ਪ੍ਰਧਾਨ ਮੰਤਰੀ ਦਫਤਰ

ਸੱਤ ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਇੱਕ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 OCT 2021 1:27PM by PIB Chandigarh

ਨਮਸਕਾਰ!

ਰਾਸ਼ਟਰ ਰੱਖਿਆ ਨਾਲ ਜੁੜੇ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਦੇਸ਼ ਦੇ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਜੀ, ਰਾਜ ਰੱਖਿਆ ਮੰਤਰੀ, ਸ਼੍ਰੀ ਅਜੈ ਭੱਟ ਜੀ, ਰੱਖਿਆ ਮੰਤਰਾਲੇ ਦੇ ਸਾਰੇ ਅਧਿਕਾਰੀਗਣ ਅਤੇ ਅਤੇ ਦੇਸ਼ ਭਰ ਤੋਂ ਜੁੜੇ ਸਾਰੇ ਸਾਥੀਓ !

ਹੁਣੇ ਦੋ ਦਿਨ ਪਹਿਲਾਂ ਹੀ ਨਵਰਾਤ੍ਰਿਆਂ ਦੇ ਇਸ ਪਾਵਨ ਪੁਰਬ ਦੇ ਦਰਮਿਆਨ ਅਸ਼ਟਮੀ ਦੇ ਦਿਨ ਮੈਨੂੰ ਦੇਸ਼ ਨੂੰ ਇੱਕ ਬਹੁਤ ਹੀ comprehensive planning ਨੂੰ ਲੈ ਕੇ ਗਤੀ ਸ਼ਕਤੀ ਇਸ ਪ੍ਰੋਗਰਾਮ ਨੂੰ ਲਾਂਚ ਕਰਨ ਦਾ ਅਵਸਰ ਮਿਲਿਆ ਅਤੇ ਅੱਜ ਵਿਜੈਦਸ਼ਮੀ ਦੇ ਪਾਵਨ ਪੁਰਬ ‘ਤੇ ਰਾਸ਼ਟਰ ਨੂੰ ਸਸ਼ਕਤ ਬਣਾਉਣ ਦੇ ਲਈ, ਰਾਸ਼ਟਰ ਨੂੰ ਅਜਿੱਤ ਬਣਾਉਣ ਦੇ ਲਈ ਜੋ ਲੋਕ ਦਿਨ- ਰਾਤ ਖਪਾ ਰਹੇ ਹਨ ਉਨ੍ਹਾਂ ਦੀ ਸਮਰੱਥਾ ਵਿੱਚ ਹੋਰ ਅਧਿਕ ਅਧੁਨਿਕਤਾ ਲਿਆਉਣ ਦੇ ਲਈ ਇੱਕ ਨਵੀਂ ਦਿਸ਼ਾ ਦੇ ਵੱਲ ਚਲਣ ਦਾ ਅਵਸਰ ਅਤੇ ਉਹ ਵੀ ਵਿਜੈਦਸ਼ਮੀ ਦੇ ਪਾਵਨ ਪੁਰਬ ‘ਤੇ, ਇਹ ਆਪਣੇ-ਆਪ ਵਿੱਚ ਹੀ ਸ਼ੁਭ ਸੰਕੇਤ ਲੈ ਕੇ ਆਉਂਦਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੀ ਮਹਾਨ ਪ੍ਰੰਪਰਾ ‘ਤੇ ਚਲਦੇ ਹੋਏ ਸ਼ਸਤਰ ਪੂਜਨ ਨਾਲ ਕੀਤੀ ਗਈ ਹੈ। ਅਸੀਂ ਸ਼ਕਤੀ ਨੂੰ ਸਿਰਜਣਾ ਦਾ ਸਾਧਨ ਮੰਨਦੇ ਹਾਂ। ਇਸੇ ਭਾਵਨਾ ਦੇ ਨਾਲ,ਅੱਜ ਦੇਸ਼ ਆਪਣੀ ਸਮਰੱਥਾ ਵਧਾ ਰਿਹਾ ਹੈ, ਅਤੇ ਆਪ ਸਭ ਦੇਸ਼ ਦੇ ਇਨ੍ਹਾਂ ਸੰਕਲਪਾਂ ਦੇ ਸਾਰਥੀ ਵੀ ਹੋ। ਮੈ ਆਪ ਸਭ ਨੂੰ, ਅਤੇ ਪੂਰੇ ਦੇਸ਼ ਨੂੰ ਇਸ ਅਵਸਰ ‘ਤੇ ਵਿਜੈਦਸ਼ਮੀ ਦੀਆਂ ਫਿਰ ਹਾਰਦਿਕ ਵਧਾਈਆਂ ਦਿੰਦਾ ਹਾਂ।

