ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਉਦਯੋਗ ਜਗਤ ਨੂੰ ਤਾਕੀਦ ਕੀਤੀ ਕਿ ਉਹ ਦੇਸ਼ ਵਿੱਚ ਖੇਡਾਂ ਨੂੰ ਪ੍ਰੋਤਸਾਹਨ ਦੇਣ


ਉਪ ਰਾਸ਼ਟਰਪਤੀ ਨੇ ਮਣੀਪੁਰ ਰਾਜ ਦੇ ਓਲੰਪੀਅਨਾਂ ਅਤੇ ਪ੍ਰਾਪਤੀਆਂ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ



ਓਲੰਪੀਅਨ ਪੂਰੇ ਦੇਸ਼ ਦੇ ਖ਼ਾਹਿਸ਼ੀ ਐਥਲੀਟਾਂ ਲਈ ਰੋਲ ਮਾਡਲ ਅਤੇ ਪ੍ਰੇਰਣਾ ਸਰੋਤ ਹਨ: ਉਪ ਰਾਸ਼ਟਰਪਤੀ



ਬਾਕਸਿੰਗ ਲੀਜੈਂਡ ਐੱਮਸੀ ਮੈਰੀ ਕੌਮ ਨੇ ਉਪ ਰਾਸ਼ਟਰਪਤੀ ਨੂੰ ਬਾਕਸਿੰਗ ਦਸਤਾਨੇ ਉਪਹਾਰ ਵਿੱਚ ਦਿੱਤੇ

Posted On: 05 OCT 2021 7:40PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਉਦਯੋਗ ਜਗਤ ਨੂੰ ਦੇਸ਼ ਵਿੱਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਭਾਰਤ ਦੁਆਰਾ ਟੋਕਿਓ ਓਲੰਪਿਕਸ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਨੂੰ ਅਗਲੀ ਵਾਰ ਹੋਰ ਵੀ ਬਿਹਤਰ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਰ ਬਾਰ ਸਾਡੇ ਮਹਾਨ ਦੇਸ਼ ਦੇ ਉੱਤਰ-ਪੂਰਬ ਖੇਤਰ ਦਾ ਦੌਰਾ ਕਰਨ ਵਿੱਚ ਊਰਜਾਵਾਨ ਅਤੇ ਤਰੋਤਾਜ਼ਾ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਉੱਤਰ-ਪੂਰਬ ਦੇ ਸਾਰੇ ਅੱਠ ਰਾਜਾਂ ਨੂੰ ਭਾਰਤ ਦੇ ਮੁਕਟ ਦਾ ਚਮਕਦਾਰ ਰਤਨ ਦੱਸਦੇ ਹੋਏ ਇੱਥੋਂ ਦੇ ਲੋਕਾਂ ਦੀ ਗਰਮਜੋਸ਼ੀ ਦੇ ਨਾਲ ਨਾਲ ਪਹਾੜੀਆਂ ਦੀ ਕੁਦਰਤੀ ਸੁੰਦਰਤਾ ਅਤੇ ਸ਼ਾਂਤੀ ਨੂੰ ਇੱਕ ਯਾਦਗਾਰ ਅਨੁਭਵ ਦੱਸਿਆ।

ਉੱਤਰ-ਪੂਰਬ ਰਾਜਾਂ ਦੇ ਅੱਠ ਰੋਜ਼ਾ ਦੌਰੇ ਤੇ ਆਏ ਉਪ ਰਾਸ਼ਟਰਪਤੀ ਨੇ ਅੱਜ ਮਣੀਪੁਰ ਦੇ ਟੀਚਾ ਪ੍ਰਾਪਤਕਰਤਿਆਂ ਦੇ ਸਮੂਹ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਆਪਣੀ ਛਾਪ ਛੱਡੀ ਹੈ। ਰਾਜ ਭਵਨਇੰਫਾਲ ਵਿੱਚ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਲੋਕਾਂ ਵਿੱਚ ਓਲੰਪੀਅਨਸਾਹਿਤ ਅਤੇ ਸੰਸਕ੍ਰਿਤੀ ਨਾਲ ਸਬੰਧਿਤ ਹਸਤੀਆਂਸ਼ਿਲਪਕਾਰ ਅਤੇ ਅਧਿਆਪਕ ਸਨ। ਸ਼੍ਰੀ ਨਾਇਡੂ ਨੇ ਉਨ੍ਹਾਂ ਦੀਆਂ ਉਪਲਬਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਆਪਣੇ ਆਪਣੇ ਖੇਤਰ ਵਿੱਚ ਉੱਤਮਤਾ ਨੂੰ ਬਣਾਏ ਰੱਖਣ ਦਾ ਟੀਚਾ ਨਿਰਧਾਰਿਤ ਕਰਨਾ ਚਾਹੀਦਾ ਹੈ।

ਗੱਲਬਾਤ ਦੌਰਾਨ ਉਪ ਰਾਸ਼ਟਰਪਤੀ ਨੂੰ ਭਾਰਤੀ ਮੁੱਕੇਬਾਜ਼ ਸ਼੍ਰੀਮਤੀ ਮੈਰੀ ਕੌਮ ਨੇ ਇੱਕ ਜੋੜੀ ਬਾਕਸਿੰਗ ਦਸਤਾਨੇ ਭੇਂਟ ਕੀਤੇ। ਸ਼੍ਰੀ ਨਾਇਡੂ ਨੇ ਦਸਤਾਨੇ ਪਹਿਨਣ ਤੋਂ ਬਾਅਦ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ, ‘‘ਇਹ ਮੇਰੀ ਰਾਖੀ ਲਈ ਹਨ।

ਮਣੀਪੁਰ ਨੂੰ ਭਾਰਤ ਵਿੱਚ ਖੇਡਾਂ ਦਾ ਪਾਵਰਹਾਊਸ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਖੇਡਾਂ ਵਿੱਚ ਰਾਸ਼ਟਰ ਨੂੰ ਮਾਣ ਦਿਵਾਉਣ ਦੀ ਗੱਲ ਆਉਂਦੀ ਹੈ ਤਾਂ ਇਹ ਛੋਟਾ ਜਿਹਾ ਰਾਜ ਹਮੇਸ਼ਾ ਅਗਵਾਈ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਣੀਪੁਰ ਦੇ ਓਲੰਪੀਅਨਾਂ ਨੇ ਰਾਜ ਅਤੇ ਰਾਸ਼ਟਰ ਨੂੰ ਅਸਲ ਵਿੱਚ ਮਾਣ ਮਹਿਸੂਸ ਕਰਾਇਆ ਹੈ।

ਸ਼੍ਰੀ ਨਾਇਡੂ ਨੇ ਦੇਸ਼ ਦੇ ਝੰਡੇ ਨੂੰ ਉੱਚਾ ਰੱਖਣ ਲਈ ਰਾਜ ਦੇ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, ‘‘ਤੁਸੀਂ ਆਦਰ਼ਸ ਵੀ ਹੋ ਅਤੇ ਪੂਰੇ ਦੇਸ਼ ਦੇ ਹਜ਼ਾਰਾਂ ਖ਼ਾਹਿਸ਼ੀ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਵੀ ਹੋ।

ਉਪ ਰਾਸ਼ਟਰਪਤੀ ਨੇ ਹਾਲ ਹੀ ਵਿੱਚ ਟੋਕਿਓ ਵਿੱਚ ਆਯੋਜਿਤ ਕੀਤੀਆਂ ਗਈਆਂ ਓਲੰਪਿਕ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੇ ਪ੍ਰਸੰਨਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਨੂੰ ਅਗਲੀ ਵਾਰ ਹੋਰ ਵੀ ਬਿਹਤਰ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਰਾਜ ਅਤੇ ਕੇਂਦਰ ਸਰਕਾਰ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈਉਨ੍ਹਾਂ ਨੇ ਉਦਯੋਗ ਜਗਤ ਨੂੰ ਤਾਕੀਦ ਕੀਤਾ ਕਿ ਉਹ ਅੱਗੇ ਵਧ ਕੇ ਖੇਡਾਂ ਨੂੰ ਪ੍ਰੋਤਸਾਹਨ ਦੇਣ ਦਾ ਕੰਮ ਕਰਨ। ਉਨ੍ਹਾਂ ਨੇ ਰਾਜ  ਸਰਕਾਰਾਂ ਨੂੰ ਕਿਹਾ ਕਿ ਉਹ ਗ੍ਰਾਮੀਣ ਪੱਧਰ ਤੱਕ ਖੇਡ ਬੁਨਿਆਦੀ ਢਾਂਚੇ ਅਤੇ ਸਿਖਲਾਈ ਸੁਵਿਧਾਵਾਂ ਦਾ ਨਿਰਮਾਣ ਕਰਨ।

 

 

 ***************

ਐੱਮਐੱਸ/ਆਰਕੇ/ਡੀਪੀ


(Release ID: 1761304) Visitor Counter : 139