ਪ੍ਰਧਾਨ ਮੰਤਰੀ ਦਫਤਰ

ਮੱਧ ਪ੍ਰਦੇਸ਼ ਵਿੱਚ ਸਵਾਮਿਤਵ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 06 OCT 2021 3:46PM by PIB Chandigarh

ਸਵਾਮਿਤਵ ਯੋਜਨਾ ਨਾਲ ਜੋ ਆਤਮਵਿਸ਼ਵਾਸਜੋ ਭਰੋਸਾ ਪਿੰਡ ਵਿੱਚ ਆਇਆ ਹੈਉਹ ਲਾਭਾਰਥੀਆਂ ਦੇ ਨਾਲ ਗੱਲਬਾਤ ਵਿੱਚ ਵੀ ਸਾਫ਼-ਸਾਫ਼ ਝਲਕ ਰਿਹਾ ਹੈ ਅਤੇ ਮੈਂ ਅੱਜ ਇੱਥੇ ਵੀ ਦੇਖ ਰਿਹਾ ਹਾਂ ਤੁਸੀਂ ਮੈਨੂੰ ਆਪਣੀਆਂ ਬੰਬੂ ਵਾਲੀਆਂ ਕੁਰਸੀਆਂ ਤਾਂ ਦਿਖਾਈਆਂ ਲੇਕਿਨ ਮੇਰੀ ਨਜ਼ਰ ਤਾਂ ਦੂਰ-ਦੂਰ ਤੱਕ ਇਹ ਜੋ ਜਨਤਾ-ਜਨਾਰਦਨਉਨ੍ਹਾਂ ਦਾ ਜੋ ਉਤਸ਼ਾਹ ਹੈਉਮੰਗ ਹੈਉਸੇ ਤੇ ਟਿਕੀ ਹੋਈ ਹੈ। ਇਤਨਾ ਪਿਆਰਇਤਨਾ ਅਸ਼ੀਰਵਾਦ ਜਨਤਾ-ਜਨਾਰਦਨ ਦਾ ਮਿਲ ਰਿਹਾ ਹੈਉਨ੍ਹਾਂ ਦਾ ਕਿਤਨਾ ਭਲਾ ਹੁੰਦਾ ਹੋਵੇਗਾਇਸ ਦਾ ਮੈਂ ਪੂਰੀ ਤਰ੍ਹਾਂ ਅੰਦਾਜ਼ਾ ਲਗਾ ਸਕਦਾ ਹਾਂ। ਇਹ ਯੋਜਨਾ ਕਿਤਨੀ ਬੜੀ ਤਾਕਤ ਬਣ ਕੇ ਉੱਭਰ ਰਹੀ ਹੈਇਹ ਅਨੁਭਵ ਹੁਣੇ ਜਿਨ੍ਹਾਂ ਸਾਥੀਆਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਹੈ। ਸਵਾਮਿਤਵ ਯੋਜਨਾ ਦੇ ਬਾਅਦ ਲੋਕਾਂ ਨੂੰ ਬੈਂਕਾਂ ਤੋਂ ਲੋਨ ਮਿਲਣਾ ਹੋਰ ਜ਼ਿਆਦਾ ਅਸਾਨ ਹੋਇਆ ਹੈ।

ਇਸ ਪ੍ਰੋਗਰਾਮ ਵਿੱਚ ਉਪਸਥਿਤ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਨਰੇਂਦਰ ਸਿੰਘ ਤੋਮਰ ਜੀਵੀਰੇਂਦਰ ਕੁਮਾਰ ਜੀਧਰਮੇਂਦਰ ਪ੍ਰਧਾਨ ਜੀਜਯੋਤੀਰਾਦਿੱਤਯ ਸਿੰਧੀਆ ਜੀਪ੍ਰਹਲਾਦ ਸਿੰਘ ਪਟੇਲ ਜੀਫੱਗਣ ਸਿੰਘ ਕੁਲਸਤੇ ਜੀਕਪਿਲ ਮੋਰੇਸ਼ਵਰ ਪਾਟਿਲ ਜੀਐੱਲ. ਮੁਰੂਗਨ ਜੀਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ ਜੀਐੱਮਪੀ ਸਰਕਾਰ ਦੇ ਮੰਤਰੀਗਣਸਾਂਸਦ ਗਣਵਿਧਾਇਕ ਗਣਹੋਰ ਮਹਾਨੁਭਾਵ ਅਤੇ ਹਦਰਾ ਸਮੇਤ MP ਦੇ ਅਲੱਗ-ਅਲੱਗ ਖੇਤਰਾਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਪਿੰਡਾਂ ਤੋਂ ਜੁੜੇ ਭਾਈਓ ਅਤੇ ਭੈਣੋਂ,

ਸਭ ਤੋਂ ਪਹਿਲਾਂ ਭਾਈ ਕਮਲ ਜੀ ਦਾ ਜਨਮ ਦਿਨ ਹੈਉਨ੍ਹਾਂ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਹੁਣ ਅਸੀਂ ਟੀਵੀ ਤੇ ਤਾਂ ਦੇਖਦੇ ਹੀ ਹਾਂ ਐੱਮਪੀ ਹੈ ਤਾਂ ਗਜਬ ਹੈ ਅਤੇ ਐੱਮਪੀ ਗਜਬ ਤਾਂ ਹੈ ਹੀਐੱਮਪੀ ਦੇਸ਼ ਦਾ ਗੌਰਵ ਵੀ ਹੈ। ਐੱਮਪੀ ਵਿੱਚ ਗਤੀ ਵੀ ਹੈ ਅਤੇ ਐੱਮਪੀ ਵਿੱਚ ਵਿਕਾਸ ਦੀ ਲਲਕ ਵੀ ਹੈ। ਲੋਕਾਂ ਦੇ ਹਿਤ ਵਿੱਚ ਕੋਈ ਯੋਜਨਾ ਬਣਦੇ ਹੀਕਿਵੇਂ ਮੱਧ ਪ੍ਰਦੇਸ਼ ਵਿੱਚ ਉਸ ਯੋਜਨਾ ਨੂੰ ਜ਼ਮੀਨ ਤੇ ਉਤਾਰਨ ਦੇ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਂਦਾ ਹੈਇਹ ਜਦ-ਜਦ ਮੈਂ ਸੁਣਦਾ ਹਾਂਜਦ ਵੀ ਮੈਂ ਦੇਖਦਾ ਹਾਂਮੈਨੂੰ ਬਹੁਤ ਆਨੰਦ ਆਉਂਦਾ ਹੈਬਹੁਤ ਅੱਛਾ ਲਗਦਾ ਹੈ ਅਤੇ ਮੇਰੇ ਸਾਥੀ ਇਤਨਾ ਵਧੀਆ ਕੰਮ ਕਰਦੇ ਹਨਇਹ ਆਪਣੇ ਆਪ ਵਿੱਚ ਮੇਰੇ ਲਈ ਸੰਤੋਸ਼ ਦਾ ਵਿਸ਼ਾ ਹੁੰਦਾ ਹੈ।

