ਰਾਸ਼ਟਰਪਤੀ ਸਕੱਤਰੇਤ

ਅਸੀਂ ਆਤਮਨਿਰਭਰ ਭਾਰਤ ਬਣਾਉਣ ਦੀ ਉਮੀਦ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡੀ ਟੈਕਨੋਲੋਜੀ, ਮਾਨਵ ਸੰਸਾਧਨ ਅਤੇ ਦੋਵਾਂ ਤੱਕ ਪਹੁੰਚ ਇਕੱਠੀ ਹੋਵੇ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਚਾਮਰਾਜਨਗਰ ਵਿਖੇ ਚਾਮਰਾਜਨਗਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ ਦੇ ਨਵੇਂ ਉਸਾਰੇ ਗਏ ਟੀਚਿੰਗ ਹਸਪਤਾਲ ਦਾ ਉਦਘਾਟਨ ਕੀਤਾ

Posted On: 07 OCT 2021 6:06PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਅਸੀਂ ਉਦੋਂ ਹੀ ਆਤਮਨਿਰਭਰ ਭਾਰਤ ਬਣਾਉਣ ਦੀ ਉਮੀਦ ਕਰ ਸਕਦੇ ਹਾਂ ਜਦੋਂ ਸਾਡੀ ਟੈਕਨੋਲੋਜੀਮਾਨਵ ਸੰਸਾਧਨ ਅਤੇ ਦੋਵਾਂ ਦੀ ਪਹੁੰਚ ਇਕੱਠੀ ਹੋਵੇ। ਉਹ ਅੱਜ (7 ਅਕਤੂਬਰ, 2021) ਕਰਨਾਟਕ ਦੇ ਚਾਮਰਾਜਨਗਰ ਵਿਖੇ ਚਾਮਰਾਜਨਗਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਸੀਆਈਐੱਮਐੱਸ) ਦੇ ਨਵੇਂ ਬਣੇ ਟੀਚਿੰਗ ਹਸਪਤਾਲ ਦੇ ਉਦਘਾਟਨ ਮੌਕੇ ਬੋਲ ਰਹੇ ਸਨ।

 

ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿ ਸੀਆਈਐੱਮਐੱਸ ਦੇ ਆਲੇ ਦੁਆਲੇ ਦਾ ਖੇਤਰ ਸੰਘਣਾ ਜੰਗਲ ਹੈ ਅਤੇ ਇਸ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਹਨਰਾਸ਼ਟਰਪਤੀ ਨੇ ਸੀਆਈਐੱਮਐੱਸ ਦੇ ਪ੍ਰਸ਼ਾਸਨ ਅਤੇ ਕਰਨਾਟਕ ਦੀ ਰਾਜ ਸਰਕਾਰ ਨੂੰ ਸਾਰਿਆਂ ਲਈ ਯੂਨੀਵਰਸਲ ਹੈਲਥਕੇਅਰ ਪ੍ਰਦਾਨ ਕਰਨ ਦੇ ਟੀਚੇ ਨਾਲ ਸਾਰਿਆਂ ਨੂੰ ਕਿਫਾਇਤੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਦਮ ਚੁੱਕਣ ਦੀ ਤਾਕੀਦ ਕੀਤੀ। ਅਜਿਹਾ ਕਰਨਾ ਦੇਸ਼ ਵਿੱਚ ਮੈਡੀਕਲ ਸੇਵਾਵਾਂ ਦੇ ਵਿਸਤਾਰ ਦੇ ਸਹੀ ਉਦੇਸ਼ ਦੇ ਅਨੁਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪਹਿਲਾਂ ਹੀ ਏਮਜ਼ ਦੀ ਸੰਖਿਆ 6 ਤੋਂ ਵਧਾ ਕੇ 22 ਕਰ ਚੁੱਕੀ ਹੈ। ਸਰਕਾਰ ਪੂਰੇ ਦੇਸ਼ ਵਿੱਚ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਲਈ ਹਰ ਜ਼ਿਲ੍ਹੇ ਵਿੱਚ ਨਵੇਂ ਮੈਡੀਕਲ ਕਾਲਜ ਵੀ ਖੋਲ੍ਹ ਰਹੀ ਹੈ। ਜਿਵੇਂ-ਜਿਵੇਂ ਨਵੇਂ ਪੋਸਟ-ਗ੍ਰੈਜੂਏਟ ਕਾਲਜ ਬਣ ਰਹੇ ਹਨਮੌਜੂਦਾ ਪੋਸਟ-ਗ੍ਰੈਜੂਏਟ ਸੰਸਥਾਵਾਂ ਨੂੰ ਵੀ ਉੱਤਮਤਾ ਦੇ ਕੇਂਦਰ ਬਣਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰ ਇਹ ਬੁਨਿਆਦੀ ਢਾਂਚਾ ਮਾਨਵ ਸੰਸਾਧਨਾਂ ਤੋਂ ਬਿਨਾ ਆਪਣੇ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦਾ। ਜੇ ਸਾਡੇ ਕੋਲ ਮਜ਼ਬੂਤ ਸਪੁਰਦਗੀ ਵਿਧੀ ਨਹੀਂ ਹੈ ਤਾਂ ਸਾਰੀ ਟੈਕਨੋਲੋਜੀ ਬੇਕਾਰ ਹੋ ਜਾਵੇਗੀ। ਸਾਨੂੰ ਆਪਣੀਆਂ ਸਿਹਤ ਸੇਵਾਵਾਂ ਨੂੰ ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਅਸੀਂ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਆਸ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡੀ ਟੈਕਨੋਲੋਜੀਮਾਨਵ ਸੰਸਾਧਨ ਅਤੇ ਦੋਵਾਂ ਦੀ ਪਹੁੰਚ ਇਕੱਠੀ ਹੋਵੇ।

