ਵਣਜ ਤੇ ਉਦਯੋਗ ਮੰਤਰਾਲਾ

41 ਉਦਯੋਗਿਕ ਪਾਰਕਾਂ ਦੀ ਰੇਟਿੰਗਸ ਪ੍ਰਣਾਲੀ ਰਿਪੋਰਟ ਵਿੱਚ ਆਗੂਆਂ ਵਜੋਂ ਪਛਾਣ ਹੋਈ ਹੈ


ਉਦਯੋਗਿਕ ਪਾਰਕ ਰੇਟਿੰਗ ਪ੍ਰਣਾਲੀ ਰਿਪੋਰਟ 2.0 ਐੱਮ ਓ ਐੱਸ (ਵਣਜ ਅਤੇ ਉਦਯੋਗ) ਸ਼੍ਰੀ ਸੋਮ ਪ੍ਰਕਾਸ਼ ਦੁਆਰਾ ਲਾਂਚ ਕੀਤੀ ਗਈ


ਰਿਪੋਰਟ ਭਾਰਤ ਦੇ ਉਦਯੋਗਿਕ ਮੁਕਾਬਲਾਪਨ ਨੂੰ ਵਧਾਏਗੀ ਅਤੇ ਨਿਵੇਸ਼ ਆਕਰਸ਼ਤ ਕਰੇਗੀ : ਸ਼੍ਰੀ ਸੋਮ ਪ੍ਰਕਾਸ਼

Posted On: 05 OCT 2021 4:54PM by PIB Chandigarh

ਡੀ ਪੀ ਆਈ ਆਈ ਆਈ ਟੀ ਦੁਆਰਾ ਅੱਜ ਜਾਰੀ ਕੀਤੀ ਗਈ ਉਦਯੋਗਿਕ ਪਾਰਕ ਰੇਟਿੰਗਸ ਪ੍ਰਣਾਲੀ ਰਿਪੋਰਟ ਵਿੱਚ 41 ਉਦਯੋਗਿਕ ਪਾਰਕਾਂ ਦਾ ਆਗੂਆਂ ਵਜੋਂ ਮੁਲਾਂਕਣ ਕੀਤਾ ਗਿਆ ਹੈ  90 ਉਦਯੋਗਿਕ ਪਾਰਕਾਂ ਨੂੰ ਚੁਣੌਤੀ ਸ਼੍ਰੇਣੀ ਤਹਿਤ ਰੇਟਿੰਗਸ ਦਿੱਤੀ ਗਈ ਹੈ , ਜਦਕਿ 185 ਨੂੰ “ਉਤਸ਼ਾਹੀ” ਤਹਿਤ ਰੇਟ ਕੀਤਾ ਗਿਆ ਹੈ  ਇਹ ਰੇਟਿੰਗਸ ਮੁੱਖ ਮੌਜੂਦਾ ਪੈਮਾਨੇ ਅਤੇ ਬੁਨਿਆਦੀ ਢਾਂਚਾ ਸਹੂਲਤਾਂ ਦੇ ਅਧਾਰ ਤੇ ਕੀਤੀ ਗਈ ਹੈ 

ਇੰਡਸਟ੍ਰੀਅਲ ਪਾਰਕ ਰੇਟਿੰਗ ਸਿਸਟਮ (ਆਈ ਪੀ ਆਰ ਐੱਸਰਿਪੋਰਟ ਦਾ ਦੂਜਾ ਸੰਸਕਰਣ ਅੱਜ ਰਾਜ ਮੰਤਰੀ ਵਣਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਲਾਂਚ ਕੀਤਾ  ਇਸ ਮੌਕੇ ਤੇ ਬੋਲਦਿਆਂ ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਆਈ ਪੀ ਆਰ ਐੱਸ 2.0 ਰਿਪੋਰਟ ਭਾਰਤ ਦੇ ਉਦਯੋਗਿਕ ਮੁਕਾਬਲਾਪਨ ਵਧਾਏਗੀ ਅਤੇ ਨਿਵੇਸ਼ ਆਕਰਸ਼ਕ ਕਰੇਗੀ 