ਸਾਥੀਓ,

ਸ਼ੁਰੂਆਤੀ ਪੜਾਵਾਂ ਵਿੱਚ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਨੂੰ ਮੱਧ ਪ੍ਰਦੇਸ਼ਉੱਤਰ ਪ੍ਰਦੇਸ਼ਮਹਾਰਾਸ਼ਟਰਉੱਤਰਾਖੰਡਹਰਿਆਣਾਪੰਜਾਬਕਰਨਾਟਕਾ ਅਤੇ ਰਾਜਸਥਾਨ ਦੇ ਕੁਝ ਪਿੰਡਾਂ ਵਿੱਚ ਲਾਗੂ ਕੀਤਾ ਗਿਆ ਸੀ। ਇਨ੍ਹਾਂ ਰਾਜਾਂ ਵਿੱਚ ਪਿੰਡ ਵਿੱਚ ਰਹਿਣ ਵਾਲੇ ਕਰੀਬ 22 ਲੱਖ ਪਰਿਵਾਰਾਂ ਦੇ ਲਈ ਪ੍ਰਾਪਰਟੀ ਕਾਰਡ ਤਿਆਰ ਹੋ ਚੁੱਕੇ ਹਨ। ਹੁਣ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਇਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇੱਕ ਪ੍ਰਕਾਰ ਨਾਲ ਉਹ ਪਾਇਲਟ ਪ੍ਰੋਜੈਕਟ ਸੀ ਤਾਕਿ ਅੱਗੇ ਚਲ ਕੇ ਯੋਜਨਾ ਵਿੱਚ ਕੋਈ ਕਮੀ ਨਾ ਰਹਿ ਜਾਵੇ। ਹੁਣ ਪੂਰੇ ਦੇਸ਼ ਵਿੱਚ ਇਸ ਦਾ ਵਿਸਤਾਰ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਨੇ ਇਸ ਵਿੱਚ ਵੀ ਆਪਣੇ ਚਿਰ-ਪਰੀਚਿਤ ਅੰਦਾਜ਼ ਵਿੱਚ ਤੇਜ਼ ਗਤੀ ਨਾਲ ਕੰਮ ਕੀਤਾ ਹੈ ਅਤੇ ਮੱਧ ਪ੍ਰਦੇਸ਼ ਇਸ ਦੇ ਲਈ ਵਧਾਈ ਦਾ ਪਾਤਰ ਹੈ। ਅੱਜ ਐੱਮਪੀ ਦੇ 3 ਹਜ਼ਾਰ ਪਿੰਡਾਂ ਦੇ 1 ਲੱਖ 70 ਹਜ਼ਾਰ ਤੋਂ ਅਧਿਕ ਪਰਿਵਾਰਾਂ ਨੂੰ ਮਿਲਿਆ ਪ੍ਰਾਪਰਟੀ ਕਾਰਡ-ਅਧਿਕਾਰ ਅਭਿਲੇਖਉਨ੍ਹਾਂ ਦੀ ਸਮ੍ਰਿੱਧੀ ਦਾ ਸਾਧਨ ਬਣੇਗਾ। ਇਹ ਲੋਕ ਡਿਜੀ-ਲੌਕਰ ਦੇ ਮਾਧਿਅਮ ਨਾਲਆਪਣੇ ਮੋਬਾਈਲ ਤੇ ਆਪਣਾ ਪ੍ਰਾਪਰਟੀ ਕਾਰਡ ਡਾਊਨਲੋਡ ਵੀ ਕਰ ਸਕਦੇ ਹਨ। ਇਸ ਦੇ ਲਈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਇਹ ਮਿਹਨਤ ਕੀਤੀ ਹੈਜੀ-ਜਾਨ ਨਾਲ ਇਸ ਕੰਮ ਵਿੱਚ ਜੁਟੇ ਹਨਉਨ੍ਹਾਂ ਸਭ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਵਧਾਈ ਅਤੇ ਜਿਨ੍ਹਾਂ ਨੂੰ ਇਹ ਲਾਭ ਮਿਲਿਆ ਹੈ ਉਨ੍ਹਾਂ ਨੂੰ ਵਧਾਈਆਂ ਵੀ ਅਤੇ ਸ਼ੁਭਕਾਮਨਾਵਾਂ ਵੀ। ਜਿਸ ਗਤੀ ਨਾਲ ਮੱਧ ਪ੍ਰਦੇਸ਼ ਅੱਗੇ ਵਧ ਰਿਹਾ ਹੈਮੇਰਾ ਵਿਸ਼ਵਾਸ ਹੈ ਕਿ ਜਲਦੀ ਹੀ ਰਾਜ ਦੇ ਸਾਰੇ ਗ੍ਰਾਮੀਣ ਪਰਿਵਾਰਾਂ ਨੂੰ ਅਧਿਕਾਰ ਅਭਿਲੇਖ ਜ਼ਰੂਰ ਮਿਲ ਜਾਣਗੇ।

ਭਾਈਓ ਅਤੇ ਭੈਣੋਂ,

ਇਹ ਅਸੀਂ ਅਕਸਰ ਕਹਿੰਦੇ-ਸੁਣਦੇ ਆਏ ਹਾਂ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ। ਲੇਕਿਨ ਆਜ਼ਾਦੀ ਦੇ ਦਹਾਕਿਆਂ-ਦਹਾਕੇ ਬੀਤ ਗਏਭਾਰਤ ਦੇ ਪਿੰਡਾਂ ਦੇ ਬਹੁਤ ਬੜੀ ਸਮਰੱਥਾ ਨੂੰ ਜਕੜ ਕੇ ਰੱਖਿਆ ਗਿਆ। ਪਿੰਡਾਂ ਦੀ ਜੋ ਤਾਕਤ ਹੈਪਿੰਡ ਦੇ ਲੋਕਾਂ ਦੀ ਜੋ ਜ਼ਮੀਨ ਹੈਜੋ ਘਰ ਹੈਉਸ ਦਾ ਉਪਯੋਗ ਪਿੰਡ ਦੇ ਲੋਕ ਆਪਣੇ ਵਿਕਾਸ ਦੇ ਲਈ ਪੂਰੀ ਤਰ੍ਹਾਂ ਕਰ ਹੀ ਨਹੀਂ ਪਾਉਂਦੇ ਸਨ। ਉਲਟਾਪਿੰਡ ਦੀ ਜ਼ਮੀਨ ਅਤੇ ਪਿੰਡ ਦੇ ਘਰਾਂ ਨੂੰ ਲੈ ਕੇ ਵਿਵਾਦਲੜਾਈ-ਝਗੜੇਅਵੈਧ ਕਬਜ਼ਿਆਂ ਵਿੱਚ ਪਿੰਡ ਦੇ ਲੋਕਾਂ ਦੀ ਊਰਜਾਕੋਟ-ਕਚਹਿਰੀਨਾ ਜਾਣੇ ਕਿਤਨੀਆਂ-ਕਿਤਨੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਸਨ। ਸਮਾਂ ਅਤੇ ਪੈਸਾ ਹੋਰ ਬਰਬਾਦ ਹੁੰਦਾ ਸੀ। ਅਤੇ ਇਹ ਚਿੰਤਾ ਅੱਜ ਦੀ ਨਹੀਂ ਹੈ। ਗਾਂਧੀ ਜੀ ਨੇ ਵੀ ਆਪਣੇ ਸਮੇਂ ਵਿੱਚ ਇਸ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਸੀ। ਇਸ ਸਥਿਤੀ ਨੂੰ ਬਦਲਣਾ ਸਾਡੀ ਸਭ ਦੀ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ। ਮੈਂ ਇਸ ਦਿਸ਼ਾ ਵਿੱਚ ਤਦ ਤੋਂ ਕੰਮ ਕਰ ਰਿਹਾ ਹਾਂ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ। ਅਸੀਂ ਇਸ ਸਮੱਸਿਆ ਨਾਲ ਨਿਪਟਣ ਦੇ ਲਈ ਗੁਜਰਾਤ ਵਿੱਚ ਸਮਰਸ ਗ੍ਰਾਮ ਪੰਚਾਇਤ’ ਅਭਿਯਾਨ ਚਲਾਇਆ ਸੀ। ਮੈਂ ਦੇਖਿਆ ਹੈ ਕਿ ਸਹੀ ਪ੍ਰਯਤਨ ਕੀਤਾ ਜਾਵੇ ਤਾਂ ਪੂਰਾ ਪਿੰਡ ਮਿਲ ਕੇ ਉਸ ਨੂੰ ਅੱਗੇ ਵਧਾਉਂਦਾ ਹੈ ਅਤੇ ਹੁਣ ਸ਼ਿਵਰਾਜ ਜੀ ਵਰਨਣ ਕਰ ਰਹੇ ਸਨ ਕਿ ਅੱਜ ਮੈਨੂੰ ਇਸ ਜ਼ਿੰਮੇਦਾਰੀ ਨੂੰ 20 ਸਾਲ ਪੂਰੇ ਹੋ ਰਹੇ ਹਨ ਅਤੇ ਜਦੋਂ ਉਹ ਸ਼ਿਵਰਾਜ ਜੀ ਬੋਲ ਰਹੇ ਸਨ ਤਾਂ ਮੈਨੂੰ ਯਾਦ ਆਇਆ ਕਿ ਮੈਂ ਜਦ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਅਤੇ ਮੇਰਾ ਜੋ ਪਹਿਲਾ ਬੜਾ ਪ੍ਰੋਗਰਾਮ ਸੀਉਹ ਵੀ ਗ਼ਰੀਬ ਕਲਿਆਣ ਮੇਲਾ ਸੀ ਅਤੇ ਹੁਣ ਮੈਨੂੰ ਖੁਸ਼ੀ ਹੈ ਕਿ 20ਵੇਂ ਸਾਲ ਦਾ ਆਖਰੀ ਦਿਨ ਵੀ ਮੈਂ ਅੱਜ ਗ਼ਰੀਬਾਂ ਦੇ ਲਈ ਪ੍ਰੋਗਰਾਮ ਵਿੱਚ ਜੁੜਿਆ ਹੋਇਆ ਹਾਂ। ਇਹ ਸ਼ਾਇਦ ਈਸ਼ਵਰੀ ਸੰਕੇਤ ਹੈ ਕਿ ਮੈਨੂੰ ਲਗਾਤਾਰ ਮੇਰੇ ਦੇਸ਼ ਦੇ ਗ਼ਰੀਬਾਂ ਦੀ ਸੇਵਾ ਕਰਨ ਦਾ ਸੁਭਾਗ ਮਿਲਦਾ ਰਿਹਾ ਹੈ। ਖ਼ੈਰਮੈਨੂੰ ਵਿਸ਼ਵਾਸ ਹੈ ਸਵਾਮਿਤਵ ਯੋਜਨਾ ਵੀ ਆਪ ਸਭ ਦੀ ਭਾਗੀਦਾਰੀ ਨਾਲ ਗ੍ਰਾਮ ਸਵਰਾਜ ਦਾ ਇੱਕ ਉਦਾਹਰਣ ਬਣੇਗੀ। ਹੁਣ ਅਸੀਂ ਇਸ ਕੋਰੋਨਾ ਕਾਲ ਵਿੱਚ ਵੀ ਦੇਖਿਆ ਹੈ ਕਿ ਕਿਵੇਂ ਭਾਰਤ ਦੇ ਪਿੰਡਾਂ ਨੇ ਮਿਲਕੇ ਇੱਕ ਲਕਸ਼ ਤੇ ਕੰਮ ਕੀਤਾਬਹੁਤ ਸਤਰਕਤਾ ਦੇ ਨਾਲ ਇਸ ਮਹਾਮਾਰੀ ਦਾ ਮੁਕਾਬਲਾ ਕੀਤਾ। ਪਿੰਡ ਵਾਲਿਆਂ ਨੇ ਇੱਕ ਮਾਡਲ ਖੜ੍ਹਾ ਕੀਤਾ। ਬਾਹਰ ਤੋਂ ਆਏ ਲੋਕਾਂ ਦੇ ਲਈ ਰਹਿਣ ਦੇ ਅਲੱਗ ਇੰਤਜ਼ਾਮ ਹੋਣਭੋਜਨ ਅਤੇ ਕੰਮ ਦੀ ਵਿਵਸਥਾ ਹੋਵੇਵੈਕਸੀਨੇਸ਼ਨ ਨਾਲ ਜੁੜਿਆ ਕੰਮ ਹੋਵੇਭਾਰਤ ਦੇ ਪਿੰਡ ਬਹੁਤ ਅੱਗੇ ਰਹੇ ਹਨ। ਪਿੰਡ ਦੇ ਲੋਕਾਂ ਦੀ ਸੂਝ-ਬੂਝ ਨੇਭਾਰਤ ਦੇ ਪਿੰਡਾਂ ਨੂੰਕੋਰੋਨਾ ਤੋਂ ਕਾਫੀ ਹੱਦ ਤੱਕ ਬਚਾ ਕੇ ਰੱਖਿਆ ਅਤੇ ਇਸ ਲਈ ਮੇਰੇ ਦੇਸ਼ ਦੇ ਸਾਰੇ ਪਿੰਡਾਂ ਦੇ ਲੋਕ ਅਭਿਨੰਦਨ ਦੇ ਅਧਿਕਾਰੀ ਹਨ। ਉਨ੍ਹਾਂ ਨੇ ਸਾਰੇ ਨਿਯਮਾਂ ਨੂੰ ਆਪਣੇ ਤਰੀਕੇ ਨਾਲ ਢਾਲਿਆਨਿਯਮਾਂ ਦਾ ਪਾਲਨ ਕੀਤਾਜਾਗਰੂਕਤਾ ਰੱਖੀ ਅਤੇ ਸਰਕਾਰ ਨੂੰ ਵੀ ਵਧ-ਚੜ੍ਹ ਕੇ ਸਹਿਯੋਗ ਦਿੱਤਾ। ਪਿੰਡਾਂ ਨੇ ਇਸ ਦੇਸ਼ ਨੂੰ ਬਚਾਉਣ ਵਿੱਚ ਜੋ ਮਦਦ ਕੀਤੀ ਹੈ ਉਸ ਨੂੰ ਕਦੇ ਮੈਂ ਭੁੱਲ ਨਹੀਂ ਸਕਦਾ ਹਾਂ।