ਸਾਥੀਓ,

ਅੱਜ ਸਾਬਕਾ ਰਾਸ਼ਟਰਪਤੀ, ਭਾਰਤ ਰਤਨ, ਡਾ: A. P. J. ਅਬਦੁਲ ਕਲਾਮ ਜੀ ਦੀ ਜਯੰਤੀ ਵੀ ਹੈ ਕਲਾਮ ਸਾਹਬ ਨੇ ਜਿਸ ਤਰ੍ਹਾਂ ਆਪਣੇ ਜੀਵਨ ਨੂੰ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਦੇ ਲਈ ਸਮਰਪਿਤ ਕੀਤਾ, ਇਹ ਸਾਡੇ ਸਭ ਦੇ ਲਈ ਇੱਕ ਪ੍ਰੇਰਣਾ ਹੈ। ਰੱਖਿਆ ਖੇਤਰ ਵਿੱਚ ਅੱਜ ਜੋ 7 ਨਵੀਆਂ ਕੰਪਨੀਆਂ ਉਤਰਨ ਜਾ ਰਹੀਆਂ ਹਨ, ਇੱਕ ਸਮਰੱਥ ਰਾਸ਼ਟਰ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਮਜ਼ਬੂਤੀ ​​ਦੇਣਗੀਆਂ।

ਸਾਥੀਓ,

ਇਸ ਵਰ੍ਹੇ ਭਾਰਤ ਨੇ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਦੇਸ਼ ਨਵੇਂ ਭਵਿੱਖ ਦੇ ਨਿਰਮਾਣ ਦੇ ਲਈ ਨਵੇਂ ਸੰਕਲਪ ਲੈ ਰਿਹਾ ਹੈ ਅਤੇ ਜੋ ਕੰਮ ਦਹਾਕਿਆਂ ਤੋਂ ਅਟਕੇ ਸਨ, ਉਨ੍ਹਾਂ ਨੂੰ ਪੂਰਾ ਵੀ ਕਰ ਰਿਹਾ ਹੈ 41 ਆਰਡਨੈਂਸ ਫੈਕਟਰੀਜ਼ ਨੂੰ ਨਵੇਂ ਸਰੂਪ ਵਿੱਚ ਕੀਤੇ ਜਾਣ ਦਾ ਨਿਰਣਾ, 7 ਨਵੀਆਂ ਕੰਪਨੀਆਂ ਦੀ ਇਹ ਸ਼ੁਰੂਆਤ, ਦੇਸ਼ ਦੀ ਇਸੇ ਸੰਕਲਪ ਯਾਤਰਾ ਦਾ ਹਿੱਸਾ ਹਨ। ਇਹ ਨਿਰਣਾ ਪਿਛਲੇ 15-20 ਸਾਲਾਂ ਤੋਂ ਲਟਕਿਆ ਹੋਇਆ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸਾਰੀਆਂ ਸੱਤ ਕੰਪਨੀਆਂ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਮਿਲਿਟਰੀ ਤਾਕਤ ਦਾ ਇੱਕ ਵੱਡਾ ਅਧਾਰ ਬਣਨਗੀਆਂ।

