ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਦੇਸ਼ ਦੇ ਸਾਰੇ ਵਾਹਨ 100% ਈਥੇਨੌਲ ਨਾਲ ਚੱਲਣੇ ਚਾਹੀਦੇ ਹਨ : ਨਿਤਿਨ ਗਡਕਰੀ


ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨੇ ਅੱਜ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ 4,075 ਕਰੋੜ ਰੁਪਏ ਦੀ ਲਾਗਤ ਵਾਲੇ 527 ਕਿਲੋਮੀਟਰ ਲੰਬੇ ਰਾਸ਼ਟਰੀ ਰਾਜ ਮਾਰਗਾਂ ਦਾ ਸ਼ੁਭਾਰੰਭ ਕੀਤਾ

Posted On: 02 OCT 2021 3:25PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮਹਾਰਾਸ਼ਟਰ ਵਿੱਚ ਅਹਿਮਦਨਗਰ ਜ਼ਿਲ੍ਹੇ ਵਿੱਚ 4,075 ਕਰੋੜ ਰੁਪਏ ਲਾਗਤ ਦੇ 527 ਕਿਲੋਮੀਟਰ ਲੰਮੇ ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟਾਂ ਦਾ ਸ਼ੁਭਾਰੰਭ ਕੀਤਾ। ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ  (ਐੱਨਐੱਚਏਆਈ) ਦੁਆਰਾ ਅਹਿਮਦਨਗਰ ਵਿੱਚ ਕੇਡਗਾਵ ਵਿੱਚ ਆਯੋਜਿਤ ਇੱਕ ਪ੍ਰੋਗਰਾਮ  ਵਿੱਚ ਇਨ੍ਹਾਂ ਪ੍ਰੋਜੈਕਟਾਂ ਦਾ ਭੂਮੀ ਪੂਜਨ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ । 

ਸ਼੍ਰੀ ਗਡਕਰੀ ਨੇ ਕਿਹਾ ਕਿ ਪਾਣੀ,  ਬਿਜਲੀ,  ਟ੍ਰਾਂਸਪੋਰਟ ਅਤੇ ਸੰਚਾਰ ਦੇਸ਼ ਦੇ ਵਿਕਾਸ ਦੇ ਅਹਿਮ ਪਹਿਲੂਆਂ ਵਿੱਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ,  ਦੇਸ਼ ਵਿੱਚ ਗ਼ਰੀਬੀ,  ਭੁੱਖ,  ਬੇਰੋਜ਼ਗਾਰੀ ਦੇ ਖਾਤਮੇ ਦੇ ਨਾਲ ਹੀ ਗ੍ਰਾਮੀਣਾਂ,  ਗ਼ਰੀਬਾਂ,  ਮਜ਼ਦੂਰਾਂ ਅਤੇ ਕਿਸਾਨਾਂ ਦੀ ਭਲਾਈ ਦੇ ਕ੍ਰਮ ਵਿੱਚ ਇਨ੍ਹਾਂ ਸੈਕਟਰਾਂ ਵਿੱਚ ਜ਼ਿਆਦਾ ਰੋਜ਼ਗਾਰ ਦਾ ਸਿਰਜਣ ਹੋਣਾ ਚਾਹੀਦਾ ਹੈ। 

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਗਡਕਰੀ ਨੇ ਚੀਨੀ ਨੂੰ ਈਥੇਨੌਲ ਵਿੱਚ ਪਰਿਵਰਤਿਤ ਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਈਥੇਨੌਲ ਦੇ ਉਤਪਾਦਨ ਨਾਲ ਦੇਸ਼  ਦੇ ਈਂਧਣ ਦੀ ਬੱਚਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, ਬ੍ਰਾਜ਼ੀਲ ਦੀ ਤਰਜ਼ ‘ਤੇ ਬਿਜਲੀ ਅਤੇ ਈਥੇਨੌਲ ਨਾਲ ਵਾਹਨ ਚਲਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, “ਸਾਡੇ ਦੇਸ਼ ਵਿੱਚ ਪਿਛਲੇ ਸਾਲ ਦੇਸ਼ ਵਿੱਚ 4.65 ਅਰਬ ਲੀਟਰ ਈਥੇਨੌਲ ਦਾ ਉਤਪਾਦਨ ਹੋਇਆ ਅਤੇ ਸਾਨੂੰ 16.5 ਅਰਬ ਲੀਟਰ ਈਥੇਨੌਲ ਦੀ ਜ਼ਰੂਰਤ ਹੈ। ਇਸ ਲਈ, ਕੇਂਦਰ ਸਰਕਾਰ ਓਨਾ ਈਥੇਨੌਲ ਲਵੇਗੀ, ਜਿੰਨਾਂ ਉਤਪਾਦਨ ਹੁੰਦਾ ਹੈ।” ਸ਼੍ਰੀ ਗਡਕਰੀ ਨੇ ਕਿਹਾ, “ਪੈਟਰੋਲ ਦੀ ਤੁਲਣਾ ਵਿੱਚ ਈਥੇਨੌਲ ਇੱਕ ਬਿਹਤਰ ਅਤੇ ਸਸਤਾ ਹਰਿਤ ਈਂਧਣ ਹੈ। ਦੇਸ਼ ਵਿੱਚ ਸਾਰੇ ਵਾਹਨ 100% ਈਥੇਨੌਲ ‘ਤੇ ਚੱਲਣੇ ਚਾਹੀਦੇ ਹਨ।”

