ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮਹਾਰਾਸ਼ਟਰ/ਗੋਆ ਦੇ 8,393 ਪਿੰਡਾਂ ਵਿੱਚ ਇੱਕ ਲੱਖ ਤੋਂ ਅਧਿਕ ਨੌਜਵਾਨ ਵਲੰਟੀਅਰਾਂ ਨੇ ਸਫਾਈ ਅਭਿਯਾਨ ਚਲਾਇਆ: ਐੱਨਵਾਈਕੇਐੱਸ
ਸਵੱਛਤਾ ਅਭਿਯਾਨ ਲਈ ਸਾਡੇ ਵਲੰਟੀਅਰਸ ਸੱਤ ਦਿਨ ਪਿੰਡਾਂ ਵਿੱਚ ਰਹੇ: ਐੱਨਐੱਸਐੱਸ
ਐੱਨਐੱਸਐੱਸ ਅਤੇ ਐੱਨਵਾਈਕੇਐੱਸ ਦੇ ਵਲੰਟੀਅਰ ਪਿੰਡਾਂ ਦੀ ਸਫਾਈ ਕਰ ਰਹੇ ਹਨ, ਪ੍ਰਤੀਦਿਨ 30 ਕਿਲੋ ਸਿੰਗਲ ਯੂਜ਼ ਪਲਾਸਟਿਕ ਇਕੱਠਾ ਕੀਤਾ ਜਾ ਰਿਹਾ ਹੈ
Posted On:
16 OCT 2021 2:58PM by PIB Chandigarh
ਨਹਿਰੂ ਨੌਜਵਾਨ ਕੇਂਦਰ ਸੰਗਠਨ (ਐੱਨਵਾਈਕੇਐੱਸ), ਮਹਾਰਾਸ਼ਟਰ ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਪੁਣੇ ਦੁਆਰਾ ਆਯੋਜਿਤ ਇੱਕ ਸੰਯੁਕਤ ਮੀਡੀਆ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਐੱਨਵਾਈਕੇਐੱਸ, ਮੁੰਬਈ ਦੇ ਖੇਤਰੀ ਡਾਇਰੈਕਟਰ ਸ਼੍ਰੀ ਪ੍ਰਕਾਸ਼ ਕੁਮਾਰ ਮਨੁਰੇ ਨੇ ਅੱਜ ਕਿਹਾ, “1,10,424 ਨੌਜਵਾਨ ਵਲੰਟੀਅਰਾਂ ਨੇ ਮਹਾਰਾਸ਼ਟਰ ਅਤੇ ਗੋਆ ਦੋਨੋਂ ਰਾਜਾਂ ਵਿੱਚ 8,393 ਪਿੰਡਾਂ ਵਿੱਚ ਸਫਾਈ ਅਭਿਯਾਨ ਚਲਾਉਣ ਵਿੱਚ ਸਰਗਰਮ ਰੂਪ ਨਾਲ ਹਿੱਸਾ ਲਿਆ। ਅਸੀਂ ਹਰ ਦਿਨ ਹਰ ਪਿੰਡ ਤੋਂ 37 ਕਿੱਲੋ ਕਚਰਾ ਇਕੱਠੇ ਕਰ ਰਹੇ ਹਾਂ ਜੋ ਕੇਂਦਰ ਦੇ ਪ੍ਰਤੀਦਿਨ ਦੇ ਟੀਚੇ ਤੋਂ ਦੋ ਕਿੱਲੋ ਅਧਿਕ ਹੈ। ਅਸੀਂ ਟਾਰਗੇਟ ਵੇਸਟ ਸੰਗ੍ਰਿਹ ਦਾ 66 ਫ਼ੀਸਦੀ ਹਾਸਲ ਕਰ ਲਿਆ ਹੈ ।
ਪ੍ਰੋਗਰਾਮ ਦਾ ਆਯੋਜਨ ਇਨ੍ਹਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ :
· ਰਾਜ ਸਰਕਾਰ
· ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਪੰਚਾਇਤੀ ਰਾਜ ਸੰਸਥਾਨ
