੇ ਮਹਾਨ ਨੇਤਾਵਾਂ ਦੀ ਵਿਰਾਸਤ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ।
ਇਸ ਮੌਕੇ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤਰੇਅ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਕੇਂਦਰ ਸੈਰ–ਸਪਾਟਾ ਅਤੇ ਸੱਭਿਆਚਾਰ ਮੰਰਤੀ ਸ਼੍ਰੀ ਜੀ. ਕਿਸ਼ਨ ਰੈੱਡੀ, ਤੇਲੰਗਾਨਾ ਦੇ ਗ੍ਰਹਿ ਮੰਤਰੀ ਸ਼੍ਰੀ ਮੁਹੰਮਦ ਮਹਿਮੂਦ ਅਲੀ, ਫ਼ਿਲਮ ਅਦਾਕਾਰ ਸ਼੍ਰੀ ਪਵਨ ਕਲਿਆਣ ਅਤੇ ਸ਼੍ਰੀ ਮਾਂਚੂ ਵਿਸ਼ਣੂ, ਡਾ. ਰੈੱਡੀ ਲੈਬਸ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੀ.ਵੀ. ਪ੍ਰਸਾਦ, ਭਾਰਤ ਬਾਇਓਟੈੱਕ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਕਿਸ਼ਨ ਏਲਾ, ਏਸ਼ੀਅਨ ਇੰਸਟੀਟਿਊਟ ਆਵ੍ ਗੈਸਟ੍ਰੋਐਂਟ੍ਰੋਲੌਜੀ ਦੇ ਚੇਅਰਮੈਨ ਤੇ ਬਾਨੀ ਡਾ. ਨਾਗੇਸ਼ਵਰ ਰੈੱਡੀ, ਜੈਵਿਕ ਈ ਦੇ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਦਤਲਾ ਤੇ ਹੋਰ ਲੋਕ ਮੌਜੂਦ ਸਨ।
**********
ਐੱਮਐੱਸ/ਆਰਕੇ
(Release ID: 1764606)
Visitor Counter : 139