ਉਨ੍ਹਾਂ ਕਿਹਾ ਕਿ , @ਜਿਵੇਂ ਕਿ ਭਾਰਤ ਕਈ ਨੀਤੀ ਉਪਾਵਾਂ ਦੁਆਰਾ “ਈਜ਼ ਆਫ਼ ਡੂਇੰਗ” ਬਿਜ਼ਨਸ ਵਿੱਚ ਲਗਾਤਾਰ ਸੁਧਾਰ ਕਰਨ ਦੁਆਰਾ ਆਪਣੀ ਸਥਿਤੀ ਨੂੰ ਮਜ਼ਬੂਤ ਬਣਾ ਕੇ ਇੱਕ ਮੋਹਰੀ ਨਿਵੇਸ਼ ਮੰਜਿ਼ਲ ਬਣ ਰਿਹਾ ਹੈ , ਵਿਸ਼ੇਸ਼ ਕਰਕੇ ਕੋਵਿਡ 19 ਮਹਾਮਾਰੀ ਦੌਰਾਨ ਅਤੇ ਇਸ ਲਗਾਤਾਰ ਨੂੰ ਯਕੀਨੀ ਬਣਾਇਆ ਗਿਆ ਹੈ  ਮੈਨੂੰ ਪੂਰਾ ਭਰੋਸਾ ਹੈ ਕਿ ਇਹ ਰੇਟਿੰਗ ਅਭਿਆਸ ਭਾਰਤ ਦੀ ਉੱਨਤ ਕਹਾਣੀ ਲਈ ਯੋਗਦਾਨ ਵਿੱਚ ਸਾਧਨ ਹੋਵੇਗਾ ਅਤੇ ਦੋਨ੍ਹਾਂ ਉਦਯੋਗ ਅਤੇ ਦੇਸ਼ ਲਈ ਤਰੱਕੀ ਦਾ ਰਸਤਾ ਬਣਾਏਗਾ” 

ਮੰਤਰੀ ਨੇ ਕਿਹਾ ਕਿ ਰਿਪੋਰਟ ਭਾਰਤ ਉਦਯੋਗਿਕ ਭੂਮੀ ਬੈਂਕ ਜਿਸ ਵਿੱਚ 4400 ਤੋਂ ਵੱਧ ਉਦਯੋਗਿਕ ਪਾਰਕ ਜੀ ਆਈ ਐੱਸ ਯੋਗ ਡਾਟਾਬੇਸ ਵਿੱਚ ਨੇ ਜੋ ਨਿਵੇਸ਼ ਕਰਨ ਲਈ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਤਰਜੀਹੀ ਸਥਾਨਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ , ਦਾ ਵਿਸਥਾਰ ਹੈ  ਉਨ੍ਹਾਂ ਕਿਹਾ ਕਿ ਪੋਰਟਲ ਇਸ ਵੇਲੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਦਯੋਗਿਕ ਅਧਾਰਤ ਜੀ ਐੱਸ ਆਈ ਪ੍ਰਣਾਲੀ ਨਾਲ ਏਕੀਕ੍ਰਿਤ ਹੈ ਅਤੇ ਪਲਾਟਵਾਰ ਜਾਣਕਾਰੀ ਇਨ੍ਹਾਂ ਵਿੱਚ ਰੀਅਲ ਟਾਈਮ ਅਧਾਰ ਤੇ ਅੱਪਡੇਟ ਕੀਤੀ ਜਾਂਦੀ ਹੈ  ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ , “ਅਸੀਂ ਦਸੰਬਰ 2021 ਤੱਕ ਪੈਨ ਇੰਡੀਆ ਏਕੀਕ੍ਰਿਤ ਪ੍ਰਾਪਤ ਕਰਨ ਦੀ ਆਸ ਕਰਦੇ ਹਾਂ” 

