ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਵਿਸ਼ੇਸ਼ ਰੂਪ ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ਲਈ 75 ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਹੱਬ ਸਥਾਪਿਤ ਕੀਤੇ ਜਾਣਗੇ


ਇਹ ਫ਼ੈਸਲਾ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦੇ ਅਨੁਰੂਪ ਹੈ ਅਤੇ ਇਹ ਕਮਜ਼ੋਰ ਵਰਗਾਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਸਮਾਜ ਦੇ ਹੋਰ ਵਰਗਾਂ ਦੇ ਬਰਾਬਰ ਉਠਾਉਣ ਦਾ ਫ਼ੈਸਲਾ ਵੀ ਹੈ ਤਾਕਿ ਸਾਰੇ ਮਿਲ ਕੇ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਣ ਵਿੱਚ ਯੋਗਦਾਨ ਦੇ ਸਕਣ

ਐੱਸਟੀਆਈ ਹੱਬ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ਦੀ ਜਨਸੰਖਿਆ ਲਈ ਸਥਾਈ ਆਜੀਵਿਕਾ ਦੇ ਨਿਰਮਾਣ ਲਈ ਉਪਯੁਕਤ ਅਤੇ ਪ੍ਰਸੰਗਿਕ ਟੈਕਨੋਲੋਜੀਆਂ ਦੇ ਵਿਕਾਸ , ਪੋਸ਼ਣ ਅਤੇ ਵੰਡ ਨੂੰ ਸੁਨਿਸ਼ਚਿਤ ਕਰਨ ਦੇ ਕੇਂਦਰ ਹੋਣਗੇ: ਡਾ ਜਿਤੇਂਦਰ ਸਿੰਘ

Posted On: 06 OCT 2021 5:16PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਿਥਵੀ ਵਿਗਿਆਨ ਮੰਤਰਾਲਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ  ਦਫ਼ਤਰ;  ਪਰਸੋਨਲ,  ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ;  ਪ੍ਰਮਾਣੁ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਸ਼ੇਸ਼ ਰੂਪ ਨਾਲ ਅਨੁਸੂਚਿਤ ਜਾਤੀਆਂ  (ਐੱਸਟੀ)ਅਤੇ ਅਨੁਸੂਚਿਤ ਜਨਜਾਤੀਆਂ (ਐੱਸਟੀ) ਲਈ 75 ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਹੱਬ ਸਥਾਪਤ ਕਰੇਗੀ,  ਜੋ ਨਾ ਕੇਵਲ ਵਿਗਿਆਨਿਕ ਪ੍ਰਤਿਭਾ ਨੂੰ ਹੁਲਾਰਾ ਦੇਵੇਗਾ ਸਗੋਂ ਇਨ੍ਹਾਂ ਸਮੁਦਾਇਆਂ ਦੇ ਆਰਥਿਕ ਅਤੇ ਸਾਮਜਿਕ ਵਿਕਾਸ ਵਿੱਚ ਵੀ ਯੋਗਦਾਨ ਦੇਵੇਗਾ।

 ਅੱਜ ਇੱਥੇ ਨਵੀਂ ਦਿੱਲੀ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਦੇ ਬਾਅਦ ਮੰਤਰੀ  ਮਹੋਦਯ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ 20 ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਹੱਬ (ਅਨੁਸੂਚਿਤ ਜਾਤੀ ਲਈ 13 ਅਤੇ ਅਨੁਸੂਚਿਤ ਜਨਜਾਤੀ ਲਈ 7)  ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਤੋਂ ਖੇਤੀਬਾੜੀ,  ਗੈਰ- ਖੇਤੀਬਾੜੀ ,  ਹੋਰ ਸੰਬੰਧ ਆਜੀਵਿਕਾ ਖੇਤਰਾਂ ਅਤੇ ਊਰਜਾ,  ਜਲ,  ਸਿਹਤ ,  ਸਿੱਖਿਆ ,  ਆਦਿ ਵਰਗੀਆਂ ਕਈ ਆਜੀਵਿਕਾ ਸੰਪਤੀਆਂ ਵਿੱਚ ਫੈਲੇ ਕਈ ਦਖਲਾਂ ਰਹੀਂ 20,000 ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੀ ਅਬਾਦੀ ਨੂੰ ਸਿੱਧੇ ਲਾਭ ਮਿਲੇਗਾ ।