ਸਾਥੀਓ,

ਸਾਡੀਆਂ ਆਰਡਨੈਂਸ ਫੈਕਟਰੀਜ਼ ਕਦੇ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਸੰਸਥਾਵਾਂ ਵਿੱਚ ਗਿਣੀਆਂ ਜਾਂਦੀਆਂ ਸਨ ਇਨ੍ਹਾਂ ਫੈਕਟਰੀਜ਼ ਦੇ ਪਾਸ ਸੌ-ਡੇਢ ਸੌ ਸਾਲ ਤੋਂ ਵੀ ਜ਼ਿਆਦਾ ਦਾ ਅਨੁਭਵ ਹੈ ਵਿਸ਼ਵ ਯੁੱਧ ਦੇ ਸਮੇਂ ਭਾਰਤ ਦੀਆਂ ਆਰਡਨੈਂਸ ਫੈਕਟਰੀਜ਼ ਦਾ ਦਮ-ਖਮ ਦੇਖਿਆ ਹੈ ਸਾਡੇ ਪਾਸ ਬਿਹਤਰ ਸੰਸਾਧਨ ਹੁੰਦੇ ਸਨ, ਵਰਲਡ ਕਲਾਸ ਸਕਿੱਲ ਹੁੰਦਾ ਸੀ ਆਜ਼ਾਦੀ ਦੇ ਬਾਅਦ, ਸਾਨੂੰ ਜ਼ਰੂਰਤ ਸੀ ਇਨ੍ਹਾਂ ਫੈਕਟਰੀਜ਼ ਨੂੰ upgrade ਕਰਨ ਦੀ, ਨਿਊ ਐੱਜ ਟੈਕਨੋਲੋਜੀ ਨੂੰ ਅਪਣਾਉਣ ਦੀ! ਲੇਕਿਨ ਇਸ ‘ਤੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਸਮੇਂ ਦੇ ਨਾਲ, ਭਾਰਤ ਆਪਣੀਆਂ ਰਣਨੀਤਕ ਜ਼ਰੂਰਤਾਂ ਦੇ ਲਈ ਵਿਦੇਸ਼ਾਂ ‘ਤੇ ਨਿਰਭਰ ਹੁੰਦਾ ਗਿਆ ਇਸ ਸਥਿਤੀ ਵਿੱਚ ਪਰਿਵਰਤਨ ਲਿਆਉਣ ਵਿੱਚ ਇਹ ਨਵੀਆਂ 7 ਡਿਫੈਂਸ ਕੰਪਨੀਆਂ ਬੜੀ ਭੂਮਿਕਾ ਨਿਭਾਉਣਗੀਆਂ।

ਸਾਥੀਓ,

ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਦੇਸ਼ ਦਾ ਲਕਸ਼ ਭਾਰਤ ਨੂੰ ਆਪਣੇ ਦਮ ‘ਤੇ ਦੁਨੀਆ ਦੀ ਸਭ ਤੋਂ ਬੜੀ ਮਿਲਿਟਰੀ ਤਾਕਤ ਬਣਾਉਣ ਦਾ ਹੈ, ਭਾਰਤ ਵਿੱਚ ਆਧੁਨਿਕ ਮਿਲਿਟਰੀ ਇੰਡਸਟ੍ਰੀ ਦੇ ਵਿਕਾਸ ਦਾ ਹੈ ਪਿਛਲੇ ਸੱਤ ਵਰ੍ਹਿਆਂ ਵਿੱਚ, ਦੇਸ਼ ਨੇ 'ਮੇਕ ਇਨ ਇੰਡੀਆ' ਦੇ ਮੰਤਰ ਨਾਲ ਆਪਣੇ ਇਸ ਸੰਕਲਪ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਅੱਜ ਦੇਸ਼ ਦੇ ਡਿਫੈਂਸ ਸੈਕਟਰ ਵਿੱਚ ਜਿਤਨੀ transparency ਹੈ, trust ਹੈ ਅਤੇ technology driven approach ਹੈ, ਉਤਨੀ ਪਹਿਲਾਂ ਕਦੇ ਨਹੀਂ ਸੀ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਸਾਡੇ ਡਿਫੈਂਸ ਸੈਕਟਰ ਵਿੱਚ ਇਤਨੇ ਬੜੇ reforms ਹੋ ਰਹੇ ਹਨ, ਅਟਕਾਉਣ-ਲਟਕਾਉਣ ਵਾਲੀਆਂ ਨੀਤੀਆਂ ਦੀ ਥਾਂ 'ਤੇ ਸਿੰਗਲ ਵਿੰਡੋ ਸਿਸਟਮ ਦੀ ਵਿਵਸਥਾ ਕੀਤੀ ਗਈ ਹੈ ਇਸ ਨਾਲ ਸਾਡੀ ਇੰਡਸਟ੍ਰੀ ਦਾ ਕੌਨਫੀਡੈਂਸ ਵਧਿਆ ਹੈ ਸਾਡੀਆਂ ਆਪਣੀਆਂ ਭਾਰਤ ਦੀਆਂ ਕੰਪਨੀਆਂ ਨੇ ਡਿਫੈਂਸ ਇੰਡਸਟ੍ਰੀ ਵਿੱਚ ਵੀ ਆਪਣੇ ਲਈ ਸੰਭਾਵਨਾਵਾਂ ਤਲਾਸ਼ਣਾ ਸ਼ੁਰੂ ਕੀਤਾ ਹੈ, ਅਤੇ ਹੁਣ ਪ੍ਰਾਈਵੇਟ ਸੈਕਟਰ ਅਤੇ ਸਰਕਾਰ, ਇਕੱਠੇ ਮਿਲ ਕੇ ਰਾਸ਼ਟਰ ਦੀ ਰੱਖਿਆ ਦੇ ਮਿਸ਼ਨ ਵਿੱਚ ਅੱਗੇ ਵਧ ਰਹੇ ਹਨ

