PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
07 OCT 2021 6:49PM by PIB Chandigarh
• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 92.63 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
• ਪਿਛਲੇ 24 ਘੰਟਿਆਂ ਵਿੱਚ 22,431 ਨਵੇਂ ਮਾਮਲੇ
• ਐਕਟਿਵ ਕੇਸ ਕੁੱਲ ਮਾਮਲਿਆਂ ਦੇ 1% ਤੋਂ ਘੱਟ ਹੁੰਦੇ ਹਨ, ਜੋ ਵਰਤਮਾਨ ਵਿੱਚ 0.72% ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ
• ਭਾਰਤ ਵਿੱਚ ਐਕਟਿਵ ਕੇਸਲੋਡ 2,44,198 ‘ਤੇ ਹੈ; 204ਦਿਨਾਂ ਵਿੱਚ ਸਭ ਤੋਂ ਘੱਟ
• ਵਰਤਮਾਨ ਵਿੱਚ ਰਿਕਵਰੀ ਦਰ 97.95%; ਮਾਰਚ 2020 ਤੋਂ ਸਭ ਤੋਂ ਵੱਧ
• ਪਿਛਲੇ 24 ਘੰਟਿਆਂ ਦੌਰਾਨ 24,602 ਰਿਕਵਰੀ ਹੋਈ, ਕੁੱਲ ਰਿਕਵਰੀਆਂ 3,32,00,258 ਹਨ
• ਹਫ਼ਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 1.68% ਹੈ; ਪਿਛਲੇ 104 ਦਿਨਾਂ ਲਈ 3% ਤੋਂ ਹੇਠਾਂ,
• 1.57% ਦੀ ਰੋਜ਼ਾਨਾ ਸਕਾਰਾਤਮਕਤਾ ਦਰ;ਪਿਛਲੇ 38 ਦਿਨਾਂ ਲਈ 3% ਤੋਂ ਹੇਠਾਂ
• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ 57.86 ਕਰੋੜ ਟੈਸਟ ਕੀਤੇ ਗਏ (ਕੁੱਲ)
#Unite2FightCorona#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
ਭਾਰਤ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਨੇ 92.63 ਕਰੋੜ ਨੂੰ ਪਾਰ ਕਰ ਲਿਆ ਹੈ
ਪਿਛਲੇ 24 ਘੰਟਿਆਂ ਵਿੱਚ 43.09 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ
ਰਿਕਵਰੀ ਦਰ ਇਸ ਸਮੇਂ 97.95 ਫੀਸਦੀ ਹੈ; ਮਾਰਚ 2020 ਤੋਂ ਸਭ ਤੋਂ ਵੱਧ
ਪਿਛਲੇ 24 ਘੰਟਿਆਂ ਦੌਰਾਨ 22,431 ਨਵੇਂ ਕੇਸ ਸਾਹਮਣੇ ਆਏ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,44,198 ਹੋਈ; ਕੁੱਲ ਮਾਮਲਿਆਂ ਦਾ 0.72 ਫੀਸਦੀ
ਹਫ਼ਤਾਵਰੀ ਪਾਜ਼ਿਟਿਵਿਟੀ ਦਰ 1.68 ਫੀਸਦੀ ਹੋਈ; ਪਿਛਲੇ 104 ਦਿਨਾਂ ਤੋਂ 3 ਫੀਸਦੀ ਤੋਂ ਘੱਟ
ਪਿਛਲੇ 24 ਘੰਟਿਆਂ ਵਿੱਚ 43,09,525 ਵੈਕਸੀਨ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 92.63 ਕਰੋੜ (92,63,68,608) ਦੇ ਕੁੱਲ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ 90,14,182 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।
ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ ਹੇਠਾਂ ਦਿੱਤੇ ਗਏ ਹਨ:
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,74,457
|
ਦੂਜੀ ਖੁਰਾਕ
|
89,67,785
