ਰਸਾਇਣ ਤੇ ਖਾਦ ਮੰਤਰਾਲਾ

ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਨੇ ਵਿੱਤੀ ਸਾਲ 2021-22 ਦਾ ਟੀਚਾ ਸਿਰਫ 6 ਮਹੀਨਿਆਂ ਵਿੱਚ ਪ੍ਰਾਪਤ ਕਰ ਲਿਆ


ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦਿਆਂ ਪੀਐੱਮਬੀਜੇਪੀ ਸਟੋਰ ਵੱਧ ਕੇ 8308 ਹੋ ਗਏ ਹਨ


ਪੀਐੱਮਬੀਜੇਪੀ ਅਧੀਨ ਉਪਲਬਧ ਦਵਾਈਆਂ ਦੀਆਂ ਦੀਆਂ ਕੀਮਤਾਂ ਬ੍ਰਾਂਡਡ ਦਵਾਈਆਂ ਦੇ ਮੁਕਾਬਲੇ 50% -90% ਘੱਟ ਹਨ

Posted On: 06 OCT 2021 1:52PM by PIB Chandigarh

ਫਾਰਮਾਸਿਊਟੀਕਲਜ਼ ਐਂਡ ਮੈਡੀਕਲ ਡਿਵਾਈਸਿਸ ਬਿਊਰੋ ਆਫ਼ ਇੰਡੀਆ (ਪੀਐਮਬੀਆਈ)ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐਮਬੀਜੇਪੀ) ਦੀ ਲਾਗੂਕਰਣ ਏਜੰਸੀ ਨੇ ਵਿੱਤੀ ਸਾਲ 2021-22 ਲਈ ਸਤੰਬਰ 2021 ਦੇ ਅੰਤ ਤੋਂ ਪਹਿਲਾਂ 8,300 ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਕੇਂਦਰ (ਪੀਐਮਬੀਜੇਪੀ) ਖੋਲ੍ਹਣ ਦਾ ਟੀਚਾ ਪੂਰਾ ਕਰ ਲਿਆ ਹੈ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੇ ਅਧੀਨ ਕਵਰ ਕੀਤਾ ਗਿਆ ਹੈ। ਸਾਰੇ ਆਊਟਲੈਟਾਂ 'ਤੇ ਦਵਾਈਆਂ ਦੀ ਰੀਅਲ-ਟਾਈਮ ਵੰਡ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਆਈਟੀ-ਸਮਰੱਥ ਲੌਜਿਸਟਿਕਸ ਅਤੇ ਸਪਲਾਈ-ਚੇਨ ਸਿਸਟਮ ਵੀ ਪੇਸ਼ ਕੀਤੇ ਗਏ ਹਨ। 

ਪੀਐਮਬੀਜੇਪੀ ਦੀ ਉਤਪਾਦ ਟੋਕਰੀ ਵਿੱਚ ਇਸ ਵੇਲੇ 1,451 ਦਵਾਈਆਂ ਅਤੇ 240 ਸਰਜੀਕਲ ਯੰਤਰ ਸ਼ਾਮਲ ਹਨ। ਇਸ ਤੋਂ ਇਲਾਵਾਨਵੀਆਂ ਦਵਾਈਆਂ ਅਤੇ ਪੌਸ਼ਟਿਕ ਉਤਪਾਦ ਜਿਵੇਂ ਕਿ ਗਲੂਕੋਮੀਟਰ,  ਪ੍ਰੋਟੀਨ ਪਾਊਡਰਮਾਲਟ-ਅਧਾਰਤ ਭੋਜਨ ਸਪਲੀਮੈਂਟਪ੍ਰੋਟੀਨ ਬਾਰਇਮਿਉਨਿਟੀ ਬਾਰਆਦਿ ਲਾਂਚ ਕੀਤੇ ਗਏ ਹਨ। 

 

 

ਆਮ ਆਦਮੀ ਖਾਸ ਕਰਕੇ ਗਰੀਬਾਂ ਨੂੰ ਕਿਫਾਇਤੀ ਦਰਾਂ 'ਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਉਣ ਦੇ ਦ੍ਰਿਸ਼ਟੀਕੋਣ ਦੇ ਨਾਲਸਰਕਾਰ ਨੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਕੇਂਦਰਾਂ (ਪੀਐਮਬੀਜੇਕੇਜ) ਦੀ ਸੰਖਿਆ ਮਾਰਚ 2024 ਤੱਕ ਵਧਾ ਕੇ 10,000 ਕਰਨ ਦਾ ਟੀਚਾ ਰੱਖਿਆ ਹੈ। ਅਕਤੂਬਰ, 2021 ਤੱਕਸਟੋਰਾਂ ਦੀ ਗਿਣਤੀ ਵਧ ਕੇ 8355 ਹੋ ਗਈ ਹੈ। ਇਹ ਕੇਂਦਰ ਦੇਸ਼ ਦੀ ਹਰ ਨੁੱਕੜ ਅਤੇ ਕੋਨੇ ਵਿੱਚ ਲੋਕਾਂ ਤੱਕ ਸਸਤੀ ਦਵਾਈ ਦੀ ਅਸਾਨ ਪਹੁੰਚ ਨੂੰ ਯਕੀਨੀ ਬਣਾਉਣਗੇ। .