ਡਾ ਜਿਤੇਂਦਰ ਸਿੰਘ ਨੇ ਕਿਹਾ, ਇਹ ਫ਼ੈਸਲਾ ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਅਤੇ ਕਮਜ਼ੋਰ ਵਰਗਾਂ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਸਮਾਜ ਦੇ ਹੋਰ ਵਰਗਾਂ ਦੇ ਬਰਾਬਰ ਉਠਾਉਣ ਦੇ ਸੰਕਲਪ  ਦੇ ਅਨੁਰੂਪ ਲਿਆ ਗਿਆ ਹੈ ,  ਤਾਕਿ ਸਾਰੇ ਲੋਕ ਸਾਮੂਹਿਕ ਰੂਪ ਨਾਲ ਅਗਲੇ 25 ਸਾਲ ਵਿੱਚ ਭਾਰਤ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਣ ਵਿੱਚ ਯੋਗਦਾਨ ਦੇ ਸਕਣ ।

75ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਉਲੇਖ ਕਰਦੇ ਹੋਏ ਮੰਤਰੀ  ਮਹੋਦਯ ਨੇ ਕਿਹਾ ਕਿ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਚਿੰਤਾ ਦੇ ਨਾਲ-ਨਾਲ ਦੁਬੇ ਕੁਚਲੇ ਵਰਗ,  ਪਿਛੜੇ ਵਰਗਾਂ, ਆਦਿਵਾਸੀਆਂ ਅਤੇ ਸਾਧਾਰਣ ਵਰਗ ਦੇ ਗ਼ਰੀਬ ਲੋਕਾਂ ਲਈ ਵੀ ਰਿਜ਼ਰਵੇਸ਼ਨ ਸੁਨਿਸ਼ਚਿਤ ਕੀਤੀ ਜਾ ਰਹੀ ਹੈI ਹਾਲ ਹੀ ਵਿੱਚ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਵੀ ਅਖਿਲ ਭਾਰਤੀ ਕੋਟੇ ਵਿੱਚ ਹੋਰ ਪਿਛੜੇ ਵਰਗ ਲਈ ਰਿਜ਼ਰਵੇਸ਼ਨ ਸੁਨਿਸ਼ਚਿਤ ਕੀਤੀ ਗਈ ਹੈ ਅਤੇ ਸੰਸਦ ਵਿੱਚ ਕਾਨੂੰਨ ਬਣਾ ਕੇ ਰਾਜਾਂ ਨੂੰ ਹੋਰ ਪਿਛੜੇ ਵਰਗ (ਓਬੀਸੀ)  ਦੀ ਆਪਣੀ ਸੂਚੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ ।

ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਥਾਪਿਤ ਕੀਤੇ ਜਾ ਰਹੇ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ ) ਹੱਬ ਸਥਾਈ ਆਜੀਵਿਕਾ ਦੇ ਨਿਰਮਾਣ ਰਾਹੀਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ਦੀ ਜਨਸੰਖਿਆ ਦੀਆਂ ਵਧਦੀਆਂ ਅਕਾਂਖਿਆਵਾਂ ਦੇ ਅਨੁਰੂਪ ਸਮਾਵੇਸ਼ੀ ਸਮਾਜਿਕ-ਆਰਥਿਕ ਵਿਕਾਸ ਲਈ ਉਪਯੁਕਤ ਅਤੇ ਪ੍ਰਸੰਗਿਕ ਟੈਕਨੋਲੋਜੀਆਂ ਦਾ ਵਿਕਾਸ,  ਪੋਸ਼ਣ ਅਤੇ ਵੰਡ ਸੁਨਿਸ਼ਚਿਤ ਕਰਨਗੇ। ਮੰਤਰੀ ਮਹਦੋਯ ਨੇ ਕਿਹਾ ਕਿ, ਐੱਸਟੀਆਈ  ਹੱਬ  ਦੇ ਤਹਿਤ  ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਪ੍ਰੋਗਰਾਮ ਐੱਸਸੀਐੱਸਟੀ ਦੀ ਅਬਾਦੀ ਦੇ ਵਿੱਚ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਸਮਰੱਥਾ ਅਤੇ ਸਮਰੱਥਾ ਦਾ ਨਿਰਮਾਣ ਕਰਨਗੇ। ਉਨ੍ਹਾਂ ਨੇ ਕਿਹਾ ਕਿ ਐੱਸਟੀਆਈ ਹੱਬ ਵਿਗਿਆਨ ਅਤੇ ਟੈਕਨੋਲੋਜੀ  ਦੇ ਨਿਵੇਸ਼  ਰਾਹੀਂ ਸਵਦੇਸ਼ੀ ਗਿਆਨ ਪ੍ਰਣਾਲੀਆਂ (ਆਈਕੇਐੱਸ) ਵਿੱਚ ਸੁਧਾਰ ਲਿਆਉਣ ਦੇ ਨਾਲ ਹੀ ਬਿਹਤਰ ਆਜੀਵਿਕਾ ਵਿਕਲਪ ਬਣਾਉਣ ਲਈ ਉਨ੍ਹਾਂ ਨੂੰ ਉਪਯੁਕਤ ਟੈਕਨੋਲੋਜੀਆਂ ਵਿੱਚ ਪਰਿਵਰਤਿਤ ਵੀ ਕਰਦੇ ਹਨ।