 

ਰਾਸ਼ਟਰਪਤੀ ਨੇ ਇਹ ਜਾਣ ਕੇ ਖੁਸ਼ੀ ਮਹਿਸੂਸ ਕੀਤੀ ਕਿ ਸੀਆਈਐੱਮਐੱਸ ਨੂੰ 2020-21 ਵਿੱਚ ਆਯੁਸ਼ਮਾਨ ਭਾਰਤ - ਅਰੋਗਯਾ ਕਰਨਾਟਕ ਯੋਜਨਾ ਦੇ ਸਫ਼ਲਤਾਪੂਰਵਕ ਲਾਗੂਕਰਨ ਲਈ ਤੀਜਾ ਸਥਾਨ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ਼ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਸੰਸਥਾ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇੱਥੇ ਟ੍ਰੇਨਡ ਕੀਤੇ ਜਾ ਰਹੇ ਡਾਕਟਰਨਰਸਾਂ ਅਤੇ ਪੈਰਾਮੈਡਿਕਸ ਉੱਚਪੱਧਰੀ ਪ੍ਰਤੀਬੱਧਤਾ ਅਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨਗੇ ਅਤੇ ਪੇਸ਼ੇ ਅਤੇ ਅਲਮਾ ਮੈਟਰ ਦਾ ਮਾਣ ਵਧਾਉਣਗੇ।

 

ਪਿਛਲੇ ਸਾਲ ਦੇ ਅਰੰਭ ਤੋਂ ਪੂਰੀ ਦੁਨੀਆ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਬਾਰੇ ਬੋਲਦਿਆਂਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਦੇਸ਼ ਕੋਈ ਅਪਵਾਦ ਨਹੀਂ ਹੈਅਤੇ ਸਾਨੂੰ ਇਸ ਵਰ੍ਹੇ ਸੰਕ੍ਰਮਣ ਦੀ ਵਿਨਾਸ਼ਕਾਰੀ ਲਹਿਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਇੱਕ ਗੰਭੀਰ ਸੰਕਟ ਸੀਪਰ ਇਸਨੇ ਸਾਰੇ ਭਾਰਤੀਆਂ ਨੂੰ ਅਦਿੱਖ ਦੁਸ਼ਮਣ ਦੇ ਵਿਰੁੱਧ ਲੜਾਈ ਵਿੱਚ ਇਕਜੁੱਟ ਕੀਤਾ। ਪੁਨਰ ਉਥਾਨ ਬਹੁਤ ਹੱਦ ਤਕ ਖਤਮ ਹੋ ਗਿਆ ਹੈਅਤੇ ਇਹ ਸਾਡੇ ਮੈਡੀਕਲ ਭਾਈਚਾਰੇ ਦੇ ਅਥਾਹ ਸਮਰਪਣ ਤੋਂ ਬਿਨਾ ਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਆਪਣੀ ਡਿਊਟੀ ਦੌਰਾਨ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਸਾਡੀ ਕੌਮ ਹਮੇਸ਼ਾ ਉਨ੍ਹਾਂ ਦੀ ਰਿਣੀ ਰਹੇਗੀ। ਸਾਡੇ ਕੋਰੋਨਾ ਯੋਧਿਆਂ - ਡਾਕਟਰਾਂਨਰਸਾਂਪੈਰਾਮੈਡਿਕਸ ਅਤੇ ਹੋਰਾਂ - ਨੇ ਆਪਣੇ ਨਿਰੰਤਰ ਉਤਸ਼ਾਹ ਨਾਲ ਸਾਡੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹੀ ਸਮਰਪਣ ਇਤਿਹਾਸ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਪਿੱਛੇ ਕੰਮ ਕਰ ਰਿਹਾ ਹੈ। ਭਾਰਤ ਨੇ ਨਾ ਸਿਰਫ਼ ਘਰ ਵਿੱਚ ਕੋਰੋਨਾਵਾਇਰਸ ਟੀਕੇ ਤਿਆਰ ਕੀਤੇ ਹਨ ਬਲਕਿ ਟੀਕੇ ਲਗਾਉਣ ਵਿੱਚ ਨਵੇਂ ਵਿਸ਼ਵ ਰਿਕਾਰਡ ਵੀ ਕਾਇਮ ਕੀਤੇ ਹਨ। ਇੱਕ ਦਿਨ ਵਿੱਚਅਸੀਂ ਤਕਰੀਬਨ 25 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਕਾਮਯਾਬ ਹੋਏਅਤੇ ਸਾਡੀ ਸੰਚਿਤ ਕਵਰੇਜ ਜਲਦੀ ਹੀ ਇੱਕ ਅਰਬ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੈਲਥ ਪ੍ਰੋਫੈਨਲਸ ਦੀ ਮਿਸਾਲੀ ਪ੍ਰਤੀਬੱਧਤਾ ਤੋਂ ਬਿਨਾ ਇਹ ਮੀਲ ਪੱਥਰ ਹਾਸਲ ਨਹੀਂ ਕਰ ਸਕਦੇ ਸੀ।

