ਪ੍ਰਧਾਨ ਮੰਤਰੀ ਦਫਤਰ

ਇੰਡੀਅਨ ਸਪੇਸ ਐਸੋਸੀਏਸ਼ਨ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 OCT 2021 1:45PM by PIB Chandigarh

ਤੁਹਾਡੇ ਪਲਾਨਸਤੁਹਾਡੇ ਵਿਜ਼ਨ ਨੂੰ ਸੁਣ ਕੇਤੁਹਾਡਾ ਸਭ ਦਾ ਜੋਸ਼ ਦੇਖ ਕੇਮੇਰਾ ਉਤਸ਼ਾਹ ਵੀ ਹੋਰ ਵਧ ਗਿਆ ਹੈ।

ਸਾਥੀਓ,

ਅੱਜ ਦੇਸ਼ ਦੇ ਦੋ ਮਹਾਨ ਸਪੂਤਾਂਭਾਰਤ ਰਤਨ ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਜੀ ਅਤੇ ਭਾਰਤ ਰਤਨ ਸ਼੍ਰੀ ਨਾਨਾਜੀ ਦੇਸ਼ਮੁਖ ਦੀ ਜਨਮ ਜਯੰਤੀ ਵੀ ਹੈ। ਆਜ਼ਾਦੀ ਦੇ ਬਾਅਦ ਦੇ ਭਾਰਤ ਨੂੰ ਦਿਸ਼ਾ ਦੇਣ ਵਿੱਚ ਇਨ੍ਹਾਂ ਦੋਹਾਂ ਮਹਾਨ ਸ਼ਖ਼ਸੀਅਤਾਂ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਸਭ ਨੂੰ ਨਾਲ ਲੈਕੇਸਭ ਦੇ ਪ੍ਰਯਾਸ ਨਾਲਰਾਸ਼ਟਰ ਵਿੱਚ ਕੈਸੇ ਬੜੇ-ਬੜੇ ਪਰਿਵਰਤਨ ਆਉਂਦੇ ਹਨਇਨ੍ਹਾਂ ਦਾ ਜੀਵਨ ਦਰਸ਼ਨ ਸਾਨੂੰ ਅੱਜ ਵੀ ਇਸ ਦੀ ਪ੍ਰੇਰਣਾ ਦਿੰਦਾ ਹੈ। ਮੈਂ ਜੈ ਪ੍ਰਕਾਸ਼ ਨਾਰਾਇਣ ਜੀ ਅਤੇ ਨਾਨਾਜੀ ਦੇਸ਼ਮੁਖ ਜੀ ਨੂੰ ਨਮਨ ਕਰਦਾ ਹਾਂਆਪਣੀ ਸ਼ਰਧਾਂਜਲੀ ਦਿੰਦਾ ਹਾਂ।

ਸਾਥੀਓ,

21ਵੀਂ ਸਦੀ ਦਾ ਭਾਰਤ ਅੱਜ ਜਿਸ ਅਪ੍ਰੋਚ ਦੇ ਨਾਲ ਅੱਗੇ ਵਧ ਰਿਹਾ ਹੈਜੋ Reforms ਕਰ ਰਿਹਾ ਹੈਉਸ ਦਾ ਅਧਾਰ ਹੈ ਭਾਰਤ ਦੀ ਸਮਰੱਥਾ ‘ਤੇ ਅਟੁੱਟ ਵਿਸ਼ਵਾਸ। ਭਾਰਤ ਦੀ ਸਮਰੱਥਾ ਦੁਨੀਆ ਦੇ ਕਿਸੇ ਦੇਸ਼ਾਂ ਤੋਂ ਜ਼ਰਾ ਵੀ ਘੱਟ ਨਹੀਂ ਹੈ। ਇਸ ਸਮਰੱਥਾ ਦੇ ਅੱਗੇ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਲਈ ਸਰਕਾਰ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੀ। ਅੱਜ ਜਿਤਨੀ ਨਿਰਣਾਇਕ ਸਰਕਾਰ ਭਾਰਤ ਵਿੱਚ ਹੈਉਤਨੀ ਪਹਿਲਾਂ ਕਦੇ ਨਹੀਂ ਰਹੀ। Space Sector ਅਤੇ Space Tech ਨੂੰ ਲੈਕੇ ਅੱਜ ਭਾਰਤ ਵਿੱਚ ਜੋ ਬੜੇ Reforms ਹੋ ਰਹੇ ਹਨਉਹ ਇਸੇ ਦੀ ਇੱਕ ਕੜੀ ਹੈ। ਮੈਂ ਇੰਡੀਅਨ ਸਪੇਸ ਐਸੋਸੀਏਸ਼ਨ-ਇਸਪਾ ਦੇ ਗਠਨ ਦੇ ਲਈ ਆਪ ਸਭ ਨੂੰ ਇੱਕ ਵਾਰ ਫਿਰ ਵਧਾਈ ਦਿੰਦਾ ਹਾਂਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਜਦੋਂ ਅਸੀਂ ਸਪੇਸ ਰਿਫਾਰਮਸ ਦੀ ਗੱਲ ਕਰਦੇ ਹਾਂਤਾਂ ਸਾਡੀ ਅਪ੍ਰੋਚ 4 pillars ‘ਤੇ ਅਧਾਰਿਤ ਹੈ। ਪਹਿਲਾਪ੍ਰਾਈਵੇਟ ਸੈਕਟਰ ਨੂੰ innovation ਦੀ ਆਜ਼ਾਦੀ। ਦੂਸਰਾਸਰਕਾਰ ਦੀ enabler ਦੇ ਰੂਪ ਵਿੱਚ ਭੂਮਿਕਾ। ਤੀਸਰਾਭਵਿੱਖ ਦੇ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਅਤੇ ਚੌਥਾ, Space ਸੈਕਟਰ ਨੂੰ ਆਮ ਮਾਨਵੀ ਦੀ ਪ੍ਰਗਤੀ ਦੇ ਸੰਸਾਧਨ ਦੇ ਰੂਪ ਵਿੱਚ ਦੇਖਣਾ। ਇਨ੍ਹਾਂ ਚਾਰਾਂ ਪਿਲਰਸ ਦੀ ਬੁਨਿਆਦ ਆਪਣੇ ਆਪ ਵਿੱਚ ਅਸਾਧਾਰਣ ਸੰਭਾਵਨਾਵਾਂ ਦੇ ਦੁਆਰ ਖੋਲ੍ਹਦੀ ਹੈ।