ਸਾਥੀਓ,

ਦੁਨੀਆ ਦੀ ਬਹੁਤ-ਬੜੀਆਂ ਸੰਸਥਾਵਾਂ ਵੀ ਕਹਿੰਦੀਆਂ ਹਨ ਕਿ ਕਿਸੇ ਵੀ ਦੇਸ਼ ਵਿੱਚ ਜਿਨ੍ਹਾਂ ਨਾਗਰਿਕਾਂ ਦੇ ਪਾਸ ਆਪਣੀ ਪ੍ਰਾਪਰਟੀ ਦੇ ਕਾਗਜ਼ ਨਹੀਂ ਹੁੰਦੇਉਨ੍ਹਾਂ ਨਾਗਰਿਕਾਂ ਦੀ ਵਿੱਤੀ ਸਮਰੱਥਾ ਹਮੇਸ਼ਾ ਘੱਟ ਰਹਿੰਦੀ ਹੈ ਅਤੇ ਘੱਟ ਹੁੰਦੀ ਜਾਂਦੀ ਹੈ। ਪ੍ਰਾਪਰਟੀ ਦੇ ਪੇਪਰ ਨਾ ਹੋਣਾਇੱਕ ਵਿਸ਼ਵਵਿਆਪੀ ਸਮੱਸਿਆ ਹੈ। ਇਸ ਦੀ ਬਹੁਤ ਚਰਚਾ ਨਹੀਂ ਹੁੰਦੀ ਲੇਕਿਨ ਬੜੇ-ਬੜੇ ਦੇਸ਼ਾਂ ਦੀ ਇਹ ਬਹੁਤ ਬੜੀ ਚੁਣੌਤੀ ਹੈ।

ਸਾਥੀਓ,

ਸਕੂਲ ਹੋਵੇਹਸਪਤਾਲ ਹੋਵੇਭੰਡਾਰਣ ਦੀ ਵਿਵਸਥਾ ਹੋਵੇਸੜਕ ਹੋਵੇਨਹਿਰ ਹੋਵੇਫੂਡ ਪ੍ਰੋਸੈੱਸਿੰਗ ਉਦਯੋਗ ਹੋਣਅਜਿਹੀ ਹਰ ਵਿਵਸਥਾ ਦੇ ਨਿਰਮਾਣ ਦੇ ਲਈ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਜਦ ਰਿਕਾਰਡ ਹੀ ਸਪਸ਼ਟ ਨਹੀਂ ਹੁੰਦਾ ਤਾਂ ਐਸੇ ਵਿਕਾਸ ਕਾਰਜਾਂ ਵਿੱਚ ਸਾਲਾਂ-ਸਾਲ ਲਗ ਜਾਂਦੇ ਹਨ। ਇਸ ਅਵਿਵਸਥਾ ਨਾਲ ਭਾਰਤ ਦੇ ਪਿੰਡਾਂ ਦੇ ਵਿਕਾਸ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਦੇਸ਼ ਦੇ ਪਿੰਡਾਂ ਨੂੰਪਿੰਡਾਂ ਦੀ ਪ੍ਰਾਪਰਟੀ ਨੂੰਜ਼ਮੀਨ ਅਤੇ ਘਰ ਨਾਲ ਜੁੜੇ ਰਿਕਾਰਡਸ ਨੂੰ ਅਨਿਸ਼ਚਿਤਤਾ ਅਤੇ ਅਵਿਸ਼ਵਾਸ ਤੋਂ ਨਿਕਲਣਾ ਬਹੁਤ ਜ਼ਰੂਰੀ ਹੈ। ਇਸ ਲਈ ਪੀਐੱਮ ਸਵਾਮਿਤਵ ਯੋਜਨਾਪਿੰਡਾਂ ਦੇ ਸਾਡੇ ਭਾਈਆਂ ਅਤੇ ਭੈਣਾਂ ਦੀ ਬਹੁਤ ਬੜੀ ਤਾਕਤ ਬਣਨ ਜਾ ਰਹੀ ਹੈ ਅਤੇ ਅਸੀਂ ਜਾਣਦੇ ਹਾਂ ਜਦੋਂ ਕਿਸੇ ਚੀਜ਼ ਤੇ ਤੁਹਾਡਾ ਹੱਕ ਹੁੰਦਾ ਹੈ ਤਾਂ ਕਿਤਨੀ ਸ਼ਾਂਤੀ ਹੁੰਦੀ ਹੈਕਦੇ ਤੁਸੀਂ ਦੇਖਿਆ ਹੋਵੇਗਾ ਕਿ ਰੇਲਵੇ ਵਿੱਚ ਤੁਸੀਂ ਸਫ਼ਰ ਕਰੋਤੁਹਾਡੇ ਪਾਸ ਟਿਕਟ ਹੋਵੇ ਪਰ ਤੁਹਾਡੇ ਪਾਸ ਰਿਜ਼ਰਵੇਸ਼ਨ ਨਾ ਹੋਵੇ ਤਾਂ ਤੁਹਾਨੂੰ ਲਗਾਤਾਰ ਚਿੰਤਾ ਰਹਿੰਦੀ ਹੈ ਡੱਬੇ ਵਿੱਚੋਂ ਕਦੋਂ ਹੇਠਾਂ ਉਤਰ ਕੇ ਕਿਸੇ ਹੋਰ ਡੱਬੇ ਵਿੱਚ ਜਾਣਾ ਪਵੇਗਾ ਲੇਕਿਨ ਅਗਰ ਤੁਹਾਡੇ ਪਾਸ ਰਿਜ਼ਰਵੇਸ਼ਨ ਹੋਵੇ ਤਾਂ ਤੁਸੀਂ ਰੇਲ ਟਿਕਟ ਰਿਜ਼ਰਵੇਸ਼ਨ ਨਾਲ ਤੁਸੀਂ ਅਰਾਮ ਨਾਲ ਬੈਠ ਸਕਦੇ ਹੋਕਿਤਨਾ ਹੀ ਬੜਾ ਕੋਈ ਤੀਸਮਾਰਖਾਂ ਆ ਜਾਵੇਕਿਤਨਾ ਹੀ ਬੜਾ ਕੋਈ ਧਨੀ ਵਿਅਕਤੀ ਆ ਜਾਵੇਤੁਸੀਂ ਹੱਕ ਨਾਲ ਕਹਿ ਸਕਦੇ ਹੋ ਕਿ ਮੇਰਾ ਇਹ ਰਿਜ਼ਰਵੇਸ਼ਨ ਹੈ ਅਤੇ ਮੈਂ ਇੱਥੇ ਬੈਠਾਂਗਾ। ਇਹ ਤਾਕਤ ਹੁੰਦੀ ਹੈਆਪਣੇ ਅਧਿਕਾਰ ਦੀ। ਇਹ ਜੋ ਅੱਜ ਪਿੰਡ ਦੇ ਲੋਕਾਂ ਦੇ ਹੱਥਾਂ ਵਿੱਚ ਜੋ ਇਹ ਤਾਕਤ ਆਈ ਹੈ ਨਾਉਸ ਦੇ ਬਹੁਤ ਦੂਰਗਾਮੀ ਪਰਿਣਾਮ ਹੋਣ ਵਾਲੇ ਹਨ। ਮੈਨੂ ਖੁਸ਼ੀ ਹੈ ਕਿ ਸ਼ਿਵਰਾਜ ਜੀ ਦੀ ਅਗਵਾਈ ਵਿੱਚ ਮੱਧ ਪ੍ਰਦੇਸ਼ ਲੈਂਡ ਡਿਜ਼ੀਟਾਈਜ਼ੇਸ਼ਨ ਦੇ ਮਾਮਲੇ ਵਿੱਚ ਮੋਹਰੀ ਰਾਜ ਬਣ ਕੇ ਉੱਭਰਿਆ ਹੈ। ਚਾਹੇ ਡਿਜੀਟਲ ਰਿਕਾਰਡਸ ਦਾ ਦਾਇਰਾ ਵਧਾਉਣਾ ਹੋਵੇ ਜਾਂ ਫਿਰ ਰਿਕਾਰਡਸ ਦੀ ਕੁਆਲਿਟੀ ਹੋਵੇਹਰ ਪਹਿਲੂ ਵਿੱਚ ਮੱਧ ਪ੍ਰਦੇਸ਼ ਪ੍ਰਸ਼ੰਸਾਯੋਗ ਕੰਮ ਕਰ ਰਿਹਾ ਹੈ।

