ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਮੰਤਰਾਲਾ ਦੀ ਈਸੰਜੀਵਨੀ ਨੇ 1.3 ਕਰੋੜ ਸਲਾਹ ਮਸ਼ਵਰੇ ਪੂਰੇ ਕੀਤੇ
ਲਗਭਗ 90,000 ਮਰੀਜ਼ ਰੋਜ਼ਾਨਾ ਦੇ ਅਧਾਰ ਤੇ ਈਸੰਜੀਵਨੀ ਦੀ ਵਰਤੋਂ ਕਰਦੇ ਹਨ
ਈ-ਸੰਜੀਵਨੀ ਏਬੀ-ਐਚਡਬਲਯੂਸੀ ਦਾ ਲਾਗੂਕਰਨ 2022 ਤੱਕ 1.55 ਕਰੋੜ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੱਕ ਵਧਾਇਆ ਜਾਵੇਗਾ
Posted On:
04 OCT 2021 6:21PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਈ -ਸੰਜੀਵਨੀ ਪਹਿਲ ਨੇ ਅੱਜ 1.3 ਕਰੋੜ (13 ਮਿਲੀਅਨ) ਸਲਾਹ -ਮਸ਼ਵਰੇ ਪੂਰੇ ਕੀਤੇ। ਈ -ਸੰਜੀਵਨੀ ਭਾਰਤ ਸਰਕਾਰ ਦੀ ਇੱਕ ਟੈਲੀਮੈਡੀਸਿਨ ਪਹਿਲ ਹੈ। ਹੈਲਥਕੇਅਰ ਸੇਵਾਵਾਂ ਦੀ ਸਪੁਰਦਗੀ ਦੇ ਇੱਕ ਡਿਜੀਟਲ ਪਲੇਟਫਾਰਮ ਦੇ ਰੂਪ ਵਿੱਚ, ਇਹ ਭਾਰਤੀ ਸਿਹਤ ਸੰਭਾਲ ਸਪੁਰਦਗੀ ਪ੍ਰਣਾਲੀ ਹੌਈ ਹੌਲੀ ਇੱਕ ਸਮਾਨਾਂਤਰ ਸਟਰੀਮ ਦੀ ਸ਼ਕਲ ਵਿੱਚ ਆ ਗਈ ਹੈ। ਅੱਜ, ਲਗਭਗ 90,000 ਮਰੀਜ਼ ਰੋਜ਼ਾਨਾ ਦੇ ਅਧਾਰ ਤੇ ਈ -ਸੰਜੀਵਨੀ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਈ -ਸੰਜੀਵਨੀ ਦੇ ਦੋ ਰੂਪ, ਅਰਥਾਤ - ਡਾਕਟਰ ਤੋਂ ਡਾਕਟਰ (ਈ -ਸੰਜੀਵਨੀਏਬੀ-ਐਚਡਬਲਯੂਸੀ) ਅਤੇ ਮਰੀਜ਼ ਤੋਂ ਡਾਕਟਰ (ਈ -ਸੰਜੀਵਨੀਓਪੀਡੀ) ਪੂਰੇ ਭਾਰਤ ਵਿੱਚ ਦੂਰ-ਦੁਰਾਡੇ ਸਲਾਹ -ਮਸ਼ਵਰੇ ਪ੍ਰਦਾਨ ਕਰ ਰਹੇ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਨਵੰਬਰ 2019 ਵਿੱਚ ਲਾਂਚ ਕੀਤੀ ਗਈ, ਈਸੰਜੀਵਨੀਏਬੀ-ਐੱਚਡਬਲਯੂਸੀ ਨੂੰ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਅਧੀਨ 1,55,000 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਦਸੰਬਰ 2022 ਤੱਕ 'ਹੱਬ ਐਂਡ ਸਪੋਕ' ਮਾਡਲ ਵਿੱਚ ਲਾਗੂ ਕਰਨ ਦੀ ਯੋਜਨਾ ਹੈ। ਈ-ਸੰਜੀਵਨੀਏਬੀ-ਐੱਚਡਬਲਯੂਸੀ ਮੌਜੂਦਾ ਤੌਰ ਤੇ 27,000 ਤੋਂ ਵੱਧ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਕਾਰਜਸ਼ੀਲ ਹੈ ਅਤੇ ਇਹ ਸਪੋਕਸ ਤਕਰੀਬਨ 3000 ਹੱਬਜ ਰਾਹੀਂ ਸੇਵਾ ਕਰ ਰਹੇ ਹਨ ਜੋ ਜਿਲਾ ਹਸਪਤਾਲਾਂ, ਮੈਡੀਕਲ ਕਾਲਜਾਂ ਆਦਿ ਵਿੱਚ ਸਥਿਤ ਹਨ।