ਸਾਥੀਓ,

ਆਪ ਇਸ ਗੱਲ ਨੂੰ ਵੀ ਮੰਨੋਂਗੇ ਕਿ ਪਹਿਲਾਂ Space Sector ਦਾ ਮਤਲਬ ਹੀ ਹੁੰਦਾ ਸੀ ਸਰਕਾਰ! ਲੇਕਿਨ ਅਸੀਂ ਪਹਿਲਾਂ ਇਸ mindset ਨੂੰ ਬਦਲਿਆਅਤੇ ਫਿਰ ਸਪੇਸ ਸੈਕਟਰ ਵਿੱਚ ਇਨੋਵੇਸ਼ਨ ਦੇ ਲਈ ਸਰਕਾਰਸਟਾਰਟਅੱਪਇੱਕ ਦੂਸਰੇ ਨਾਲ ਸਹਿਯੋਗ ਅਤੇ ਸਪੇਸ ਦਾ ਮੰਤਰ ਦਿੱਤਾ। ਇਹ ਨਵੀਂ ਸੋਚਨਵਾਂ ਮੰਤਰ ਇਸ ਲਈ ਜ਼ਰੂਰੀ ਹੈ ਕਿਉਂਕਿ ਭਾਰਤ ਦੇ ਲਈ ਹੁਣ ਇਹ ਲੀਨੀਅਰ innovation ਦਾ ਸਮਾਂ ਨਹੀਂ ਹੈ। ਇਹ ਸਮਾਂ exponential innovation ਦਾ ਹੈ। ਅਤੇ ਇਹ ਮੁਮਕਿਨ ਤਦ ਹੋਵੇਗਾ ਜਦੋਂ ਸਰਕਾਰ handler ਦੀ ਨਵੀਂ, enabler ਦੀ ਭੂਮਿਕਾ ਨਿਭਾਵੇਗੀ। ਇਸੇ ਲਈਅੱਜ ਡਿਫੈਂਸ ਤੋਂ ਲੈਕੇ Space ਸੈਕਟਰ ਤੱਕਸਰਕਾਰ ਆਪਣੀ expertise ਨੂੰ ਸਾਂਝਾ ਕਰ ਰਹੀ ਹੈਪ੍ਰਾਈਵੇਟ ਸੈਕਟਰ ਦੇ ਲਈ ਲਾਂਚ ਪੈਡ ਉਪਲਬਧ ਕਰਵਾ ਰਹੀ ਹੈ। ਅੱਜ ISRO ਦੀਆਂ facilities ਨੂੰ ਪ੍ਰਾਈਵੇਟ ਸੈਕਟਰ ਦੇ ਲਈ Open ਕੀਤਾ ਜਾ ਰਿਹਾ ਹੈ। ਹੁਣ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਇਸ ਖੇਤਰ ਵਿੱਚ ਜੋ technology mature ਹੋ ਚੁੱਕੀ ਹੈ ਉਸ ਨੂੰ ਪ੍ਰਾਈਵੇਟ ਸੈਕਟਰ ਨੂੰ ਵੀ ਟ੍ਰਾਂਸਫਰ ਕੀਤਾ ਜਾਵੇ। ਸਾਡੇ ਜੋ young innovators ਹਨਉਨ੍ਹਾਂ ਨੂੰ equipment ਖਰੀਦਣ ਦੇ ਲਈ ਸਮਾਂ ਅਤੇ ਊਰਜਾ ਨਾ ਖਰਚ ਕਰਨੇ ਪੈਣਇਸ ਲਈ ਸਰਕਾਰ ਸਪੇਸ ਅਸੈੱਟ ਅਤੇ ਸਰਵਿਸਿਜ਼ ਦੇ ਲਈ aggregator ਦੀ ਭੂਮਿਕਾ ਵੀ ਨਿਭਾਵੇਗੀ।

