ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਡਿਜੀਟਲ ਉਪਕਰਣਾਂ ਦੀ ਲਤ ਤੋਂ ਸਾਵਧਾਨ ਕੀਤਾ
ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਸਿੱਖਿਅਤ ਕਰਨ ਲਈ ਮਸ਼ਹੂਰ ਹਸਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ
प्रविष्टि तिथि:
08 OCT 2021 7:26PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਮੋਬਾਈਲ ਫੋਨ ਜਿਹੇ ਡਿਜੀਟਲ ਉਪਕਰਣਾਂ ਦੀ ਲਤ ਤੋਂ ਬਚਣ ਦੀ ਜ਼ਰੂਰਤ ਬਾਰੇ ਨੌਜਵਾਨਾਂ ਵਿਚਕਾਰ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ।
ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਭਿੰਨ ਖੇਤਰਾਂ ਵਿੱਚ ਉਪਲਬਧੀ ਹਾਸਲ ਕਰਨ ਵਾਲੇ ਲੇਖਕਾਂ, ਸਮਾਜਿਕ ਕਾਰਕੁਨਾਂ, ਉੱਦਮੀ ਅਤੇ ਪਰਵਤਾਰੋਹੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨ ਬਾਲਗ਼ਾਂ ਨੂੰ ਡਿਜੀਟਲ ਉਪਕਰਣਾਂ ਦੇ ਲਗਾਤਾਰ ਉਪਯੋਗ ਅਤੇ ਇੰਟਰਨੈੱਟ ’ਤੇ ਜ਼ਿਆਦਾ ਨਿਰਭਰਤਾ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਪ ਰਾਸ਼ਟਰਪਤੀ ਨੇ ਕਿਹਾ, ‘‘ਇਹ ਰਚਨਾਤਮਕਤਾ ਅਤੇ ਮੌਲਿਕ ਸੋਚ ਨੂੰ ਖ਼ਤਮ ਕਰ ਦੇਵੇਗਾ।’
ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਮਸ਼ਹੂਰ ਹਸਤੀਆਂ ਨੂੰ, ਨੌਜਵਾਨਾਂ ਨੂੰ ਜਿਨਸੀ ਸ਼ੋਸ਼ਣ ਅਤੇ ਨਸ਼ੀਲੇ ਪਦਾਰਥਾਂ ਦੀ ਲਤ ਵਰਗੀਆਂ ਵਿਭਿੰਨ ਸਮਾਜਿਕ ਬੁਰਾਈਆਂ ਨੂੰ ਲੈ ਕੇ ਸਿੱਖਿਅਤ ਕਰਨ ਬਾਰੇ ਅਗਵਾਈ ਕਰਨ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨਾਂ ਨੂੰ ਜਲਵਾਯੂ ਪਰਿਵਰਤਨ ਦੇ ਵਿਪਰੀਤ ਪ੍ਰਭਾਵਾਂ ਅਤੇ ਪ੍ਰਕਿਰਤੀ ਅਤੇ ਜਲ ਸੋਮਿਆਂ ਦੀ ਰਾਖੀ ਕਰਨ ਦੀ ਜ਼ਰੂਰਤ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਕਬੱਡੀ ਜਿਹੀਆਂ ਭਾਰਤੀ ਖੇਡਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇ। ਨੌਜਵਾਨਾਂ ਨੂੰ ਸਰੀਰਕ ਰੂਪ ਨਾਲ ਫਿਟ ਰਹਿਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨੇ ਸਰੀਰਕ ਫਿਟਨਸ ਦੇ ਮਹੱਤਵ ਨੂੰ ਦੱਸਿਆ ਹੈ। ਉਪ ਰਾਸ਼ਟਰਪਤੀ ਨੇ ਕਿਹਾ, ‘‘ਜੇਕਰ ਕੋਈ ਸਰੀਰਕ ਰੂਪ ਨਾਲ ਤੰਦਰੁਸਤ ਹੈ ਤਾਂ ਉਹ ਮਾਨਸਿਕ ਰੂਪ ਨਾਲ ਫੁਰਤੀਲਾ ਹੋ ਸਕਦਾ ਹੈ।’
ਸ਼੍ਰੀ ਨਾਇਡੂ ਨੇ ਨੌਜਵਾਨਾਂ ਵਿਚਕਾਰ ‘‘ਸਾਂਝਾ ਕਰਨ ਅਤੇ ਦੇਖਭਾਲ਼ ਕਰਨ’ ਦੀ ਪ੍ਰਵਿਰਤੀ ਨੂੰ ਵਿਕਸਿਤ ਕਰਨ ਦੇ ਮਹੱਤਵ ’ਤੇ ਵੀ ਬਲ ਦਿੱਤਾ। ਉਨ੍ਹਾਂ ਨੇ ਕਿਹਾ, ‘‘ਸਾਂਝਾ ਕਰਨਾ ਅਤੇ ਦੇਖਭਾਲ਼ ਕਰਨਾ ਭਾਰਤੀ ਦਰਸ਼ਨ ਦੇ ਬੁਨਿਆਦੀ ਤੱਤ ਹਨ।’’
ਇਸ ਪ੍ਰੋਗਰਾਮ ਵਿੱਚ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਬੀ. ਡੀ. ਮਿਸ਼ਰਾ (ਸੇਵਾਮੁਕਤ), ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਅਤੇ ਹੋਰ ਹਾਜ਼ਰ ਸਨ।
***************
ਐੱਮਐੱਸ/ਆਰਕੇ
(रिलीज़ आईडी: 1762309)
आगंतुक पटल : 265