ਈ-ਸੰਜੀਵਨੀਓਪੀਡੀ, ਵਿਸ਼ਾਲ ਟੈਲੀਮੇਡਿਸਿਨ ਪਹਿਲਕਦਮੀ ਦਾ ਦੂਜਾ ਰੂਪ, 13 ਅਪ੍ਰੈਲ 2020 ਨੂੰ ਪਹਿਲੇ ਲਾਕਡਾਉਨ ਦੌਰਾਨ ਲਾਂਚ ਕੀਤਾ ਗਿਆ ਸੀ, ਜਦੋਂ ਦੇਸ਼ ਭਰ ਦੀਆਂ ਓਪੀਡੀਜ ਬੰਦ ਸਨ। ਈ-ਸੰਜੀਵਨੀਓਪੀਡੀ ਨੇ ਬਾਹਰ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਸੀਮਾਵਾਂ ਵਿੱਚ ਆਊਟਪੇਸ਼ੇਂਟ ਸੇਵਾਵਾਂ ਤੱਕ ਪਹੁੰਚ ਦੇ ਯੋਗ ਬਣਾਇਆ ਹੈ। ਈ -ਸੰਜੀਵਨੀਓਪੀਡੀ 'ਤੇ 430 ਤੋਂ ਵੱਧ ਆਨਲਾਈਨ ਓਪੀਡੀਜ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। 4,000 ਤੋਂ ਵੱਧ ਡਾਕਟਰ ਈ -ਸੰਜੀਵਨੀ ਪਲੇਟਫਾਰਮ 'ਤੇ ਟੈਲੀਮੇਡਿਸਿਨ ਦਾ ਅਭਿਆਸ ਕਰਦੇ ਹਨ। ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਉਟਿੰਗ ਦੀ ਮੋਹਾਲੀ ਸ਼ਾਖਾ ਸਿਹਤ ਕਰਮਚਾਰੀਆਂ ਦੇ ਵਿਕਾਸ, ਅਮਲ, ਸੰਚਾਲਨ ਅਤੇ ਸਿਖਲਾਈ ਵਰਗੀਆਂ ਅੰਤ ਤੋਂ ਅੰਤ ਤਕ ਟੈਕਨੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਮੋਹਾਲੀ ਦੀ ਟੀਮ ਆਪਣੀ ਕਿਸਮ ਦੇ ਇਸ ਪਹਿਲੇ ਪਲੇਟਫਾਰਮ ਦੀ ਸਮਰੱਥਾ ਵਧਾਉਣ 'ਤੇ ਕੰਮ ਕਰ ਰਹੀ ਹੈ ਜੋ ਧਿਆਨ ਦੇਣ ਯੋਗ ਗਤੀ ਨਾਲ ਵਧ ਰਿਹਾ ਹੈ।
10 ਰਾਜ ਜੋ ਈ -ਸੰਜੀਵਨੀ ਨੂੰ ਅਪਨਾਉਣ ਦੇ ਮਾਮਲੇ ਵਿੱਚ ਮੋਹਰੀ ਹਨ (13411325) ਆਂਧਰਾ ਪ੍ਰਦੇਸ਼ (4223054), ਕਰਨਾਟਕ (2415774), ਤਾਮਿਲਨਾਡੂ (1599283), ਉੱਤਰ ਪ੍ਰਦੇਸ਼ (1371799), ਗੁਜਰਾਤ (485735), ਮੱਧ ਪ੍ਰਦੇਸ਼ (447878), ਬਿਹਾਰ (436383), ਮਹਾਰਾਸ਼ਟਰ (403376), ਪੱਛਮੀ ਬੰਗਾਲ (369441), ਉਤਰਾਖੰਡ (271513) .
eSanjeevani Consultations
|
Sr No.
|
04-Oct-21
|
TOTAL
|
eSanjeevaniAB-HWC
|
eSanjeevaniOPD
|
|
India
|
13411325
|
8033029
|
5378296
|
1
|
Andhra Pradesh
|
4223054
|
4200870
|
22184
|
2
|
Karnataka
|
2415774
|
987127
|
1428647
|
3
|
Tamil Nadu
|
1599283
|
131544
|
1467739
|
4
|
Uttar Pradesh
|
1371799
|
233572
|
1138227
|
5
|
Gujarat
|
485735
|
61131
|
424604
|
6
|
Madhya Pradesh
|
447878
|
442417
|
5461
|
7
|
Bihar
|
436383
|
413757
|
22626
|
8
|
Maharashtra
|
403376
|
317931
|
85445
|
9
|
West Bengal
|
369441
|
361475
|
7966
|
10
|
Uttarakhand
|
271513
|
662
|
270851
|
--- --- --- --- --- --- ---
ਐੱਮ ਵੀ
(Release ID: 1761022)
Visitor Counter : 249