ਸਾਥੀਓ,

ਪ੍ਰਾਈਵੇਟ ਸੈਕਟਰ ਦੇ participation ਨੂੰ facilitate ਕਰਨ ਦੇ ਲਈ ਦੇਸ਼ ਨੇ ਇਨ-ਸਪੇਸ ਦੀ ਸਥਾਪਨਾ ਵੀ ਕੀਤੀ ਹੈ। ਇਨ-ਸਪੇਸ ਸੈਕਟਰ ਨਾਲ ਜੁੜੇ ਸਾਰੇ ਮਾਮਲਿਆਂ ਵਿੱਚ ਇੱਕ ਸਿੰਗਲ ਵਿੰਡੋਇੰਡੀਪੈਂਡੈਂਟ ਏਜੰਸੀ ਦੇ ਤੌਰ ‘ਤੇ ਕੰਮ ਕਰੇਗੀ। ਇਸ ਨਾਲ ਪ੍ਰਾਈਵੇਟ ਸੈਕਟਰ ਦੇ ਪਲੇਅਰਸ ਨੂੰਉਸ ਦੇ ਪ੍ਰੋਜੈਕਟਸ ਨੂੰ ਹੋਰ ਗਤੀ ਮਿਲੇਗੀ।

ਸਾਥੀਓ,

ਸਾਡਾ ਸਪੇਸ ਸੈਕਟਰ, 130 ਕਰੋੜ ਦੇਸ਼ਵਾਸੀਆਂ ਦੀ ਪ੍ਰਗਤੀ ਦਾ ਇੱਕ ਬੜਾ ਮਾਧਿਅਮ ਹੈ। ਸਾਡੇ ਲਈ ਸਪੇਸ ਸੈਕਟਰ ਯਾਨੀਸਾਧਾਰਣ ਮਾਨਵੀ ਦੇ ਲਈ ਬਿਹਤਰ ਮੈਪਿੰਗਇਮੇਜਿੰਗ ਅਤੇ connectivity ਦੀ ਸੁਵਿਧਾ! ਸਾਡੇ ਲਈ ਸਪੇਸ ਸੈਕਟਰ ਯਾਨੀ, entrepreneurs ਦੇ ਲਈ ਸ਼ਿਪਮੈਂਟ ਤੋਂ ਲੈਕੇ ਡਿਲਿਵਰੀ ਤੱਕ ਬਿਹਤਰ ਸਪੀਡ! ਸਪੇਸ ਸੈਕਟਰ ਯਾਨੀਕਿਸਾਨਾਂ ਅਤੇ ਮਛੇਰਿਆਂ ਦੇ ਲਈ ਬਿਹਤਰ ਫੋਰਕਾਸਟਬਿਹਤਰ ਸੁਰੱਖਿਆ ਅਤੇ ਆਮਦਨ! ਸਾਡੇ ਲਈ ਸਪੇਸ ਸੈਕਟਰ ਦਾ ਮਤਲਬ, ecology ਦੀਵਾਤਾਵਰਣ ਦੀ ਬਿਹਤਰ ਨਿਗਰਾਨੀਕੁਦਰਤੀ ਆਫ਼ਤਾਂ ਦੀ ਸਟੀਕ ਭਵਿੱਖਵਾਣੀਹਜ਼ਾਰਾਂ-ਲੱਖਾਂ ਲੋਕਾਂ ਦੇ ਜੀਵਨ ਦੀ ਰੱਖਿਆ! ਦੇਸ਼ ਦੇ ਇਹੀ ਲਕਸ਼ ਹੁਣ ਇੰਡੀਅਨ ਸਪੇਸ ਐਸੋਸੀਏਸ਼ਨ ਦੇ ਵੀ ਸਾਂਝਾ ਲਕਸ਼ ਬਣ ਗਏ ਹਨ।