· ਸਿੱਖਿਆ ਸੰਸਥਾਨ, ਧਾਰਮਿਕ ਸੰਸਥਾ, ਪੇਸ਼ੇਵਰ ਸਮੂਹ, ਸਿਵਲ ਸੁਸਾਇਟੀ ਅਤੇ ਸਮੁਦਾਏ ਅਧਾਰਿਤ ਸੰਗਠਨ
· ਰਾਸ਼ਟਰੀ ਖੇਡ ਪਰਿਸੰਘ, ਭਾਰਤੀ ਓਲੰਪਿਕ ਸੰਘ ਅਤੇ ਦੂਜੇ ਖੇਡ ਸੰਸਥਾ
· ਧਾਰਮਿਕ ਸੰਸਥਾਵਾਂ ਜਿਵੇਂ ਆਰਟ ਆਵ੍ ਲਿਵਿੰਗ, ਪਤੰਜਲੀ ਯੋਗ ਪੀਠ, ਈਸ਼ਾ ਫਾਉਂਡੇਸ਼ਨ, ਰਾਧਾ ਸੁਆਮੀ ਸਤਿਸੰਗ, ਬ੍ਰਹਮਾਕੁਮਾਰੀਜ਼, ਇਸਕਾੱਨ ਆਦਿ।
· ਸੰਸਾਧਨਾਂ ਨੂੰ ਜਮ੍ਹਾਂ ਕਰਨ ਲਈ ਯੂਨੀਸੈੱਫ ਅਤੇ ਸੰਯੁਕਤ ਰਾਸ਼ਟਰ ਦੀਆਂ ਦੂਜੀਆਂ ਏਜੰਸੀਆਂ
· ਐੱਨਐੱਸਐੱਸ, ਭਾਰਤ ਸਕਾਉਟਸ ਐਂਡ ਗਾਈਡਸ, ਹਿੰਦੁਸਤਾਨ ਸਕਾਉਟਸ ਐਂਡ ਗਾਈਡਸ
ਐੱਨਐੱਸਐੱਸ ਅਤੇ ਐੱਨਵਾਈਕੇਐੱਸ 1 ਤੋਂ 31 ਅਕਤੂਬਰ , 2021 ਦੇ ਦੌਰਾਨ ਵੇਸਟ ਡਿਸਪੋਜ਼ਲ ਅਤੇ ਸਵੱਛਤਾ, ਵਿਸ਼ੇਸ਼ ਰੂਪ ਨਾਲ ਸਿੰਗਲ ਯੂਜ਼ ਪਲਾਸਟਿਕ (ਇੱਕ ਵਾਰ ਇਸਤੇਮਾਲ ਕੀਤਾ ਜਾਣ ਵਾਲਾ ਪਲਾਸਟਿਕ) ਕਚਰੇ ਦੇ ਪ੍ਰੋਸੈੱਸਿੰਗ ਲਈ ਰਾਸ਼ਟਰਵਿਆਪੀ ਗਤੀਵਿਧੀਆਂ ਦਾ ਆਯੋਜਨ ਕਰ ਰਹੇ ਹਨ । ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸੰਬੰਧ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਾ ਮਾਮਲੇ ਵਿਭਾਗ ਦੇ "ਸਵੱਛ ਭਾਰਤ" ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਵਰਚੁਅਲੀ ਮੀਡੀਆ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ ।
ਸ਼੍ਰੀ ਮਨੁਰੇ ਨੇ ਦੱਸਿਆ ਕਿ ਹਰੇਕ ਪਿੰਡ ਤੋਂ 30 ਕਿਲੋ ਪਲਾਸਟਿਕ ਇਕੱਠਾ ਕਰਕੇ ਉਸੇ ਦਿਨ ਉਸ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਅਭਿਯਾਨ ਦਾ ਉਦੇਸ਼ ਮਹਾਰਾਸ਼ਟਰ ਅਤੇ ਗੋਆ ਦੇ 13,136 ਪਿੰਡਾਂ ਤੋਂ ਕਚਰਾ ਇਕੱਠਾ ਕਰਨਾ ਹੈ। ਫਿਲਹਾਲ ਇਹ ਅਭਿਯਾਨ 452 ਪਿੰਡਾਂ ਵਿੱਚ ਚਲਾਇਆ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਉਦੇਸ਼ 4,59,760 ਕਚਰੇ ਦਾ ਨਿਪਟਾਰਾ ਕਰਨਾ ਹੈ