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,56,797
|
ਦੂਜੀ ਖੁਰਾਕ
|
1,51,98,102
|
18 ਤੋਂ 44 ਉਮਰ ਵਰਗ
|
ਪਹਿਲੀ ਖੁਰਾਕ
|
37,46,12,592
|
ਦੂਜੀ ਖੁਰਾਕ
|
9,41,31,072
|
45 ਤੋਂ 59 ਸਾਲ ਤਕ ਉਮਰ ਵਰਗ
|
ਪਹਿਲੀ ਖੁਰਾਕ
|
16,30,05,166
|
ਦੂਜੀ ਖੁਰਾਕ
|
8,04,01,016
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
10,32,00,268
|
ਦੂਜੀ ਖੁਰਾਕ
|
5,81,21,353
|
ਕੁੱਲ
|
92,63,68,608
|
ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,32,00,258 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 24,602 ਮਰੀਜ਼ ਠੀਕ ਹੋਏ ਹਨ।
ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.95 ਫੀਸਦੀ ਹੈ ਗਈ ਹੈ। ਰਿਕਵਰੀ ਰੇਟ ਇਸ ਸਮੇਂ ਮਾਰਚ 2020 ਤੋਂ ਬਾਅਦ ਆਪਣੇ ਉੱਚਤਮ ਸਿਖਰ 'ਤੇ ਹੈ।
ਦੇਸ਼ ਵਿੱਚ ਪਿਛਲੇ 102 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 22,431 ਨਵੇਂ ਕੇਸ ਸਾਹਮਣੇ ਆਏ ਹਨ।
ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 2,44,198 ਹੈ, ਜੋ ਕਿ 204 ਦਿਨਾਂ ਵਿੱਚ ਸਭ ਤੋਂ ਘੱਟ ਹਨI ਮੌਜੂਦਾ ਐਕਟਿਵ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ 0.72 ਫੀਸਦੀ ਬਣਦੇ ਹਨI
ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 14,31,819ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 57.86 ਕਰੋੜ ਤੋਂ ਵੱਧ (57,86,57,484) ਟੈਸਟ ਕੀਤੇ ਗਏ ਹਨ।
ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 104 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਰਹਿ ਰਹੀ ਹੈ,ਇਸ ਸਮੇਂ 1.68 ਫੀਸਦੀ ਹੈ, ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 1.57 ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ ਪਿਛਲੇ 121 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।
https://pib.gov.in/PressReleseDetail.aspx?PRID=1761619
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਟੀਕੇ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 93.94 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
7.64 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ ਉਪਲਬਧ ਹਨ
ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।