ਮੰਤਰੀ ਮਹੋਦਯ ਨੇ ਕਿਹਾ ਕਿ ਐੱਸਟੀਆਈ ਹੱਬ ਦੇ ਮੁੱਖ ਰੂਪ ਨਾਲ ਤੀਹਰੇ ਉਦੇਸ਼ ਹੋਣਗੇ:  ਏ)  ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਦਖਲਾਂ  ਰਾਹੀਂ ਪ੍ਰਮੁੱਖ ਆਜੀਵਿਕਾ ਪ੍ਰਣਾਲੀਆਂ ਵਿੱਚ ਸਭ ਤੋਂ ਕਮਜ਼ੋਰ ਕੜੀ ਨੂੰ ਦਰੁਸਤ ਕਰਨਾ ; ਬੀ) ਆਜੀਵਿਕਾ ਪ੍ਰਣਾਲੀਆਂ ਵਿੱਚ ਉਨ੍ਹਾਂ ਦੀ ਆਪਣੀ ਤਾਕਤ  ਦੇ ਅਧਾਰ ‘ਤੇ ਸਮਾਜਿਕ ਉੱਦਮਾਂ ਦਾ ਨਿਰਮਾਣ ਕਰਨਾ;  ਸੀ) ਆਜੀਵਿਕਾ ਨੂੰ ਮਜ਼ਬੂਤ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਦੇ ਨਿਵੇਸ਼ (ਇਨਪੁਟ) ਰਾਹੀਂ ਸਵਦੇਸ਼ੀ ਗਿਆਨ ਪ੍ਰਣਾਲੀਆਂ (ਆਈਕੇਐੱਸ) ਵਿੱਚ ਸੁਧਾਰ ਕਰਨਾ ।

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ)–ਸੂਖਮ ਜੀਵ ਟੈਕਨੋਲੋਜੀ ਸੰਸਥਾਨ (ਇੰਸਟੀਚਿਊਟ ਆਵ੍ ਮਾਈਕ੍ਰੋਬਾਇਲ ਟੈਕਨੋਲੋਜੀ-(ਆਈਐੱਮਟੇਕ) ਦੁਆਰਾ ਸਥਾਪਤ ਵਿਗਿਆਨ ਅਤੇ ਟੈਕਨੋਲੋਜੀ (ਐੱਸਟੀਆਈ) ਹੱਬ ਸਿਹਤ ਨਿਦਾਨ ਦੇ ਨਾਲ ਸੂਚਨਾ ਟੈਕਨੋਲੋਜੀ (ਆਈਟੀ) ਨੂੰ ਜੋੜਨ ਦੇ ਨਾਲ-ਨਾਲ ਸੂਚਨਾ ਟੈਕਨੋਲੋਜੀ  (ਆਈਟੀ) ਵਿੱਚ ਅਨੁਸੂਚਿਤ ਜਨਜਾਤੀ ਯੁਵਾਵਾਂ ਦੇ ਕੌਸ਼ਲ ਦਾ ਵਿਕਾਸ ਵੀ ਕਰ ਰਿਹਾ ਹੈ। ਇਹ ਕੇਂਦਰ ਟੈਕਨੋਲੋਜੀ ਦੀ ਸੂਚਨਾ (ਆਈਓਟੀ) ਅਧਾਰਿਤ ਦੇਖਭਾਲ  ਦੇ ਕੇਂਦਰ ਵਾਲੇ ਸਮੱਗਰੀ  (ਪੁਆਇੰਟ ਆਵ੍ ਕੇਅਰ ਡਿਵਾਇਸੇਜ (ਪੀਓਸੀਡੀ),  ਈ-ਨੈਦਾਨਿਕੀ  (ਡਾਈਗਨੋਸਟਿਕਸ) ਅਤੇ ਤੇਜ਼ ਨੈਦਾਨਿਕ ਟੈਕਨੋਲੋਜੀਆਂ  ( ਸਮਾਰਟ ਡਾਇਗਨੋਸਟਿਕ ਟੈਕਨੋਲੋਜੀਜ਼)  ਨੂੰ ਵੀ ਵਿਕਸਿਤ ਕਰ ਰਿਹਾ ਹੈ ਤਾਕਿ ਚਿਕਿਤਸਾ ਮਾਹਰਾਂ ਨੂੰ ਅਸਲ- ਸਮਾਂ (ਰੀਅਲ-ਟਾਈਮ) ਨਿਰੀਖਣ ਭੇਜਿਆ ਜਾ ਸਕੇ ਅਤੇ ਜਿਸਦੇ ਨਾਲ ਖੇਤਰ ਦੀ ਅਨੁਸੂਚਿਤ ਕਬਾਇਲੀ ਅਬਾਦੀ ਨੂੰ ਕਾਫ਼ੀ ਹੱਦ ਤੱਕ ਲਾਭ ਮਿਲੇਗਾ । 