ਯੂਪੀ ਅਤੇ ਤਮਿਲ ਨਾਡੂ ਦੇ ਡਿਫੈਂਸ ਕੌਰੀਡੋਰਸ ਦੀ ਉਦਾਹਰਣ ਸਾਡੇ ਸਾਹਮਣੇ ਹੈ। ਇਤਨੇ ਘੱਟ ਸਮੇਂ ਵਿੱਚ, ਬੜੀਆਂ-ਬੜੀਆਂ ਕੰਪਨੀਆਂ ਨੇ ਮੇਕ ਇਨ ਇੰਡੀਆ ਵਿੱਚ ਆਪਣੀ ਰੁਚੀ ਦਿਖਾਈ ਹੈ ਇਸ ਨਾਲ ਦੇਸ਼ ਵਿੱਚ ਨੌਜਵਾਨਾਂ ਦੇ ਲਈ ਨਵੇਂ ਅਵਸਰ ਵੀ ਤਿਆਰ ਹੋ ਰਹੇ ਹਨ, ਅਤੇ ਸਪਲਾਈ ਚੇਨ ਦੇ ਰੂਪ ਵਿੱਚ ਕਈ MSMEs ਦੇ ਲਈ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਦੇਸ਼ ਵਿੱਚ ਜੋ ਨੀਤੀਗਤ ਪਰਿਵਰਤਨ ਕੀਤਾ ਹੈ, ਉਸ ਦਾ ਪਰਿਣਾਮ ਹੈ ਕਿ ਪਿਛਲੇ 5 ਸਾਲਾਂ ਵਿੱਚ ਸਾਡਾ ਡਿਫੈਂਸ ਐਕਸਪੋਰਟ ਸਵਾ ਤਿੰਨ ਸੌ ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਧਿਆ ਹੈ।

ਸਾਥੀਓ,

ਕੁਝ ਸਮਾਂ ਪਹਿਲਾਂ ਹੀ ਰੱਖਿਆ ਮੰਤਰਾਲੇ ਨੇ ਐਸੇ 100 ਤੋਂ ਜ਼ਿਆਦਾ ਰਣਨੀਤਕ ਉਪਕਰਣਾਂ ਦੀ ਲਿਸਟ ਜਾਰੀ ਕੀਤੀ ਸੀ ਜਿਨ੍ਹਾਂ ਨੂੰ ਹੁਣ ਬਾਹਰੋਂ ਆਯਾਤ ਨਹੀਂ ਕੀਤਾ ਜਾਵੇਗਾ ਇਨ੍ਹਾਂ ਨਵੀਆਂ ਕੰਪਨੀਆਂ ਦੇ ਲਈ ਵੀ ਦੇਸ਼ ਨੇ ਹੁਣੇ ਤੋਂ ਹੀ 65 ਹਜ਼ਾਰ ਕਰੋੜ ਰੁਪਏ ਦੇ ਆਰਡਰਸ ਪਲੇਸ ਕੀਤੇ ਹਨ ਇਹ ਸਾਡੀ ਡਿਫੈਂਸ ਇੰਡਸਟ੍ਰੀ ਵਿੱਚ ਦੇਸ਼ ਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ ਵਧਦਾ ਹੋਇਆ ਵਿਸ਼ਵਾਸ ਨਜ਼ਰ ਆ ਰਿਹਾ ਹੈ ਇੱਕ ਕੰਪਨੀ ammunition ਅਤੇ explosives ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਤਾਂ ਦੂਸਰੀ ਕੰਪਨੀ army vehicles manufacture ਕਰੇਗੀ
ਇਸੇ ਤਰ੍ਹਾਂ, advanced weapons ਅਤੇ Equipment ਹੋਣ, troops comfort items ਹੋਣ, optical electronics ਹੋਣ, ਜਾਂ ਪੈਰਾਸ਼ੂਟਸ - ਸਾਡਾ ਲਕਸ਼ ਹੈ ਕਿ ਭਾਰਤੀ ਦੀ ਇੱਕ-ਇੱਕ ਕੰਪਨੀ ਨਾ ਕੇਵਲ ਇਨ੍ਹਾਂ ਖੇਤਰਾਂ ਵਿੱਚ expertise ਹਾਸਲ ਕਰੇ, ਬਲਕਿ ਇੱਕ ਗਲੋਬਲ ਬ੍ਰਾਂਡ ਵੀ ਬਣੇ Competitive cost ਸਾਡੀ ਤਾਕਤ ਹੈ, ਕੁਆਲਿਟੀ ਅਤੇ reliability ਸਾਡੀ ਪਹਿਚਾਣ ਹੋਣੀ ਚਾਹੀਦੀ ਹੈ