ਸ਼੍ਰੀ ਮਨੁਰੇ ਨੇ ਇੱਕ ਪ੍ਰਸਤੁਤੀ ਵੀ ਦਿੱਤੀ ਜਿਸ ਦੇ ਮਾਧਿਅਮ ਰਾਹੀਂ ਉਨ੍ਹਾਂ ਨੇ ਐੱਨਵਾਈਕੇਐੱਸ ਦੀ ਕਾਰਜ ਯੋਜਨਾ ਅਤੇ ਮਹਾਰਾਸ਼ਟਰ ਅਤੇ ਗੋਆ ਵਿੱਚ ਉਸ ਦੇ ਵਲੰਟੀਅਰਾਂ ਦੁਆਰਾ ਚਲਾਏ ਗਏ ਕਈ ਸਫਾਈ ਅਭਿਯਾਨਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅਭਿਯਾਨ ਦਾ ਮੁੱਖ ਉਦੇਸ਼ ਜਨਭਾਗੀਦਾਰੀ ਦੇ ਮਾਧਿਅਮ ਰਾਹੀਂ ਪ੍ਰੋਗਰਾਮ ਨੂੰ ਜਨ ਅੰਦੋਲਨ ਬਣਾਉਣਾ ਹੈ। ਉਨ੍ਹਾਂ ਨੇ ਵਿਦਿਅਕ ਸੰਸਥਾਨਾਂ, ਧਾਰਮਿਕ ਸੰਸਥਾਵਾਂ, ਵਪਾਰਕ ਸਮੁਦਾਇਆਂ , ਮਹਿਲਾ ਸਵੈ ਸਹਾਇਤਾ ਸਮੂਹਾਂ, ਖੇਡ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਆਦਿ ਦੇ ਸਹਿਯੋਗ ਨਾਲ ਹਰ ਦਿਨ ਚਲਾਈਆਂ ਜਾਣ ਵਾਲੀਆਂ ਸਵੱਛ ਭਾਰਤ ਗਤੀਵਿਧੀਆਂ ਦੀ ਵੀ ਜਾਣਕਾਰੀ ਦਿੱਤੀ ।
ਰਾਜ ਪੱਧਰ ਰਿਪੋਰਟ
( 15/10/2021 ਤੱਕ ਸਥਿਤੀ )
· ਪਿੰਡਾਂ ਦੁਆਰਾ ਆਯੋਜਿਤ ਗਤੀਵਿਧੀਆਂ ਦੀ ਸੰਖਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ – 8,393
· ਪ੍ਰਤੀਭਾਗੀਆਂ ਦੀ ਸੰਖਿਆ – 1,10,424
· ਇਕੱਠਾ ਕੀਤੇ ਗਏ ਕਚਰੇ ਦੀ ਮਾਤਰਾ ( ਕਿੱਲੋਗ੍ਰਾਮ ਵਿੱਚ) – 3,03,038
· ਡਿਸਪੋਸੇਜਲ ਕਚਰੇ ਦੀ ਮਾਤਰਾ (ਕਿੱਲੋਗ੍ਰਾਮ ਵਿੱਚ) – 2,87,158
ਸ਼੍ਰੀ ਮਨੁਰੇ ਨੇ ਕਿਹਾ ਕਿ ਕਚਰਾ ਇਕੱਠੇ ਕਰਨ ਦੇ ਇਲਾਵਾ "459 ਸਮਾਰਕਾਂ ਦੀ ਸਫਾਈ ਕੀਤੀ ਗਈ ਹੈ, 254 ਪਰੰਪਰਿਕ ਜਲ ਸਰੋਤਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ 1,820 ਸਕੂਲਾਂ, ਪੀਐੱਚਸੀ ਅਤੇ ਸਮੁਦਾਇਕ ਸਥਾਨਾਂ ਨੂੰ ਸਾਫ਼ ਅਤੇ ਸੁੰਦਰ ਬਣਾਇਆ ਗਿਆ ਹੈ ।