ਮੰਤਰੀ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਨਿਵੇਸ਼ਕ ਦੂਰ ਬੈਠੇ ਇਸ ਰਿਪੋਰਟ ਨਾਲ ਯੋਗ ਨਿਵੇਸ਼ਯੋਗ ਭੂਮੀ ਖੇਤਰ ਦੀ ਪਛਾਣ ਕਰ ਸਕਦੇ ਹਨ ਅਤੇ ਇਹ ਸਾਰਾ ਕੁਝ ਬੁਨਿਆਦੀ ਢਾਂਚਾ , ਸੰਪਰਕ , ਕਾਰੋਬਾਰ ਸਮਰਥਨ ਸੇਵਾਵਾਂ ਅਤੇ ਵਾਤਾਵਰਨ ਤੋਂ ਸੁਰੱਖਿਅਤ ਮਾਣਕਾਂ ਦੇ ਵੱਖ ਵੱਖ ਮਾਪਦੰਡਾਂ ਅਨੁਸਾਰ ਕਰਕੇ ਸੂਝਵਾਨ ਨਿਵੇਸ਼ ਫ਼ੈਸਲੇ ਲੈ ਸਕਦੇ ਹਨ 

ਉਨ੍ਹਾਂ ਕਿਹਾ ਕਿ ਇਹ ਅਭਿਆਸ ਉਦਯੋਗਾਂ ਨੂੰ ਦੇਸ਼ ਵਿੱਚ ਅਧਾਰ ਸਥਾਪਿਤ ਕਰਨ ਅਤੇ ਵਧਣ ਫੁੱਲਣ ਲਈ ਉਤਸ਼ਾਹਤ ਕਰਨ ਲਈ ਸਰਕਾਰ ਦੇ ਕੇਂਦਰਤ ਯਤਨਾਂ ਨਾਲ ਵੀ ਮੇਲ ਖਾਂਦਾ ਹੈ  ਹਾਲ ਹੀ ਵਿੱਚ ਕੀਤੀਆਂ ਗਈਆਂ ਕੁਝ ਪਹਿਲਕਦਮੀਆਂ ਵਿੱਚ ਪ੍ਰਾਜੈਕਟ ਵਿਕਾਸ ਸੈੱਲ ਸ਼ਾਮਲ ਹੈ , ਜੋ ਕਿ ਮੰਤਰਾਲਿਆਂ / ਵਿਭਾਗਾਂ ਵਿੱਚ ਗਠਿਤ ਕੀਤੇ ਗਏ ਹਨ ਤਾਂ ਜੋ ਅਸਾਨੀ ਨਾਲ ਨਿਵੇਸ਼ ਪ੍ਰਾਜੈਕਟਾਂ ਦਾ ਇੱਕ ਸ਼ੈਲਫ ਬਣਾਇਆ ਜਾ ਸਕੇ  ਪੀ ਡੀ ਸੀਜ਼ ਨਿਵੇਸ਼ਕਾਂ ਦਾ ਹੱਥ ਫੜਨਗੇ ਅਤੇ ਖੇਤਰੀ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ, ਵਧਾਉਣ ਲਈ ਈਜ਼ ਆਫ਼ ਡੂਇੰਗ ਬਿਜ਼ਨਸ ਵਿੱਚ ਸੁਧਾਰ ਕਰਨ ਦਾ ਮਕਸਦ ਹਨ  ਕਾਰੋਬਾਰ ਨੂੰ ਸੁਖਾਲੇ ਬਣਾਉਣ ਅਤੇ ਨਾਗਰਿਕਾਂ ਲਈ ਜਿ਼ੰਦਗੀ ਸੌਖੀ ਕਰਨ ਲਈ ਕਰੀਬ 15000 ਗ਼ੈਰ ਜ਼ਰੂਰੀ ਪਾਲਣਾਵਾਂ ਨੂੰ ਤਰਕਸੰਗਤ ਜਾਂ ਖਤਮ ਕਰਕੇ ਸਵੈ ਚਲਿਤ ਪਰਿਕਿਰਿਆਵਾਂ ਰਾਹੀਂ ਘੱਟ ਕੀਤਾ ਗਿਆ ਹੈ 

ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੂਝਵਾਨ ਅਗਵਾਈ ਤਹਿਤ ਭਾਰਤ ਨੇ ਕੋਵਿਡ 19 ਖਿ਼ਲਾਫ਼ ਵਿਸ਼ਵ ਪੱਧਰੀ ਜੰਗ ਸਫ਼ਲਤਾਪੂਰਵਕ ਲੜੀ ਹੈ  ਸਰਕਾਰ ਦੁਆਰਾ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ , ਜਿਵੇਂ ਇੱਕ ਜਿ਼ਲ੍ਹਾ ਇੱਕ ਉਤਪਾਦ ( ਡੀ  ਪੀਪਹਿਲਕਦਮੀ , ਪ੍ਰੋਡਕਸ਼ਨ ਲਿੰਕਡ ਇਨਸੈਨਟਿਵ (ਪੀ ਐੱਲ ਆਈਸਕੀਮਾਂ ਅਤੇ ਰਾਸ਼ਟਰੀ ਸਿੰਗਲ ਵਿੰਡੋ ਪ੍ਰਣਾਲੀ (ਐੱਨ ਐੱਸ ਡਬਲਿਊ ਐੱਸ) , ਉਦਯੋਗ ਨੂੰ ਉਤਸ਼ਾਹਤ ਕਰਨ ਅਤੇ ਬਰਾਮਦ ਵਧਾਉਣ ਲਈ ਕੀਤੀਆਂ ਗਈਆਂ ਹਨ  ਕੋਵਿਡ ਦੇ ਬਾਵਜੂਦ ਭਾਰਤ ਦੇ ਆਰਥਿਕ ਸੰਕੇਤ ਦੁਬਾਰਾ ਵਾਪਸ  ਗਏ ਹਨ  ਉਨ੍ਹਾਂ ਕਿਹਾ , “ਭਾਰਤ ਦੀ ਜੀ ਡੀ ਪੀ ਮਾਲੀ ਸਾਲ 21—22 ਦੀ ਪਹਿਲੀ ਤਿਮਾਹੀ ਵਿੱਚ 20 ਫ਼ੀਸਦ ਤੋਂ ਜਿ਼ਆਦਾ ਵਧੀ ਹੈ , ਸਭ ਤੋਂ ਉੱਚੀ ਤਿਮਾਹੀ ਵਿਸਤਾਰ , ਬਰਾਮਦ 33.14 ਬਿਲੀਅਨ ਅਮਰੀਕੀ ਡਾਲਰ ਅਗਸਤ ਵਿੱਚ ਵਧ ਕੇ 45.17% ਹੋ ਗਈ ਹੈ , ਜੋ ਪਿਛਲੇ ਸਾਲ ਇਸੇ ਮਹੀਨੇ 22.83 ਬਿਲੀਅਨ  ਅਮਰੀਕੀ ਡਾਲਰ ਸੀ  ਭਾਰਤ ਨੇ ਪਿਛਲੇ ਸਾਲ ਰਿਕਾਰਡ 81.72 ਬਿਲੀਅਨ ਅਮਰੀਕੀ ਡਾਲਰ ਐੱਫ ਡੀ ਆਈ ਪ੍ਰਵਾਹ ਆਕਰਸ਼ਤ ਕੀਤਾ ਹੈ  ਇਸ ਰਿਕਾਰਡ ਨੂੰ ਜਾਰੀ ਰੱਖਦਿਆਂ ਇਸ ਮਾਲੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਇਹ ਐੱਫ ਡੀ ਆਈ ਪ੍ਰਵਾਹ 22.53 ਬਿਲੀਅਨ ਅਮਰੀਕੀ ਡਾਲਰ ਹੈ— ਲੱਗਭਗ ਪਿਛਲੇ ਸਾਲ ਇਸੇ ਸਮੇਂ ਤੋਂ ਦੁੱਗਣਾ  ਕੁਝ ਹਫ਼ਤੇ ਪਹਿਲਾਂ ਭਾਰਤ ਗਲੋਬਲ ਇਨੋਵੇਸ਼ਨ ਇਨਡੈਕਸ ਵਿੱਚ 46ਵੇਂ ਸਥਾਨ ਤੇ ਪਹੁੰਚ ਗਿਆ ਹੈ  ਇਹ ਪਿਛਲੇ 6 ਸਾਲਾਂ ਵਿੱਚ 35 ਜਗ੍ਹਾ ਟੱਪ ਗਿਆ ਹੈ” 

ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਆਈ ਪੀ ਆਰ ਐੱਸ 2.0 ਰੇਟਿੰਗਸ ਭਾਰਤ ਦੀ ਉੱਨਤ ਕਹਾਣੀ ਵਿੱਚ ਯੋਗਦਾਨ ਲਈ ਸਾਧਨ ਹੋਵੇਗਾ ਅਤੇ ਦੋਨਾਂ ਉਦਯੋਗ ਅਤੇ ਦੇਸ਼ ਲਈ ਤਰੱਕੀ ਦਾ ਰਸਤਾ ਬਣਾਏਗਾ  ਉਨ੍ਹਾਂ ਕਿਹਾ , “ਮਕਸਦ ਭਾਰਤ ਨੂੰ ਮੈਨੂਫੈਕਚਰਿੰਗ ਵਿੱਚ ਨਵੀਆਂ ਉਚਾਈਆਂ ਤੇ ਲਿਜਾਣ ਲਈ ਨੇੜੇ ਨਜ਼ਰ  ਰਿਹਾ ਹੈ” 

ਆਈ ਪੀ ਆਰ ਐੱਸ 2.0 ਰਿਪੋਰਟ ਵਣਜ ਅਤੇ ਉਦਯੋਗ ਮੰਤਰਾਲੇ ਦੇ ਆਤਮ ਨਿਰਭਰ ਭਾਰਤ ਅਭਿਆਨ ਦਾ ਹਿੱਸਾ ਹੈ ਅਤੇ ਇਹ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮੇਲੇ ਦੌਰਾਨ ਆਈ ਹੈ 

ਭਾਰਤ ਉਦਯੋਗਿਕ ਭੂਮੀ ਬੈਂਕ (ਆਈ ਆਈ ਐੱਲ ਬੀ) 5.6 ਲੱਖ ਹੈਕਟੇਅਰ ਤੋਂ ਵੱਧ ਜੋ ਕਿ ਮੋਟੇ ਤੌਰ ਤੇ 30—40 ਮੁਲਕਾਂ ਤੋਂ ਵੱਡਾ ਅਕਾਰ ਹੈ , ਬਾਰੇ ਇੱਕ ਬਟਨ ਦਬਾਉਣ ਤੇ ਵੇਰਵੇ ਮੁਹੱਈਆ ਕਰਦਾ ਹੈ ਅਤੇ ਸੰਭਾਵੀ ਉੱਦਮੀ ਵਿਸ਼ਵ ਭਰ ਵਿੱਚੋਂ ਕਿਤੇ ਵੀ ਬੈਠੇ ਅਰਜ਼ੀ ਦੇ ਸਕਦੇ ਹਨ 