ਇਸ ਵੇਲੇ ਪੀਐਮਬੀਜੇਪੀ ਦੇ ਤਿੰਨ ਗੋਦਾਮ ਗੁਰੂਗ੍ਰਾਮਚੇਨਈ ਅਤੇ ਗੁਹਾਟੀ ਵਿਖੇ ਕਾਰਜਸ਼ੀਲ ਹਨ ਅਤੇ ਚੌਥਾ ਸੂਰਤ ਵਿਖੇ ਨਿਰਮਾਣ ਅਧੀਨ ਹੈ। ਇਸ ਤੋਂ ਇਲਾਵਾਦੂਰ ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਦਵਾਈਆਂ ਦੀ ਸਪਲਾਈ ਵਿੱਚ ਸਹਾਇਤਾ ਲਈ ਦੇਸ਼ ਭਰ ਵਿੱਚ 37 ਵਿਤਰਕਾਂ ਦੀ ਨਿਯੁਕਤੀ ਕੀਤੀ ਗਈ ਹੈ।

"ਜਨਔਸ਼ਧੀ ਸੁਗਮ" ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐਮਬੀਜੇਪੀ) ਲਈ ਇੱਕ ਮੋਬਾਈਲ ਐਪਲੀਕੇਸ਼ਨ ਜਨਤਾ ਨੂੰ ਉਨ੍ਹਾਂ ਦੀਆਂ ਉਂਗਲਾਂ ਤੇ ਪੋਟੇ ਤੇ ਇੱਕ ਡਿਜੀਟਲ ਪਲੇਟਫਾਰਮ ਪ੍ਰਦਾਨ ਕਰਕੇ ਸਹੂਲਤ ਪ੍ਰਦਾਨ ਕਰਦੀ ਹੈ। 

 

 

ਸਕੀਮ ਦੇ ਤਹਿਤਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਦਵਾਈਆਂ ਵਿਸ਼ਵ ਸਿਹਤ ਸੰਗਠਨ-ਉੱਤਮ ਨਿਰਮਾਣ ਅਭਿਆਸਾਂ (ਡਬਲਯੂਐਚਓ-ਜੀਐਮਪੀ) ਪ੍ਰਮਾਣਤ ਸਪਲਾਇਰਾਂ ਤੋਂ ਖਰੀਦੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾਦਵਾਈ ਦੇ ਹਰੇਕ ਬੈਚ ਦੀ ਜਾਂਚ 'ਨੈਸ਼ਨਲ ਐਕਰੀਡੀਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼' (ਐਨਏਬੀਐਲ) ਵੱਲੋਂ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਜਾਂਦੀ ਹੈ। ਗੁਣਵੱਤਾ ਦੇ ਟੈਸਟ ਪਾਸ ਕਰਨ ਤੋਂ ਬਾਅਦ ਹੀਦਵਾਈਆਂ ਪੀਐਮਬੀਜੇਪੀ ਕੇਂਦਰਾਂ ਨੂੰ ਭੇਜੀਆਂ ਜਾਂਦੀਆਂ ਹਨ। ਪੀਐਮਬੀਜੇਪੀ ਦੇ ਅਧੀਨ ਉਪਲਬਧ ਦਵਾਈਆਂ ਦੀ ਕੀਮਤ ਬ੍ਰਾਂਡਡ ਕੀਮਤਾਂ ਨਾਲੋਂ 50% -90% ਘੱਟ ਹਨ। ਵਿੱਤੀ ਸਾਲ (2020-21) ਦੇ ਦੌਰਾਨਪੀਐਮਬੀਜੇਪੀ ਨੇ ਪਿਛਲੇ ਵਿੱਤੀ ਸਾਲ ਦੌਰਾਨ 665.83 ਕਰੋੜ ਰੁੱਪਏ (ਐਮਆਰਪੀ 'ਤੇ) ਦੀ ਵਿਕਰੀ ਹਾਸਲ ਕੀਤੀ ਹੈ।  ਇਸ ਨਾਲ ਦੇਸ਼ ਦੇ ਆਮ ਨਾਗਰਿਕਾਂ ਦੇ ਲਗਭਗ 4,000 ਕਰੋੜ ਰੁਪਏ ਦੀ ਬਚਤ ਹੋਈ ਹੈ। 

ਕੋਵਿਡ 19 ਸੰਕਟ ਦੇ ਮੱਦੇਨਜ਼ਰਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐਮਬੀਜੇਪੀ) ਦੇਸ਼ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਲਾਕਡਾਊਨ ਦੌਰਾਨ ਸਟੋਰ ਕਾਰਜਸ਼ੀਲ ਰਹੇ ਅਤੇ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਅਪਰੇਸ਼ਨਾਂ ਨੂੰ ਕਾਇਮ ਰੱਖਿਆ। 

--------------------------

ਐਮਵੀ/ਏਐਲ/ਜੀਐਸ(Release ID: 1761574) Visitor Counter : 187