ਟੀਕਿਆਂ ਦੀਆਂ ਖੁਰਾਕਾਂ
|
(07ਅਕਤੂਬਰ 2021 ਤੱਕ)
|
ਸਪਲਾਈ ਕੀਤੀਆਂ ਗਈਆਂ ਖੁਰਾਕਾਂ
|
93,94,54,695
|
ਬੈਲੰਸ ਉਪਲਬਧ
|
7,64,75,975
|
ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 93.94ਕਰੋੜ ਤੋਂ ਵੀ ਜ਼ਿਆਦਾ (93,94,54,695) ਟੀਕਿਆਂ ਦੀਆਂ ਖੁਰਾਕਾਂ ਭਾਰਤ ਸਰਕਾਰ (ਮੁਫ਼ਤ ਚੈਨਲ) ਅਤੇ ਸਿੱਧੀ ਰਾਜ ਖਰੀਦ ਸ਼੍ਰੇਣੀ ਦੁਆਰਾ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 7.64 ਕਰੋੜ (7,64,75,975) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।
https://pib.gov.in/PressReleseDetail.aspx?PRID=1761617
ਪ੍ਰਧਾਨ ਮੰਤਰੀ ਨੇ ਪੀਐੱਮ ਕੇਅਰਸ ਦੇ ਤਹਿਤ ਸਥਾਪਿਤ ਪੀਐੱਸਏ ਆਕਸੀਜਨ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤੇ
ਪ੍ਰਧਾਨ ਮੰਤਰੀ ਨੇ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 35 ਪੀਐੱਸਏ ਆਕਸੀਜਨ ਪਲਾਂਟ ਸਮਰਪਿਤ ਕੀਤੇ
ਪੀਐੱਸਏ ਆਕਸੀਜਨ ਪਲਾਂਟ ਹੁਣ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਾਲੂ ਹੋ ਗਏ ਹਨ
ਸਰਕਾਰ ਦੇ ਮੁਖੀ ਵਜੋਂ ਅਖੰਡ ਯਾਤਰਾ ਦੇ 21ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ‘ਤੇ ਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ
"ਉੱਤਰਾਖੰਡ ਦੀ ਧਰਤੀ ਨਾਲ ਮੇਰਾ ਰਿਸ਼ਤਾ ਸਿਰਫ਼ ਦਿਲ ਦਾ ਹੀ ਨਹੀਂ ਬਲਕਿ ਕਰਮ ਦਾ ਵੀ ਹੈ, ਨਾ ਸਿਰਫ਼ ਸਤ ਦਾ ਬਲਕਿ ਤੱਤ ਦਾ ਵੀ ਹੈ"
“ਭਾਰਤ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਇੰਨੇ ਘੱਟ ਸਮੇਂ ਵਿੱਚ ਜੋ ਸੁਵਿਧਾਵਾਂ ਤਿਆਰ ਕੀਤੀਆਂ ਹਨ ਉਹ ਸਾਡੇ ਦੇਸ਼ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਮਹਾਮਾਰੀ ਤੋਂ ਪਹਿਲਾਂ ਦੀ ਸਿਰਫ਼ ਇੱਕ ਟੈਸਟਿੰਗ ਲੈਬ ਤੋਂ ਤਕਰੀਬਨ 3000 ਟੈਸਟਿੰਗ ਲੈਬਾਂ ਦਾ ਇੱਕ ਨੈੱਟਵਰਕ ਬਣਾਇਆ ਗਿਆ”
“ਜਿਵੇਂ ਜਿਵੇਂ ਮੰਗ ਵਧੀ, ਭਾਰਤ ਨੇ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ 10 ਗੁਣਾ ਤੋਂ ਵੱਧ ਵਧਾਇਆ"
“ਬਹੁਤ ਜਲਦੀ ਹੀ ਭਾਰਤ ਟੀਕਾਕਰਣ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗਾ”
“ਹੁਣ ਸਰਕਾਰ ਇਸ ਗੱਲ ਦੀ ਉਡੀਕ ਨਹੀਂ ਕਰਦੀ ਕਿ ਨਾਗਰਿਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਅਤੇ ਫਿਰ ਕਾਰਵਾਈ ਕਰੀਏ। ਇਹ ਭੁਲੇਖਾ ਸਰਕਾਰੀ ਮਾਨਸਿਕਤਾ ਅਤੇ ਸਿਸਟਮ ਤੋਂ ਦੂਰ ਕੀਤਾ ਜਾ ਰਿਹਾ ਹੈ। ਹੁਣ ਸਰਕਾਰ ਨਾਗਰਿਕਾਂ ਪਾਸ ਜਾਂਦੀ ਹੈ।”
