ਵਣਜ ਤੇ ਉਦਯੋਗ ਮੰਤਰਾਲਾ

ਬਡਗਾਮ ਤੋਂ ਕਸ਼ਮੀਰ ਅਖਰੋਟ ਦੀ ਪਹਿਲੀ ਖੇਪ ਭੇਜੀ ਗਈ

ਓਡੀਓਪੀ ਦਰਾਮਦ ਦੇ ਵਿਕਲਪ ਯਤਨਾਂ ਦੇ ਹਿੱਸੇ ਵੱਜੋਂ 2,000 ਕਿਲੋਗ੍ਰਾਮ ਅਖਰੋਟ ਬੰਗਲੁਰੂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ

Posted On: 04 OCT 2021 12:25PM by PIB Chandigarh

ਕਸ਼ਮੀਰੀ ਅਖਰੋਟ ਦੀ ਪਹਿਲੀ ਖੇਪ ਨੂੰ ਹਾਲ ਹੀ ਵਿੱਚ ਬਡਗਾਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵਣਜ ਅਤੇ ਉਦਯੋਗ ਮੰਤਰਾਲੇ ਦੇ ਵਨ ਡਿਸਟ੍ਰਿਕਟਵਨ ਪ੍ਰੋਡਕਟ (ਓਡੀਓਪੀ) ਪਹਿਲ ਦੇ ਤਹਿਤ 2,000 ਕਿਲੋਗ੍ਰਾਮ ਅਖਰੋਟ ਨਾਲ ਲਦਿਆ ਇੱਕ ਟਰੱਕ ਬੰਗਲੁਰੂਕਰਨਾਟਕ ਭੇਜਿਆ ਗਿਆ ਸੀ।

ਭਾਰਤ ਦੇ ਕੁੱਲ ਅਖਰੋਟ ਉਤਪਾਦਨ ਵਿੱਚ ਕਸ਼ਮੀਰ ਦਾ 90% ਹਿੱਸਾ ਹੈ। ਆਪਣੀ ਉੱਚ ਗੁਣਵੱਤਾ ਅਤੇ ਸੁਆਦ ਦੇ ਨਾਲਕਸ਼ਮੀਰੀ ਅਖਰੋਟ ਪੌਸ਼ਟਿਕ ਤੱਤਾਂ ਦਾ ਇੱਕ ਮਹਾਨ ਸਰੋਤ ਹੈ ਅਤੇ ਇਸ ਲਈ ਵਿਸ਼ਵ ਭਰ ਵਿੱਚ ਇਸਦੀ ਵਿਆਪਕ ਮੰਗ ਹੈ। ਇਸ ਉਤਪਾਦ ਦੇ ਸਥਾਨਕ ਅਤੇ ਗਲੋਬਲ ਬਾਜ਼ਾਰਾਂ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਅਸੀਮ ਸੰਭਾਵਨਾ ਹੈ। 

ਡੀਪੀਆਈਆਈਟੀ ਦੀ ਵਧੀਕ ਸਕੱਤਰ ਮਿਸ ਸੁਮਿਤਾ ਡਾਵਰਾ ਵੱਲੋਂ 26 ਸਤੰਬਰ 2021 ਨੂੰ ਹਰੀ ਝੰਡੀ ਦਿਖਾ ਕੇ ਇਸ ਵਪਾਰ ਦੀ ਸਫਲ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਆਯੋਜਨ ਜੰਮੂ ਅਤੇ ਕਸ਼ਮੀਰ ਵਪਾਰ ਪ੍ਰਮੋਸ਼ਨ ਸੰਗਠਨ (ਜੇਕੇਟੀਪੀਓ) ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਜੰਮੂ -ਕਸ਼ਮੀਰ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰੰਜਨ ਪ੍ਰਕਾਸ਼ ਠਾਕੁਰਕਸ਼ਮੀਰ ਦੀ ਨਿਰਦੇਸ਼ਕਉਦਯੋਗਮਿਸ ਤਜ਼ਯੁਨ ਮੁਖਤਾਰਸ਼੍ਰੀਮਤੀ ਖਾਲਿਦਾਉਪ ਨਿਰਦੇਸ਼ਕ,  ਬਾਗਬਾਨੀਕਸ਼ਮੀਰਸ਼੍ਰੀਮਤੀ ਅੰਕਿਤਾ ਕਾਰਐਮਡੀਜੇਕੇਟੀਪੀਓ ਅਤੇ ਇਨਵੈਸਟ ਇੰਡੀਆ ਟੀਮ ਇਸ ਮੌਕੇ ਤੇ ਮੌਜੂਦ ਸੀ। 

