ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਦੁਸਹਿਰੇ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 14 OCT 2021 6:16PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਦੁਸਹਿਰੇ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ:-

ਵਿਜੈ ਦਸ਼ਮੀ ਦੇ ਸ਼ੁਭ ਅਵਸਰ 'ਤੇਮੈਂ ਸਾਰੇ ਦੇਸ਼ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਵਿਜੈ ਦਸ਼ਮੀ ਨੂੰ ਬੁਰਾਈ 'ਤੇ ਚੰਗਿਆਈ ਦੀ ਵਿਜੈ ਦੇ ਪ੍ਰਤੀਕ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।  ਇਹ ਤਿਉਹਾਰ ਸਾਨੂੰ ਨੈਤਿਕਤਾਭਲਾਈ ਅਤੇ ਸਦਾਚਾਰ ਦੇ ਰਸਤੇ 'ਤੇ ਚਲਣਾ ਸਿਖਾਉਂਦਾ ਹੈ। ਭਗਵਾਨ ਰਾਮ ਦੀ ਸ਼ਖ਼ਸੀਅਤ ਅਤੇ ਮਰਯਾਦਾ-ਪੁਰਸ਼ੋਤਮ ਦੇ ਰੂਪ ਵਿੱਚ ਉਨ੍ਹਾਂ ਦਾ ਸਹੀ ਆਚਰਣ ਜਨ-ਜਨ ਦੇ ਲਈ ਆਦਰਸ਼ ਹੈ।

ਮੈਂ ਕਾਮਨਾ ਹੈ ਕਿ ਇਹ ਤਿਉਹਾਰ ਸਮਾਜ ਦੇ ਨੈਤਿਕ ਅਧਾਰ ਨੂੰ ਮਜ਼ਬੂਤ ਬਣਾਵੇ ਅਤੇ ਸਭ ਦੇਸ਼ਵਾਸੀਆਂ ਨੂੰ ਰਾਸ਼ਟਰ ਨਿਰਮਾਣ ਦੇ ਲਈ ਪ੍ਰੇਰਿਤ ਕਰੇ।"

 Click here to see President's Speech in Hindi

 *********

ਐੱਮਜੀ/ਏਐੱਮ/ਐੱਸਕੇ(Release ID: 1764065) Visitor Counter : 19