"6-7 ਵਰ੍ਹੇ ਪਹਿਲਾਂ ਤੱਕ, ਸਿਰਫ਼ ਕੁਝ ਰਾਜਾਂ ਵਿੱਚ ਏਮਸ ਦੀ ਸੁਵਿਧਾ ਉਪਲਭਦ ਸੀ, ਅੱਜ ਏਮਸ ਨੂੰ ਹਰ ਰਾਜ ਵਿੱਚ ਲਿਜਾਣ ਦਾ ਕੰਮ ਕੀਤਾ ਜਾ ਰਿਹਾ ਹੈ"
“ਸਰਕਾਰ ਦਾ ਇਹ ਵੀ ਟੀਚਾ ਹੈ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਮੈਡੀਕਲ ਕਾਲਜ ਹੋਣਾ ਚਾਹੀਦਾ ਹੈ”
“ਸਿਰਫ਼ 2 ਸਾਲਾਂ ਦੇ ਅੰਦਰ, ਰਾਜ ਵਿੱਚ ਤਕਰੀਬਨ 6 ਲੱਖ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਮਿਲ ਗਏ ਹਨ। 2019 ਵਿੱਚ ਉੱਤਰਾਖੰਡ ਦੇ 1,30,000 ਘਰਾਂ ਤੋਂ, ਹੁਣ ਉੱਤਰਾਖੰਡ ਦੇ 7,10,000 ਘਰਾਂ ਨੂੰ ਪਾਈਪ ਜ਼ਰੀਏ ਪਾਣੀ ਮਿਲ ਰਿਹਾ ਹੈ।”
“ਸਰਕਾਰ ਹਰ ਸੈਨਿਕ, ਹਰ ਸਾਬਕਾ ਸੈਨਿਕ ਦੇ ਹਿਤਾਂ ਪ੍ਰਤੀ ਬਹੁਤ ਗੰਭੀਰ ਹੈ। ਸਾਡੀ ਸਰਕਾਰ ਨੇ ਵੰਨ ਰੈਂਕ ਵੰਨ ਪੈਨਸ਼ਨ ਲਾਗੂ ਕਰਕੇ ਹਥਿਆਰਬੰਦ ਬਲਾਂ ਤੋਂ ਸਾਡੇ ਭਰਾਵਾਂ ਦੀ 40 ਵਰ੍ਹੇ ਪੁਰਾਣੀ ਮੰਗ ਨੂੰ ਪੂਰਾ ਕੀਤਾ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ-AIIMS) ਰਿਸ਼ੀਕੇਸ਼, ਉੱਤਰਾਖੰਡ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਐੱਮ ਕੇਅਰਸ ਦੇ ਅਧੀਨ ਸਥਾਪਿਤ ਕੀਤੇ ਗਏ 35 ਪ੍ਰੈਸ਼ਰ ਸਵਿੰਗ ਅਧਿਸੋਖਣ (ਪੀਐੱਸਏ) ਆਕਸੀਜਨ ਪਲਾਂਟ ਦੇਸ਼ ਨੂੰ ਸਮਰਪਿਤ ਕੀਤੇ। ਇਸਦੇ ਨਾਲ, ਹੁਣ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਮਿਸ਼ਨਡ ਪੀਐੱਸਏ ਆਕਸੀਜਨ ਪਲਾਂਟ ਮੁਹੱਈਆ ਹੋ ਜਾਣਗੇ। ਇਸ ਅਵਸਰ ‘ਤੇ ਕੇਂਦਰੀ ਮੰਤਰੀ, ਉੱਤਰਾਖੰਡ ਦੇ ਰਾਜਪਾਲ, ਮੁੱਖ ਮੰਤਰੀ, ਰਾਜ ਮੰਤਰੀ ਅਤੇ ਹੈਲਥ ਕੇਅਰ ਪ੍ਰੋਫੈਸ਼ਨਲ ਮੌਜੂਦ ਸਨ।
ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਅੱਜ ਤੋਂ ਨਵਰਾਤ੍ਰਿਆਂ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਵਰਾਤ੍ਰਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਸ਼ੈਲਪੁਤਰੀ ਹਿਮਾਲਿਆ ਦੀ ਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਦਿਨ ਮੇਰਾ ਇੱਥੇ ਆਉਣਾ, ਇੱਥੇ ਆ ਕੇ ਇਸ ਮਿੱਟੀ ਨੂੰ ਮੱਥਾ ਟੇਕਣਾ, ਹਿਮਾਲਿਆ ਦੀ ਇਸ ਧਰਤੀ ਨੂੰ ਪ੍ਰਣਾਮ ਕਰਨਾ, ਇਸ ਤੋਂ ਵੱਡਾ ਅਸ਼ੀਰਵਾਦ ਜ਼ਿੰਦਗੀ ਵਿੱਚ ਹੋਰ ਕੀ ਹੋ ਸਕਦਾ ਹੈ।" ਉਨ੍ਹਾਂ ਓਲੰਪਿਕਸ ਅਤੇ ਪੈਰਾਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਰਾਜ ਨੂੰ ਵਧਾਈ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉੱਤਰਾਖੰਡ ਦੀ ਧਰਤੀ ਨਾਲ ਉਨ੍ਹਾਂ ਦੇ ਰਿਸ਼ਤੇ ਦਾ ਨੈੱਟਵਰਕ ਨਾ ਸਿਰਫ਼ ਦਿਲ ਦਾ ਹੈ, ਬਲਕਿ ਕਰਮ ਦਾ ਵੀ ਹੈ, ਨਾ ਸਿਰਫ਼ ਸਤ ਦਾ, ਬਲਕਿ ਤੱਤ ਦਾ ਵੀ ਹੈ।”