 

 ਰਾਸ਼ਟਰਪਤੀ ਨੇ ਕਿਹਾ ਕਿਉਨ੍ਹਾਂ ਦੇ ਵਿਚਾਰ ਵਿੱਚਦੋ ਪੇਸ਼ੇ ਜੋ ਇੱਕ ਰਾਸ਼ਟਰ ਦੇ ਵਿਕਾਸ ਲਈ ਦੋਹਰੀ ਬੁਨਿਆਦ ਬਣਾਉਂਦੇ ਹਨਉਹ ਹਨ - ਸਿਹਤ ਸੰਭਾਲ਼ ਅਤੇ ਸਿੱਖਿਆ। ਅਤੇ ਸੀਆਈਐੱਮਐੱਸ ਆਪਣੇ ਆਪ ਵਿੱਚ ਇਨ੍ਹਾਂ ਦੋਵਾਂ ਨੂੰ ਜੋੜਦਾ ਹੈ। ਇਹ ਗ੍ਰੈਜੂਏਟ ਪੱਧਰ 'ਤੇ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਮੈਡੀਕਲ ਕਾਲਜ ਹੈ। ਇਸ ਨੂੰ ਚਾਮਰਾਜਨਗਰ ਜ਼ਿਲ੍ਹੇ ਵਿੱਚ ਤੀਸਰੇ ਦਰਜੇ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਇਕਲੌਤਾ ਮੈਡੀਕਲ ਕਾਲਜ ਹੋਣ ਦਾ ਮਾਣ ਵੀ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ 450 ਬਿਸਤਰਿਆਂ ਵਾਲੇ ਹਸਪਤਾਲ ਦੇ ਉਦਘਾਟਨ ਨਾਲ ਇਥੇ ਉੱਭਰਦੀਆਂ ਪ੍ਰਤਿਭਾਵਾਂ ਨੂੰ ਵਿਹਾਰਕ ਤਜ਼ਰਬੇ ਅਤੇ ਟ੍ਰੇਨਿੰਗ ਦੇ ਵਧੇਰੇ ਅਵਸਰ ਮਿਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਅਤਿ-ਆਧੁਨਿਕ ਸੁਵਿਧਾਵਾਂ ਅਤੇ ਕ੍ਰਿਟੀਕਲ ਕੇਅਰ ਅਤੇ ਸੁਪਰ ਸਪੈਸ਼ਲਿਟੀ ਵਿਭਾਗਾਂ ਜਿਵੇਂ ਕਿ ਕਾਰਡੀਓਲੋਜੀਨਿਊਰੋਲੋਜੀ ਆਦਿ ਲਈ ਲੋੜੀਂਦੇ ਬੁਨਿਆਦੀ ਢਾਂਚੇ ਵਾਲਾ ਹਸਪਤਾਲ ਇਸ ਖੇਤਰ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।

 

ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

 

 **********

 

ਡੀਐੱਸ/ਬੀਐੱਮ



(Release ID: 1761936) Visitor Counter : 132