ਸਾਥੀਓ,

ਅੱਜ ਦੇਸ਼ ਇਕੱਠੇ ਇਤਨੇ ਵਿਆਪਕ reforms ਦੇਖ ਰਿਹਾ ਹੈ ਕਿਉਂਕਿ ਅੱਜ ਦੇਸ਼ ਦਾ vision ਸਪਸ਼ਟ ਹੈ। ਇਹ vision ਹੈ ਆਤਮਨਿਰਭਰ ਭਾਰਤ ਦਾ vision. ਆਤਮਨਿਰਭਰ ਭਾਰਤ ਅਭਿਯਾਨ ਸਿਰਫ਼ ਇੱਕ ਵਿਜ਼ਨ ਨਹੀਂ ਹੈ ਬਲਕਿ ਇੱਕ well-thought, well-planned, Integrated Economic Strategy ਵੀ ਹੈ। ਇੱਕ ਐਸੀ strategy ਜੋ ਭਾਰਤ ਦੇ ਉੱਦਮੀਆਂਭਾਰਤ ਦੇ ਨੌਜਵਾਨਾਂ ਦੇ Skill ਦੀਆਂ ਸਮਰੱਥਾਵਾਂ ਨੂੰ ਵਧਾ ਕੇਭਾਰਤ ਨੂੰ Global manufacturing powerhouse ਬਣਾਵੇ। ਇੱਕ ਐਸੀ strategy ਜੋ ਭਾਰਤ ਦੇ ਟੈਕਨੋਲੋਜੀਕਲ ਐਕਸਪਰਟੀਜ਼ ਨੂੰ ਅਧਾਰ ਬਣਾ ਕੇਭਾਰਤ ਨੂੰ innovations ਦਾ Global center ਬਣਾਵੇ। ਇੱਕ ਐਸੀ strategy, ਜੋ global development ਵਿੱਚ ਬੜੀ ਭੂਮਿਕਾ ਨਿਭਾਵੇਭਾਰਤ ਦੇ  human resources ਅਤੇ talent ਦੀ ਪ੍ਰਤਿਸ਼ਠਾਵਿਸ਼ਵ ਪੱਧਰ ‘ਤੇ ਵਧਾਵੇ। ਅਤੇ ਇਸ ਲਈ ਭਾਰਤ ਅੱਜ ਆਪਣੇ ਇੱਥੇ ਜੋ regulatory environment ਬਣਾ ਰਿਹਾ ਹੈਉਸ ਵਿੱਚ ਇਸ ਗੱਲ ਦਾ ਬਹੁਤ ਧਿਆਨ ਰੱਖ ਰਿਹਾ ਹੈ ਕਿ ਦੇਸ਼ ਹਿਤ ਅਤੇ ਸਟੇਕਹੋਲਡਰ ਦੇ ਹਿਤਦੋਹਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ। ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਭਾਰਤ ਨੇ ਡਿਫੈਂਸਕੋਲ ਅਤੇ ਮਾਇਨਿੰਗ ਜਿਹੇ ਸੈਕਟਰ ਪਹਿਲਾਂ ਹੀ ਖੋਲ੍ਹ ਦਿੱਤੇ ਹਨ। Public Sector Enterprises ਨੂੰ ਲੈਕੇ ਸਰਕਾਰ ਇੱਕ ਸਪਸ਼ਟ ਨੀਤੀ ਦੇ ਨਾਲ ਅੱਗੇ ਵਧ ਰਹੀ ਹੈ ਅਤੇ ਜਿੱਥੇ ਸਰਕਾਰ ਦੀ ਜ਼ਰੂਰਤ ਨਹੀਂ ਹੈਅਜਿਹੇ ਜ਼ਿਆਦਾਤਰ ਸੈਕਟਰਸ ਨੂੰ private enterprises ਦੇ ਲਈ Open ਕਰ ਰਹੀ ਹੈ। ਹੁਣੇ ਏਅਰ ਇੰਡੀਆ ਨਾਲ ਜੁੜਿਆ ਜੋ ਫੈਸਲਾ ਲਿਆ ਗਿਆ ਹੈ ਉਹ ਸਾਡੀ ਪ੍ਰਤੀਬੱਧਤਾ ਅਤੇ ਗੰਭੀਰਤਾ ਨੂੰ ਦਿਖਾਉਂਦਾ ਹੈ।

 