ਜੀ ਆਈ ਐੱਸ ਯੋਗ ਆਈ ਆਈ ਐੱਲ ਬੀ ਉਦਯੋਗਿਕ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਾ ਇੱਕ ਵਨ ਸਟਾਪ ਸ੍ਰੋਤ ਵਜੋਂ ਕੰਮ ਕਰਦਾ ਹੈ  ਇਸ ਭੂਮੀ ਬੈਂਕ ਤੇ ਉਦਯੋਗਿਕ ਪਾਰਕਾਂ ਦੀ ਕਵਰੇਜ ਵਿੱਚ ਮਹੱਤਵਪੂਰਨ ਵਾਧੇ ਨੇ ਆਈ ਪੀ ਆਰ ਐੱਸ ਨੂੰ ਸਹੂਲਤ ਦੇਣ ਲਈ ਮੁੱਖ ਭੂਮਿਕਾ ਨਿਭਾਈ ਹੈ 

ਆਈ ਪੀ ਆਰ ਐੱਸ ਪਾਇਲਟ ਅਭਿਆਸ 2018 ਵਿੱਚ ਉਦਯੋਗਿਕ ਬੁਨਿਆਦੀ ਢਾਂਚਾ ਮੁਕਾਬਲਾਪਨ ਅਤੇ ਦੇਸ਼ ਭਰ ਵਿੱਚ ਉਦਯੋਗੀਕਰਨ ਯੋਗ ਬਣਾਉਣ ਲਈ ਨੀਤੀ ਵਿਕਾਸ ਦੀ ਸਹਾਇਤਾ ਦੇ ਮਕਸਦ ਨਾਲ ਲਾਂਚ ਕੀਤਾ ਗਿਆ ਸੀ , ਕਿਉਂਕਿ ਸਰਕਾਰ 2025 ਤੱਕ ਭਾਰਤੀ ਅਰਥਚਾਰੇ ਲਈ 5 ਟ੍ਰਿਲੀਅਨ ਅਮਰੀਕੀ ਡਾਲਰ ਦਾ ਟੀਚਾ ਪ੍ਰਾਪਤ ਕਰਨ ਲਈ ਉੱਚ ਪ੍ਰਗਤੀ ਚਾਲ ਲਈ ਜ਼ੋਰ ਲਗਾ ਰਹੀ ਹੈ 

ਪਾਇਲਟ ਸਟੇਜ ਤੋਂ ਮਿਲੀਆਂ ਸਿੱਖਿਆਵਾਂ ਤੇ ਅਧਾਰਤ ਸਰਕਾਰ ਨੇ 2020 ਵਿੱਚ ਆਈ ਪੀ ਆਰ ਐੱਸ 2.0 ਸ਼ੁਰੂ ਕੀਤਾ ਸੀ I ਭਾਰਤ ਦੇ ਸਾਰੇ ਸੂਬਿਆਂ ਅਤੇ 51 ਐੱਸ  ਜ਼ੈੱਡਸ , ਜਿਨ੍ਹਾਂ ਵਿੱਚ 29 ਨਿੱਜੀ ਸ਼ਾਮਲ ਹਨਨੇ ਆਈ ਪੀ ਆਰ ਐੱਸ 2.0 ਰਿਪੋਰਟ ਵਿੱਚ ਹਿੱਸਾ ਲਿਆ  24 ਨਿੱਜੀ ਖੇਤਰ ਉਦਯੋਗਿਕ ਪਾਰਕ ਨਾਮਜ਼ਦ ਵੀ ਕੀਤੇ ਗਏ ਹਨ  ਪ੍ਰਾਪਤ ਹੋਈਆਂ 478 ਨਾਮਜ਼ਦਗੀਆਂ ਵਿੱਚੋਂ 449 ਲਈ ਰੇਟਿੰਗਸ ਤੈਅ ਕੀਤੀ ਗਈ ਹੈ  ਫੀਡਬੈਕ ਸਰਵੇਖਣ ਵਿੱਚ 5700 ਕਿਰਾਏਦਾਰਾਂ ਦੇ ਜਵਾਬ ਸ਼ਾਮਲ ਹਨ 

***********************

 

ਡੀ ਜੇ ਐੱਨ / ਪੀ ਕੇ



(Release ID: 1761245) Visitor Counter : 189