ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਉੱਤਰ ਪ੍ਰਦੇਸ਼ ਵਿੱਚ ਲਖਨਊ ਦੇ ਕਾਕੋਰੀ ਵਿੱਚ ਉੱਜਵਲਾ ਯੋਜਨਾ ਦੇ ਤਹਿਤ ਗਰੀਬ ਮਹਿਲਾਵਾਂ ਨੂੰ ਮੁਫਤ ਐੱਲਪੀਜੀ ਕਨੈਕਸ਼ਨ ਵੰਡੇ

Posted On: 05 OCT 2021 6:05PM by PIB Chandigarh

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਆਵਾਸ ਅਤੇ  ਸ਼ਹਿਰੀ ਕਾਰਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਕਾਕੋਰੀ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਗਰੀਬ ਮਹਿਲਾਵਾਂ ਨੂੰ ਮੁਫਤ ਐੱਲਪੀਜੀ ਕਨੈਕਸ਼ਨ ਦਿੱਤੇ। ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਅਤੇ ਮਹਿਲਾਬਾਦ ਤੋਂ ਵਿਸਾਇਕ ਸ਼੍ਰੀਮਤੀ ਜੈ ਦੇਵੀ ਕੌਸ਼ਲ ਵੀ ਸੇਵਾ ਹੀ ਸਮਰਪਣ ਹੈ ਦੇ ਅਵਸਰ ‘ਤੇ ਉਪਸਥਿਤ ਸੀ।

ਇਸ ਅਵਸਰ ‘ਤੇ ਸ਼੍ਰੀ ਪੁਰੀ ਨੇ ਕਿਹਾ  ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਵਿੱਚ ਐੱਲਪੀਜੀ ਕਨੈਕਸ਼ਨਾਂ ਦੀ ਸੰਖਿਆ ਦੁੱਗਣੀ ਤੋਂ ਅਧਿਕ ਹੋ ਗਈ ਹੈ। 2014 ਵਿੱਚ ਇਹ 14 ਕਰੋੜ ਸੀ ਜੋ ਹੁਣ ਲਗਭਗ 30 ਕਰੋੜ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 2016 ਵਿੱਚ ਪੀਐੱਮ ਉੱਜਵਲਾ ਯੋਜਨਾ ਸ਼ੁਰੂ ਕੀਤੀ ਅਤੇ ਨਿਰਧਾਰਿਤ ਮਿਤੀ ਤੋਂ ਕਰੀਬ 8 ਮਹੀਨੇ ਪਹਿਲੇ 8 ਕਰੋੜ ਦਾ ਟੀਚਾ ਹਾਸਿਲ ਕੀਤਾ ਸੀ। ਜ਼ਰੂਰਤਮੰਦ ਪਰਿਵਾਰਾਂ ਨੂੰ ਅਜਿਹੇ 1 ਕਰੋੜ ਅਤੇ ਕਨੈਕਸ਼ਨ ਦੇਣ ਦੀ ਯੋਜਨਾ ਦੇ ਦੂਜੇ ਚਰਣ ਵਿੱਚ ਕੰਮ ਚਲ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਹ ਯੋਜਨਾ ਬੇਹਦ ਸਫਲ ਰਹੀ ਹੈ ਜਿਸ ਵਿੱਚ ਮਹਿਲਾਵਾਂ ਨੂੰ ਲਕੜੀ ਤੋਂ ਨਿਕਲਣ ਵਾਲੇ ਧੂੰਏ ਅਤੇ ਸਖਤ ਮਿਹਨਤ ਤੋਂ ਰਾਹਤ ਮਿਲੀ ਹੈ। ਇਸ ਤੋਂ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਜੀਣ ਵਿੱਚ ਮਦਦ ਮਿਲੀ ਹੈ। 