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਸਾਡਾ ਫੋਕਸ ਨਵੀਂ ਟੈਕਨੋਲੋਜੀ ਨਾਲ ਜੁੜੀ ਰਿਸਰਚ ਐਂਡ ਡਿਵੈਲਪਮੈਂਟ ਦੇ ਨਾਲ ਹੀ ਉਸ ਨੂੰ ਸਾਧਾਰਣ ਜਨ ਤੱਕ ਪਹੁੰਚਾਉਣ ‘ਤੇ ਵੀ ਰਿਹਾ ਹੈ। ਪਿਛਲੇ 7 ਸਾਲ ਵਿੱਚ ਤਾਂ ਸਪੇਸ ਟੈਕਨੋਲੋਜੀ ਨੂੰ ਅਸੀਂ ਲਾਸਟ ਮਾਈਲ ਡਿਲਿਵਰੀਲੀਕੇਜ ਫ੍ਰੀ ਅਤੇ ਟ੍ਰਾਸਪੇਰੈਂਟ ਗਵਰਨੈਂਸ ਦਾ ਅਹਿਮ Tool ਬਣਾਇਆ ਹੈ। ਗ਼ਰੀਬਾਂ ਦੇ ਘਰਾਂਸੜਕਾਂ ਅਤੇ ਦੂਸਰੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਵਿੱਚ Geo tagging ਦਾ ਉਪਯੋਗ ਹੋਵੇਸੈਟੇਲਾਈਟ ਇਮੇਜਰੀ ਨਾਲ ਵਿਕਾਸ ਕਾਰਜਾਂ ਦੀ ਮੌਨੀਟਰਿੰਗ ਹੋਵੇਫਸਲ ਬੀਮਾ ਯੋਜਨਾ ਦੇ ਤਹਿਤ ਤੇਜ਼ੀ ਨਾਲ ਕਲੇਮ ਸੈਟਲ ਕਰਨਾ ਹੋਵੇ, NAVIC system ਨਾਲ ਕਰੋੜਾਂ ਮਛੇਰਿਆਂ ਦੀ ਮਦਦ ਹੋਵੇਡਿਜ਼ਾਸਟਰ ਮੈਨੇਜਮੈਂਟ ਨਾਲ ਜੁੜੀ ਪਲਾਨਿੰਗ ਹੋਵੇਹਰ ਪੱਧਰ ‘ਤੇ ਸਪੇਸ ਟੈਕਨੋਲੋਜੀਗਵਰਨੈਂਸ ਨੂੰ ਪ੍ਰੋਐਕਟਿਵ ਅਤੇ ਟ੍ਰਾਂਸਪੇਰੈਂਟ ਬਣਾਉਣ ਵਿੱਚ ਮਦਦ ਕਰ ਰਹੀ ਹੈ।

ਸਾਥੀਓ,

ਟੈਕਨੋਲੋਜੀ ਜਦੋਂ ਸਭ ਦੀ ਪਹੁੰਚ ਵਿੱਚ ਹੁੰਦੀ ਹੈ,  ਤਦ ਕਿਵੇਂ ਪਰਿਵਰਤਨ ਹੋ ਸਕਦੇ ਹਨ ਇਸ ਦੀ ਇੱਕ ਹੋਰ ਉਦਾਹਰਣ ਡਿਜੀਟਲ ਟੈਕਨੋਲੋਜੀ ਹੈ। ਅੱਜ ਅਗਰ ਭਾਰਤ ਦੁਨੀਆ ਦੀਆਂ ਟੌਪ ਦੀਆਂ ਡਿਜੀਟਲ ਇਕਨੌਮੀਜ਼ ਵਿੱਚੋਂ ਇੱਕ ਹੈ,  ਤਾਂ ਇਸ ਦੇ ਪਿੱਛੇ ਦਾ ਬੜਾ ਕਾਰਨ ਇਹ ਹੈ ਕਿ ਅਸੀਂ ਡੇਟਾ ਦੀ ਤਾਕਤ ਨੂੰ ਗ਼ਰੀਬ ਤੋਂ ਗ਼ਰੀਬ ਨੂੰ ਵੀ ਸੁਲਭ ਕਰਵਾਇਆ ਹੈ। ਇਸ ਲਈ ਅੱਜ ਜਦੋਂ ਅਸੀਂ Cutting edge technology ਲਈ ਸਪੇਸ ਨੂੰ explore ਕਰ ਰਹੇ ਹਾਂ,  ਤਦ ਸਾਨੂੰ ਉਸ ਨਾਗਰਿਕ ਨੂੰ ਯਾਦ ਰੱਖਣਾ ਹੈ,  ਜੋ ਅੰਤਿਮ ਪਾਏਦਾਨ ‘ਤੇ ਖੜ੍ਹਾ ਹੈ। ਸਾਨੂੰ ਯਾਦ ਰੱਖਣਾ ਹੈ ਕਿ ਭਵਿੱਖ ਦੀ ਟੈਕਨੋਲੋਜੀ ਨਾਲ ਸਾਨੂੰ ਦੂਰ-ਦਰਾਜ ਦੇ ਪਿੰਡ ਵਿੱਚ ਗ਼ਰੀਬ ਤੋਂ ਗ਼ਰੀਬ ਨੂੰ ਉੱਤਮ ਰਿਮੋਟ ਹੈਲਥਕੇਅਰ,  ਬਿਹਤਰ ਵਰਚੁਅਲ ਐਜੂਕੇਸ਼ਨ,  Natural Disasters ਤੋਂ ਬਿਹਤਰ ਅਤੇ ਪ੍ਰਭਾਵੀ ਸੁਰੱਖਿਆ,  ਐਸੇ ਅਨੇਕ ਸਮਾਧਾਨ ਦੇਸ਼ ਦੇ ਹਰ ਵਰਗ,  ਹਰ ਕੋਨੇ ਤੱਕ ਪਹੁੰਚਾਉਣੇ ਹਨ। ਅਤੇ ਅਸੀਂ ਸਭ ਜਾਣਦੇ ਹਾਂ ਕਿ ਇਸ ਵਿੱਚ ਸਪੇਸ ਟੈਕਨੋਲੋਜੀ ਦਾ ਬਹੁਤ ਯੋਗਦਾਨ ਹੋ ਸਕਦਾ ਹੈ।