ਸਾਥੀਓ

ਸਵਾਮਿਤਵ ਯੋਜਨਾਸਿਰਫ਼ ਕਾਨੂੰਨੀ ਦਸਤਾਵੇਜ਼ ਦੇਣ ਦੀ ਯੋਜਨਾ ਭਰ ਨਹੀਂ ਹੈਬਲਕਿ ਇਹ ਆਧੁਨਿਕ ਟੈਕਨੋਲੋਜੀ ਨਾਲ ਦੇਸ਼ ਦੇ ਪਿੰਡਾਂ ਵਿੱਚ ਵਿਕਾਸ ਅਤੇ ਵਿਸ਼ਵਾਸ ਦਾ ਨਵਾਂ ਮੰਤਰ ਵੀ ਹੈ। ਇਹ ਜੋ ‘ਪਿੰਡ-ਮੁਹੱਲੇ ਵਿੱਚ ਉਡਣ -ਖਟੋਲਾ ’ਉਡ ਰਿਹਾ ਹੈਜਿਸ ਨੂੰ ਕੋਈ ਪਿੰਡ ਵਾਲੇ ਛੋਟਾ ਹੈਲੀਕੌਪਟਰ ਕਹਿ ਰਹੇ ਹਨਇਹ ਜੋ ਡ੍ਰੋਨ ਉਡ ਰਿਹਾ ਹੈਉਹ ਭਾਰਤ ਦੇ ਪਿੰਡਾਂ ਨੂੰ ਨਵੀਂ ਉਡਾਣ ਦੇਣ ਵਾਲਾ ਹੈ। ਡ੍ਰੋਨ ਵਿਗਿਆਨਕ ਢੰਗ ਨਾਲਘਰਾਂ ਦਾ ਨਕਸ਼ਾ ਖਿੱਚ ਰਹੇ ਹਨ ਬਿਨਾਂ ਕਿਸੇ ਭੇਦਭਾਵ ਦੇ ਪ੍ਰਾਪਰਟੀ ਦੀ ਨਿਸ਼ਾਨਦੇਹੀ ਕਰ ਰਹੇ ਹਨ ਹੁਣ ਤੱਕ ਦੇਸ਼ ਦੇ ਕਰੀਬ 60 ਜ਼ਿਲ੍ਹਿਆਂ ਵਿੱਚ ਡ੍ਰੋਨ ਨੇ ਇਹ ਕੰਮ ਪੂਰਾ ਕਰ ਲਿਆ ਹੈ। ਇਸ ਨਾਲ ਸਟੀਕ ਲੈਂਡ ਰਿਕਾਰਡਸ ਅਤੇ GIS ਮੈਪ ਦੀ ਵਜ੍ਹਾ ਨਾਲ ਹੁਣ ਗ੍ਰਾਮ ਪੰਚਾਇਤਾਂ ਨੂੰ ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਮਿਲੇਗੀ 

ਭਾਈਓ ਭੈਣੋਂ

ਸਵਾਮਿਤਵ ਯੋਜਨਾ ਦੇ ਜੋ ਲਾਭ ਅੱਜ ਦਿਖ ਰਹੇ ਹਨਉਹ ਦੇਸ਼ ਦੇ ਇੱਕ ਬਹੁਤ ਬੜੇ ਅਭਿਯਾਨ ਦਾ ਹਿੱਸਾ ਹਨ। ਇਹ ਅਭਿਯਾਨ ਹੈ ਪਿੰਡ ਨੂੰ,ਗ਼ਰੀਬ ਨੂੰ ਆਤਮਨਿਰਭਰਆਰਥਿਕ ਤੌਰ ਤੇ ਹੋਰ ਮਜ਼ਬੂਤ ਬਣਾਉਣ ਦਾ ਅਤੇ ਹੁਣੇ ਅਸੀਂ ਸੁਣਿਆ ਪਵਨ ਜੀ ਨੂੰਤਿੰਨ ਮਹੀਨੇ ਵਿੱਚ ਕਿਤਨੀ ਬੜੀ ਤਾਕਤ ਆ ਗਈਖ਼ੁਦ ਦਾ ਹੀ ਤਾਂ ਘਰ ਸੀ,ਕਾਗਜ਼ ਦਾ ਅਭਾਵ ਸੀ ਕਾਗਜ਼ ਆ ਗਿਆਜ਼ਿੰਦਗੀ ਬਦਲ ਗਈ ਸਾਡੇ ਪਿੰਡ ਦੇ ਲੋਕਾਂ ਵਿੱਚ ਭਰਪੂਰ ਤਾਕਤ ਹੋਣ ਦੇ ਬਾਵਜੂਦਉਨ੍ਹਾਂ ਨੂੰ ਦਿੱਕਤ ਆਉਂਦੀ ਰਹੀ ਹੈ ਸ਼ੁਰੂਆਤੀ ਸੰਸਾਧਨ ਦੀਇੱਕ ਤਰ੍ਹਾਂ ਦੇ ਲਾਂਚਿੰਗ ਪੈਡ ਦੀ! ਘਰ ਬਣਵਾਉਣਾ ਹੁੰਦਾ ਸੀ,ਤਾਂ ਹੋਮ ਲੋਨ ਦੀ ਦਿੱਕਤ!