ਇਹ ਮੰਨਦੇ ਹੋਏ ਕਿ ਕਸ਼ਮੀਰ ਵਿੱਚ ਅਖਰੋਟ ਦੀ ਉਪਲਬਧਤਾ ਦੇ ਬਾਵਜੂਦ ਭਾਰਤ ਵਿੱਚ ਅਖਰੋਟ ਦੀ ਵੱਡੀ ਪੱਧਰ 'ਤੇ ਦਰਾਮਦ ਕੀਤੀ ਜਾ ਰਹੀ ਹੈ,' ਓਡੀਓਪੀ 'ਟੀਮ ਨੇ ਕਸ਼ਮੀਰ ਵਿੱਚ ਇੱਕ ਡੂੰਘਾਈ ਨਾਲ ਬਾਜ਼ਾਰ ਵਿਸ਼ਲੇਸ਼ਣ ਅਤੇ ਹਿੱਸੇਦਾਰਾਂ ਨਾਲ  ਸਲਾਹ-ਮਸ਼ਵਰਾ ਸ਼ੁਰੂ ਕੀਤਾ। ਇਸ ਤੋਂ ਇਲਾਵਾਭਾਰਤ ਵਿੱਚ ਅਖਰੋਟ ਦੇ ਦਰਾਮਦਕਾਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਦੋਵਾਂ ਪਾਸਿਆਂ ਤੋਂ ਸਮਰਪਿਤ ਹੈਂਡਹੋਲਡਿੰਗ ਰਾਹੀਂ ਓਡੀਓਪੀ ਟੀਮ ਖਰੀਦ ਦੀ ਸਹੂਲਤ ਦੇ ਯੋਗ ਹੋਈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਆਤਮਨਿਰਭਰ ਭਾਰਤ ਮੁਹਿੰਮ ਨੂੰ ਵੀ ਹੁਲਾਰਾ ਦਿੰਦੀਆਂ ਹਨ।  ਉਦਾਹਰਣ ਵਜੋਂਇਸ ਮਾਮਲੇ ਵਿੱਚ ਬੰਗਲੌਰ ਸਥਿਤ ਦਰਾਮਦਕਾਰਜੋ ਪਹਿਲਾਂ ਅਮਰੀਕਾ ਤੋਂ ਅਖਰੋਟ ਮੰਗਵਾਉਂਦਾ ਸੀਹੁਣ ਦਰਾਮਦ ਲਾਗਤ ਦੇ ਇੱਕ ਹਿੱਸੇ ਵਿੱਚ ਗੁਣਵੱਤਾ ਵਾਲੇ ਅਖਰੋਟ ਵੰਡਣ ਦੇ ਯੋਗ ਹੈ। 

ਫਲੈਗ ਆਫ ਸਮਾਗਮ ਦੇ ਦੌਰਾਨਬਡਗਾਮ ਵਿੱਚ ਇੱਕ ਗੋਲਮੇਜ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਦਯੋਗ ਦੇ ਨੁਮਾਇੰਦਿਆਂ ਤੋਂ ਜਾਣਕਾਰੀ ਮੰਗੀ ਗਈ ਸੀ। ਪੀਐਚਡੀਸੀਸੀਆਈ ਦੇ ਖੇਤਰੀ ਨਿਰਦੇਸ਼ਕ ਇਕਬਾਲ ਫਯਾਜ਼ ਜਾਨਬਲਦੇਵ ਸਿੰਘਹਿਮਾਯੂੰ ਵਾਨੀਬਿਲਾਲ ਅਹਿਮਦ ਕਬੂਸਾਪ੍ਰਧਾਨ ਕੇਸੀਸੀਆਈਸ਼ੇਖ ਆਸ਼ਿਕਫਾਰੂਕ ਅਮੀਨ ਅਤੇ ਐਫਸੀਆਈਕੇ ਦੇ ਪ੍ਰਧਾਨ ਸ਼ਾਹਿਦ ਕਮਿਲੀ ਨੇ ਕਸ਼ਮੀਰ ਵਿੱਚ ਵਪਾਰ ਅਤੇ ਬਰਾਮਦ ਵਾਤਾਵਰਣ ਪ੍ਰਣਾਲੀ ਦੇ ਸੰਬੰਧ ਵਿੱਚ ਆਪਣੀ ਸਮਝ ਅਤੇ ਅਨੁਭਵ ਸਾਂਝੇ ਕੀਤੇ।

ਬਾਗਬਾਨੀ ਅਤੇ ਵਪਾਰ ਨੁਮਾਇੰਦਿਆਂ ਨੇ ਸਿਫਾਰਸ਼ ਕੀਤੀ ਹੈ ਕਿ ਅੱਗੇ ਵਧਣ ਦੇ ਢੰਗ ਵਿੱਚ ਖਰੀਦਦਾਰ-ਵਿਕਰੇਤਾ ਮੀਟਿੰਗਾਂ ਰਾਹੀਂ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਕੀਟਿੰਗਵਧੇਰੇ ਖੇਤੀਬਾੜੀ ਅਤੇ ਦਸਤਕਾਰੀ/ਹੱਥਖੱਡੀ ਉਤਪਾਦਾਂ ਦੀ ਈ-ਕਾਮਰਸ ਆਨ-ਬੋਰਡਿੰਗ ਦੇ ਨਾਲ ਨਾਲ ਹਰੇਕ ਜ਼ਿਲ੍ਹੇ ਦੇ ਉਤਪਾਦਾਂ ਲਈ ਉਤਪਾਦ/ਯੋਜਨਾ ਜਾਗਰੂਕਤਾ ਸ਼ਾਮਲ ਕਰਨਾ ਸ਼ਾਮਲ ਹੈ ਜਿਸ ਰਾਹੀਂ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਓਡੀਓਪੀ ਪਹਿਲਕਦਮੀ ਰਾਹੀਂ ਸਮਰਥਨ ਦਿੱਤਾ ਜਾਵੇਗਾ। 

------------------------ 

ਡੀਜੇਐਨ/ਪੀਕੇ

(Release ID: 1760931) Visitor Counter : 143