ਸਾਥੀਓ,

ਮੈਨੂੰ ਵਿਸ਼ਵਾਸ ਹੈ ਕਿ ਇਸ ਨਵੀਂ ਵਿਵਸਥਾ ਨਾਲ, ਸਾਡੇ ਇੱਥੇ ਆਰਡਨੈਂਸ ਫੈਕਟਰੀਜ਼ ਵਿੱਚ ਜੋ ਟੈਲੰਟ ਹੈ, ਜੋ ਕੁਝ ਨਵਾਂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਪੂਰੀ ਸੁਤੰਤਰਤਾ ਮਿਲੇਗੀ ਜਦੋਂ ਇਸ ਪ੍ਰਕਾਰ ਦੇ ਐਕਸਪਰਟੀਜ਼ ਨੂੰ innovation ਦਾ ਅਵਸਰ ਮਿਲਦਾ ਹੈ, ਕੁਝ ਕਰ ਦਿਖਾਉਣ ਦਾ ਅਵਸਰ ਮਿਲਦਾ ਹੈ, ਤਾਂ ਉਹ ਕਮਾਲ ਕਰਕੇ ਦਿਖਾਉਂਦੇ ਹਨ ਆਪ ਆਪਣੀ ਐਕਸਪਰਟੀਜ਼ ਨਾਲ, ਜੋ Products ਬਣਾ ਕੇ ਦਿਖਾਉਗੇ ਉਹ ਭਾਰਤ ਦੇ ਡਿਫੈਂਸ ਸੈਕਟਰ ਦੀ ਸਮਰੱਥਾ ਤਾਂ ਵਧਾਉਣਗੇ ਹੀ, ਆਜ਼ਾਦੀ ਦੇ ਬਾਅਦ ਜੋ ਇੱਕ ਗੈਪ ਆ ਗਿਆ ਸੀ, ਉਸ ਨੂੰ ਵੀ ਦੂਰ ਕਰਨਗੇ