ਵਪਾਰ ਸ਼ੁਰੂ ਕਰਨਾ ਹੁੰਦਾ ਸੀ ਤਾਂ ਪੂੰਜੀ ਦੀ ਦਿੱਕਤ! ਖੇਤੀ ਨੂੰ ਵਧਾਉਣ ਦਾ ਕੋਈ ਆਇਡੀਆ ਹੋਵੇ,  ਟ੍ਰੈਕਟਰ ਖਰੀਦਣਾ ਹੋਵੇਕੋਈ ਔਜ਼ਾਰ ਖਰੀਦਣਾ ਹੋਵੇਕੋਈ ਨਵੀਂ ਖੇਤੀ ਕਰਨ ਦਾ ਵਿਚਾਰ ਹੋਵੇ,  ਤਾਂ ਉਸ ਵਿੱਚ ਵੀ ਸ਼ੁਰੂਆਤ ਕਰਨ ਦੇ ਲਈ ਪੈਸੇ ਦੀ ਪਰੇਸ਼ਾਨੀ! ਪ੍ਰਾਪਰਟੀ ਦੇ ਪੇਪਰ ਨਾ ਹੋਣ ਦੀ ਵਜ੍ਹਾ ਨਾਲ ਬੈਂਕਾਂ ਤੋਂ ਉਨ੍ਹਾਂ ਨੂੰ ਅਸਾਨੀ ਨਾਲ ਲੋਨ ਵੀ ਨਹੀਂ ਮਿਲਦਾ ਮਜਬੂਰੀ ਵਿੱਚ ਭਾਰਤ ਦੇ ਪਿੰਡਾਂ ਦੇ ਲੋਕਬੈਂਕਿੰਗ ਵਿਵਸਥਾ ਤੋਂ ਬਾਹਰ ਦੇ ਲੋਕਾਂ ਤੋਂ ਕਰਜ਼ ਲੈਣ ਲਈ ਮਜਬੂਰ ਹੋ ਗਏਬੈਂਕਿੰਗ ਵਿਵਸਥਾ ਤੋਂ ਹੀ ਉਹ ਬਾਹਰ ਹੋ ਗਏ ਮੈਂ ਉਹ ਤਕਲੀਫ਼ ਦੇਖੀ ਹੈ ਜਦੋਂ ਛੋਟੇ-ਛੋਟੇ ਕੰਮ ਦੇ ਲਈ ਕਿਸੇ ਗ਼ਰੀਬ ਨੂੰਕਿਸੇ ਤੀਸਰੇ ਦੇ ਸਾਹਮਣੇ ਹੱਥ ਫੈਲਾਉਣਾ ਪੈਂਦਾ ਸੀਵਧਦਾ ਹੋਇਆ ਸੂਦ,ਉਸ ਦੇ ਜੀਵਨ ਦੀ ਸਭ ਤੋਂ ਬੜੀ ਚਿੰਤਾ ਬਣ ਜਾਂਦਾ ਸੀ ਮੁਸ਼ਕਿਲ ਇਹ ਕਿ ਉਸ ਦੇ ਪਾਸ ਕਿਸੇ ਤੀਸਰੇ ਤੋਂ ਕਰਜ਼ ਮੰਗਣ ਦੇ ਇਲਾਵਾ ਕੋਈ ਵਿਕਲਪ ਵੀ ਨਹੀਂ ਸੀ। ਉਹ ਜਿਤਨਾ ਲੁੱਟਣਾ ਚਾਹੇ ਲੁੱਟ ਸਕਦਾ ਸੀ ਕਿਉਂਕਿ ਮਜਬੂਰੀ ਸੀ ਮੈਂ ਦੇਸ਼ ਦੇ ਗ਼ਰੀਬਾਂ ਨੂੰ,  ਪਿੰਡ  ਦੇ ਗ਼ਰੀਬਾਂ ਨੂੰਪਿੰਡ ਦੇ ਨੌਜਵਾਨਾਂ ਨੂੰਇਸ ਦੁਸ਼ਚੱਕਰ ਤੋਂ ਹੀ ਬਾਹਰ ਕੱਢਣਾ ਚਾਹੁੰਦਾ ਹਾਂ  ਸਵਾਮਿਤਵ ਯੋਜਨਾ ਇਸ ਦਾ ਬਹੁਤ ਅਹਿਮ ਅਧਾਰ ਹੈ। ਪ੍ਰਾਪਰਟੀ ਕਾਰਡ ਬਣਨ ਦੇ ਬਾਅਦਹੁਣ ਪਿੰਡ ਦੇ ਲੋਕਾਂ ਨੂੰ ਬੈਂਕਾਂ ਤੋਂ ਅਸਾਨੀ ਨਾਲ ਕਰਜ਼ ਮਿਲਣ ਵਾਲਾ ਹੈ। ਹੁਣੇ ਲਾਭਾਰਥੀਆਂ ਨਾਲ ਬਾਤਚੀਤ ਵਿੱਚ ਵੀ ਅਸੀਂ ਸੁਣਿਆ ਕਿ ਕਿਵੇਂ ਪ੍ਰਾਪਰਟੀ ਕਾਰਡ ਨੇ ਉਨ੍ਹਾਂ ਨੂੰ ਬੈਂਕ ਤੋਂ ਲੋਨ ਵਿੱਚ ਮਦਦ ਕੀਤੀ ਹੈ।

ਸਾਥੀਓ

ਬੀਤੇ 6-7 ਵਰ੍ਹਿਆਂ ਦੇ ਸਾਡੀ ਸਰਕਾਰ  ਦੇ ਪ੍ਰਯਤਨਾਂ ਨੂੰ ਦੇਖੋਯੋਜਨਾਵਾਂ ਨੂੰ ਦੇਖੋਤਾਂ ਅਸੀਂ ਪ੍ਰਯਤਨ ਕੀਤਾ ਹੈ ਕਿ ਗ਼ਰੀਬ ਨੂੰ ਕਿਸੇ ਤੀਸਰੇ ਵਿਅਕਤੀ  ਦੇ ਸਾਹਮਣੇ ਹੱਥ ਨਹੀਂ ਫੈਲਾਉਣਾ ਪਵੇਉਸ ਨੂੰ ਸਿਰ ਝੁਕਾਉਣਾ ਨਾ ਪਵੇ ਅੱਜ ਖੇਤੀ ਦੀਆਂ ਛੋਟੀਆਂ- ਛੋਟੀਆਂ ਜ਼ਰੂਰਤਾਂ ਦੇ ਲਈ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਸਿੱਧੇ ਕਿਸਾਨਾਂ  ਦੇ ਬੈਂਕ ਖਾਤਿਆਂ ਵਿੱਚ ਪੈਸਾ ਭੇਜਿਆ ਜਾ ਰਿਹਾ ਹੈ। ਅਤੇ ਛੋਟੇ ਕਿਸਾਨਾਂ ਦਾ ਜੋ ਮੈਨੂੰ ਅਸ਼ੀਰਵਾਦ ਮਿਲਦਾ ਰਹਿੰਦਾ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਭਾਰਤ ਦਾ ਛੋਟਾ-ਛੋਟਾ ਜੋ ਕਿਸਾਨ ਹੈ, 100 ਵਿੱਚੋਂ 80 ਕਿਸਾਨ ਹਨਛੋਟੇ ਕਿਸਾਨ ਹਨ ਜਿਨ੍ਹਾਂ ਦੀ ਤਰਫ਼ ਹਰ ਕਿਸੇ ਨੇ ਧਿਆਨ ਨਹੀਂ ਦਿੱਤਾਕੁਝ ਹੀ ਮੁੱਠੀ ਭਰ ਕਿਸਾਨਾਂ ਦੀ ਚਿੰਤਾ ਕੀਤੀ ਗਈ ਅਸੀਂ ਪੂਰੀ ਤਾਕਤ ਲਗਾਈ ਹੈ ਛੋਟੇ ਕਿਸਾਨਾਂ ਦੇ ਹੱਕਾਂ ਦੇ ਲਈ ਅਤੇ ਛੋਟਾ ਕਿਸਾਨ ਮੇਰਾ ਮਜ਼ਬੂਤ ਹੋ ਜਾਵੇਗਾ ਨਾਮੇਰੇ ਦੇਸ਼ ਨੂੰ ਕੋਈ ਫਿਰ ਦੁਰਬਲ ਨਹੀਂ ਕਰ ਸਕਦਾ ਹੈ। ਕੋਰੋਨਾ ਕਾਲ ਦੇ ਬਾਵਜੂਦ ਅਭਿਯਾਨ ਚਲਾ ਕੇ ਅਸੀਂ ਕਰੋੜ ਤੋਂ ਅਧਿਕ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਵੀ ਦਿੱਤੇ ਹਨ ਪਸ਼ੂਪਾਲਣ ਕਰਨ ਵਾਲਿਆਂਮੱਛੀ ਪਾਲਣ ਕਰਨ ਵਾਲਿਆਂ ਨੂੰ ਵੀ ਇਸ ਨਾਲ ਜੋੜਿਆ ਹੈ।  ਮਕਸਦ ਇਹੀ ਹੈ ਕਿ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਬੈਂਕਾਂ ਤੋਂ ਪੈਸਾ ਮਿਲੇਉਨ੍ਹਾਂ ਨੂੰ ਕਿਸੇ ਹੋਰ ਦੇ ਪਾਸ ਨਾ ਜਾਣਾ ਪਵੇ ਮੁਦਰਾ ਯੋਜਨਾ ਨੇ ਵੀ ਲੋਕਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਬੈਂਕਾਂ ਤੋਂ ਬਿਨਾ ਗਰੰਟੀ ਰਿਣ ਦਾ ਬਿਹਤਰੀਨ ਅਵਸਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਪਿਛਲੇ ਵਰ੍ਹਿਆਂ ਵਿੱਚ ਕਰੀਬ 29 ਕਰੋੜ ਰਿਣ ਦਿੱਤੇ ਗਏ ਹਨ ਕਰੀਬ-ਕਰੀਬ 15 ਲੱਖ ਕਰੋੜ ਰੁਪਏ ਦੀ ਰਾਸ਼ੀ, 15 ਲੱਖ ਕਰੋੜ ਰੁਪਿਆ ਘੱਟ ਨਹੀਂ ਹੁੰਦਾ ਹੈ ਜੀ, 15 ਲੱਖ ਕਰੋੜ ਰੁਪਏ ਦੀ ਰਾਸ਼ੀ ਮੁਦਰਾ ਯੋਜਨਾ ਦੇ ਤਹਿਤ ਲੋਕਾਂ ਦੇ ਪਾਸ ਪਹੁੰਚੀ ਹੈ। ਇਸ ਰਾਸ਼ੀ ਦੇ ਲਈ ਪਹਿਲਾਂ ਉਨ੍ਹਾਂ ਨੂੰ ਕਿਸੇ ਤੀਸਰੇ ਦੇ ਪਾਸ ਜਾਣਾ ਪੈਂਦਾ ਸੀਜ਼ਿਆਦਾ ਸੂਦ ਦੇ ਦੁਸ਼ਚੱਕਰ ਵਿੱਚ ਫਸਣਾ ਪੈਂਦਾ ਸੀ

