ਕੋਲਾ ਮੰਤਰਾਲਾ
ਕੋਇਲਾ ਮੰਤਰਾਲੇ ਨੇ ਸਮਾਜਿਕ , ਆਰਥਿਕ ਪਹਿਲੂਆਂ ਨੂੰ ਕੇਂਦਰ ਕਰਕੇ ਬੰਦ ਪਈਆਂ ਖਾਣਾਂ ਦੀਆਂ ਜਗ੍ਹਾ ਨੂੰ ਮੁੜ ਨਿਰਮਾਣ ਕਰਨ ਦੀ ਕਲਪਨਾ ਕੀਤੀ ਹੈ
ਖਾਣਾਂ ਦੇ ਬੰਦ ਢਾਂਚੇ ਦੇ ਕੰਮ ਨੂੰ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ
ਵਿਸ਼ਵ ਬੈਂਕ ਨਾਲ ਇਸ ਦੀ ਸੇਧ ਅਤੇ ਸਹਾਇਤਾ ਲਈ ਸ਼ੁਰੂਆਤੀ ਸਲਾਹ ਮਸ਼ਵਰਾ ਜਾਰੀ
Posted On:
06 OCT 2021 3:43PM by PIB Chandigarh
ਕੋਇਲਾ ਮੰਤਰਾਲਾ ਸੰਸਥਾਗਤ ਸ਼ਾਸਨ ਦੇ ਤਿੰਨ ਪ੍ਰਮੁੱਖ ਪਹਿਲੂਆਂ ਲੋਕਾਂ ਤੇ ਭਾਈਚਾਰਿਆਂ ਅਤੇ ਵਾਤਾਵਰਣ ਨੂੰ ਮੁੜ ਤੋਂ ਕਾਇਮ ਕਰਨ ਅਤੇ ਜ਼ਮੀਨ ਨੂੰ ਮੁੜ ਤਬਦੀਲੀ ਦੇ ਸਿਧਾਂਤਾਂ ਤੇ ਜ਼ੋਰ ਦਿੰਦਿਆਂ ਇੱਕ ਮਜ਼ਬੂਤ ਖਾਣ ਬੰਦ ਕਰਨ ਦੇ ਢਾਂਚੇ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ । ਮੰਤਰਾਲਾ ਇਸ ਪ੍ਰੋਗਰਾਮ ਲਈ ਵਿਸ਼ਵ ਬੈਂਕ ਤੋਂ ਸਮਰਥਨ ਅਤੇ ਸਹਾਇਤਾ ਲਈ ਸਲਾਹ ਮਸ਼ਵਰਾ ਕਰ ਰਿਹਾ ਹੈ । ਵੱਖ ਵੱਖ ਮੁਲਕਾਂ ਵਿੱਚ ਬੰਦ ਪਈਆਂ ਖਾਣਾਂ ਦੇ ਮਾਮਲਿਆਂ ਬਾਰੇ ਵਿਸ਼ਵ ਬੈਂਕ ਕੋਲ ਇੱਕ ਵੱਡਾ ਤਜ਼ਰਬਾ ਹੈ , ਜਿਸ ਦਾ ਵੱਡਾ ਫਾਇਦਾ ਹੋਵੇਗਾ ਅਤੇ ਖਾਣ ਬੰਦ ਮਾਮਲਿਆਂ ਨੂੰ ਸੰਭਾਲਣ ਲਈ ਮਾਣਕਾਂ ਅਤੇ ਵਧੀਆ ਅਭਿਆਸਾਂ ਨੂੰ ਅਪਨਾਉਣ ਲਈ ਸਹੂਲਤ ਮਿਲੇਗੀ । ਵਿਸ਼ਵ ਬੈਂਕ ਨਾਲ ਤਜਵੀਜ਼ਸ਼ੁਦਾ ਰੁਝੇਵੇਂ ਲਈ ਇੱਕ ਮੁੱਢਲੀ ਪ੍ਰਾਜੈਕਟ ਰਿਪੋਰਟ (ਪੀ ਪੀ ਆਰ) ਵਿੱਤ ਮੰਤਰਾਲੇ ਨੂੰ ਜ਼ਰੂਰੀ ਮਨਜ਼ੂਰੀ ਲਈ ਭੇਜੀ ਗਈ ਹੈ ।