ਸਾਥੀਓ,

21 ਵੀਂ ਸਦੀ ਵਿੱਚ ਕੋਈ ਦੇਸ਼ ਹੋਵੇ ਜਾਂ ਕੰਪਨੀ, ਉਸ ਦੀ ਗ੍ਰੋਥ ਅਤੇ ਬ੍ਰਾਂਡ ਵੈਲਿਊ ਉਸ ਦੇ ਰਿਸਰਚ ਅਤੇ ਇਨੋਵੇਸ਼ਨ ਤੋਂ ਤੈਅ ਹੁੰਦੀ ਹੈ ਸੌਫਟਵੇਅਰ ਤੋਂ ਲੈ ਕੇ ਸਪੇਸ ਸੈਕਟਰ ਤੱਕ, ਭਾਰਤ ਦੀ ਗ੍ਰੋਥ, ਭਾਰਤ ਦੀ ਨਵੀਂ ਪਹਿਚਾਣ ਇਸ ਦੀ ਸਭ ਤੋਂ ਬੜੀ ਉਦਾਹਰਣ ਹੈ। ਇਸ ਲਈ, ਮੇਰੀ ਸਾਰੀਆਂ ਸੱਤ ਕੰਪਨੀਆਂ ਨੂੰ ਵੀ ਇੱਕ ਵਿਸ਼ੇਸ਼ ਤਾਕੀਦ ਹੈ ਕਿ ਰਿਸਰਚ ਅਤੇ ਇਨੋਵੇਸ਼ਨ ਤੁਹਾਡੇ ਵਰਕ ਕਲਚਰ ਦਾ ਇੱਕ ਹਿੱਸਾ ਹੋਣੇ ਚਾਹੀਦੇ ਹਨ ਉਸ ਨੂੰ ਪ੍ਰਾਥਮਿਕਤਾ ਮਿਲਣੀ ਚਾਹੀਦੀ ਹੈਤੁਹਾਨੂੰ ਕੇਵਲ ਦੁਨੀਆ ਦੀਆਂ ਬੜੀਆਂ ਕੰਪਨੀਆਂ ਦੀ ਬਰਾਬਰੀ ਹੀ ਨਹੀਂ ਕਰਨੀ ਹੈ, ਬਲਕਿ ਫਿਊਚਰ ਟੈਕਨੋਲੋਜੀ ਵਿੱਚ ਲੀਡ ਵੀ ਲੈਣੀ ਹੈ ਇਸ ਲਈ, ਇਹ ਜ਼ਰੂਰੀ ਹੈ ਕਿ ਆਪ ਨਵਾਂ ਸੋਚੋ, ਰਿਸਰਚ oriented ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕਾ ਦਿਓ, ਉਨ੍ਹਾਂ ਨੂੰ ਸੋਚਣ ਦੀ ਪੂਰੀ ਛੂਟ ਦਿਓ ਮੈਂ ਦੇਸ਼ ਦੇ ਸਟਾਰਟਅੱਪਸ ਨੂੰ ਵੀ ਕਹਾਂਗਾ, ਇਨ੍ਹਾਂ 7 ਕੰਪਨੀਆਂ ਦੇ ਜ਼ਰੀਏ ਅੱਜ ਦੇਸ਼ ਨੇ ਜੋ ਨਵੀਂ ਸ਼ੁਰੂਆਤ ਕੀਤੀ ਹੈ, ਆਪ ਵੀ ਇਸ ਦਾ ਹਿੱਸਾ ਬਣੋ। ਤੁਹਾਡੀ ਰਿਸਰਚ ,ਤੁਹਾਡੇ products ਕਿਵੇਂ ਇਨ੍ਹਾਂ ਕੰਪਨੀਆਂ ਦੇ ਨਾਲ ਮਿਲ ਕੇ ਇੱਕ ਦੂਸਰੇ ਦੀਆਂ ਸਮਰੱਥਾਵਾਂ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ, ਇਸ ਤਰਫ਼ ਤੁਹਾਨੂੰ ਸੋਚਣਾ ਚਾਹੀਦਾ ਹੈ

ਸਾਥੀਓ,

ਸਰਕਾਰ ਨੇ ਸਾਰੀਆਂ ਕੰਪਨੀਆਂ ਨੂੰ ਇੱਕ ਬਿਹਤਰ production environment ਦੇਣ ਦੇ ਨਾਲ -ਨਾਲ ਪੂਰੀ functional autonomy ਦਿੱਤੀ ਹੈ ਇਸ ਦੇ ਨਾਲ ਹੀ,ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਇਨ੍ਹਾਂ ਫੈਕਟਰੀਜ਼ ਦੇ ਕਰਮਚਾਰੀਆਂ ਦੇ ਹਿਤ ਸੁਰੱਖਿਅਤ ਰਹਿਣ ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਨੂੰ ਤੁਹਾਡੀ expertise ਦਾ ਬਹੁਤ ਲਾਭ ਹੋਵੇਗਾ, ਅਤੇ ਅਸੀਂ ਮਿਲ ਕੇ ਇੱਕ ਆਤਮਨਿਰਭਰ ਭਾਰਤ ਦੇ ਆਪਣੇ ਸੰਕਲਪ ਨੂੰ ਪੂਰਾ ਕਰਾਂਗੇ

ਇਸੇ ਭਾਵਨਾ ਦੇ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਵਿਜੈਦਸ਼ਮੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

***

ਡੀਐੱਸ/ਐੱਸਐੱਚ/ਐੱਨਐੱਸ
 



(Release ID: 1764382) Visitor Counter : 164