ਕੇਂਦਰੀ ਮੰਤਰੀ ਨੇ ਕਿਹਾ, “ਅਸੀਂ ਆਪਣੇ ਦੇਸ਼ ਵਿੱਚ 12 ਲੱਖ ਕਰੋੜ ਰੁਪਏ ਮੁੱਲ ਦਾ ਕੱਚਾ ਤੇਲ ਅਤੇ ਕੁਦਰਤੀ ਗੈਸ ਦਾ ਆਯਾਤ ਕਰ ਰਹੇ ਹਾਂ। ਭਾਰਤ ਸਰਕਾਰ ਨੇ ਈਥੇਨੌਲ ਪੰਪਾਂ ਨੂੰ ਅਨੁਮਤੀ ਦੇ ਦਿੱਤੀ ਹੈ। ਇਸ ਲਈ,  ਸਾਰੀਆਂ ਚੀਨੀ ਮਿੱਲਾਂ ਨੂੰ ਆਪਣੇ - ਆਪਣੇ ਖੇਤਰਾਂ ਵਿੱਚ ਈਥੇਨੌਲ ਪੰਪ ਸ਼ੁਰੂ ਕਰ ਦੇਣੇ ਚਾਹੀਦੇ ਹਨ।” ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ 240 ਲੱਖ ਟਨ ਚੀਨੀ ਦੀ ਜ਼ਰੂਰਤ ਹੈ, ਜਦੋਂ ਕਿ ਬੀਤੇ ਸਾਲ ਇੱਥੇ 310 ਲੱਖ ਟਨ ਚੀਨੀ ਦਾ ਉਤਪਾਦਨ ਹੋਇਆ ਸੀ। ਕੇਂਦਰੀ ਮੰਤਰੀ ਨੇ ਕਿਹਾ, ਇਸ 70 ਲੱਖ ਟਨ ਅਤਿਰਿਕਤ ਚੀਨੀ ਨੂੰ ਈਥੇਨੌਲ ਵਿੱਚ ਪਰਿਵਰਤਿਤ ਕੀਤਾ ਜਾਣਾ ਚਾਹੀਦਾ ਹੈ।  

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਬਿਜਲੀ ਖਰੀਦ ਸਮਝੌਤੇ ਦੀ ਤਰ੍ਹਾਂ ਹੀ ਪੰਜ ਸਾਲ ਲਈ ਈਥੇਨੌਲ ਖਰੀਦ ਸਮਝੌਤਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ, “ਜੇਕਰ ਨੇੜੇ ਭਵਿੱਖ ਵਿੱਚ ਈਥੇਨੌਲ ਦਾ ਉਤਪਾਦਨ ਹੋਇਆ ਤਾਂ ਆਯਾਤ ਵਿੱਚ ਕਮੀ ਆਵੇਗੀ ਅਤੇ ਕਿਸਾਨਾਂ ਨੂੰ ਕੱਚੇ ਤੇਲ ਦੇ ਆਯਾਤ ‘ਤੇ ਖਰਚ ਹੋ ਰਹੇ 12 ਲੱਖ ਕਰੋੜ ਰੁਪਏ ਵਿੱਚੋਂ 5 ਲੱਖ ਕਰੋੜ ਰੁਪਏ ਦੀ ਆਮਦਨ ਹੋਵੇਗੀ। ਗੰਨੇ ਦੀ ਚੰਗੀ ਕੀਮਤ ਮਿਲੇਗੀ ਅਤੇ ਕਿਸਾਨ ਲੰਬੇ ਸਮੇਂ ਤੱਕ ਗ਼ਰੀਬ ਨਹੀਂ ਰਹਿਣਗੇ।” ਕੇਂਦਰੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਨਾ ਸਿਰਫ ਗੰਨੇ ਤੋਂ ,  ਸਗੋਂ ਚਾਵਲ ,  ਮੱਕਾ ਅਤੇ ਹੋਰ ਅਨਾਜਾਂ ਤੋਂ ਈਥੇਨੌਲ ਦੇ ਉਤਪਾਦਨ ਨੂੰ ਅਨੁਮਤੀ ਦੇ ਦਿੱਤੀ ਹੈ ।