ਸਾਥੀਓ

ਭਾਰਤ ਦੇ ਪਿੰਡਾਂ ਦੀਆਂ ਆਰਥਿਕ ਸਮਰੱਥਾਵਾਂ ਨੂੰ ਵਧਾਉਣ ਵਿੱਚ ਬਹੁਤ ਬੜੀ ਭੂਮਿਕਾ ਸਾਡੀਆਂ ਮਾਤਾਵਾਂ- ਭੈਣਾਂਸਾਡੀ ਮਹਿਲਾ ਸ਼ਕਤੀ ਦੀ ਵੀ ਹੈ। ਅੱਜ ਦੇਸ਼ ਭਰ ਵਿੱਚ ਲਗਭਗ 70 ਲੱਖ ਤੋਂ ਜ਼ਿਆਦਾ ਸੈਲਫ ਹੈਲਪ ਗਰੁੱਪ ਹਨਜਿਨ੍ਹਾਂ ਨਾਲ ਲਗਭਗ ਕਰੋੜ ਭੈਣਾਂ ਜੁੜੀਆਂ ਹਨ ਅਤੇ ਇਹ ਜ਼ਿਆਦਾਤਰ ਪਿੰਡਾਂ ਵਿੱਚ ਹੀ ਕੰਮ ਕਰ ਰਹੀਆਂ ਹਨ ਇਨ੍ਹਾਂ ਭੈਣਾਂ ਨੂੰ ਜਨਧਨ ਖਾਤਿਆਂ ਦੇ ਜ਼ਰੀਏ ਬੈਂਕਿੰਗ ਸਿਸਟਮ ਦੇ ਨਾਲ ਤਾਂ ਜੋੜਿਆ ਹੀ ਗਿਆ ਹੈਬਿਨਾ ਗਰੰਟੀ ਰਿਣ ਵਿੱਚ ਵੀ ਕਾਫ਼ੀ ਵਾਧਾ ਕੀਤਾ ਹੈ।  ਹਾਲ ਹੀ ਵਿੱਚ ਸਰਕਾਰ ਨੇ ਇੱਕ ਹੋਰ ਅਹਿਮ ਨਿਰਣਾ ਲਿਆ ਹੈ। ਹਰ ਸੈਲਫ ਹੈਲਪ ਗਰੁੱਪ ਨੂੰ ਪਹਿਲਾਂ ਜਿੱਥੇ 10 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਦੇ ਰਿਣ ਮਿਲਦਾ ਸੀਹੁਣ ਇਹ ਸੀਮਾ ਵਧਾ ਕੇ ਦੁੱਗਣੀ ਯਾਨੀ 10 ਲੱਖ ਤੋਂ 20 ਲੱਖ ਕਰ ਦਿੱਤੀ ਗਈ ਹੈ।

ਭਾਈਓ ਅਤੇ ਭੈਣੋਂ

ਸਾਡੇ ਪਿੰਡਾਂ ਦੇ ਬਹੁਤ ਸਾਰੇ ਸਾਥੀਆਸਪਾਸ ਦੇ ਸ਼ਹਿਰਾਂ ਵਿੱਚ ਜਾ ਕੇ ਰੇਹੜੀ-ਪਟੜੀ ਦਾ ਵੀ ਕੰਮ ਕਰਦੇ ਹਨ ਇਨ੍ਹਾਂ ਨੂੰ ਵੀ ਪੀਐੱਮ ਸਵਨਿਧੀ ਯੋਜਨਾ ਦੇ ਜ਼ਰੀਏ ਬੈਂਕ ਤੋਂ ਲੋਨ ਲੈਣ ਦੀ ਸੁਵਿਧਾ ਦਿੱਤੀ ਗਈ ਹੈ। ਅੱਜ 25 ਲੱਖ ਤੋਂ ਜ਼ਿਆਦਾ ਅਜਿਹੇ ਸਾਥੀਆਂ ਨੂੰ ਬੈਂਕ ਤੋਂ ਲੋਨ ਮਿਲ ਵੀ ਚੁੱਕਿਆ ਹੈ। ਹੁਣ ਇਨ੍ਹਾਂ ਨੂੰ ਵੀ ਆਪਣਾ ਕੰਮ ਅੱਗੇ ਵਧਾਉਣ ਦੇ ਲਈ ਕਿਸੇ ਹੋਰ ਦੇ ਪਾਸ ਜਾਣ ਦੀ ਜ਼ਰੂਰਤ ਨਹੀਂ ਹੈ।

ਸਾਥੀਓ, 

ਤੁਸੀਂ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਦੇਖੋ ਤਾਂ ਲਕਸ਼ ਇਹੀ ਹੈ ਕਿ ਪੈਸੇ ਦੇਣ ਦੇ ਲਈ ਜਦੋਂ ਸਰਕਾਰ ਹੈ,  ਬੈਂਕ ਹਨ,  ਤਾਂ ਗ਼ਰੀਬ ਨੂੰ ਕਿਸੇ ਦੂਸਰੇ-ਤੀਸਰੇ  ਦੇ ਪਾਸ ਨਹੀਂ ਜਾਣਾ ਪਵੇ।  ਉਹ ਜ਼ਮਾਨਾ ਦੇਸ਼ ਪਿੱਛੇ ਛੱਡ ਆਇਆ ਹੈ ਜਦੋਂ ਗ਼ਰੀਬ ਨੂੰ ਇੱਕ-ਇੱਕ ਪੈਸੇ,  ਇੱਕ - ਇੱਕ ਚੀਜ਼ ਦੇ ਲਈ ਸਰਕਾਰ  ਦੇ ਪਾਸ ਚੱਕਰ ਲਗਾਉਣੇ ਪੈਂਦੇ ਸਨ। ਹੁਣ ਗ਼ਰੀਬ  ਦੇ ਪਾਸ ਸਰਕਾਰ ਖੁਦ ਚਲ ਕੇ ਆ ਰਹੀ ਹੈ ਅਤੇ ਉਸ ਗ਼ਰੀਬ ਨੂੰ ਸਸ਼ਕਤ ਕਰ ਰਹੀ ਹੈ। ਤੁਸੀਂ ਦੇਖੋ,  ਕੋਰੋਨਾ ਕਾਲ ਵਿੱਚ ਮੁਸ਼ਕਿਲ ਵਧੀ ਤਾਂ ਸਰਕਾਰ ਨੇ ਖ਼ੁਦ ਸਾਹਮਣੇ ਆ ਕੇ 80 ਕਰੋੜ ਤੋਂ ਅਧਿਕ ਲੋਕਾਂ ਦੇ ਲਈ ਮੁਫ਼ਤ ਅਨਾਜ ਸੁਨਿਸ਼ਚਿਤ ਕੀਤਾ  ਇੱਕ ਵੀ ਗ਼ਰੀਬ ਅਜਿਹਾ ਨਾ ਹੋਵੇ ਕਿ ਜਿਸ ਦੇ ਘਰ ਵਿੱਚ ਚੁੱਲ੍ਹਾ ਨਾ ਜਲੇ  ਅਤੇ ਇਸ ਵਿੱਚ ਮੱਧ  ਪ੍ਰਦੇਸ਼ ਦੇ ਕਿਸਾਨਾਂ ਦਾ ਤਾਂ ਯੋਗਦਾਨ ਹੈ ਹੀ ਹੈ,  ਉਨ੍ਹਾਂ ਦੀ ਮਿਹਨਤ ਵੀ ਹੈ  ਗ਼ਰੀਬਾਂ ਨੂੰ ਮੁਫ਼ਤ ਅੰਨ ਦੇਣ ਦੇ ਲਈ ਕਰੀਬ-ਕਰੀਬ 2 ਲੱਖ ਕਰੋੜ ਰੁਪਏ ਸਰਕਾਰ ਨੇ ਖਰਚ ਕੀਤੇ ਹਨ  ਆਯੁਸ਼ਮਾਨ ਭਾਰਤ ਯੋਜਨਾ  ਦੇ ਤਹਿਤ ਵੀ ਜੋ ਮੁਫ਼ਤ ਇਲਾਜ ਦੀ ਸੁਵਿਧਾ ਗ਼ਰੀਬਾਂ ਨੂੰ ਮਿਲੀ ਹੈ,  ਉਸ ਨੇ ਗ਼ਰੀਬਾਂ  ਦੇ 40 ਤੋਂ 50 ਹਜ਼ਾਰ ਕਰੋੜ ਰੁਪਏ ਬਚਾਏ ਹਨ।  ਜਿਨ੍ਹਾਂ 8 ਹਜ਼ਾਰ ਤੋਂ ਜ਼ਿਆਦਾ ਜਨਔਸ਼ਧੀ ਕੇਂਦਰਾਂ ਤੇ ਸਸਤੀਆਂ ਦਵਾਈਆਂ ਮਿਲ ਰਹੀਆਂ ਹਨ,  ਉਸ ਨਾਲ ਵੀ ਗ਼ਰੀਬਾਂ ਦੇ ਸੈਂਕੜੇ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ।  ਮਿਸ਼ਨ ਇੰਦਰਧੁਨਸ਼ ਵਿੱਚ ਨਵੇਂ ਟੀਕੇ ਜੋੜ ਕੇ,  ਟੀਕਾਕਰਣ ਅਭਿਯਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਗ਼ਰੀਬਾਂ ਤੱਕ ਪਹੁੰਚਾ ਕੇ,  ਅਸੀਂ ਕਰੋੜਾਂ ਗਰਭਵਤੀ ਮਹਿਲਾਵਾਂ ਨੂੰ,  ਬੱਚਿਆਂ ਨੂੰ ਅਨੇਕ ਬਿਮਾਰੀਆਂ ਤੋਂ ਬਚਾਇਆ ਹੈ  ਇਹ ਸਾਰੇ ਪ੍ਰਯਤਨ ਅੱਜ ਪਿੰਡ ਦੇ,  ਗ਼ਰੀਬ  ਦੀ ਜੇਬ ਵਿੱਚ ਪੈਸੇ ਬਚਾ ਕੇ ਉਸ ਨੂੰ ਮਜਬੂਰੀ ਵਿੱਚੋਂ ਬਾਹਰ ਕੱਢ ਰਹੇ ਹਨ,  ਸੰਭਾਵਨਾਵਾਂ  ਦੇ ਅਕਾਸ਼ ਨਾਲ ਜੋੜ ਰਹੇ ਹਨ। ਅਤੇ ਮੈਨੂੰ ਵਿਸ਼ਵਾਸ ਹੈ,  ਸਵਾਮਿਤਵ ਯੋਜਨਾ ਦੀ ਤਾਕਤ ਮਿਲਣ ਦੇ ਬਾਅਦ,  ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਵਿੱਚ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾਵੇਗਾ  

