ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਡੀ ਆਰ ਡੀ ਓ ਡੇਅਰ ਟੂ ਡ੍ਰੀਮ —2.0 ਅਤੇ ਨੌਜਵਾਨ ਵਿਗਿਆਨੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ


ਸ਼੍ਰੀ ਰਾਜਨਾਥ ਸਿੰਘ ਨੇ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਖੋਜ ਤੇ ਵਕਿਾਸ ਲਈ ਸੱਦਾ ਦਿੱਤਾ

ਸਾਡਾ ਉਦੇਸ਼ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਆਪਣੀਆਂ ਫੌਜਾਂ ਨੂੰ ਨਵੀਨਤਮ ਮਸ਼ੀਨਰੀ ਨਾਲ ਲੈਸ ਕਰਨਾ ਹੈ : ਆਰ ਐੱਮ

Posted On: 04 OCT 2021 3:17PM by PIB Chandigarh

ਮੁੱਖ ਝਲਕੀਆਂ : —
1. ਤਿੰਨ ਸਵਦੇਸ਼ੀ ਵਿਕਸਿਤ ਕੀਤੀਆਂ ਤਕਨਾਲੋਜੀਆਂ ਹਥਿਆਰਬੰਦ ਫੌਜਾਂ ਨੂੰ ਸੌਂਪੀਆਂ ਗਈਆਂ 
2. ਡੀ ਆਰ ਡੀ  ਨਿਰਦੇਸ਼ਤ ਖੋਜ ਨੀਤੀ ਅਤੇ ਰਿਕਾਰਡ ਪ੍ਰਬੰਧਨ ਨੀਤੀ ਲਾਂਚ ਕੀਤੀ ਗਈ 
3. ਡੀ ਆਰ ਡੀ  ਅਤੇ ਵਿਦਵਾਨਾਂ ਵਿਚਾਲੇ ਵਧੇਰੇ ਸੰਪਰਕ ਤੇ ਜ਼ੋਰ ਦਿੱਤਾ ਗਿਆ 
4. ਰਾਸ਼ਟਰੀ ਸੁਰੱਖਿਆ ਅਤੇ ਸਮੁੱਚੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਨਵੀਆਂ ਸਵਦੇਸ਼ੀ ਤਕਨੀਕਾਂ ਦਾ ਵਿਕਾਸ ਕਰਨਾ ਮਹੱਤਵਪੂਰਨ ਹੈ , ਕਿਹਾ ਰਾਜਨਾਥ ਸਿੰਘ ਨੇ 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 4 ਅਕਤੂਬਰ 2021 ਨੂੰ ਨਵੀਂ ਦਿੱਲੀ ਵਿੱਚ ਰੱਖਿਆ , ਖੋਜ ਅਤੇ ਵਿਕਾਸ ਸੰਸਥਾ ਦੇ ਮੁਕਾਬਲੇ “ਡੇਅਰ ਟੂ ਡ੍ਰੀਮ 2.0” ਦੇ ਜੇਤੂਆਂ ਦਾ ਸਨਮਾਨ ਕੀਤਾ  ਰਕਸ਼ਾ ਮੰਤਰੀ ਨੇ 40 ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ — 22 ਵਿਅਕਤੀਗਤ ਸ਼੍ਰੇਣੀ ਅਤੇ 18 ਸਟਾਰਟਅਪ ਸ਼੍ਰੇਣੀ ਵਿੱਚ  ਉਨ੍ਹਾਂ ਨੇ ਇਨੋਵੇਟਰਸ ਅਤੇ ਸਟਾਰਟਅਪਸ ਨੂੰ ਉਤਸ਼ਾਹਤ ਕਰਨ ਲਈ “ਡੇਅਰ ਟੂ ਡ੍ਰੀਮ 3.0” ਵੀ ਲਾਂਚ ਕੀਤਾ ਅਤੇ ਦੇਸ਼ ਵਿੱਚ ਨੌਜਵਾਨ ਅਗਾਂਹ ਵਧੂ ਦਿਮਾਗਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕੀਤਾ 