ਉਨ੍ਹਾਂ ਨੇ ਰਾਜ ਪੱਧਰੀ ਸੰਕਲਿਤ ਰਿਪੋਰਟ ਨੂੰ ਸਾਂਝਾ ਕਰਦੇ ਹੋਏ ਇਸ ਗੱਲ ਦਾ ਉਲੇਖ ਕੀਤਾ ਕਿ ਮਹਾਰਾਸ਼ਟਰ ਅਤੇ ਗੋਆ ਦੋਵਾਂ ਵਿੱਚ 8,393 ਪਿੰਡਾਂ ਵਿੱਚ ਅਭਿਯਾਨ ਚਲਾਉਣ ਵਿੱਚ 1,10,424 ਨੌਜਵਾਨ ਵਲੰਟੀਅਰਾਂ ਨੇ ਸਰਗਰਮ ਰੂਪ ਨਾਲ ਭਾਗ ਲਿਆ ਹੈ। ਸ਼੍ਰੀ ਕੁਮਾਰ ਨੇ ਕਿਹਾ, “ਅਸੀਂ ਹਰ ਪਿੰਡ ਤੋਂ ਹਰ ਦਿਨ 37 ਕਿੱਲੋ ਕਚਰਾ ਇਕੱਠੇ ਕਰ ਰਹੇ ਹਾਂ ਜੋ ਪ੍ਰਤੀਦਿਨ ਦੇ ਕੇਂਦਰ ਦੇ ਟੀਚੇ ਤੋਂ ਦੋ ਕਿੱਲੋ ਅਧਿਕ ਹੈ। ਅਸੀਂ ਟਾਰਗੇਟ ਵੇਸਟ ਸੰਗ੍ਰਿਹ ਦਾ 66 ਫ਼ੀਸਦੀ ਹਾਸਲ ਕਰ ਲਿਆ ਹੈ।”
ਸ਼੍ਰੀ ਮਨੁਰੇ ਇਹ ਵੀ ਦੱਸਿਆ ਕਿ ਹਰੇਕ ਰਾਜ ਤੋਂ ਸਿਖਰ ਤਿੰਨ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ ਦੇ ਨਾਲ ਵਿਅਕਤੀਗਤ ਮੁਲਾਕਾਤ ਕਰਨ ਦਾ ਮੌਕੇ ਮਿਲੇਗਾ। ਉਨ੍ਹਾਂ ਨੇ ਕਿਹਾ, "ਚੋਣ ਰਾਜ ਪੱਧਰ ਕਮੇਟੀ ਦੁਆਰਾ ਕੀਤਾ ਜਾਵੇਗਾ।" ਰਾਸ਼ਟਰੀ ਸੇਵਾ ਯੋਜਨਾ, ਪੁਣੇ ਦੇ ਖੇਤਰੀ ਡਾਇਰੈਕਟਰ ਸ਼੍ਰੀ ਡੀ ਕਾਰਥਿਕੈਯਨ ਨੇ ਕਿਹਾ, ਐੱਨਐੱਸਐੱਸ ਵਲੰਟੀਅਰਸ ਇੱਕ ਪਿੰਡ ਨੂੰ ਗੋਦ ਲੈਂਦੇ ਹਨ ਅਤੇ ਉੱਥੇ ਸਵੱਛਤਾ ਅਭਿਯਾਨ ਚਲਾਉਂਦੇ ਹਨ , ਸਾਡੇ ਵਲੰਟੀਅਰਸ ਇਸ ਅਭਿਯਾਨ ਨੂੰ ਪੂਰਾ ਕਰਨ ਲਈ ਗੋਦ ਲਈ ਗਏ ਪਿੰਡ ਵਿੱਚ ਸੱਤ ਦਿਨਾਂ ਤੱਕ ਰਹਿੰਦੇ ਹਨ, ਅਸੀਂ ਵਿਸ਼ੇਸ਼ ਰੂਪ ਨਾਲ ਸਿੰਗਲ ਯੂਜ਼ ਪਲਾਸਟਿਕ ਨੂੰ ਇਕੱਠਾ ਕਰਨ ਲਈ ਵਿਸ਼ੇਸ਼ ਮਹਾਅਭਿਯਾਨ ਚਲਾ ਰਹੇ ਹਨ। ਕੈਂਪ ਵਿੱਚ ਛੇ ਰਾਜਾਂ ਦੇ ਲਗਭਗ 200 ਵਿਦਿਆਰਥੀ ਵਲੰਟੀਅਰਾਂ ਭਾਗ ਲੈ ਰਹੇ ਹਾਂ।”