ਸਾਥੀਓ,

ਭਾਰਤ ਦੁਨੀਆ ਦੇ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਦੇ ਪਾਸ ਪੁਲਾੜ ਵਿੱਚ end to end capability ਹੈ। ਅਸੀਂ ਸਪੇਸ ਟੈਕਨੋਲੋਜੀ ਦੇ ਸਾਰੇ ਪਹਿਲੂਆਂ ਜਿਵੇਂ ਸੈਟੇਲਾਈਟਸ,  ਲਾਂਚ ਵਹੀਕਲਸ,  ਐਪਲੀਕੇਸ਼ਨਸ ਤੋਂ ਲੈ ਕੇ ਇੰਟਰ-ਪਲੈਨੇਟਰੀ ਮਿਸ਼ਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਅਸੀਂ efficiency ਨੂੰ ਆਪਣੇ ਬ੍ਰਾਂਡ ਦਾ ਅਹਿਮ ਹਿੱਸਾ ਬਣਾਇਆ ਹੈ  ਅੱਜ ਜਦੋਂ information age ਤੋਂ ਅਸੀਂ space age ਦੀ ਤਰਫ਼ ਵਧ ਰਹੇ ਹਾਂ,  ਤਦ ਇਸ efficiency ਦੀ brand value ਨੂੰ ਸਾਨੂੰ ਹੋਰ ਸਸ਼ਕਤ ਕਰਨਾ ਹੈ। Space exploration ਦੀ process ਹੋਵੇ ਜਾਂ ਫਿਰ space technology ਦੀ ਐਪਲੀਕੇਸ਼ਨ,  efficiency ਅਤੇ affordability ਨੂੰ ਸਾਨੂੰ ਨਿਰੰਤਰ ਪ੍ਰਮੋਟ ਕਰਨਾ ਹੈ ਆਪਣੀ ਤਾਕਤ ਨਾਲ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਗਲੋਬਲ ਸਪੇਸ ਸੈਕਟਰ ਵਿੱਚ ਸਾਡੀ ਹਿੱਸੇਦਾਰੀ ਦਾ ਵਧਣਾ ਤੈਅ ਹੈ  ਹੁਣ ਸਾਨੂੰ space components  ਦੇ ਸਪਲਾਇਰ ਨਾਲ ਅੱਗੇ ਵਧ ਕੇ end to end space-systems ਦੀ ਸਪਲਾਈ ਚੇਨ ਦਾ ਹਿੱਸਾ ਬਣਨਾ ਹੈ। ਇਹ ਆਪ ਸਭ ਦੀ,  ਸਭ ਸਟੇਕਹੋਲਡਰਸ ਦੀ ਪਾਰਟਨਰਸ਼ਿਪ ਨਾਲ ਹੀ ਸੰਭਵ ਹੈ।  ਇੱਕ ਪਾਰਟਨਰ  ਦੇ ਤੌਰ ਤੇ ਸਰਕਾਰ ਹਰ ਪੱਧਰ ‘ਤੇ,  ਇੰਡਸਟ੍ਰੀ ਨੂੰ,  ਯੁਵਾ ਇਨੋਵੇਟਰਸ ਨੂੰ,  ਸਟਾਰਟ ਅੱਪਸ ਨੂੰ ਸਪੋਰਟ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ

ਸਾਥੀਓ,

ਸਟਾਰਟ ਅੱਪਸ ਦਾ ਇੱਕ ਮਜ਼ਬੂਤ ਈਕੋਸਿਸਟਮ ਵਿਕਸਿਤ ਕਰਨ ਦੇ ਲਈ ਪਲੈਟਫਾਰਮ ਅਪ੍ਰੋਚ ਬਹੁਤ ਜ਼ਰੂਰੀ ਹੈ। ਐਸੀ ਅਪ੍ਰੋਚ ਜਿੱਥੇ ਇੱਕ open access public controlled platform ਸਰਕਾਰ ਬਣਾਉਂਦੀ ਹੈ ਅਤੇ ਫਿਰ ਉਸ ਨੂੰ industry ਅਤੇ enterprise ਦੇ ਲਈ ਉਪਲਬਧ ਕਰਵਾਇਆ ਜਾਂਦਾ ਹੈ। ਉਸ ਬੇਸਿਕ ਪਲੈਟਫਾਰਮ ‘ਤੇ ਆਂਟਰਪ੍ਰੇਨਿਉਰ ਨਵੇਂ solutions ਤਿਆਰ ਕਰਦੇ ਹਨ। ਡਿਜੀਟਲ ਪੇਮੈਂਟਸ ਦੇ ਲਈ ਸਰਕਾਰ ਨੇ ਸਭ ਤੋਂ ਪਹਿਲਾਂ UPI ਪਲੈਟਫਾਰਮ ਬਣਾਇਆ। ਅੱਜ ਇਸੇ ਪਲੈਟਫਾਰਮ ‘ਤੇ ਫਿਨਟੈੱਕ ਸਟਾਰਟਅੱਪਸ ਦਾ ਨੈੱਟਵਰਕ ਸਸ਼ਕਤ ਹੋ ਰਿਹਾ ਹੈ। ਸਪੇਸ ਸੈਕਟਰ ਵਿੱਚ ਵੀ ਐਸੀ ਹੀ ਪਲੈਟਫਾਰਮ ਅਪ੍ਰੋਚ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।  ISRO ਦੀਆਂ facilities ਤੱਕ ਐਕਸੈੱਸ ਹੋਵੇ,  ਇਨਸਪੇਸ ਹੋਵੇ,  New space India limited ਹੋਵੇ,  ਐਸੇ ਹਰ ਪਲੈਟਫਾਰਮ ਨਾਲ ਸਟਾਰਟਅੱਪਸ ਅਤੇ ਪ੍ਰਾਈਵੇਟ ਸੈਕਟਰ ਨੂੰ ਬੜੀ ਸਪੋਰਟ ਮਿਲ ਰਹੀ ਹੈ। Geo-spatial mapping sector ਨਾਲ ਜੁੜੇ ਨਿਯਮ-ਕਾਇਦੇ ਵੀ ਸਰਲ ਕੀਤੇ ਗਏ ਹਨ,  ਤਾਕਿ start-ups ਅਤੇ private enterprise ਨਵੀਆਂ ਸੰਭਾਵਨਾਵਾਂ ਤਲਾਸ਼ ਕਰ ਸਕਣ  ਡ੍ਰੋਨਸ ਨੂੰ ਲੈ ਕੇ ਵੀ ਐਸੇ ਹੀ ਪਲੈਟਫਾਰਮਸ ਵਿਕਸਿਤ ਕੀਤੇ ਜਾ ਰਹੇ ਹਨ,  ਤਾਕਿ ਅਲੱਗ-ਅਲੱਗ ਸੈਕਟਰ ਵਿੱਚ ਡ੍ਰੋਨ ਟੈਕਨੋਲੋਜੀ ਦਾ ਉਪਯੋਗ ਹੋ ਸਕੇ 

ਸਾਥੀਓ,

ਅੱਜ 11 ਅਕਤੂਬਰ ਨੂੰ,  International Day of the Girl Child ਵੀ ਹੁੰਦਾ ਹੈ  ਸਾਡੇ ਵਿੱਚੋਂ ਕੌਣ ਭੁੱਲ ਸਕਦਾ ਹੈ।  ਭਾਰਤ ਦੇ Mars Mission ਦੀਆਂ ਉਹ ਤਸਵੀਰਾਂਜਦੋਂ ਭਾਰਤ ਦੀ ਮਹਿਲਾ ਵਿਗਿਆਨੀ,  ਇਸ ਮਿਸ਼ਨ ਦੀ ਸਫ਼ਲਤਾ ਦਾ ਜਸ਼ਨ ਮਨਾ ਰਹੀ ਸੀ  ਮੈਨੂੰ ਵਿਸ਼ਵਾਸ ਹੈ,  ਸਪੇਸ ਸੈਕਟਰ ਵਿੱਚ ਹੋ ਰਹੇ ਰਿਫਾਰਮਸ,  ਇਸ ਖੇਤਰ ਵਿੱਚ Women Participation ਨੂੰ ਹੋਰ ਜ਼ਿਆਦਾ ਵਧਾਉਣਗੇ।

