ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 7 ਅਕਤੂਬਰ ਨੂੰ ਪੀਐੱਮ ਕੇਅਰਸ ਦੇ ਤਹਿਤ ਸਥਾਪਿਤ ਪੀਐੱਸਏ ਆਕਸੀਜਨ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 35 ਪੀਐੱਸਏ ਆਕਸੀਜਨ ਪਲਾਂਟਾਂ ਨੂੰ ਸਮਰਪਿਤ ਕਰਨਗੇ

ਪੀਐੱਸਏ ਆਕਸੀਜਨ ਪਲਾਂਟ ਹੁਣ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਾਲੂ ਹੋ ਗਏ ਹਨ

Posted On: 06 OCT 2021 2:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  7 ਅਕਤੂਬਰ,  2021 ਨੂੰ ਸਵੇਰੇ 11 ਵਜੇ ਉੱਤਰਾਖੰਡ ਵਿੱਚ ਏਮਸ ਰਿਸ਼ੀਕੇਸ਼ ਵਿੱਚ ਆਯੋਜਿਤ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਐੱਮ ਕੇਅਰਸ ਦੇ ਤਹਿਤ ਸਥਾਪਿਤ 35 ਪ੍ਰੈਸ਼ਰ ਸਵਿੰਗ ਅਧਿਸੋਖਣ (ਪੀਐੱਸਏ)  ਆਕਸੀਜਨ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਾਲ ਦੇਸ਼  ਦੇ ਸਾਰੇ ਜ਼ਿਲ੍ਹਿਆਂ ਵਿੱਚ ਹੁਣ ਪੀਐੱਸਏ ਆਕਸੀਜਨ ਪਲਾਂਟ ਚਾਲੂ ਹੋ ਜਾਣਗੇ। ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਸਭਾ ਨੂੰ ਵੀ ਸੰਬੋਧਨ ਕਰਨਗੇ

ਹੁਣ ਤੱਕਪੂਰੇ ਦੇਸ਼ ਵਿੱਚ ਕੁੱਲ 1,224 ਪੀਐੱਸਏ ਆਕਸੀਜਨ ਪਲਾਂਟਾਂ ਨੂੰ ਪੀਐੱਮ ਕੇਅਰਸ ਦੇ ਤਹਿਤ ਵਿੱਤ ਪੋਸ਼ਿਤ ਕੀਤਾ ਗਿਆ ਹੈਜਿਨ੍ਹਾਂ ਵਿਚੋਂ 1,100 ਤੋਂ ਅਧਿਕ ਪਲਾਂਟਾਂ ਨੂੰ ਚਾਲੂ ਕੀਤਾ ਗਿਆ ਹੈ,  ਜਿਸ ਦੇ ਨਾਲ ਪ੍ਰਤੀਦਿਨ 1,750 ਮੀਟ੍ਰਿਕ ਟਨ ਤੋਂ ਅਧਿਕ ਆਕਸੀਜਨ ਦਾ ਉਤਪਾਦਨ ਹੁੰਦਾ ਹੈ।  ਇਹ ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਭਾਰਤ ਦੀ ਮੈਡੀਕਲ ਆਕਸੀਜਨ ਉਤਪਾਦਨ ਸਮਰੱਥਾ ਨੂੰ ਵਧਾਉਣ ਦੇ ਲਈ ਸਰਕਾਰ ਦੁਆਰਾ ਉਠਾਏ ਗਏ ਸਕਾਰਾਤਮਕ ਉਪਾਵਾਂ ਦਾ ਪ੍ਰਮਾਣ ਹੈ।

ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਪੀਐੱਸਏ ਆਕਸੀਜਨ ਪਲਾਂਟ ਚਾਲੂ ਕਰਨ ਦੇ ਪ੍ਰੋਜੈਕਟ ਨੂੰ ਪਹਾੜੀ ਖੇਤਰਾਂਦ੍ਵੀਪਾਂ ਅਤੇ ਦੁਰਗਮ ਭੂ-ਭਾਗ ਵਾਲੇ ਖੇਤਰਾਂ ਦੀਆਂ ਜਟਿਲ ਚੁਣੌਤੀਆਂ ਨਾਲ ਨਿਪਟਣ  ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਸੀ

 

7,000 ਤੋਂ ਅਧਿਕ ਪਰਸੋਨਲ ਨੂੰ ਟ੍ਰੇਨਿੰਗ ਦੇ ਕੇ ਇਨ੍ਹਾਂ ਪਲਾਂਟਾਂ ਦਾ ਸੰਚਾਲਨ ਅਤੇ ਰੱਖ-ਰਖਾਅ ਸੁਨਿਸ਼ਚਿਤ ਕੀਤਾ ਗਿਆ ਹੈ। ਉਹ ਇੱਕ ਸਸ਼ਕਤ ਵੈੱਬ ਪੋਰਟਲ  ਦੇ ਜ਼ਰੀਏ ਆਪਣੇ ਕੰਮਕਾਜ ਅਤੇ ਨਿਸ਼ਪਾਦਨ ਦੀ ਤਤਕਾਲ ਨਿਗਰਾਨੀ ਦੇ ਲਈ ਅੰਬੈਡਡ ਇੰਟਰਨੈੱਟ ਆਵ੍ ਥਿੰਗਸ  (ਆਈਓਟੀ)  ਡਿਵਾਇਸ  ਦੇ ਨਾਲ ਹੁੰਦੇ ਹਨ

ਇਸ ਅਵਸਰ ਉੱਤੇ ਕੇਂਦਰੀ ਸਿਹਤ ਮੰਤਰੀ ਦੇ ਨਾਲ-ਨਾਲ ਉੱਤਰਾਖੰਡ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।

 

 ***************

ਡੀਐੱਸ/ਏਕੇਜੇ


(Release ID: 1761601) Visitor Counter : 238