ਅੱਜ ਦੀ ਤਾਰੀਖ ਉਨ੍ਹਾਂ ਲਈ ਜੋ ਮਹੱਤਵ ਰੱਖਦੀ ਹੈ, ਉਸ ਨੂੰ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 20 ਵਰ੍ਹੇ ਪਹਿਲਾਂ ਇਸ ਦਿਨ ਉਨ੍ਹਾਂ ਨੂੰ ਜਨਤਾ ਦੀ ਸੇਵਾ ਕਰਨ ਦੀ ਨਵੀਂ ਜ਼ਿੰਮੇਵਾਰੀ ਮਿਲੀ ਸੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ, ਲੋਕਾਂ ਵਿੱਚ ਰਹਿਣ ਦੀ ਉਨ੍ਹਾਂ ਦੀ ਯਾਤਰਾ ਕਈ ਦਹਾਕਿਆਂ ਤੋਂ ਚੱਲ ਰਹੀ ਸੀ, ਪਰ ਅੱਜ ਤੋਂ 20 ਵਰ੍ਹੇ ਪਹਿਲਾਂ ਉਨ੍ਹਾਂ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਮਿਲੀ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਇਸ ਯਾਤਰਾ ਦੀ ਸ਼ੁਰੂਆਤ ਉੱਤਰਾਖੰਡ ਰਾਜ ਦੇ ਗਠਨ ਨਾਲ ਹੋਈ ਸੀ ਕਿਉਂਕਿ ਉਨ੍ਹਾਂ ਇਸ ਦੇ ਕੁਝ ਮਹੀਨਿਆਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ਼ਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਲੋਕਾਂ ਦੇ ਅਸ਼ੀਰਵਾਦ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣਗੇ। ਪ੍ਰਧਾਨ ਮੰਤਰੀ ਨੇ ਸਰਕਾਰ ਦੇ ਮੁਖੀ ਵਜੋਂ ਇਸ ਅਖੰਡ ਯਾਤਰਾ ਦੇ 21ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਦਿਆਂ ਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ।
ਸ਼੍ਰੀ ਮੋਦੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਆਕਸੀਜਨ ਪਲਾਂਟ ਉਸੇ ਧਰਤੀ ਤੋਂ ਸਮਰਪਿਤ ਕੀਤੇ ਜਾ ਰਹੇ ਹਨ ਜਿੱਥੋਂ ਯੋਗ ਅਤੇ ਆਯੁਰਵੇਦ ਜਿਹੀਆਂ ਜੀਵਨ-ਸ਼ਕਤੀਆਂ ਨੂੰ ਬਲ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਇੰਨੇ ਘੱਟ ਸਮੇਂ ਵਿੱਚ ਭਾਰਤ ਨੇ ਜੋ ਸੁਵਿਧਾਵਾਂ ਤਿਆਰ ਕੀਤੀਆਂ ਹਨ, ਉਹ ਸਾਡੇ ਦੇਸ਼ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਮਹਾਮਾਰੀ ਤੋਂ ਪਹਿਲਾਂ ਦੀ ਸਿਰਫ਼ 1 ਟੈਸਟਿੰਗ ਲੈਬ ਤੋਂ, ਤਕਰੀਬਨ 3000 ਟੈਸਟਿੰਗ ਲੈਬਾਂ ਦਾ ਨੈੱਟਵਰਕ ਉਸਾਰਿਆ ਗਿਆ।
ਭਾਰਤ ਇੱਕ ਆਯਾਤਕ ਤੋਂ ਮਾਸਕ ਅਤੇ ਕਿੱਟਾਂ ਦਾ ਨਿਰਯਾਤਕ ਬਣ ਗਿਆ ਹੈ। ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਵੀ ਨਵੇਂ ਵੈਂਟੀਲੇਟਰਾਂ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਭਾਰਤ ਨੇ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਦਾ ਤੇਜ਼ੀ ਅਤੇ ਵੱਡੇ ਪੱਧਰ 'ਤੇ ਨਿਰਮਾਣ ਕੀਤਾ ਹੈ। ਭਾਰਤ ਨੇ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਤੇਜ਼ ਟੀਕਾਕਰਣ ਮੁਹਿੰਮ ਨੂੰ ਲਾਗੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਉਹ ਸਾਡੇ ਸੰਕਲਪ, ਸਾਡੀ ਸੇਵਾ ਅਤੇ ਸਾਡੀ ਏਕਤਾ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਦਿਨਾਂ ਵਿੱਚ, ਭਾਰਤ ਇੱਕ ਦਿਨ ਵਿੱਚ 900 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਕਰਦਾ ਸੀ। ਜਿਵੇਂ ਜਿਵੇਂ ਮੰਗ ਵਧੀ, ਭਾਰਤ ਨੇ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ 10 ਗੁਣਾ ਤੋਂ ਵੱਧ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕਿਸੇ ਵੀ ਦੇਸ਼ ਲਈ ਇਹ ਕਲਪਨਾਯੋਗ ਟੀਚਾ ਨਹੀਂ ਸੀ, ਪਰ ਭਾਰਤ ਨੇ ਇਸ ਨੂੰ ਪ੍ਰਾਪਤ ਕਰ ਲਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਕੋਰੋਨਾ ਵੈਕਸੀਨ ਦੀਆਂ 93 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਬਹੁਤ ਜਲਦੀ ਭਾਰਤ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗਾ। ਉਨ੍ਹਾਂ ਕਿਹਾ ਕਿ ਭਾਰਤ ਨੇ ਕੋਵਿਨ (Cowin) ਪਲੈਟਫਾਰਮ ਬਣਾ ਕੇ ਪੂਰੀ ਦੁਨੀਆ ਨੂੰ ਰਾਹ ਦਿਖਾਇਆ ਹੈ ਜੋ ਦਿਖਾਉਂਦਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਟੀਕਾਕਰਣ ਕਿਵੇਂ ਕੀਤਾ ਜਾਂਦਾ ਹੈ।
https://pib.gov.in/PressReleseDetail.aspx?PRID=1761697
https://pib.gov.in/PressReleseDetail.aspx?PRID=1761766
https://pib.gov.in/PressReleseDetail.aspx?PRID=1761750
ਪੀਐੱਮ ਕੇਅਰਸ ਫਾਰ ਚਿਲਡਰਨ ਸਕੀਮ ਲਈ ਸਰਕਾਰ ਦਿਸ਼ਾ ਨਿਰਦੇਸ਼ ਜਾਰੀ ਕਰਦੀ ਹੈ
ਉਨ੍ਹਾਂ ਬੱਚਿਆਂ ਲਈ ਵਿਆਪਕ ਸਹਾਇਤਾ ਦੇਣ ਦੀ ਯੋਜਨਾ ਜੋ ਕੋਵਿਡ -19 ਮਹਾਂਮਾਰੀ ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਹਨ
ਪੀਐੱਮ ਕੇਅਰਸ ਫਾਰ ਚਿਲਡਰਨ ਸਕੀਮ ਜੋ 18 ਸਾਲ ਦੀ ਉਮਰ ਤੋਂ ਮਹੀਨਾਵਾਰ ਵਜੀਫਾ ਅਤੇ23 ਸਾਲ ਦੀ ਉਮਰ ‘ਤੇ 10 ਲੱਖ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪੀਐੱਮ ਕੇਅਰਸ ਫੌਰ ਚਿਲਡਰਨ ਸਕੀਮ ਲਈ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਮਈ, 2021 ਨੂੰ ਉਨ੍ਹਾਂ ਬੱਚਿਆਂ ਲਈ ਵਿਆਪਕ ਸਹਾਇਤਾ ਦੀ ਘੋਸ਼ਣਾ ਕੀਤੀ ਸੀ ਜਿਨ੍ਹਾਂ ਨੇ ਕੋਵਿਡ 19 ਮਹਾਂਮਾਰੀ ਦੇ ਕਾਰਨ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਹੈ। ਇਸ ਸਕੀਮ ਦਾ ਉਦੇਸ਼ ਉਨ੍ਹਾਂ ਬੱਚਿਆਂ ਨੂੰ ਸਿਹਤ ਬੀਮਾ ਯੋਜਨਾ ਦੇ ਜ਼ਰੀਏ ਉਨ੍ਹਾਂ ਦੇ ਕਲਿਆਣ ਵਿੱਚ ਮਦਦ ਕਰਨਾ, ਉਨ੍ਹਾਂ ਨੂੰ ਸਿੱਖਿਆ ਦੇ ਮਾਧਿਅਮ ਨਾਲ ਸਸ਼ਕਤ ਬਣਾਉਣਾ ਅਤੇ 23 ਸਾਲ ਦੀ ਉਮਰ ਹੋਣ ‘ਤੇ ਵਿੱਤੀ ਸਹਾਇਤਾ ਦੇ ਨਾਲ ਉਨ੍ਹਾਂ ਨੂੰ ਇੱਕ ਆਤਮਨਿਰਭਰ ਹੋਂਦ ਦੇ ਲਈ ਤਿਆਰ ਕਰਨਾ ਹੈ।
https://pib.gov.in/PressReleseDetail.aspx?PRID=1761718
ਮਹੱਤਵਪੂਰਨ ਟਵੀਟ
*********
ਏਐੱਸ
(Release ID: 1762024)
Visitor Counter : 141