ਡੇਅਰ ਟੂ ਡ੍ਰੀਮ ਭਾਰਤੀ ਵਿਦਵਾਨਾਂ , ਵਿਅਕਤੀਆਂ ਅਤੇ ਸਟਾਰਟਅਪਸ ਨੂੰ ਉੱਭਰਦੀਆਂ ਰੱਖਿਆ ਅਤੇ ਏਅਰੋਸਪੇਸ ਤਕਨਾਲੋਜੀਆਂ / ਪ੍ਰਣਾਲੀਆਂ ਵਿਕਸਿਤ ਕਰਨ ਅਤੇ ਉਤਸ਼ਾਹਤ ਕਰਨ ਲਈ ਡੀ ਆਰ ਡੀ  ਦਾ ਪੈਨ ਇੰਡੀਆ ਮੁਕਾਬਲਾ ਹੈ  ਡੀ ਆਰ ਡੀ  ਤਕਨਾਲੋਜੀ ਵਿਕਾਸ ਫੰਡ ਸਕੀਮ ਤਹਿਤ ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੇਤੂਆਂ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਮੁਹੱਈਆ ਕਰਦਾ ਹੈ 

ਸ਼੍ਰੀ ਰਾਜਨਾਥ ਸਿੰਘ ਨੇ ਸਾਲ 2019 ਲਈ ਡੀ ਆਰ ਡੀ  ਨੌਜਵਾਨ ਵਿਗਿਆਨੀਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ  ਡੀ ਆਰ ਡੀ  ਦੇ 16 ਵਿਗਿਆਨੀ 15 ਸਾਲ ਦੀ ਉਮਰ ਤੋਂ ਘੱਟ ਨੂੰ ਆਪਣੀ ਮੁਹਾਰਤ ਦੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਦੇਣ ਲਈ ਸਨਮਾਨਤ ਕੀਤਾ ਗਿਆ 

ਡੇਅਰ ਟੂ ਡ੍ਰੀਮ” ਦੇ ਜੇਤੂਆਂ ਅਤੇ ਡੀ ਆਰ ਡੀ  ਯੰਗ ਵਿਗਿਆਨੀ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਕੁਝ ਨਵਾਂ ਕਾਇਮ ਕਰਨ ਲਈ ਦੇਸ਼ ਦੇ ਨੌਜਵਾਨਾਂ ਦੀ ਊਰਜਾ , ਜੋਸ਼ ਅਤੇ  ਵਚਨਬੱਧਤਾ ਦਰਸਾਉਂਦੇ ਹਨ  ਉਨ੍ਹਾਂ ਭਰੋਸਾ ਜਤਾਇਆ ਕਿ ਨਵਾਚਾਰ , ਡਿਜ਼ਾਇਨ ਅਤੇ ਵਿਕਾਸ ਦੇ ਖੇਤਰਾਂ ਵਿੱਚ ਜੇਤੂ ਨੌਜਵਾਨ ਦਿਮਾਗਾਂ ਨੂੰ ਪ੍ਰੇਰਣਾ ਦੇਣਗੇ ਅਤੇ ਭਵਿੱਖ ਵਿੱਚ ਮਾਰਗ ਤੋੜਨ ਵਾਲੀ ਨਵੀਨਤਾ ਕਾਇਮ ਕਰਨਗੇ  ਉਨ੍ਹਾਂ ਕਿਹਾ ਕਿ “ਡੇਅਰ ਟੂ ਡ੍ਰੀਮ” ਚੁਣੌਤੀ ਸਰਕਾਰ ਦੇ ਮਿਸ਼ਨ ਅਤੇ ਦੂਰਦ੍ਰਿਸ਼ਟੀ ਦੀ ਪ੍ਰਤੀਨਿੱਧਤਾ ਕਰਦੀ ਹੈ , ਜੋ ਡੀ ਆਰ ਡੀ  ਦਾ ਮੈਂਡੇਟ ਵੀ ਹੈ 