ਸਾਥੀਓ, 

ਭਾਰਤ ਵਿੱਚ ਇੱਕ ਪਰੰਪਰਾ ਜਿਹੀ ਰਹੀ ਹੈ ਕਿ ਆਧੁਨਿਕ ਟੈਕਨੋਲੋਜੀ ਪਹਿਲਾਂ ਸ਼ਹਿਰਾਂ ਵਿੱਚ ਪਹੁੰਚਦੀ ਹੈ ਅਤੇ ਫਿਰ ਉਹ ਪਿੰਡ ਤੱਕ ਜਾਂਦੀ ਹੈ।  ਲੇਕਿਨ ਅੱਜ ਦੇਸ਼ ਨੇ ਇਸ ਪਰੰਪਰਾ ਨੂੰ ਬਦਲਣ ਦਾ ਕੰਮ ਕੀਤਾ ਹੈ  ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ ਤਦ ਉੱਥੇ ਵੀ ਜ਼ਮੀਨ ਦੀ ਜਾਣਕਾਰੀ ਔਨਲਾਈਨ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਸਰਕਾਰ ਤਕਨੀਕ  ਦੇ ਜ਼ਰੀਏ ਪਿੰਡ ਤੱਕ ਚਲ ਕੇ ਜਾਵੇ,  ਇਸ ਦੇ ਲਈ e-ਗ੍ਰਾਮ ਸੇਵਾ ਸ਼ੁਰੂ ਕੀਤੀ ਗਈ ਸੀ  ਲੋਕਾਂ ਦੀਆਂ ਸਮੱਸਿਆਵਾਂ  ਦੇ ਸਮਾਧਾਨ ਦੇ ਲਈ ਗੁਜਰਾਤ ਨੇ ਸਵਾਗਤ ਨਾਮ ਨਾਲ ਪਹਿਲ ਵੀ ਕੀਤੀ ਸੀ,  ਜੋ ਅੱਜ ਵੀ ਇੱਕ ਉਦਾਹਰਣ ਹੈ।  ਉਸੇ ਮੰਤਰ ਤੇ ਚਲਦੇ ਹੋਏ ਅੱਜ ਦੇਸ਼ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਸਵਾਮਿਤਵ ਯੋਜਨਾ ਅਤੇ ਡ੍ਰੋਨ ਟੈਕਨੋਲੋਜੀ ਦੀ ਤਾਕਤ ਤੋਂ ਪਹਿਲਾਂ ਭਾਰਤ ਦੇ ਪਿੰਡਾਂ ਨੂੰ ਸਮ੍ਰਿੱਧ ਕੀਤਾ ਜਾਵੇ।  ਡ੍ਰੋਨ ਟੈਕਨੋਲੋਜੀ ਘੱਟ ਤੋਂ ਘੱਟ ਸਮੇਂ ਵਿੱਚ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਸਟੀਕ ਤਰੀਕੇ ਨਾਲ ਕਰ ਸਕਦੀ ਹੈ। ਡ੍ਰੋਨ ਉੱਥੇ ਵੀ ਅਸਾਨੀ ਆ-ਜਾ ਸਕਦਾ ਹੈ ਜਿੱਥੇ ਇਨਸਾਨ ਨਹੀਂ ਜਾ ਸਕਦਾ। ਘਰ ਦੀ ਮੈਪਿੰਗ ਦੇ ਇਲਾਵਾ ਪੂਰੇ ਦੇਸ਼ ਦੇ ਜ਼ਮੀਨ ਨਾਲ ਜੁੜੇ ਰਿਕਾਰਡਸ,  ਸਰਵੇ,  ਡਿਮਾਰਕੇਸ਼ਨ ਜਿਹੀਆਂ ਪ੍ਰਕਿਰਿਆਵਾਂ ਨੂੰ ਅਧਿਕ ਪ੍ਰਭਾਵੀ ਅਤੇ ਪਾਰਦਰਸ਼ੀ ਬਣਾਉਣ ਵਿੱਚ ਡ੍ਰੋਨ ਬਹੁਤ ਕੰਮ ਆਉਣ ਵਾਲਾ ਹੈ।  ਮੈਪਿੰਗ ਤੋਂ ਲੈ ਕੇ ਡਿਜਾਸਟਰ ਮੈਨੇਜਮੈਂਟ,  ਖੇਤੀ  ਦੇ ਕੰਮ ਅਤੇ ਸਰਵਿਸ ਡਿਲਿਵਰੀ ਵਿੱਚ ਡ੍ਰੋਨ ਦਾ ਉਪਯੋਗ ਹੁਣ ਵਿਆਪਕ ਹੋਵੇਗਾ।  ਤੁਸੀਂ ਦੇਖਿਆ ਹੋਵੇਗਾ ਟੀਵੀ ਤੇ,  ਅਖ਼ਬਾਰ ਵਿੱਚ ਦੋ ਦਿਨ ਪਹਿਲਾਂ ਹੀ ਮਣੀਪੁਰ ਵਿੱਚ ਡ੍ਰੋਨ ਨਾਲ ਅਜਿਹੇ ਖੇਤਰਾਂ ਤੱਕ ਕੋਰੋਨਾ  ਦੇ ਟੀਕੇ ਤੇਜ਼ੀ ਨਾਲ ਪਹੁੰਚਾਏ ਗਏ,  ਜਿੱਥੇ ਇਨਸਾਨਾਂ ਨੂੰ ਪਹੁੰਚਾਉਣ  ਵਿੱਚ ਬਹੁਤ ਦੇਰ ਲਗਦੀ ਹੈ।  ਐਸੇ ਹੀ ਹੁਣ ਗੁਜਰਾਤ ਵਿੱਚ ਡ੍ਰੋਨ ਦਾ ਉਪਯੋਗ ਖੇਤ ਵਿੱਚ ਯੂਰੀਆ  ਦੇ ਛਿੜਕਾਅ ਦੇ ਲਈ ਕੀਤਾ ਗਿਆ ਹੈ

ਭਾਈਓ ਅਤੇ ਭੈਣੋਂ, 

ਡ੍ਰੋਨ ਟੈਕਨੋਲੋਜੀ ਨਾਲ ਕਿਸਾਨਾਂ ਨੂੰਮਰੀਜ਼ਾਂ ਨੂੰ,  ਦੂਰ-ਦਰਾਜ  ਦੇ ਖੇਤਰਾਂ ਨੂੰ ਅਧਿਕ ਤੋਂ ਅਧਿਕ ਲਾਭ ਮਿਲੇਇਸ ਦੇ ਲਈ ਹਾਲ ਹੀ ਵਿੱਚ ਅਨੇਕ ਨੀਤੀਗਤ ਨਿਰਣੇ ਲਏ ਗਏ ਹਨ।  ਆਧੁਨਿਕ ਡ੍ਰੋਨ ਬੜੀ ਸੰਖਿਆ ‘ਚ ਭਾਰਤ ਵਿੱਚ ਹੀ ਬਣੇ,  ਇਸ ਵਿੱਚ ਵੀ ਭਾਰਤ ਆਤਮਨਿਰਭਰ ਹੋਵੇ,  ਇਸ ਦੇ ਲਈ PLI ਸਕੀਮ ਵੀ ਐਲਾਨੀ ਗਈ ਹੈ।  ਅੱਜ ਮੈਂ ਇਸ ਅਵਸਰ ‘ਤੇ ਦੇਸ਼ ਦੇ ਮਿਹਨਤੀ ਵਿਗਿਆਨੀਆਂ,  ਇੰਜੀਨੀਅਰਾਂਸੌਫਟਵੇਅਰ ਡਿਵੈਲਪਰਸ ਅਤੇ ਸਟਾਰਟ ਅੱਪ ਨਾਲ ਜੁੜੇ ਨੌਜਵਾਨਾਂ ਨੂੰ ਕਹਾਂਗਾ ਕਿ ਭਾਰਤ ਵਿੱਚ ਘੱਟ ਕੀਮਤ ਵਾਲੇ, ਅੱਛੀ ਕੁਆਲਿਟੀ  ਦੇ ਡ੍ਰੋਨਸ  ਦੇ ਨਿਰਮਾਣ ਲਈ ਅੱਗੇ ਆਉਣ।  ਇਹ ਡ੍ਰੋਨਸ ਭਾਰਤ  ਦੇ ਭਾਗ ਨੂੰ ਅਸਮਾਨ ਦੀ ਨਵੀਂ ਉਚਾਈ ‘ਤੇ ਲੈ ਜਾਣ ਦੀ ਸਮਰੱਥਾ ਰੱਖਦੇ ਹਨ।  ਸਰਕਾਰ ਨੇ ਵੀ ਤੈਅ ਕੀਤਾ ਹੈ ਕਿ ਭਾਰਤੀ ਕੰਪਨੀਆਂ ਤੋਂ ਡ੍ਰੋਨ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਖਰੀਦੀਆਂ ਜਾਣਗੀਆਂ।  ਇਸ ਨਾਲ ਬੜੀ ਸੰਖਿਆ ਵਿੱਚ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਡ੍ਰੋਨ ਨਿਰਮਾਣ ਨੂੰ ਪ੍ਰੋਤਸਾਹਨ ਮਿਲੇਗਾ,  ਜਿਸ ਨਾਲ ਨਵੇਂ ਰੋਜ਼ਗਾਰ ਵੀ ਬਣਨਗੇ।