https://static.pib.gov.in/WriteReadData/userfiles/image/GadakariA1.JPEG3JSQ.jpg

ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਜਿੱਥੇ ਵੀ ਜ਼ਮੀਨ ਉਪਲੱਬਧ ਕਰਾਏਗੀ, ਕੇਂਦਰ ਸਰਕਾਰ ਉੱਥੇ ਲੌਜਿਸਟਿਕ ਪਾਰਕ, ਇੰਡਸਟ੍ਰੀਅਲ ਕਲਸਟਰ ਅਤੇ ਟ੍ਰਾਂਸਪੋਰਟ ਸ਼ਹਿਰਾਂ ਦੀ ਸਥਾਪਨਾ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ, ਪੱਛਮੀ ਮਹਾਰਾਸ਼ਟਰ ਵਿੱਚ ਚੀਨੀ ਉਦਯੋਗ ਅਤੇ ਦੁੱਧ ਉਤਪਾਦਨ ਦੇ ਚੱਲਦੇ ਵਿਕਾਸ ਹੋਇਆ ਹੈ ।

https://static.pib.gov.in/WriteReadData/userfiles/image/GadakariA2.JPEG.jpg564I.png

ਅਹਿਮਦਨਗਰ ਜ਼ਿਲ੍ਹੇ ਵਿੱਚ 527 ਕਿਲੋਮੀਟਰ ਲੰਮੇ ਸੜਕ ਵਿਕਾਸ ਪ੍ਰੋਜੈਕਟ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ, ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਅਤੇ ਲੋਕ ਨਿਰਮਾਣ ਵਿਭਾਗ,  ਮਹਾਰਾਸ਼ਟਰ ਸਰਕਾਰ ਦੁਆਰਾ ਲਾਗੂ ਕੀਤੇ ਜਾਣਗੇ।  ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਿਲ ਹਨ :  2,013 ਕਰੋੜ ਰੁਪਏ ਦੇ ਖਰਚ ਨਾਲ ਐੱਨਐੱਚ-516ਏ ਦੇ ਅਹਿਮਦਨਗਰ-ਕਰਮਾਲਾ-ਤੇਮਭੂਰਣੀ ਸੈਕਸ਼ਨ ਦੀ ਚਾਰ ਲੇਨਿੰਗ, 496 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ-160 ਦੇ ਅਹਿਮਦਨਗਰ ਬਾਈਪਾਸ ਤੋਂ ਸਾਵਲੀ ਬਿਹਾਰ ਸੈਕਸ਼ਨ ਦਾ ਅਪਗ੍ਰੇਡੇਸ਼ਨ,  35 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ-61 (ਪੂਰਵ ਨਾਮ ਐੱਨਐੱਚ-222) ਦੇ ਅਹਿਮਦਨਗਰ ਅਤੇ ਭੀਨਗਰ ਸਿਟੀ ਸੈਕਸ਼ਨ ਨੂੰ ਮਜ਼ਬੂਤ ਬਣਾਉਣਾ, 400 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 548ਡੀ ਦੇ ਅਧਲਗਾਵ ਤੋਂ ਜਾਮਖੇੜ ਸੈਕਸ਼ਨ ਦਾ ਅਪਗ੍ਰੇਡੇਸ਼ਨ ਅਤੇ 85 ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰਲ ਰੋਡ ਇਨਫ੍ਰਾਸਟ੍ਰਕਚਰ ਫੰਡ ਦੇ ਤਹਿਤ 14 ਪ੍ਰੋਜੈਕਟ।

https://static.pib.gov.in/WriteReadData/userfiles/image/GadakariA3.JPEG0KQ2.jpg

ਇਸ ਮੌਕੇ ‘ਤੇ ਮੌਜੂਦ ਮੰਨੇ-ਪ੍ਰਮੰਨੇ ਪਤਵੰਤਿਆਂ ਵਿੱਚ ਸਾਂਸਦ (ਰਾਜ ਸਭਾ) ਸ਼੍ਰੀ ਸ਼ਰਦ ਪਵਾਰ ,  ਸਾਂਸਦ  ( ਸ਼ਿਰੜੀ ਲੋਕ ਸਭਾ ਸੰਸਦੀ ਖੇਤਰ )  ਸ਼੍ਰੀ ਸਦਾਸ਼ਿਵ ਲੋਖੰਡੇ,  ਸਾਂਸਦ  ( ਅਹਿਮਦਨਗਰ ਲੋਕ ਸਭਾ ਸੰਸਦੀ ਖੇਤਰ) ਡਾ. ਸੁਜਏ ਵਿਖੇ ਪਾਟਿਲ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਗ੍ਰਾਮੀਣ ਵਿਕਾਸ ਅਤੇ ਕਿਰਤ ਮੰਤਰੀ ਅਤੇ ਅਹਿਮਦਨਗਰ ਦੇ ਸਰਪ੍ਰਸਤ ਮੰਤਰੀ ਸ਼੍ਰੀ ਹਸਨ ਮੁਸ਼ਰਿਫ ਆਦਿ ਸ਼ਾਮਿਲ ਰਹੇ।

https://static.pib.gov.in/WriteReadData/userfiles/image/GadakariE0362.JPEG

*********

ਐੱਸਟੀ/ਐੱਸਸੀ/ਪੀਕੇ
 



(Release ID: 1760922) Visitor Counter : 136