ਰਕਸ਼ਾ ਮੰਤਰੀ ਨੇ ਇੱਕ ਮਜ਼ਬੂਤ ਅਤੇ ਸਵੈਨਿਰਭਰ “ਨਵਾਂ ਭਾਰਤ” ਉਸਾਰਨ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ , ਜੋ ਸਾਂਝੇ ਯਤਨਾਂ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ  ਉਨ੍ਹਾਂ ਨੇ ਕੇਵਲ “ਇੱਛਾ” ਨਹੀਂ ਬਲਕਿ ਇਸ ਨੂੰ ਯਤਨ ਦੱਸਿਆ , ਜੋ ਵਿਅਕਤੀ , ਸਮਾਜ ਅਤੇ ਦੇਸ਼ ਲਈ ਸਫ਼ਲਤਾ ਪ੍ਰਾਪਤ ਕਰਨ ਦੀ ਮੁੱਖ ਕੁੰਜੀ ਵਜੋਂ ਕੰਮ ਕਰਦਾ ਹੈ  ਉਨ੍ਹਾਂ ਨੇ ਇਹ ਕਹਿੰਦਿਆਂ ਕਿ ਭਾਰਤ ਪੁਰਾਣੇ ਮੁਲਕਾਂ ਵਿੱਚੋਂ ਤਜ਼ਰਬੇ ਅਤੇ ਸੱਭਿਆਚਾਰ ਵਾਲਾ ਇੱਕ ਮੁਲਕ ਅਤੇ ਨੌਜਵਾਨ ਮੁਲਕਾਂ ਵਿੱਚ 60 ਫ਼ੀਸਦ ਨੌਜਵਾਨ ਅਬਾਦੀ ਵਾਲਾ ਮੁਲਕ ਹੈ , ਨੌਜਵਾਨਾਂ ਨੂੰ ਅਬਜ਼ਰਵ , ਸਿੱਖਣ ਅਤੇ ਨਵੇਂ ਨਵਾਚਾਰ ਪੈਦਾ ਕਰਨ ਅਤੇ ਮੁਲਕ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਆਪਣਾ ਹਿੱਸਾ ਪਾਉਣ ਲਈ ਉਤਸ਼ਾਹਤ ਕੀਤਾ 

ਵਿਸ਼ਵ ਸੁਰੱਖਿਆ ਚਿੰਤਾਵਾਂ , ਸਰਹੱਦੀ ਵਿਵਾਦਾਂ ਤੇ ਸਮੁੰਦਰੀ ਮਾਮਲਿਆਂ ਨੇ ਦੁਨੀਆ ਵਿੱਚ ਫੌਜੀ ਅਧੁਨੀਕੀਕਰਨ ਤੇ ਧਿਆਨ ਕੇਂਦਰਤ ਕਰਨ ਲਈ ਮਜਬੂਤ ਕਰਨ ਵੱਲ ਇਸ਼ਾਰਾ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਹਥਿਆਰਬੰਦ ਫੌਜਾਂ ਨੂੰ ਨਵੀਨਤਮ ਮਸ਼ੀਨਰੀ ਨਾਲ ਲੈਸ ਕਰਨ ਅਤੇ ਅਧੁਨਿਕੀਕਰਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਪ੍ਰੋੜ੍ਹਤਾ ਕੀਤੀ  ਉਨ੍ਹਾਂ ਨੇ ਨੌਜਵਾਨ ਸ਼ਕਤੀ ਨੂੰ ਦੇਸ਼ ਦੀ ਆਸ ਦੱਸਿਆ ਹੈ ਅਤੇ ਨੌਜਵਾਨ ਅਗਾਂਹ ਵਧੂ ਦਿਮਾਗਾਂ ਨੂੰ ਸਰਕਾਰ ਦੀ ਮਦਦ ਕਰਕੇ “ਆਮਤਨਿਰਭਰ ਭਾਰਤ” ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸੱਦਾ ਦਿੱਤਾ 

ਰਕਸ਼ਾ ਮੰਤਰੀ ਨੇ ਕਿਹਾ , “ਦੇਸ਼ ਵਿੱਚ ਹੀ ਨਵੀਆਂ ਤਕਨਾਲੋਜੀਆਂ ਵਿਕਸਤ ਕਰਨਾ ਸਮੇਂ ਦੀ ਲੋੜ ਹੈ  “ਆਤਮਨਿਰਭਰ ਭਾਰਤ” ਦੀ ਸਾਡੀ ਦੂਰਦ੍ਰਿਸ਼ਟੀ ਦਾ ਇਹ ਯਕੀਨੀ ਬਣਾਉਣਾ ਹੈ ਕਿ ਆਧੁਨਿਕ ਤਕਨਾਲੋਜੀਆਂ ਦੇਸ਼ ਅੰਦਰ ਹੀ ਵਿਕਸਤ ਕੀਤੀਆਂ ਜਾਣ  ਇਹ ਕੇਵਲ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੀ ਨਹੀਂ ਬਲਕਿ ਦੇਸ਼ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੀ ਬੇਹੱਦ ਮਹੱਤਵਪੂਰਨ ਹੈ” 

 

https://pib.gov.in/PressReleasePage.aspx?PRID=1760781


**************


 ਬੀ ਬੀ / ਐੱਨ  ਐੱਮ ਪੀ ਆਈ / ਐੱਸ  ਵੀ ਵੀ ਵਾਈ


(Release ID: 1760932) Visitor Counter : 244