ਰੇਲ ਮੰਤਰਾਲਾ

ਰੇਲਵੇ ਨੇ ਦੱਖਣੀ ਮੱਧ ਰੇਲਵੇ ਲਈ ਪਹਿਲੀ ਵਾਰ ਦੋ ਲੰਬੀ ਦੂਰੀ ਦੀਆਂ ਮਾਲ ਗੱਡੀਆਂ ‘ਤ੍ਰਿਸ਼ੂਲ’ ਅਤੇ ‘ਗਰੂਡ’ ਦਾ ਸਫਲਤਾਪੂਰਵਕ ਸੰਚਾਲਨ ਕੀਤਾ


ਸਮਰੱਥਾ ਵਿੱਚ ਕਮੀ ਦਾ ਪ੍ਰਭਾਵੀ ਸਮਾਧਾਨ ਪ੍ਰਦਾਨ ਕਰਨ ਲਈ ਲੰਬੀ ਦੂਰੀ ਦੀ ਰੇਲ

ਭੀੜਭਾੜ ਵਾਲੇ ਮਾਰਗਾਂ ‘ਤੇ ਪੱਥ ਦੀ ਬਚੱਤ, ਤੁਰੰਤ ਆਵਾਜਾਈ ਸਮੇਂ, ਮਹੱਤਵਪੂਰਨ ਸੈਕਸ਼ਨਾਂ ‘ਤੇ ਪ੍ਰਵਾਹ ਸਮਰੱਥਾ ਨੂੰ ਅਧਿਕਤਮ ਕਰਨਾ ਅਤੇ ਚਾਲਕ ਦਲ ਵਿੱਚ ਬੱਚਤ ਕਰਨਾ ਪ੍ਰਮੁੱਖ ਲਾਭਾਂ ਵਿੱਚ ਸ਼ਾਮਿਲ

Posted On: 10 OCT 2021 11:39AM by PIB Chandigarh

ਭਾਰਤੀ ਰੇਲਵੇ ਨੇ ਦੱਖਣੀ ਮੱਧ ਰੇਲਵੇ (ਐੱਸਸੀਆਰ)  ‘ਤੇ ਪਹਿਲੀ ਵਾਰ ਦੋ ਲੰਬੀ ਦੂਰੀ ਦੀ ਮਾਲ ਗੱਡੀਆਂ “ਤ੍ਰਿਸ਼ੂਲ” ਅਤੇ “ਗਰੂਡ” ਦਾ ਸਫਲਤਾਪੂਰਵਕ ਸੰਚਾਲਨ ਕੀਤਾ ਹੈ। ਮਾਲ ਗੱਡੀਆਂ ਦੀ ਸਮਾਨ ਸੰਰਚਨਾ ਨਾਲ ਦੁੱਗਣੀ ਜਾ ਕਈ ਗੁਣਾ ਵੱਡੀ, ਲੰਬੀ ਦੂਰੀ ਦੀ ਇਹ ਰੇਲ ਮਹੱਤਵਪੂਰਨ ਸੈਕਸ਼ਨਾਂ ਵਿੱਚ ਸਮਰੱਥਾ ਦੀ ਕਮੀ ਦੀ ਸਮੱਸਿਆ ਦਾ ਇੱਕ ਬਹੁਤ ਪ੍ਰਭਾਵੀ ਸਮਾਧਾਨ ਪ੍ਰਦਾਨ ਕਰਦੀ ਹੈ।

ਤ੍ਰਿਸ਼ੂਲ ਦੱਖਣੀ ਮੱਧ ਰੇਲਵੇ ਦੀ ਪਹਿਲੀ ਲੰਬੀ ਦੂਰੀ ਦੀ ਰੇਲ ਹੈ ਜਿਸ ਵਿੱਚ ਤਿੰਨ ਮਾਲ ਗੱਡੀਆਂ ਯਾਨੀ 177 ਵੈਗਨ ਸ਼ਾਮਿਲ ਹਨ। ਇਹ ਰੇਲ 07.10.2021 ਨੂੰ ਵਿਜਯਵਾੜਾ ਮੰਡਲ ਦੇ ਕੋਂਡਾਪੱਲੀ ਸਟੇਸ਼ਨ ਤੋਂ ਪੂਰਬੀ ਤੱਟ ਰੇਲਵੇ ਦੇ ਖੁਰਦਾ ਮੰਡਲ ਲਈ ਰਵਾਨਾ ਹੋਈ ਸੀ। ਐੱਸਸੀਆਰ ਨੇ ਇਸ ਦੇ ਬਾਅਦ 08.10.2021 ਨੂੰ ਗੁੰਤਕਲ ਡਿਵੀਜਨ ਦੇ ਰਾਏਚੁਰ ਤੋਂ ਸਿਕੰਦਰਾਵਾਦ ਡਿਵੀਜਨ ਦੇ ਮਨੁਗੁਰੂ ਤੱਕ ਇਸੇ ਤਰ੍ਹਾਂ ਦੀ ਇੱਕ ਹੋਰ ਰੇਲ ਨੂੰ ਰਵਾਨਾ ਕੀਤਾ ਅਤੇ ਇਸ ਨੂੰ ਗਰੂਡ ਨਾਮ ਦਿੱਤਾ ਗਿਆ ਹੈ। ਦੋਨਾਂ ਹੀ ਮਾਮਲਿਆਂ ਵਿੱਚ ਲੰਬੀ ਦੂਰੀ ਦੀਆਂ ਰੇਲਾਂ ਵਿੱਚ ਮੁੱਖ ਰੂਪ ਤੋਂ ਥਰਮਲ ਪਾਵਰ ਸਟੇਸ਼ਨਾਂ ਲਈ ਕੋਲੇ ਦੀ ਲਦਾਨ ਲਈ ਖਾਲੀ ਖੁੱਲ੍ਹੇ ਵੈਗਨ ਸ਼ਾਮਿਲ ਸਨ। 