ਸ਼੍ਰੀ ਪੁਰੀ ਨੇ ਮੋਦੀ ਸਰਕਾਰ ਦੀਆਂ ਹੋਰ ਕਲਿਆਣਕਾਰੀ ਯੋਜਨਾਵਾਂ ਦਾ  ਜ਼ਿਕਰ ਕਰਦੇ ਹੋਏ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਕੇਂਦਰੀ ਯੋਜਨਾਵਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦਾ ਭਰਪੂਰ ਲਾਭ ਮਿਲ ਰਿਹਾ ਹੈ। ਉਨ੍ਹਾਂ  ਕਿਹਾ ਕਿ ਮਹਾਤਮਾ ਗਾਂਧੀ ਨੇ ਸਵੱਛਤਾ ‘ਤੇ ਜ਼ੋਰ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕਰ ਇਸ ਸੁਪਨੇ ਨੂੰ ਪੂਰਾ ਕੀਤਾ, ਜਿਸ ਵਿੱਚ ਸਾਰੇ ਸ਼ਹਿਰ ਖੁੱਲ੍ਹੇ ਵਿੱਚ ਪਖਾਨੇ ਮੁਕਤ ਹੋ ਗਏ। ਉਨ੍ਹਾਂ ਨੇ ਕਿਹਾ ਕਿ 2004 ਤੋਂ 2014 ਤੱਕ 1.57 ਲੱਖ ਕਰੋੜ ਰੁਪਏ ਸ਼ਹਿਰੀ ਯੋਜਨਾਵਾਂ ‘ਤੇ ਖਰਚ ਕੀਤੇ ਗਏ ਸਨ ।ਲੇਕਿਨ ਪਿਛਲੇ 7 ਸਾਲ ਵਿੱਚ ਉਨ੍ਹਾਂ ‘ਤੇ ਕਰੀਬ 12 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਯੋਜਨਾਵਾਂ ਦੇ ਤਹਿਤ ਸ਼ਹਿਰੀ ਅਤੇ ਗ੍ਰਾਮੀਣ ਭਾਰਤ ਵਿੱਚ ਰਹਿਣ ਵਾਲੇ ਲਗਭਗ 3 ਕਰੋੜ ਲੋਕਾਂ ਨੂੰ ਘਰ ਮਿਲੇਗਾ। ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ 2017 ਤੱਕ ਕੇਵਲ 17,000 ਘਰਾਂ ਦੀ ਮੰਗ ਦਾ ਸੰਕੇਤ ਦਿੱਤਾ ਗਿਆ ਸੀ, ਲੇਕਿਨ ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਲਗਭਗ 9 ਲੱਖ ਲਾਭਾਰਥੀਆਂ  ਨੂੰ ਯੋਜਨਾ ਦੇ ਤਹਿਤ ਪਹਿਲੇ ਹੀ ਘਰ ਦਿੱਤੇ ਜਾ ਚੁੱਕੇ ਹਨ।

ਪੈਟ੍ਰੋਲੀਅਮ ਖੇਤਰ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਸ਼੍ਰੀ ਪੁਰੀ ਨੇ ਕਿਹਾ ਕਿ ਲਖਨਊ ਵਿੱਚ ਹੀ ਸੀਐੱਨਜੀ ਸਟੇਸ਼ਨਾਂ ਦੀ ਸੰਖਿਆ ਵਿੱਚ 400% ਦਾ ਵਾਧਾ ਹੋਇਆ ਹੈ, ਜਦਕਿ 7 ਵਰ੍ਹਿਆਂ ਵਿੱਚ ਖੁਦਰਾ ਦੁਕਾਨਾਂ ਅਤੇ ਸ਼ਹਿਰ ਵਿੱਚ ਐੱਲਪੀਜੀ ਦੀ ਪਹੁੰਚ ਵਿੱਚ 33% ਦਾ ਵਾਧਾ ਹੋਇਆ ਹੈ। ਮੰਤਰੀ ਨੇ ਦੇਸ਼ ਵਿੱਚ, ਵਿਸ਼ੇਸ਼ ਰੂਪ ਤੋਂ ਉੱਤਰ ਪ੍ਰਦੇਸ਼ ਵਿੱਚ, ਮੈਟਰੋ ਨੈਟਵਰਕ ਦੇ ਵਿਸਤਾਰ ਦੇ ਬਾਰੇ ਵਿੱਚ ਵੀ ਦੱਸਿਆ। ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਕਿ ਲਗਭਗ 90 ਕਰੋੜ ਲੋਕਾਂ ਨੂੰ ਮੁਫਤ ਕੋਵਿਡ ਟੀਕਾਕਰਣ ਕੀਤਾ ਗਿਆ ਹੈ।

ਸ਼੍ਰੀ ਕੌਸ਼ਲ ਕਿਸ਼ੋਰ ਨੇ ਗਰੀਬਾਂ ਨੂੰ ਲਾਭ ਪਹੁੰਚਾਣ ਕਰਨ ਵਾਲੀ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਕਿਹਾ ਕੋਵਿਡ ਦੇ ਦੌਰਾਨ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ ਹੈ, ਕਿਸਾਨਾਂ ਨੂੰ 6,000ਰੁਪਏ ਪ੍ਰਤੀ ਸਾਲ ਅਤੇ ਅਗਲੇ  ਸਾਲ ਤੱਕ ਸਾਰੇ ਗਰੀਬਾਂ ਨੂੰ ਘਰ ਮਿਲ ਜਾਏਗਾ।

************

 

ਵਾਈਬੀ



(Release ID: 1761566) Visitor Counter : 134


Read this release in: English , Urdu , Hindi , Tamil