ਸਾਥੀਓ,

ਆਜ਼ਾਦੀ ਕਾ ਅਮ੍ਰਿੰਤਕਾਲ, ਯਾਨੀ ਆਉਣ ਵਾਲੇ 25 ਵਰ੍ਹੇ ਪਿੰਡਾਂ ਦੀ ਆਰਥਿਕ ਸਮਰੱਥਾ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਸਸ਼ਕਤ ਕਰਨ ਦੇ ਹਨ। ਇਸ ਵਿੱਚ ਟੈਕਨੋਲੋਜੀ ਨਾਲ ਜੁੜਿਆ ਇਨਫ੍ਰਾਸਟ੍ਰਕਚਰ ਬਹੁਤ ਬੜੀ ਭੂਮਿਕਾ ਨਿਭਾਉਣ ਵਾਲਾ ਹੈ। ਮੋਬਾਈਲ ਫੋਨ ਅਤੇ ਇੰਟਰਨੈੱਟ ਅੱਜ ਪਿੰਡ ਦੇ ਨੌਜਵਾਨਾਂ ਨੂੰ ਨਵੇਂ ਅਵਸਰਾਂ ਨਾਲ ਜੋੜ ਰਿਹਾ ਹੈ। ਕਿਸਾਨਾਂ ਨੂੰ ਖੇਤੀ ਦੀ ਨਵੀਂ ਤਕਨੀਕ, ਨਵੀਆਂ ਫ਼ਸਲਾਂ, ਨਵੇਂ ਬਜ਼ਾਰ ਨਾਲ ਜੋੜਨ ਵਿੱਚ ਮੋਬਾਈਲ ਫ਼ੋਨ ਅੱਜ ਬਹੁਤ ਬੜੀ ਸੁਵਿਧਾ ਬਣ ਚੁੱਕਿਆ ਹੈ। ਅੱਜ ਭਾਰਤ ਦੇ ਪਿੰਡਾਂ ਵਿੱਚ ਸ਼ਹਿਰਾਂ ਤੋਂ ਵੀ ਅਧਿਕ ਇੰਟਰਨੈੱਟ ਯੂਜ਼ਰ ਹਨ। ਹੁਣ ਤਾਂ ਦੇਸ਼ ਦੇ ਸਾਰੇ ਪਿੰਡਾਂ ਨੂੰ ਔਪਟੀਕਲ ਫਾਈਬਰ ਨਾਲ ਜੁੜਨ ਦਾ ਅਭਿਯਾਨ ਵੀ ਤੇਜ਼ੀ ਨਾਲ ਚਲ ਰਿਹਾ ਹੈ। ਬਿਹਤਰ ਇੰਟਰਨੈੱਟ ਸੁਵਿਧਾ ਨਾਲ ਖੇਤੀ ਦੇ ਇਲਾਵਾ ਅੱਛੀ ਪੜ੍ਹਾਈ ਅਤੇ ਅੱਛੀ ਦਵਾਈ, ਇਸ ਦੀ ਸੁਵਿਧਾ ਪਿੰਡਾਂ ਦੇ ਗ਼ਰੀਬ ਨੂੰ ਘਰ ਬੈਠੇ ਹੀ ਸੁਲਭ ਹੋਵੇ, ਸੰਭਵ ਹੋਣ ਵਾਲਾ ਹੈ।

ਸਾਥੀਓ,

ਟੈਕਨੋਲੋਜੀ ਨਾਲ ਪਿੰਡਾਂ ਨੂੰ ਟ੍ਰਾਂਸਫੌਰਮ ਕਰਨ ਦਾ ਇਹ ਅਭਿਯਾਨ ਸਿਰਫ਼ ਆਈਟੀ ਜਾਂ ਡਿਜੀਟਲ ਟੈਕਨੋਲੋਜੀ ਤੱਕ ਹੀ ਸੀਮਿਤ ਨਹੀਂ ਹੈ। ਦੂਸਰੀ ਟੈਕਨੋਲੋਜੀ ਦਾ ਵੀ ਭਰਪੂਰ ਉਪਯੋਗ ਪਿੰਡਾਂ ਦੇ ਵਿਕਾਸ ਵਿੱਚ ਕੀਤਾ ਜਾ ਰਿਹਾ ਹੈ। ਸੌਰ ਊਰਜਾ ਨਾਲ ਸਿੰਚਾਈ ਤੇ ਕਮਾਈ ਦੇ ਨਵੇਂ ਅਵਸਰ ਵੀ ਪਿੰਡਾਂ ਨੂੰ ਸੁਲਭ ਕਰਵਾਏ ਜਾ ਰਹੇ ਹਨ। ਬੀਜ ਨਾਲ ਜੁੜੀ ਆਧੁਨਿਕ ਰਿਸਰਚ ਨਾਲ ਬਦਲਦੇ ਮੌਸਮ ਅਤੇ ਬਦਲਦੀ ਡਿਮਾਂਡ ਦੇ ਅਨੁਸਾਰ ਨਵੇਂ ਬੀਜ ਕਿਸਾਨਾਂ ਨੂੰ ਉਪਲਬਧ ਕਰਵਾਏ ਜਾ ਰਹੇ ਹਨ। ਨਵੇਂ-ਬਿਹਤਰ ਟੀਕਿਆਂ ਨਾਲ ਪਸ਼ੂਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਹੀ ਸਾਰਥਕ ਪ੍ਰਯਤਨਾਂ ਨਾਲ, ਪਿੰਡਾਂ ਦੀ ਸਰਗਰਮ ਭਾਗੀਦਾਰੀ ਨਾਲ, ਸਭ ਦੇ ਪ੍ਰਯਤਨ ਨਾਲ ਅਸੀਂ ਪਿੰਡ ਦੀ ਪੂਰੀ ਸਮਰੱਥਾ ਨੂੰ ਭਾਰਤ ਦੇ ਵਿਕਾਸ ਦਾ ਅਧਾਰ ਬਣਾਉਣਗੇ। ਪਿੰਡ ਸਸ਼ਕਤ ਹੋਵੇਗਾ ਤਾਂ ਮੱਧ ਪ੍ਰਦੇਸ਼  ਵੀ ਸਸ਼ਕਤ ਹੋਵੇਗਾ, ਭਾਰਤ ਵੀ ਸਸ਼ਕਤ ਹੋਵੇਗਾ। ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਕੱਲ੍ਹ ਤੋਂ ਨਵਰਾਤ੍ਰਿਆਂ ਦਾ ਪਵਿੱਤਰ ਪੁਰਬ ਸ਼ੁਰੂ ਹੋ ਰਿਹਾ ਹੈ, ਇਹ ਸ਼ਕਤੀ ਸਾਧਨਾ ਆਪ ਸਭ ‘ਤੇ ਅਸ਼ੀਰਵਾਦ ਬਣ ਕੇ ਆਏ। ਦੇਸ਼ ਕੋਰੋਨਾ ਤੋਂ ਜਲਦੀ ਤੋਂ ਜਲਦੀ ਮੁਕਤ ਹੋਵੇ। ਅਸੀਂ ਵੀ ਇਸ ਕੋਰੋਨਾ ਕਾਲ ਵਿੱਚ ਸਾਵਧਾਨੀ ਵਰਤਦੇ ਹੋਏ ਆਪਣੇ ਜੀਵਨ ਨੂੰ ਵੀ ਅੱਗੇ ਵਧਾਉਂਦੇ ਰਹੀਏ, ਜੀਵਨ ਨੂੰ ਮਸਤੀ ਨਾਲ ਜੀਂਦੇ ਰਹੀਏ, ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ! 

 

**************

 

ਡੀਐੱਸ/ਏਕੇਜੇ/ਏਵੀ



(Release ID: 1761603) Visitor Counter : 204