ਸਾਥੀਓ,

ਅੱਜ ਇੱਥੇ ਆਪ ਸਭ ਸਾਥੀਆਂ ਨੇ ਹੋਰ ਗੱਲਾਂ ਨੂੰ ਲੈ ਕੇ ਵੀ ਆਪਣੇ ਸੁਝਾਅ ਦਿੱਤੇ ਹਨ। ਤੁਹਾਡੇ Inputs ਅਤੇ Suggestions ਅਜਿਹੇ ਸਮੇਂ ਆਏ ਹਨ ਜਦੋਂ Spacecom Policy ਅਤੇ remote sensing policy ਨੂੰ finalize ਕਰਨ ਦਾ ਕੰਮ ਆਖਰੀ ਪੜਾਅ ਵਿੱਚ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਰੇ ਸਟੇਕਹੋਲਡਰਸ  ਦੇ active engagements ਨਾਲ ਦੇਸ਼ ਨੂੰ ਇੱਕ ਬਿਹਤਰ ਪਾਲਿਸੀ ਬਹੁਤ ਜਲਦੀ ਹੀ ਮਿਲੇਗੀ

ਸਾਥੀਓ,

ਅੱਜ ਅਸੀਂ ਜੋ ਨਿਰਣਾ ਲਵਾਂਗੇ,  ਜੋ ਨੀਤੀਗਤ ਸੁਧਾਰ ਕਰਾਂਗੇ,  ਉਨ੍ਹਾਂ ਦਾ ਪ੍ਰਭਾਵ ਆਉਣ ਵਾਲੀਆਂ ਪੀੜੀਆਂ ‘ਤੇ ਪਵੇਗਾ,  ਆਉਣ ਵਾਲੇ 25 ਵਰ੍ਹਿਆਂ ਤੇ ਪਵੇਗਾ। ਅਸੀਂ ਦੇਖਿਆ ਹੈ ਕਿ 20ਵੀਂ ਸਦੀ ਵਿੱਚ Space ਅਤੇ Space ‘ਤੇ ਰਾਜ ਕਰਨ ਦੀ ਪ੍ਰਵਿਰਤੀ ਨੇ ਦੁਨੀਆ ਦੇ ਦੇਸ਼ਾਂ ਨੂੰ ਕਿਸ ਤਰ੍ਹਾਂ ਵੰਡਿਆ।  ਹੁਣ 21ਵੀਂ ਸਦੀ ਵਿੱਚ Space,  ਦੁਨੀਆ ਨੂੰ ਜੋੜਨ ਵਿੱਚ,  Unite ਕਰਨ ਵਿੱਚ ਅਹਿਮ ਭੂਮਿਕਾ ਨਿਭਾਏ,  ਇਹ ਭਾਰਤ ਨੂੰ ਸੁਨਿਸ਼ਚਿਤ ਕਰਨਾ ਹੋਵੇਗਾ ਜਦੋਂ ਭਾਰਤ ਆਪਣੀ ਆਜ਼ਾਦੀ  ਦੇ 100 ਵਰ੍ਹੇ ਮਨਾਏਗਾ,  ਤਾਂ ਭਾਰਤ ਜਿਸ ਉਚਾਈ ‘ਤੇ ਹੋਵੇਗਾਉਸ ਵਿੱਚ ਆਪ ਸਭ ਦਾ,  ਸਾਡਾ ਸਭ ਦਾ ਯੋਗਦਾਨ ਮੱਹਤਵਪੂਰਨ ਹੋਵੇਗਾ  ਇਸ ਅਹਿਸਾਸ,  ਇਸ ਜ਼ਿੰਮੇਵਾਰੀ-ਬੋਧ-Sense of Responsibility  ਦੇ ਨਾਲ ਹੀ ਸਾਨੂੰ ਅੱਗੇ ਵਧਣਾ ਹੈ। ਸਭ  ਦੇ ਪ੍ਰਯਾਸ ਨਾਲ ਹੀ ਜਨਹਿਤ ਅਤੇ ਰਾਸ਼ਟਰਹਿਤ ਵਿੱਚ Cutting edge technology ਦੇ ਲਈ ਪੁਲਾੜ ਦੀਆਂ ਅਸੀਮ ਸੰਭਾਵਨਾਵਾਂ ਨੂੰ ਅਸੀਂ ਨਵੇਂ ਆਕਾਸ਼ ਤੱਕ ਲੈ ਕੇ ਜਵਾਂਗੇ,  ਇਸੇ ਵਿਸ਼ਵਾਸ  ਦੇ ਨਾਲ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ!

ਧੰਨਵਾਦ!

 

 

 ******************

ਡੀਐੱਸ/ਐੱਸਐੱਚ/ਡੀਕੇ(Release ID: 1763122) Visitor Counter : 207