ਕੋਇਲਾ ਮੰਤਰਾਲੇ ਦੇ ਟਿਕਾਉਣਯੋਗ ਵਿਕਾਸ ਸੈੱਲ ਦੁਆਰਾ ਬੰਦ ਪਈਆਂ ਖਾਣਾਂ ਦੀਆਂ ਜਗ੍ਹਾ ਨੂੰ ਫਿਰ ਤੋਂ ਨਿਰਮਾਣ ਦੀ ਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ । ਕਈ ਗੇੜ ਦੀਆਂ ਮੀਟਿੰਗਾਂ ਕੋਇਲਾ ਕੰਪਨੀਆਂ ਨਾਲ ਕੀਤੀਆਂ ਗਈਆਂ ਹਨ ਅਤੇ ਕੋਇਲਾ ਕੰਟਰੋਲਰ ਦਫ਼ਤਰ ਕਲਪਨਾ ਕੀਤੇ ਪ੍ਰੋਗਰਾਮ ਨਾਲ ਸੰਬੰਧਿਤ ਸਾਰੇ ਪਹਿਲੂਆਂ ਤੇ ਵਿਚਾਰ ਵਟਾਂਦਰਾ ਕਰੇਗਾ । ਅੰਤਰ ਮੰਤਰਾਲਾ ਸਲਾਹ ਮਸ਼ਵਰੇ ਸੰਬੰਧਿਤ ਮੰਤਰਾਲਿਆਂ ਨਾਲ ਵੀ ਕੀਤੇ ਗਏ ਹਨ ਅਤੇ ਨੀਤੀ ਆਯੋਗ ਉਹਨਾਂ ਦੇ ਵਿਚਾਰ ਅਤੇ ਸੁਝਾਅ ਲਵੇਗਾ ।
ਇਸ ਵੇਲੇ ਭਾਰਤੀ ਕੋਇਲਾ ਖੇਤਰ ਕੋਇਲਾ ਉਤਪਾਦਨ ਨੂੰ ਵਧਾਉਣ ਦੁਆਰਾ ਦੇਸ਼ ਦੀ ਊਰਜਾ ਮੰਗ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ ਅਤੇ ਇਸੇ ਵੇਲੇ ਵਾਤਾਵਰਣ ਅਤੇ ਮਹਿਮਾਨ ਭਾਈਚਾਰੇ ਦੀ ਸੰਭਾਲ ਤੇ ਜ਼ੋਰ ਦਿੰਦਿਆਂ ਟਿਕਾਉਣਯੋਗ ਵਿਕਾਸ ਦੇ ਰਸਤੇ ਨੂੰ ਅਪਨਾਉਣ ਲਈ ਵੱਖ ਵੱਖ ਪਹਿਲਕਦਮੀਆਂ ਕਰ ਰਿਹਾ ਹੈ ।
ਫਿਰ ਵੀ ਭਾਰਤੀ ਕੋਇਲਾ ਖੇਤਰ ਲਈ ਪ੍ਰਣਾਲੀ ਤਹਿਤ ਖਾਣਾਂ ਬੰਦ ਕਰਨ ਦੀ ਧਾਰਨਾ ਨਵੀਂ ਹੈ । ਖਾਣਾਂ ਬੰਦ ਕਰਨ ਦੇ ਦਿਸ਼ਾ ਨਿਰਦੇਸ਼ ਸਭ ਤੋਂ ਪਹਿਲਾਂ 2009 ਵਿੱਚ ਫਿਰ ਦੁਬਾਰਾ 2013 ਵਿੱਚ ਅਤੇ ਅਜੇ ਵੀ ਕੀਤੇ ਜਾ ਰਹੇ ਹਨ । ਜਿਵੇਂ ਕਿ ਭਾਰਤ ਵਿੱਚ ਕੋਇਲੇ ਦੀ ਖੁਦਾਈ ਕਾਫ਼ੀ ਲੰਮੇ ਸਮੇਂ ਤੋਂ ਸ਼ੁਰੂ ਹੋ ਚੁੱਕੀ ਹੈ । ਸਾਡੇ ਕੋਇਲਾ ਖੇਤਰ ਕਈ ਵਿਰਾਸਤੀ ਖਾਣਾਂ ਨਾਲ ਭਰੇ ਹੋਏ ਹਨ , ਜੋ ਲੰਮੇ ਸਮੇਂ ਤੋਂ ਬਿਨਾਂ ਵਰਤੋਂ ਪਏ ਹਨ , ਇਸ ਤੋਂ ਇਲਾਵਾ ਖਾਣਾਂ ਬੰਦ ਹੋ ਰਹੀਆਂ ਹਨ ਅਤੇ ਭੰਡਾਰਾਂ ਦੇ ਖ਼ਤਮ ਹੋਣ ਤੇ ਵਿਰੋਧੀ ਭੂ—ਖੁਦਾਈ ਹਾਲਤਾਂ , ਸੁਰੱਖਿਆ ਮੁੱਦਿਆਂ ਵਰਗੇ ਕਾਰਨਾਂ ਕਰਕੇ ਭਵਿੱਖ ਵਿੱਚ ਵੀ ਬੰਦ ਹੋਣਗੀਆਂ । ਇਹ ਖੁਦਾਈ ਸਥਾਨ ਕੇਵਲ ਸੁਰੱਖਿਅਤ ਅਤੇ ਵਾਤਾਵਰਣ ਸਥਿਰ ਹੀ ਨਹੀਂ ਬਣਾਏ ਜਾਣੇ ਚਾਹੀਦੇ ਬਲਕਿ ਖਾਣਾਂ ਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਅਧਾਰਿਤ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਦੀ ਲਗਾਤਾਰਤਾ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਫਿਰ ਤੋਂ ਵਿਕਸਿਤ ਕੀਤੀਆਂ ਭੂਮੀਆਂ ਨੂੰ ਭਾਈਚਾਰੇ ਅਤੇ ਸੂਬੇ ਦੇ ਆਰਥਿਕ ਵਰਤੋਂ ਲਈ ਮੁੜ ਤਜਵੀਜ਼ ਵੀ ਕੀਤਾ ਜਾਵੇਗਾ , ਜਿਸ ਵਿੱਚ ਸੈਰ ਸਪਾਟਾ , ਖੇਡਾਂ , ਵਣ , ਖੇਤੀਬਾੜੀ , ਬਾਗਬਾਨੀ ਅਤੇ ਟਾਊਨਸਿ਼ਪਸ ਸ਼ਾਮਲ ਹਨ ।
ਕੋਇਲਾ ਮੰਤਰਾਲਾ ਨੇ ਇਸ ਲਈ ਰਵਾਇਤੀ ਖਾਣਾਂ ਅਤੇ ਹਾਲ ਹੀ ਵਿੱਚ ਬੰਦ ਕੀਤੀਆਂ ਖਾਣਾਂ ਅਤੇ ਥੋੜੇ ਸਮੇਂ ਵਿੱਚ ਬੰਦ ਕੀਤੀਆਂ ਜਾਣ ਵਾਲੀਆਂ ਸੂਚੀਗਤ ਕੋਇਲਾ ਖਾਣਾਂ ਨੂੰ ਕਵਰ ਕਰਨ ਲਈ ਇੱਕ ਸਰਵ ਵਿਆਪਕ ਭਾਰਤ ਪੱਧਰ ਤੇ ਖਾਣਾਂ ਬੰਦ ਢਾਂਚਾ ਉਸਾਰਣ ਦੀ ਕਲਪਨਾ ਕੀਤੀ ਹੈ । ਸਾਰਾ ਅਭਿਆਸ ਦੋ ਮੁੱਖ ਹਿੱਸਿਆਂ ਵਿੱਚ ਹੋਵੇਗਾ :
