ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰਾਸ਼ਟਰੀ ਸੜਕ ਸੁਰੱਖਿਆ ਬੋਰਡ ਦੇ ਗਠਨ ਦੀ ਨੋਟੀਫਿਕੇਸ਼ਨ ਜਾਰੀ
Posted On:
05 OCT 2021 1:30PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ 3 ਸਤੰਬਰ 2021 ਨੂੰ ਨਵੇਂ ਨਿਯਮਾਂ ਦੇ ਨਾਲ ਰਾਸ਼ਟਰੀ ਸੜਕ ਸੁਰੱਖਿਆ ਬੋਰਡ ਦੇ ਗਠਨ ਨੂੰ ਨੋਟੀਫਾਇਡ ਕਰ ਦਿੱਤਾ ਹੈ। ਇਹ ਨਿਯਮ ਬੋਰਡ ਦੇ ਢਾਂਚੇ, ਇਸ ਦੇ ਚੇਅਰਮੈਨ ਅਤੇ ਮੈਬਰਾਂ ਲਈ ਯੋਗਤਾ, ਚੋਣ ਪ੍ਰਕਿਰਿਆ, ਕਾਰਜਕਾਲ ਦੀ ਮਿਆਦ, ਤਿਆਗ ਪੱਤਰ ਅਤੇ ਅਸਤੀਫਾ ਦੀ ਪ੍ਰਕਿਰਿਆ , ਬੋਰਡ ਦੀਆਂ ਸ਼ਕਤੀਆਂ ਅਤੇ ਕਾਰਜ ਅਤੇ ਬੋਰਡ ਦੀਆਂ ਬੈਠਕਾਂ ਆਦਿ ਬਾਰੇ ਪ੍ਰਾਵਧਾਨਾਂ ਨੂੰ ਸਪੱਸ਼ਟ ਰੂਪ ਨਾਲ ਦੱਸਦੇ ਹਨ ।
ਬੋਰਡ ਦਾ ਹੈੱਡ ਦਫ਼ਤਰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸਥਿਤ ਹੋਵੇਗਾ ਅਤੇ ਇਹ ਭਾਰਤ ਵਿੱਚ ਹੋਰ ਸਥਾਨਾਂ ਉੱਤੇ ਦਫ਼ਤਰ ਸਥਾਪਤ ਕਰ ਸਕਦਾ ਹੈ। ਬੋਰਡ ਵਿੱਚ ਚੇਅਰਮੈਨ ਦੀ ਨਿਯੁਕਤੀ ਕੀਤੀ ਜਾਵੇਗੀ, ਜਿਨ੍ਹਾਂ ਦੀ ਗਿਣਤੀ ਘੱਟ ਤੋਂ ਘੱਟ ਤਿੰਨ ਹੋ ਸਕਦੀ ਹੈ, ਜਦੋਂ ਕਿ ਅਧਿਕਤਮ ਸੱਤ ਮੈਂਬਰ ਤੱਕ ਹੋ ਸਕਦੇ ਹਨ। ਇਨ੍ਹਾਂ ਨੂੰ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤਾ ਜਾਵੇਗਾ ।
ਬੋਰਡ ਸੜਕ ਸੁਰੱਖਿਆ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਨਵੀਂ ਤਕਨੀਕ ਨੂੰ ਅਪਣਾਉਣ ਅਤੇ ਆਵਾਜਾਈ ਅਤੇ ਮੋਟਰ ਵਾਹਨਾਂ ਨੂੰ ਨਿਯਮਿਤ ਕਰਨ ਲਈ ਜ਼ਿੰਮੇਦਾਰ ਹੋਵੇਗਾ। ਇਸ ਉਦੇਸ਼ਾਂ ਲਈ, ਹੋਰ ਗੱਲਾਂ ਦੇ ਨਾਲ - ਨਾਲ, ਬੋਰਡ ਇਹ ਕਾਰਜ ਕਰੇਗਾ : -
i . (ਏ) ਪਹਾੜੀ ਖੇਤਰਾਂ ਲਈ ਸੜਕ ਸੁਰੱਖਿਆ, ਆਵਾਜਾਈ ਪ੍ਰਬੰਧਨ ਅਤੇ ਸੜਕ ਨਿਰਮਾਣ ਲਈ ਵਿਸ਼ੇਸ਼ ਮਾਨਕ ਤਿਆਰ ਕਰਨਾ;
(ਬੀ) ਆਵਾਜਾਈ ਪੁਲਿਸ, ਹਸਪਤਾਲ ਅਥਾਰਿਟੀਆਂ, ਰਾਜ ਮਾਰਗ ਅਥਾਰਿਟੀਆਂ, ਵਿੱਦਿਅਕ ਅਤੇ ਖੋਜ ਸੰਗਠਨਾਂ ਅਤੇ ਹੋਰ ਸੰਗਠਨਾਂ ਲਈ ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਲਈ ਦਿਸ਼ਾ-ਨਿਰਦੇਸ਼ ਤੈਅ ਕਰਨਾ;
(ਸੀ) ਕੇਂਦਰ ਸਰਕਾਰ ਦੇ ਵਿਚਾਰ ਅਧੀਨ ਟ੍ਰਾਮਾ ਸਹੂਲਤਾਂ ਅਤੇ ਪੈਰਾ-ਮੈਡੀਕਲ ਸਹੂਲਤਾਂ ਦੀ ਸਥਾਪਨਾ ਅਤੇ ਸੰਚਾਲਨ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨਾ।
ii. ਸੜਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਉੱਤੇ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਥਾਨਕ ਅਥਾਰਿਟੀਆਂ ਨੂੰ ਤਕਨੀਕੀ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨਾ;
iii . (ਏ) ਮੁਸੀਬਤ ਵਿੱਚ ਮਦਦ ਕਰਨ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ;
(ਬੀ) ਸੜਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਵਿੱਚ ਚੰਗੇ ਤੌਰ-ਤਰੀਕਿਆਂ ਨੂੰ ਪ੍ਰੋਤਸਾਹਨ ਦੇਣਾ;
(ਸੀ) ਵਾਹਨ ਇੰਜੀਨੀਅਰਿੰਗ ਖੇਤਰ ਵਿੱਚ ਨਵੀਂ ਵਾਹਨ ਟੈਕਨੋਲੋਜੀ ਨੂੰ ਹੁਲਾਰਾ ਦੇਣਾ;
(ਡੀ) ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਤਾਲਮੇਲ; ਅਤੇ
(ਈ) ਅੰਤਰਰਾਸ਼ਟਰੀ ਤਕਨੀਕੀ ਮਾਨਕਾਂ ਅਤੇ ਘਰੇਲੂ ਤਕਨੀਕੀ ਮਾਨਕਾਂ ਦਰਮਿਆਨ ਨਿਰੰਤਰਤਾ ਨੂੰ ਵਧਾਉਣਾ ।
iv. ਸੜਕ ਸੁਰੱਖਿਆ, ਆਵਾਜਾਈ ਪ੍ਰਬੰਧਨ, ਦੁਰਘਟਨਾ ਜਾਂਚ ਵਿੱਚ ਸੁਧਾਰ ਲਈ ਖੋਜ ਕਰਨਾ।
****
ਐੱਮਜੇਪੀਐੱਸ
(Release ID: 1761256)
Visitor Counter : 156