ਐੱਸਸੀਆਰ ਭਾਰਤੀ ਰੇਲ ‘ਤੇ ਪੰਜ ਪ੍ਰਮੁੱਖ ਮਾਲ ਢੁਲਾਈ ਵਾਲੇ ਰੇਲਵੇ ਵਿੱਚੋਂ ਇੱਕ ਹੈ। ਵਿਸ਼ਾਖਾਪਟਨਮ-ਵਿਜਯਵਾੜਾ-ਗੁਡੁਰ-ਰੇਨਿਗੁੰਟਾ, ਬੱਲਾਰਸ਼ਾਹ, ਰਾਜੀਪੇਟ-ਵਿਜਯਵਾਡਾ, ਕਾਜੀਪੇਟ-ਸਿੰਕਦਰਾਬਾਦ-ਵਾਡੀ, ਵਿਜਯਵਾਡਾ-ਗੁੰਟੂਰ-ਗੁੰਤਕਲ ਖੰਡਾਂ ਜਿਵੇਂ ਕੁੱਝ ਮੁੱਖ ਮਾਰਗਾਂ ‘ਤੇ ਐੱਸਸੀਆਰ ਥੋਕ ਮਾਲ ਦੇ ਆਵਾਜਾਈ ਦਾ ਸੰਚਾਲਨ ਕਰਦਾ ਹੈ। ਚੁੰਕੀ ਇਸ ਦੇ ਅਧਿਕਾਂਸ਼ ਮਾਲ ਆਵਾਜਾਈ ਨੂੰ ਇਨ੍ਹਾਂ ਪ੍ਰਮੁੱਖ ਮਾਰਗਾਂ ਤੋਂ ਹੋ ਕੇ ਗੁਜਰਨਾ ਪੈਦਾ ਹੈ, ਇਸ ਲਈ ਐੱਸਸੀਆਰ ਲਈ ਇਨ੍ਹਾਂ ਮਹੱਤਵਪੂਰਨ ਸੈਕਸ਼ਨਾਂ ਵਿੱਚ ਉਪਲੱਬਧ ਪ੍ਰਵਾਹ ਸਮਰੱਥਾ ਨੂੰ ਅਧਿਕਤਮ ਕਰਨਾ ਜ਼ਰੂਰੀ ਹੈ।

ਲੰਬੀ ਦੂਰੀ ਦੀਆਂ ਇਨ੍ਹਾਂ ਰੇਲਾਂ ਦੇ ਰਾਹੀਂ ਟ੍ਰਾਂਸਪੋਰਟ ਵਿੱਚ ਭੀੜਭਾੜ ਵਾਲੇ ਮਾਰਗਾਂ ‘ਤੇ ਪੱਥ ਦੀ ਬਚਤ, ਤਰੁੰਤ ਆਵਾਜਾਈ ਸਮੇਂ, ਮਹੱਤਵਪੂਰਨ ਸੈਕਸ਼ਨ ਵਿੱਚ ਪ੍ਰਵਾਹ ਸਮਰੱਥਾ ਨੂੰ ਅਧਿਕਤਮ ਕਰਨਾ , ਚਾਲਕ ਦਲ ਵਿੱਚ ਬੱਚਤ ਕਰਨਾ ਜਿਵੇਂ ਲਾਭ ਸ਼ਾਮਿਲ ਹਨ। ਇਨ੍ਹਾਂ ਉਪਾਆਂ ਦੇ ਰਾਹੀਂ ਭਾਰਤੀ ਰੇਲ ਆਪਣੇ ਮਾਲਵਾਹਕ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ।

***************

ਆਰਜੇ/ਡੀਐੱਸ



(Release ID: 1763129) Visitor Counter : 144