ਸ਼੍ਰੀ ਕਾਰਥਿਕੈਯਨ ਨੇ ਦੱਸਿਆ ਕਿ ਐੱਨਐੱਸਐੱਸ ਮਹਾਰਾਸ਼ਟਰ ਅਤੇ ਗੋਆ ਦੇ 25 ਯੂਨੀਵਰਸਿਟੀਆਂ ਵਿੱਚ ਸਿੰਗਲ ਯੂਜ਼ ਪਲਾਸਟਿਕ ਇਕੱਠੇ ਕਰਨ ਲਈ ਵਿਸ਼ੇਸ਼ ਅਭਿਯਾਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ । ਸਵੱਛਤਾ ਅਭਿਯਾਨ ਦੀ ਸਫਲਤਾ ਅਤੇ ਗਤੀ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ , “ਅਸੀਂ 01 ਤੋਂ 15 ਅਕਤੂਬਰ ਤੱਕ ਚਲਾਏ ਗਏ ਅਭਿਯਾਨ ਨਾਲ 50 ਫ਼ੀਸਦੀ ਟੀਚੇ ਹਾਸਲ ਕਰ ਲਿਆ ਹੈ , ਸਾਨੂੰ ਉਮੀਦ ਹੈ ਕਿ ਅਸੀਂ ਸਮੇਂ ‘ਤੇ ਪੂਰਾ ਟੀਚੇ ਹਾਸਲ ਕਰ ਲਵਾਂਗੇ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਉੱਚਿਤ ਨਿਪਟਾਰੇ ਲਈ 300 ਕਿਲੋਗਰਾਮ ਸਿੰਗਲ ਯੂਜ਼ ਪਲਾਸਟਿਕ , ਗ੍ਰਾਮ ਪੰਚਾਇਤਾਂ ਨੂੰ ਪਹਿਲਾਂ ਹੀ ਸੌਂਪਿਆ ਜਾ ਚੁੱਕਿਆ ਹੈ ।
ਸੰਮੇਲਨ ਵਰਚੁਅਲ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਾ ਮਾਮਲੇ ਵਿਭਾਗ ਦੇ "ਸਵੱਛ ਭਾਰਤ" ਪ੍ਰੋਗਰਾਮ ਦਾ ਉਦੇਸ਼ ਜਾਗਰੂਕਤਾ ਫੈਲਾਉਣਾ, ਲੋਕਾਂ ਨੂੰ ਸੰਗਠਿਤ ਕਰਨਾ ਅਤੇ ਸਵੱਛ ਭਾਰਤ ਪਹਿਲ ਵਿੱਚ ਉਨ੍ਹਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨਾ ਹੈ।
ਇਹ ਪ੍ਰੋਗਰਾਮ ਨਹਿਰੂ ਨੌਜਵਾਨ ਕੇਂਦਰ ਸੰਗਠਨ (ਐੱਨਵਾਈਕੇਐੱਸ) ਨਾਲ ਜੁੜਿਆ ਨੌਜਵਾਨ ਮੰਡਲਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਨਾਲ ਜੁੜਿਆ ਸੰਸਥਾਨਾਂ ਦੇ ਨੈੱਟਵਰਕ ਦੇ ਮਾਧਿਅਮ ਰਾਹੀਂ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ ਛੇ ਲੱਖ ਪਿੰਡਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ।
ਐੱਨਵਾਈਕੇਐੱਸ, ਮੁੰਬਈ ਦੇ ਖੇਤਰੀ ਡਾਇਰੈਕਟਰ ਸ਼੍ਰੀ ਪ੍ਰਕਾਸ਼ ਕੁਮਾਰ ਮਨੁਰੇ ਦੁਆਰਾ ਦਿੱਤੀ ਗਈ ਪ੍ਰਸਤੁਤੀ ਇੱਥੇ ਵੇਖੀ ਜਾ ਸਕਦੀ ਹੈ ।
***
ਪੀਆਈਬੀ ਮੁੰਬਈ | ਡੀਜੇਐੱਮ/ਧਨਲਕਸ਼ਮੀ/ਪੀਕੇ
(Release ID: 1764605)
Visitor Counter : 188