ਪੜਾਅ—1 : ਪੜਾਅ—1 ਵਿੱਚ ਮੌਜੂਦਾ ਅਤੇ ਲੰਬਿਤ ਕੋਇਲਾ ਖਾਣਾਂ ਦੇ ਬੰਦ ਹੋਣ— ਤਿਆਰ ਅਤੇ ਸੰਸਥਾਵਾਂ ਦੀ ਸਮਰੱਥਾ , ਮੌਜੂਦਾ ਬੰਦ ਪ੍ਰਕਿਰਿਆਵਾਂ , ਕੋਇਲਾ ਖਾਣਾ ਅਤੇ ਵਾਤਾਵਰਣ ਅਧਾਰ ਰੇਖਾ ਦੁਆਲੇ ਸਮਾਜਿਕ ਆਰਥਿਕ ਸਥਿਤੀ ਦੇ ਸੰਬੰਧ ਵਿੱਚ ਇੱਕ ਵੇਰਵੇ ਸਹਿਤ ਅਧਾਰ ਰੇਖਾ ਸਥਾਪਿਤ ਕਰਨ ਲਈ ਭਾਰਤੀ ਕੋਇਲਾ ਵਾਤਾਵਰਣ ਪ੍ਰਣਾਲੀ ਦਾ ਸਮੁੱਚਾ ਨਕਸ਼ਾ ਤਿਆਰ ਕਰਨਾ ਸ਼ਾਮਲ ਹੈ । ਇਸ ਅਭਿਆਸ ਦੇ ਨਤੀਜੇ ਮੌਜੂਦਾ ਵਿਧਾਨਕ ਸੰਸਥਾਗਤ ਢਾਂਚੇ ਵਿੱਚ ਸੁਧਾਰਾਂ ਦੇ ਸੁਝਾਅ ਦੇਣਗੇ ਅਤੇ ਉੱਪਰ ਦੱਸੇ ਗਏ ਤਿੰਨ ਮੁੱਖ ਪਹਿਲੂਆਂ ਦੇ ਨਾਲ ਨਾਲ ਵਿੱਤੀ ਪ੍ਰਬੰਧਾਂ ਨੂੰ ਕਵਰ ਕਰਦੇ ਖਾਣ ਬੰਦ ਲਈ ਇੱਕ ਰੋਡਮੈਪ ਵੀ ਲੈ ਕੇ ਆਏਗਾ ।
ਪੜਾਅ—2 : ਪੜਾਅ—2 ਅੰਤਿਮ ਕੀਤੇ ਖਾਕੇ ਅਨੁਸਾਰ ਖਾਣਾਂ ਬੰਦ ਪ੍ਰੋਗਰਾਮ ਨੂੰ ਅਸਲ ਵਿੱਚ ਲਾਗੂ ਕਰੇਗਾ ਅਤੇ ਇਸ ਵਿੱਚ ਨੰਬਰ — 1) ਪੂਰਬ ਬੰਦ ਯੋਜਨਾ , 2) ਜਲਦੀ ਬੰਦ ਅਤੇ 3) ਕੋਈ ਵੀ ਪਿੱਛੇ ਨਾ ਰਹੇ ਦੇ ਮਕਸਦ ਨਾਲ ਖੇਤਰੀ ਤਬਦੀਲੀ ਲਈ ਖਾਕਾ । ਇਹ ਪੜਾਅ ਪਹਿਲੇ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ ਅਤੇ ਲੰਮੇ ਸਮੇਂ ਲਈ ਜਾਰੀ ਰਹੇਗਾ ਅਤੇ ਹੋ ਸਕਦਾ ਹੈ ਕਿ ਲਾਗੂ ਕਰਨ ਦੌਰਾਨ ਸਿੱਖੇ ਗਏ ਸਬਕਾਂ ਤੇ ਅਧਾਰਿਤ ਕੁਝ ਤਬਦੀਲੀਆਂ ਵੀ ਕੀਤੀਆਂ ਜਾਣ ।
ਪ੍ਰੋਗਰਾਮ ਦਾ ਪੜਾਅ ਇੱਕ, 10 ਤੋਂ 12 ਮਹੀਨਿਆਂ ਤੱਕ ਲਗਾਤਾਰ ਰਹਿਣ ਦੀ ਸੰਭਾਵਨਾ ਹੈ , ਦੇ ਜਲਦੀ ਸ਼ੁਰੂ ਹੋਣ ਦੀ ਆਸ ਹੈ । ਕੋਇਲਾ ਕੰਟਰੋਲਰ ਦਫ਼ਤਰ ਦੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਇੱਕ ਉਦੇਸ਼ ਦਾਖਲਾ (ਐੱਸ ਪੀ ਈ ) ਗਠਿਤ ਕੀਤਾ ਜਾਵੇਗਾ , ਜੋ ਇਸ ਪ੍ਰੋਗਰਾਮ ਦੇ ਦੋਨਾਂ ਪੜਾਵਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰੇਗਾ । ਕੋਇਲਾ ਕੰਪਨੀਆਂ ਸਮਰਪਿਤ ਬਹੁ ਅਨੁਸ਼ਾਸਨੀ ਟੀਮਾਂ ਬਣਾਉਣਗੀਆਂ ਜੋ ਪ੍ਰੋਗਰਾਮ ਦੇ ਸਫਲਤਾਪੂਰਵਕ ਲਾਗੂ ਕਰਨ ਲਈ ਐੱਸ ਪੀ ਈ ਨਾਲ ਤਾਲਮੇਲ ਕਰਨਗੀਆਂ ।
ਇਹ ਉਮੀਦ ਹੈ ਕਿ ਅਗਲੇ 3—4 ਸਾਲ ਦੇ ਸਮੇਂ ਦੌਰਾਨ ਲਈ ਗਈ ਲਗਾਤਾਰ ਸਿੱਖਿਆ ਇੱਕ ਵਿਆਪਕ ਖਾਣ ਬੰਦ ਢਾਂਚੇ ਦੇ ਵਿਕਾਸ , ਖਾਣ ਬੰਦ ਸੰਸਥਾਵਾਂ ਨੂੰ ਕਾਫੀ ਮਜ਼ਬੂਤ ਕਰੇਗੀ ਅਤੇ ਖਾਣ ਬੰਦ ਸਹਾਇਤਾ ਲਈ ਲੋੜੀਂਦੀ ਕਾਫੀ ਸੁਧਾਰ ਵਾਲੀ ਨੀਤੀ , ਜੋ ਦਰਮਿਆਨੇ ਤੋਂ ਲੰਮੇ ਸਮੇਂ ਲਈ ਹੋਵੇਗੀ , ਦੇ ਵਿਕਾਸ ਦੀ ਅਗਵਾਈ ਕਰੇਗੀ । ਪ੍ਰੋਗਰਾਮ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਸਾਰੀਆਂ ਰਵਾਇਤੀ ਖਾਣ ਥਾਵਾਂ ਦਾ ਟਿਕਾਉਣਯੋਗ ਸੁਧਾਰ ਹੋਵੇਗਾ , ਜੋ ਕਾਫੀ ਸਮੇਂ ਤੋਂ ਬੇਧਿਆਨ ਪਈਆਂ ਹਨ । ਨਾ ਕੇਵਲ ਖਾਣ ਥਾਵਾਂ ਦਾ ਟਿਕਾਉਣਯੋਗ ਮੁੜ ਨਿਰਮਾਣ ਕੀਤਾ ਜਾਵੇਗਾ ਬਲਕਿ ਖਾਣਾਂ ਤੇ ਨਿਰਭਰ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਵੀ ਖਿਆਲ ਰੱਖਿਆ ਜਾਵੇਗਾ ।
************************
ਐੱਮ ਵੀ / ਆਰ ਕੇ ਪੀ
(Release ID: 1761609)
Visitor Counter : 269