ਸਿੱਧੋ-ਕਲਹੋ-ਬਿਰਸ਼ਾ ਯੂਨੀਵਰਸਿਟੀ, ਪੁਰੂਲੀਆ, ਪੱਛਮ ਬੰਗਾਲ ਵਿੱਚ ਸਥਾਪਿਤ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਹੱਬ ਪੱਛਮ ਬੰਗਾਲ,  ਝਾਰਖੰਡ ਅਤੇ ਓਡੀਸ਼ਾ ਦੇ 7 ਜ਼ਿਲ੍ਹਿਆਂ ਦੇ 15 ਵਿਕਾਸ ਸੈਕਸ਼ਨਾਂ (ਬਲਾਕਾਂ) ਵਿੱਚ 34 ਪਿੰਡਾਂ ਨਾਲ ਸੰਬੰਧਿਤ ਅਨੁਸੂਚਿਤ ਕਬਾਇਲੀ ਜਨਸੰਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ। ਇਸ ਦੇ ਦੁਆਰਾ ਕੀਤੇ ਗਏ ਦਖਲਾਂ ਵਿੱਚ ਨੈਨੋ ਸਮੱਗਰੀ ਦਾ ਉਪਯੋਗ ਕਰਕੇ ਪਾਣੀ ਦੇ ਫਿਲਟਰ ਦਾ ਵਿਕਾਸ ਕਰਨਾ,  ਸੁਗੰਧਿਤ ਤੇਲਾਂ ਦਾ ਉਤਪਾਦਨ,  ਵਿਸ਼ੇਸ਼ ਉਤਪਾਦਾਂ ਦੇ ਵਿਕਾਸ ਲਈ ਕਈ ਔਸ਼ਧੀ ਪੌਦਿਆਂ ਦੇ ਜਰਮਪਲਾਜਮ ਦੀ ਸਥਾਪਨਾ ਅਤੇ ਸਮਾਜਿਕ ਉੱਦਮਾਂ ਦਾ ਵਿਕਾਸ ਕਰਨਾ ਸ਼ਾਮਿਲ ਹੈ ।  ਇੱਥੇ 2296 ਵਿਅਕਤੀਆਂ ਨੂੰ ਹੁਣ ਸਵੱਛ ਅਤੇ ਸੁਰੱਖਿਅਤ ਪੇਅਜਲ ਉਪਲੱਬਧ ਹੈ ਅਤੇ 1410 ਵਿਅਕਤੀਆਂ ਦੀਆਂ ਸਿਹਤ ਦੇਖਭਾਲ ਸਹੂਲਤਾਂ ਅਤੇ ਬਿਹਤਰ ਪੋਸ਼ਣ ਤੱਕ ਪਹੁੰਚ ਹੈ ।

 

<><><><><> 

ਐੱਸਐੱਨਸੀ/ਆਰਆਰ
 



(Release ID: 1762020) Visitor Counter : 221